ਸ. ਹਰਪਾਲ ਸਿੰਘ ਬਲੇਰ ਜਰਨਲ ਸਕੱਤਰ ਦੀ ਦਾਦੀ ਮਾਤਾ ਹਰਬੰਸ ਕੌਰ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 12 ਨਵੰਬਰ ( ) “ਸ. ਹਰਪਾਲ ਸਿੰਘ ਬਲੇਰ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਤੌਰ ਜਰਨਲ ਸਕੱਤਰ ਦੀ ਸੇਵਾ ਨਿਭਾਉਦੇ ਆ ਰਹੇ ਹਨ, ਅੱਜ ਉਨ੍ਹਾਂ ਦੇ ਸਤਿਕਾਰਯੋਗ ਦਾਦੀ ਮਾਤਾ ਹਰਬੰਸ ਕੌਰ ਸਪਤਨੀ ਸ. ਗੁਰਦੀਪ ਸਿੰਘ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਬਲੇਰ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਹੀ ਗਹਿਰਾ ਦੁੱਖ ਨਹੀ ਪਹੁੰਚਿਆ, ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਵਿਚ ਵੀ ਡੂੰਘੇ ਸੋਗ ਦੀ ਲਹਿਰ ਵੇਖਣ ਵਿਚ ਮਿਲੀ । ਕਿਉਂਕਿ ਸ. ਹਰਪਾਲ ਸਿੰਘ ਬਲੇਰ ਅਤੇ ਉਨ੍ਹਾਂ ਦੇ ਬਜੁਰਗ ਲੰਮੇ ਸਮੇ ਤੋ ਖ਼ਾਲਸਾ ਪੰਥ ਦੀ ਨਿਰਸਵਾਰਥ ਸੇਵਾਵਾਂ ਕਰਦੇ ਆ ਰਹੇ ਹਨ ਅਤੇ ਪੰਥ ਦਾ ਡੂੰਘਾ ਦਰਦ ਰੱਖਕੇ ਨਿਰੰਤਰ ਸੇਵਾਵਾਂ ਦਿੰਦੇ ਆ ਰਹੇ ਹਨ । ਅਜਿਹੀ ਆਤਮਾ ਦੇ ਚਲੇ ਜਾਣ ਨਾਲ ਕੇਵਲ ਇਲਾਕਾ ਨਿਵਾਸੀਆ ਨੂੰ ਹੀ ਵੱਡਾ ਘਾਟਾ ਮਹਿਸੂਸ ਨਹੀ ਹੁੰਦਾ, ਬਲਕਿ ਖ਼ਾਲਸਾ ਪੰਥ ਨੂੰ ਵੀ ਅਜਿਹੀ ਆਤਮਾ ਦੇ ਜਾਣ ਤੇ ਵੱਡਾ ਘਾਟਾ ਮਹਿਸੂਸ ਹੁੰਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦੁੱਖ ਦੀ ਘੜੀ ਵਿਚ ਬਲੇਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮਾਤਾ ਹਰਬੰਸ ਕੌਰ ਜੀ ਦੀ ਆਤਮਾ ਲਈ ਜਿਥੇ ਅਰਦਾਸ ਕਰਦਾ ਹੈ, ਉਥੇ ਸਮੁੱਚੇ ਇਲਾਕਾ ਨਿਵਾਸੀਆ, ਦੋਸਤਾਂ, ਮਿੱਤਰਾਂ, ਸੰਬੰਧੀਆਂ ਨੂੰ ਭਾਣੇ ਵਿਚ ਵਿਚਰਣ ਲਈ ਸ਼ਕਤੀ ਦੀ ਬਖਸਿਸ ਕਰਨ ਲਈ ਵੀ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦਾ ਹੈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਲੇਰ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਬੇਸੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਪੰਜਾਬ ਵਿਚ ਹੋ ਰਹੀਆ 4 ਵਿਧਾਨ ਸਭਾ ਹਲਕਿਆ ਦੀਆਂ ਜਿਮਨੀ ਚੋਣਾਂ ਜਿਸ ਵਿਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਚ ਮਸਰੂਫ ਹਨ । ਪਰ ਇਸ ਦੁੱਖ ਦੀ ਘੜੀ ਵਿਚ ਜੋ ਵੀ ਪਾਰਟੀ ਲੀਡਰਸਿਪ ਅਤੇ ਵਰਕਰ ਅੱਜ ਉਨ੍ਹਾਂ ਦੇ ਦੁਪਹਿਰ ਤੋ ਬਾਅਦ ਹੋਣ ਵਾਲੇ ਸੰਸਕਾਰ ਸਮੇ ਪਿੰਡ ਬਲੇਰ ਜਿ਼ਲ੍ਹਾ ਤਰਨਤਾਰਨ ਵਿਖੇ ਪਹੁੰਚਣ ਵਿਚ ਸਮਰੱਥ ਹਨ, ਉਨ੍ਹਾਂ ਸਭਨਾਂ ਨੂੰ ਇਸ ਦੁੱਖ ਦੀ ਘੜੀ ਵਿਚ ਸਾਂਝ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ । ਅੱਜ ਦੇ ਇਸ ਦੁੱਖ ਪ੍ਰਗਟ ਕਰਨ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਡਾ. ਹਰਜਿੰਦਰ ਸਿੰਘ ਜੱਖੂ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਉਪਕਾਰ ਸਿੰਘ ਸੰਧੂ, ਅਵਤਾਰ ਸਿੰਘ ਖੱਖ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ, ਤਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ, ਬਲਕਾਰ ਸਿੰਘ ਭੁੱਲਰ (ਸਾਰੇ ਪੀ.ਏ.ਸੀ ਮੈਬਰ), ਹਰਜੀਤ ਸਿੰਘ ਮੀਆਪੁਰ ਪ੍ਰਧਾਨ ਤਰਨਤਾਰਨ, ਜਸਵੀਰ ਸਿੰਘ ਬੱਚੜੇ, ਸ਼ਮਸੇਰ ਸਿੰਘ ਬਰਾੜ, ਅਮਰੀਕ ਸਿੰਘ ਨੰਗਲ, ਗੁਰਬਚਨ ਸਿੰਘ ਪਵਾਰ, ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੂ, ਸੂਬੇਦਾਰ ਮੇਜਰ ਸਿੰਘ, ਰਜਿੰਦਰ ਸਿੰਘ ਫੌਜੀ ਆਦਿ ਆਗੂ ਸਾਮਿਲ ਸਨ ।