ਜਦੋਂ ਸਿੱਖਾਂ ਦੇ ‘ਟਾਰਗੇਟ ਕਤਲਾਂ’ ਦੀ ਬਦੌਲਤ ਇੰਡੀਆਂ ਦੀ ਵੱਡੀ ਬਦਨਾਮੀ ਹੋ ਰਹੀ ਹੈ ਤਾਂ ਹੁਕਮਰਾਨਾਂ ਵੱਲੋਂ ਹਿੰਦੂ-ਸਿੱਖਾਂ ਨੂੰ ਲੜਾਉਣ ਦੀ ਬਣਾਈ ਸਾਜਿਸ ਨਿੰਦਣਯੋਗ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 06 ਨਵੰਬਰ ( ) “ਜਦੋਂ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਅਤੇ ਪੰਜਾਬ ਵਿਚ ਮੋਦੀ-ਸ਼ਾਹ ਹਕੂਮਤ ਵੱਲੋ ਆਪਣੀਆ ਖੂਫੀਆ ਏਜੰਸੀਆਂ ਅਤੇ ਭਾੜੇ ਦੇ ਗੈਗਸਟਰਾਂ ਰਾਹੀ ਸਿੱਖਾਂ ਦੇ ਟਾਰਗੇਟ ਕਤਲ ਹੋਏ ਅਣਮਨੁੱਖੀ ਕਤਲਾਂ ਦੀ ਬਦੌਲਤ ਇੰਡੀਆਂ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਹੋ ਰਹੀ ਹੈ, ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਦਾ ਨਾਮ ਇਨ੍ਹਾਂ ਕਤਲਾਂ ਵਿਚ ਸਿੱਧੇ ਤੌਰ ਤੇ ਆ ਚੁੱਕਾ ਹੈ, ਤਾਂ ਬੁਖਲਾਹਟ ਵਿਚ ਆਏ ਇੰਡੀਅਨ ਹੁਕਮਰਾਨਾਂ ਨੇ ਕੈਨੇਡਾ ਵਿਚ ਬੈਠੇ ਆਪਣੇ ਏਜੰਟਾਂ ਰਾਹੀ, ਇਕ ਛੋਟੇ ਜਿਹੀ ਸੜਕੀ ਵਿਵਾਦ ਨੂੰ ਲੈਕੇ ਆਪਣੇ ਗੋਦੀ ਮੀਡੀਏ ਰਾਹੀ ਇਹ ਗੁੰਮਰਾਹਕੁੰਨ ਪ੍ਰਚਾਰ ਸੁਰੂ ਕਰ ਦਿੱਤਾ ਕਿ ਕੈਨੇਡਾ ਦੇ ਸਿੱਖਾਂ ਨੇ ਮੰਦਰ ਤੇ ਹਮਲਾ ਕਰ ਦਿੱਤਾ ਹੈ । ਅਜਿਹਾ ਪ੍ਰਚਾਰ ਕਰਕੇ ਬਾਹਰਲੇ ਮੁਲਕਾਂ ਵਿਚ ਵੱਸਦੀ ਸਿੱਖ ਤੇ ਹਿੰਦੂ ਕੌਮ ਨੂੰ ਆਹਮਣੇ-ਸਾਹਮਣੇ ਬਿਨ੍ਹਾਂ ਵਜਹ ਖੜਾ ਕਰਨ ਦੀ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ। ਜਦੋਕਿ ਕੈਨੇਡਾ ਵਿਚ ਇਕ ਹੋਏ ਮਾਮੂਲੀ ਸੜਕੀ ਵਿਵਾਦ ਦੀ ਘਟਨਾ ਦਾ ਗੁਰਦੁਆਰੇ-ਮੰਦਰ ਜਾਂ ਹਿੰਦੂ-ਸਿੱਖ ਵਿਚ ਨਫਰਤ ਕਿਸੇ ਤਰ੍ਹਾਂ ਦੀ ਵੀ ਰਤੀਭਰ ਕੋਈ ਨਾ ਤਾਂ ਗੱਲ ਹੈ, ਨਾ ਹੀ ਇਨ੍ਹਾਂ ਫਿਰਕਿਆ ਵਿਚ ਕਿਸੇ ਤਰ੍ਹਾਂ ਦੀ ਨਫਰਤ ਹੈ । ਲੇਕਿਨ ਭਾਰਤੀ ਹੁਕਮਰਾਨਾਂ ਵੱਲੋ ਇਸ ਨੂੰ ਇੰਝ ਪੇਸ ਕੀਤਾ ਜਾ ਰਿਹਾ ਹੈ, ਜਿਸ ਨਾਲ ਹਿੰਦੂ-ਸਿੱਖਾਂ ਵਿਚ ਬਹੁਤ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੋਵੇ ਅਤੇ ਮੰਦਰ ਉਤੇ ਹਮਲਾ ਹੋਣ ਦੀ ਝੂਠੀ ਗੱਲ ਕਰਕੇ ਸਮੁੱਚੇ ਸੰਸਾਰ ਦੇ ਹਿੰਦੂਆਂ ਵਿਚ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ । ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸਿੱਖਾਂ ਦੇ ਹੋਏ ਟਾਰਗੇਟ ਕਤਲਾਂ ਦੀ ਆਵਾਜ ਕੌਮਾਂਤਰੀ ਪੱਧਰ ਤੇ ਜੋਰਸੋਰ ਨਾਲ ਉੱਠ ਰਹੀ ਹੈ, ਉਸ ਨੂੰ ਮੱਧਮ ਕਰਨ ਦੀ ਇਹ ਹੁਕਮਰਾਨ ਅਸਫਲ ਕੋਸਿਸ ਕਰ ਰਹੇ ਹਨ । ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਨਾ ਤਾਂ ਇਹ ਹੁਕਮਰਾਨ ਸਿੱਖਾਂ ਦੇ ਕੀਤੇ ਗਏ ਕਤਲਾਂ ਦੇ ਦੋਸ ਤੋ ਬਚ ਸਕਣਗੇ ਅਤੇ ਨਾ ਹੀ ਹਿੰਦੂ-ਸਿੱਖਾਂ ਵਿਚ ਨਫਰਤ ਪੈਦਾ ਕਰਨ ਵਿਚ ਕਾਮਯਾਬ ਹੋ ਸਕਣਗੇ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਵਿਚ ਇਕ ਸੜਕ ਕਿਨਾਰੇ ਹੋਏ ਛੋਟੇ ਜਿਹੇ ਵਿਵਾਦ ਨੂੰ ਹਿੰਦੂਤਵ ਹੁਕਮਰਾਨਾਂ ਵੱਲੋ ਝੂਠ ਦੇ ਆਧਾਰ ਤੇ ਉਥੋ ਦੇ ਇਕ ਮੰਦਰ ਉਤੇ ਸਿੱਖਾਂ ਵੱਲੋ ਹਮਲਾ ਕਰਨ ਦੀ ਗੱਲ ਦੇ ਕੀਤੇ ਗਏ ਗੁੰਮਰਾਹਕੁੰਨ ਪ੍ਰਚਾਰ ਅਤੇ ਹਿੰਦੂ-ਸਿੱਖਾਂ ਵਿਚ ਨਫਰਤ ਪੈਦਾ ਕਰਨ ਦੀ ਸੌੜੀ ਸਾਜਿਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ ਅਤੇ ਹੋਰ ਮੁਲਕਾਂ ਵਿਚ ਵੱਸਣ ਵਾਲੀ ਹਿੰਦੂ ਕੌਮ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਇੰਡੀਅਨ ਫਿਰਕੂ ਹੁਕਮਰਾਨਾਂ ਵੱਲੋ ਜੋ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਦੇ ਟਾਰਗੇਟ ਕਤਲ ਕੀਤੇ ਜਾ ਰਹੇ ਹਨ, ਉਸ ਵਿਰੁੱਧ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਸਿੱਖ ਜਮਹੂਰੀਅਤ ਢੰਗ ਨਾਲ ਰੋਸ ਧਰਨੇ ਜਾਂ ਵਿਖਾਵੇ ਕਰ ਰਹੇ ਹਨ, ਜੋ ਕਿ ਇੰਡੀਅਨ ਹੁਕਮਰਾਨਾਂ ਦੀ ਸਿੱਖਾਂ ਨੂੰ ਕਤਲ ਕਰਨ ਦੀ ਸੋਚ ਦਾ ਵਿਰੋਧ ਹੈ । ਨਾ ਕਿ ਕਿਸੇ ਹਿੰਦੂ ਜਾਂ ਹਿੰਦੂ ਕੌਮ ਦਾ । ਇਸ ਲਈ ਇਸ ਵਿਰੋਧ ਨੂੰ ਇੰਡੀਆਂ ਜਾਂ ਬਾਹਰਲੇ ਮੁਲਕਾਂ ਦੇ ਹਿੰਦੂ ਕਿਸੇ ਤਰ੍ਹਾਂ ਵੀ ਹਿੰਦੂ ਕੌਮ ਵਿਰੁੱਧ ਬਿਲਕੁਲ ਨਾ ਲੈਣ । ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਕਰਨ ਹਿੱਤ ਹੀ ਜਾਣਬੁੱਝ ਕੇ ਹਿੰਦੂ-ਸਿੱਖਾਂ ਵਿਚਕਾਰ ਲੜਾਈ ਕਰਵਾਉਣ ਤੇ ਨਫਰਤ ਪੈਦਾ ਕਰਨ ਦੀ ਤਾਕ ਵਿਚ ਹੈ । ਜਿਸ ਤੋ ਸਮੁੱਚੇ ਸੰਸਾਰ ਦਾ ਹਿੰਦੂ ਭਾਈਚਾਰਾਂ ਸੁਚੇਤ ਰਹੇ ਅਤੇ ਇਸ ਹਿੰਦੂ ਸਿੱਖਾਂ ਵਿਚ ਨਫਰਤ ਪੈਦਾ ਕਰਨ ਦੀ ਸਾਜਿਸ ਨੂੰ ਬਿਲਕੁਲ ਵੀ ਪਣਪਨ ਨਾ ਦੇਣ । ਕਿਉਂਕਿ ਅਜਿਹਾ ਮਾਹੌਲ ਬਹੁਤ ਪਹਿਲੇ ਕਾਂਗਰਸ ਜਮਾਤ ਨੇ ਇੰਡੀਆ ਵਿਚ ਸਿਰਜਿਆ ਸੀ ਜਿਸਦਾ ਸਮੁੱਚੇ ਇੰਡੀਅਨ ਨਿਵਾਸੀਆ ਨੂੰ ਅਤੇ ਇਥੋ ਦੇ ਅਮਨ ਚੈਨ ਨੂੰ ਸਥਾਈ ਰੂਪ ਵਿਚ ਕਾਇਮ ਰੱਖਣ ਲਈ ਭੁਗਤਣਾ ਪਿਆ ਅਤੇ ਹੁਣ ਉਸੇ ਤਰ੍ਹਾਂ ਦੀ ਵੱਡੀ ਗੁਸਤਾਖੀ ਬੀਜੇਪੀ-ਆਰ.ਐਸ.ਐਸ. ਸਿਰਜਣਾ ਚਾਹੁੰਦੀ ਹੈ । ਤਾਂ ਕਿ ਹਿੰਦੂ ਸਿੱਖਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਕਰ ਸਕਣ ਅਤੇ ਆਪਣੇ ਉਤੇ ਲੱਗੇ ਸਿੱਖਾਂ ਦੇ ਕਤਲ ਦੇ ਦੋਸ ਨੂੰ ਭੰਬਲਭੂਸੇ ਵਿਚ ਪਾ ਸਕਣ ਜਿਸ ਵਿਚ ਉਹ ਕਤਈ ਕਾਮਯਾਬ ਨਹੀ ਹੋਣਗੇ । ਕੌਮਾਂਤਰੀ ਕਾਨੂੰਨਾਂ ਤੇ ਅਦਾਲਤਾਂ ਅਨੁਸਾਰ ਸਿੱਖਾਂ ਦੇ ਕਤਲਾਂ ਦੀ ਸਜ਼ਾ ਹਰ ਕੀਮਤ ਤੇ ਕਾਤਲਾਂ ਨੂੰ ਭੁਗਤਣੀ ਪਵੇਗੀ ।