ਜੰਗ ਵਿਚੋਂ ਲਾਭ ਪ੍ਰਾਪਤ ਕਰਨਾ ਅਪਰਾਧਿਕ ਹੈ, ਕਿਉਂਕਿ ਇਹ ਅਮਰੀਕਨ ਕਾਨੂੰਨ ਕਟਸਾ ਦਾ ਵੀ ਵੱਡੇ ਪੱਧਰ ਤੇ ਉਲੰਘਣ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 11 ਨਵੰਬਰ ( ) “ਕਿਸੇ ਦੋ ਮੁਲਕਾਂ ਜਾਂ ਵੱਧ ਮੁਲਕਾਂ ਦੀ ਚੱਲ ਰਹੀ ਕਿਸੇ ਤਰ੍ਹਾਂ ਦੀ ਜੰਗ ਵਿਚੋ ਜੇਕਰ ਕੋਈ ਮੁਲਕ ਜੰਗ ਵਿਚੋ ਲਾਭ ਪ੍ਰਾਪਤ ਕਰਨਾ ਚਾਹੇ ਤਾਂ ਇਹ ਜੰਗੀ ਅਪਰਾਧ ਮੰਨਿਆ ਜਾਂਦਾ ਹੈ । ਦੂਸਰਾ ਕਾਊਟਰਿੰਗ ਅਮਰੀਕਾਜ ਐਡਵਰਸਰੀਜ ਥਰੂ ਸੈਕਸਨ ਐਕਟ (ਸੀਏਏਟੀਐਸਏ) ਦੇ ਕਾਨੂੰਨ ਦਾ ਵੀ ਘੋਰ ਉਲੰਘਣ ਹੈ । ਇਸ ਤੋ ਇਲਾਵਾ ਹਿੰਦੂਤਵ ਇੰਡੀਆ ਮੁਲਕ, ਉਸਦੇ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਪਹਿਲੋ ਹੀ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਹਨ । ਜਿਨ੍ਹਾਂ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ ਇਨ੍ਹਾਂ ਸਭ ਕਤਲਾਂ ਅਤੇ ਕਤਲ ਦੀਆਂ ਸਾਜਿਸਾਂ ਵਿਚ ਇਹ ਸਭ ਜਿੰਮੇਵਾਰ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਦੋਂ ਕਈ ਮੁਲਕਾਂ ਦੇ ਕੌਮਾਂਤਰੀ ਪੱਧਰ ਦੇ ਜੰਗੀ ਹਾਲਤ ਬਣੇ ਹੋਏ ਹਨ ਅਤੇ ਜੰਗ ਵੱਲ ਵੱਧ ਰਹੇ ਹਨ ਉਸ ਸਮੇ ਇਸ ਜੰਗ ਵਿਚੋ ਕੱਚੇ ਤੇਲ ਦੀ ਯੂਰਪਿੰਨ ਯੂਨੀਅਨ ਦੇ ਮੁਲਕਾਂ ਨੂੰ ਸਪਲਾਈ ਕਰਕੇ ਇੰਡੀਆ ਵੱਲੋ ਮਾਲੀ ਲਾਭ ਪ੍ਰਾਪਤ ਕਰਨ, ਅਮਰੀਕਨ ਕਾਨੂੰਨ ਕਟਸਾ ਦਾ ਉਲੰਘਣ ਕਰਨ ਤੋ ਇਲਾਵਾ ਵੱਖ-ਵੱਖ ਮੁਲਕਾਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਸਾਜਸੀ ਢੰਗਾਂ ਰਾਹੀ ਕਤਲ ਕਰਨ ਉਤੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਮੁੱਚੇ ਮੁਲਕਾਂ ਦੀ ਸੰਸਥਾਂ ਯੂ.ਐਨ. ਨੂੰ ਡੂੰਘੀ ਅਪੀਲ ਕਰਦੇ ਹੋਏ ਅਤੇ ਉਮੀਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਉਪਰੋਕਤ ਜੰਗੀ ਅਪਰਾਧ ਕਰਨ ਵਾਲੇ, ਅਮਰੀਕਨ ਕਾਨੂੰਨ ਕਟਸਾ ਦਾ ਉਲੰਘਣ ਕਰਨ ਵਾਲੇ ਅਤੇ ਮਨੁੱਖੀ ਅਧਿਕਾਰਾਂ ਤੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਵੱਖ-ਵੱਖ ਮੁਲਕਾਂ ਵਿਚ ਸਿੱਖਾਂ ਨੂੰ ਮਾਰ ਦੇਣ ਵਾਲੀ ਇੰਡੀਅਨ ਹਕੂਮਤ ਦੇ ਉਪਰੋਕਤ ਵਰਣਨ ਕੀਤੇ ਗਏ ਕਾਤਲ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇਗਾ । ਜਿਨ੍ਹਾਂ ਨੇ ਨਿਰਦੋਸ ਸਿੱਖਾਂ ਦੇ ਕਤਲ ਕੀਤੇ ਹਨ ਅਤੇ ਸਾਜਿਸਾਂ ਰਚ ਰਹੇ ਹਨ ।