ਇੰਡੀਅਨ ਹੁਕਮਰਾਨ ਝੂਠ ਦੇ ਆਧਾਰ ਤੇ ਹੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਇੰਡੀਆਂ ਦੀ ਮਾਲੀ ਹਾਲਤ ਬਹੁਤ ਮਜਬੂਤ ਹੋ ਗਈ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 09 ਨਵੰਬਰ ( ) “ਸੈਂਟਰ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਮੁਤੱਸਵੀ ਹਕੂਮਤ ਕਿਸ ਤਰ੍ਹਾਂ ਆਪਣੇ ਇੰਡੀਅਨ ਨਿਵਾਸੀਆ ਨੂੰ ਗੁੰਮਰਾਹਕੁੰਨ ਪ੍ਰਚਾਰ ਰਾਹੀ ਸਮੇ-ਸਮੇ ਤੇ ਮੂਰਖ ਬਣਾਉਦੀ ਆ ਰਹੀ ਹੈ ਕਿ ਇੰਡੀਆਂ ਦੀ ਜੀ.ਡੀ.ਪੀ ਕਹਿਣ ਤੋ ਭਾਵ ਮਾਲੀ ਹਾਲਤ ਕੌਮਾਂਤਰੀ ਪੱਧਰ ਤੇ ਬਹੁਤ ਮਜਬੂਤ ਹੋ ਗਈ ਹੈ । ਜਦੋਕਿ ਤੱਥ ਇਹ ਬਿਆਨ ਕਰਦੇ ਹਨ ਕਿ ਜਦੋ ਤੋ ਸੈਟਰ ਵਿਚ ਮੋਦੀ ਬੀਜੇਪੀ-ਆਰ.ਐਸ.ਐਸ ਹਕੂਮਤ ਕਾਇਮ ਹੋਈ ਹੈ, ਇਥੋ ਦੀ ਕੇਵਲ ਆਰਥਿਕ ਹਾਲਤ ਹੀ ਤਰਸਯੋਗ ਨਹੀ ਬਣਦੀ ਜਾ ਰਹੀ ਬਲਕਿ, ਇੰਡਸਟਰੀ, ਖੇਤੀਬਾੜੀ, ਵਪਾਰ, ਕਿਸਾਨ-ਮਜਦੂਰ, ਆੜਤੀਆ, ਮੁਲਾਜਮਾਂ ਆਦਿ ਸਭ ਛੋਟੇ ਕਾਰੋਬਾਰੀ ਲੋਕਾਂ ਦੀ ਹਾਲਤ ਅਤੇ ਕੰਮ ਬਹੁਤ ਥੱਲੇ ਜਾ ਚੁੱਕੇ ਹਨ । ਜੇਕਰ ਆਰਥਿਕ ਸਥਿਤੀ ਮਜਬੂਤ ਹੁੰਦੀ ਤਾਂ ਪੰਜਾਬ ਸੂਬਾ ਜੋ ਹਮੇਸ਼ਾਂ ਹੀ ਸੈਟਰ ਪੂਲ ਵਿਚ ਕਣਕ, ਝੋਨੇ ਤੇ ਹੋਰ ਫਸਲਾਂ ਦੀ ਪੈਦਾਵਾਰ ਵਿਚ ਪਹਿਲੇ ਨੰਬਰ ਤੇ ਰਹਿੰਦਾ ਹੈ ਉਸਦੀ ਮੌਜੂਦਾ ਪੈਦਾ ਕੀਤੀਆ ਫਸਲਾਂ ਦਾ ਸਮੁੱਚੀਆਂ ਮੰਡੀਆਂ ਵਿਚ ਐਨਾ ਮਾੜਾ ਹਾਲ ਨਾ ਹੁੰਦਾ ਕਿ ਅਜੇ ਤੱਕ ਮੰਡੀਆਂ ਵਿਚੋ ਦੋਵਾਂ ਸਰਕਾਰਾਂ ਵੱਲੋ ਝੋਨਾ ਹੀ ਨਹੀ ਚੁੱਕਿਆ ਗਿਆ । ਜੋ ਪੰਜਾਬ ਦੀ ਦੂਸਰੇ ਸੂਬਿਆਂ ਵਿਚ ਝੌਨੇ ਦੇ ਕਣਕ ਦੀਆਂ ਗੁਣਾਤਮਿਕ ਪੱਖੋ ਚੰਗੀਆਂ ਝੋਨੇ ਤੇ ਕਣਕ ਦੀਆਂ ਫਸਲਾਂ ਜਾ ਰਹੀਆ ਹਨ, ਉਨ੍ਹਾਂ ਨੂੰ ਜਾਣਬੁੱਝ ਕੇ ਖਰਾਬ ਤੇ ਮਾੜਾ ਕਹਿਕੇ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਪਾਪ ਕਮਾ ਰਹੇ ਹਨ । ਜਦੋਕਿ ਪੰਜਾਬ ਹੀ ਸਮੁੱਚੇ ਇੰਡੀਆ ਦਾ ਢਿੱਡ ਭਰਨ ਦੀ ਲੰਮੇ ਸਮੇ ਤੋ ਜਿੰਮੇਵਾਰੀ ਨਿਭਾਉਦਾ ਆ ਰਿਹਾ ਹੈ । ਇਹ ਮੰਦਭਾਵਨਾ ਅਧੀਨ ਹੀ ਪੰਜਾਬ ਦੀਆਂ ਫਸਲਾਂ ਤੇ ਜਿੰਮੀਦਾਰਾਂ ਨਾਲ ਅਜਿਹਾ ਵਿਵਹਾਰ ਕਰ ਰਹੇ ਹਨ । ਫਿਰ ਅਮਰੀਕਨ ਡਾਲਰ ਦੀ ਰੁਪਏ ਦੇ ਮੁਕਾਬਲੇ ਕੀਮਤ 84.38 ਪੈਸੇ ਹੈ ਅਤੇ ਯੂਰੋ ਦੀ ਕੀਮਤ 90.46 ਪੈਸੇ ਹੈ । ਫਿਰ ਹਿੰਦੂਤਵ ਹੁਕਮਰਾਨ ਅਤੇ ਇਥੋ ਦੇ ਇਕੋਨੋਮਿਸਟ ਅਤੇ ਅਫਸਰਸਾਹੀ ਇਹ ਕਿਵੇ ਦਾਅਵਾ ਕਰ ਸਕਦੀ ਹੈ ਕਿ ਸਾਡੀ ਜੀਡੀਪੀ ਬਹੁਤ ਵੱਧ ਚੁੱਕੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੀ ਆਰਥਿਕਤਾ ਸੰਬੰਧੀ ਹੁਕਮਰਾਨਾਂ ਵੱਲੋ ਦੇਸ ਨਿਵਾਸੀਆ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਆਪਣੀ ਆਰਥਿਕਤਾ ਨੂੰ ਝੂਠ ਦੇ ਆਧਾਰ ਤੇ ਮਜਬੂਤ ਕਰਾਰ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਦੋ ਰੂਪ ਦੀ ਗੱਲ ਉਦੋ ਹੋਰ ਵੀ ਪ੍ਰਤੱਖ ਹੋ ਜਾਂਦੀ ਹੈ ਕਿ ਜਦੋ ਮਿਸਟਰ ਟਰੰਪ ਨਾਲ ਮੋਦੀ ਮਿਲ ਰਹੇ ਹਨ, ਤਾਂ ਸ੍ਰੀ ਮੋਦੀ ਸੂਟ-ਬੂਟ ਵਿਚ ਹਨ ਅਤੇ ਜਦੋਂ ਹੋਰਨਾਂ ਮੁਲਕਾਂ ਦੇ ਨੁਮਾਇੰਦੇ ਆਗੂਆਂ ਨਾਲ ਮਿਲਦੇ ਹਨ ਤਾਂ ਕੁੜਤੇ ਪਜਾਮੇ ਵਿਚ ਮਿਲਦੇ ਹਨ, ਇਸਦੀ ਕੀ ਵਜਹ ਹੈ ? ਜੇਕਰ ਉਹ ਹਰ ਮੌਕੇ ਤੇ ਸੂਟ ਬੂਟ ਪਹਿਨਣ ਤਾਂ ਇਸ ਬਹਿਰੂਪ ਧਾਰਨ ਪਿੱਛੇ ਇਨ੍ਹਾਂ ਹੁਕਮਰਾਨਾਂ ਦਾ ਕੀ ਮਕਸਦ ਹੈ । ਜਦੋ ਸ੍ਰੀ ਮੋਦੀ ਚੀਨ ਦੇ ਪ੍ਰੈਜੀਡੈਟ ਮਿਸਟਰ ਸੀ ਜਿੰਨਪਿੰਗ ਨੂੰ ਮਿਲੇ ਤਾਂ ਸ੍ਰੀ ਮੋਦੀ ਜਿਨਪਿੰਗ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਜਿਵੇ ਕੋਈ ਭਿਖਾਰੀ ਕਿਸੇ ਕੋਲੋ ਕੁਝ ਮੰਗ ਰਿਹਾ ਹੋਵੇ । ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਦੁਨੀਆ ਵਿਚ ਇਕ ਵੱਡੀ ਤਾਕਤ ਵੱਜੋ ਝੂਠ ਦੇ ਆਧਾਰ ਤੇ ਪੇਸ ਕਰਨ ਵੱਜੋ ਕਦੀ ਦੂਸਰੇ ਮੁਲਕਾਂ ਤੋ ਜੈਟ, ਮਿੱਗ, ਸਟੈਲਟਥ ਜੈਟ, ਚਿਨੂਕ, ਅਪਾਚੀ ਆਦਿ ਖਰੀਦਕੇ ਆਪਣੀ ਫੌਜੀ ਤਾਕਤ ਦੇ ਵੱਡੇ ਹੋਣ ਦਾ ਦਾਅਵਾ ਕਰਦੇ ਹਨ । ਜਦੋਕਿ ਇਨ੍ਹਾਂ ਨੂੰ ਉਪਰੋਕਤ ਜਹਾਜਾਂ ਦੀ ਤਕਨੀਕ, ਇੰਜਣ ਅਤੇ ਵਰਤੋ ਵਾਰੇ ਕੋਈ ਜਾਣਕਾਰੀ ਹੀ ਨਹੀ । ਇਹੀ ਵਜਹ ਹੈ ਕਿ ਬੀਤੇ ਸਮੇ ਵਿਚ ਮਿੱਗ, ਚਿਨੂਕ ਅਤੇ ਅਪਾਚੀ ਜਹਾਜ ਜੋ ਕਰੈਸ ਹੋਏ ਹਨ ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਇਨ੍ਹਾਂ ਨੂੰ ਇਨ੍ਹਾਂ ਆਧੁਨਿਕ ਤਕਨੀਕ ਦੀ ਕੋਈ ਜਾਣਕਾਰੀ ਹੀ ਨਹੀ । ਜਦੋ ਇਨ੍ਹਾਂ ਕੋਲ ਆਪਣੀ ਮਿਲਟਰੀ, ਏਅਰਫੋਰਸ ਅਤੇ ਨੇਵੀ ਦੇ ਫ਼ੌਜੀ ਸਾਜੋ ਸਮਾਨ ਨੂੰ ਰੱਖਣ, ਚਲਾਉਣ, ਉਨ੍ਹਾਂ ਦੀ ਵਰਤੋ ਕਰਨ ਬਾਰੇ ਜਾਣਕਾਰੀ ਹੀ ਨਹੀ ਫਿਰ ਇਹ ਕਿਵੇ ਆਪਣੇ ਆਪ ਨੂੰ ਅਗਾਹਵਾਧੂ ਦੇਸ਼ਾਂ ਦੇ ਮੁਕਾਬਲੇ ਵਿਚ ਖੜ੍ਹਾ ਕਰਕੇ ਝੂਠੇ ਦਾਅਵੇ ਕਰਨ ਦੇ ਆਦੀ ਹੋਏ ਹਨ । ਫਿਰ ਇਹ ਕਿਵੇ ਵੱਡੇ ਮੁਲਕਾਂ ਤੇ ਅਗਾਹਵਾਧੂ ਮੁਲਕਾਂ ਦੀ ਆਰਥਿਕਤਾ ਤੇ ਮਿਲਟਰੀ ਮੁਲਕਾਂ ਦਾ ਮੁਕਾਬਲਾ ਕਰ ਸਕਣਗੇ ।
ਇਨ੍ਹਾਂ ਦੀ ਆਰਥਿਕਤਾ ਦੇ ਕੀਤੇ ਜਾ ਰਹੇ ਝੂਠੇ ਦਾਅਵੇ ਦੀ ਪੋਲ ਉਸ ਸਮੇ ਖੁੱਲ੍ਹਕੇ ਸਾਹਮਣੇ ਆ ਜਾਂਦੀ ਹੈ ਜਦੋ ਅਸੀ ਇਥੋ ਦੇ ਪਿੰਡਾਂ, ਕਸਬਿਆ ਦੀਆਂ ਗਰੀਬ ਦਲਿਤ ਬੀਬੀਆਂ ਵੱਲੋ ਆਪਣੇ ਚੁੱਲੇ ਨੂੰ ਚਲਾਉਣ ਲਈ 2-2, 3-3 ਕਿਲੋਮੀਟਰ ਜਾ ਕੇ ਲੱਕੜੀਆ ਇਕੱਠੇ ਕਰਕੇ ਲਿਆਉਣ ਦੇ ਦ੍ਰਿਸ ਸਾਹਮਣੇ ਆਉਦੇ ਹਨ ਅਤੇ ਜਿਨ੍ਹਾਂ ਦੇ ਘਰਾਂ ਵਿਚ ਨਾ ਤਾਂ ਗੈਸ ਚੁੱਲਾ ਹੈ ਤੇ ਨਾ ਹੀ ਸਟੋਵ ਹੈ । ਫਿਰ ਮਰਹੂਮ ਇੰਦਰਾ ਗਾਂਧੀ ਵੀ ਇਥੋ ਦੇ ਨਿਵਾਸੀਆ ਨੂੰ ਰੋਟੀ-ਕੱਪੜਾ-ਮਕਾਨ ਦੇਣ ਦੇ ਦਾਅਵੇ ਕਰਦੀ ਰਹੀ ਜੋ ਕਿ ਅੱਜ ਵੀ ਵੱਡੀ ਗਿਣਤੀ ਵਿਚ ਦਿਹਾਤੀ ਨਿਵਾਸੀ, ਦਲਿਤ ਲੋਕ, ਕਬੀਲੇ ਗਰੀਬੀ ਰੇਖਾ ਤੋ ਹੇਠਾਂ ਜੀਵਨ ਜੀ ਰਹੇ ਹਨ । ਜਿਨ੍ਹਾਂ ਕੋਲ ਨਾ ਪੀਣ ਲਈ ਸਾਫ ਪਾਣੀ ਹੈ ਨਾ ਉਨ੍ਹਾਂ ਦੇ ਘਰਾਂ ਵਿਚ ਬਿਜਲੀ ਅਤੇ ਹੋਰ ਸਾਧਨ ਹਨ । ਇਸੇ ਤਰ੍ਹਾਂ ਸ੍ਰੀ ਮੋਦੀ ਵੀ ਇਹ ਦਾਅਵੇ ਕਰਦੇ ਰਹੇ ਹਨ ਕਿ ਜਿੰਮੀਦਾਰਾਂ ਦੇ ਬੈਕ ਖਾਤਿਆ ਵਿਚ ਰਾਸੀ ਭੇਜੀ ਜਾਵੇਗੀ ਅਤੇ ਘਰ-ਘਰ ਨੌਕਰੀ ਦੇਵਾਂਗੇ । ਇਨ੍ਹਾਂ ਦੋਵਾਂ ਕੀਤੇ ਵਾਅਦਿਆ ਵਿਚ ਮੋਦੀ ਹਕੂਮਤ ਪਹਿਲੀ ਪਾਰੀ ਤੋ ਲੈਕੇ ਤੀਸਰੀ ਪਾਰੀ ਤੱਕ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ । ਆਮ ਆਦਮੀ ਪਾਰਟੀ ਵੱਲੋ ਦਾਅਵਾ ਕੀਤਾ ਜਾਂਦਾ ਸੀ ਕਿ ਬੀਬੀਆ ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਸਰਕਾਰ ਵੱਲੋ ਪਾਏ ਜਾਣਗੇ । ਉਹ ਵੀ ਬੁਰੀ ਤਰ੍ਹਾਂ ਪੰਜਾਬ ਦੇ ਨਿਵਾਸੀਆ ਦੀ ਬਿਹਤਰੀ ਕਰਨ ਤੇ ਕੀਤੇ ਵਾਅਦਿਆ ਨੂੰ ਪੂਰੇ ਕਰਨ ਵਿਚ ਅਸਫਲ ਸਾਬਤ ਹੋ ਚੁੱਕੀ ਹੈ ।