ਜਿਵੇ ਅਮਰੀਕਾ ਤੇ ਕੈਨੇਡਾ ਨੇ ਡੋਵਾਲ, ਵਿਕਾਸ ਯਾਦਵ, ਸੰਮਤ ਗੋਇਲ ਵਰਗੇ ਕਾਤਲਾਂ ਤੇ ਅਮਲ ਕੀਤਾ ਹੈ, ਉਸੇ ਤਰ੍ਹਾਂ ਬਾਕੀ ਦੇ ਦੋਸ਼ੀਆਂ ਉਤੇ ਵੀ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ ( ) “ਕਿਉਂਕਿ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਜੋ ਹਿੰਦੂਤਵ ਹਕੂਮਤ ਵਿਚ ਬੈਠੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ, ਜਿਨ੍ਹਾਂ ਦੋਸ਼ੀਆਂ ਵਿਚੋਂ ਮਿਸਟਰ ਡੋਵਾਲ, ਵਿਕਾਸ ਯਾਦਵ, ਸੰਮਤ ਗੋਇਲ ਉਤੇ ਕੌਮਾਂਤਰੀ ਕਾਨੂੰਨਾਂ ਅਧੀਨ ਅਮਰੀਕਾ ਤੇ ਕੈਨੇਡਾ ਨੇ ਕਾਰਵਾਈ ਕੀਤੀ ਹੈ, ਉਸੇ ਤਰ੍ਹਾਂ ਦੀ ਕਾਰਵਾਈ ਰਹਿੰਦੇ ਬਾਕੀ ਸਿੱਖ ਕੌਮ ਦੇ ਕਾਤਲਾਂ ਜਿਨ੍ਹਾਂ ਵਿਚ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਰਾਅ ਮੁੱਖੀ ਰਵੀ ਸਿਨ੍ਹਾ ਉਤੇ ਵੀ ਉਸੇ ਤਰ੍ਹਾਂ ਕਾਨੂੰਨੀ ਅਮਲ ਹੀ ਨਾ ਹੋਵੇ ਬਲਕਿ ਜਿਵੇ ਨਾਜੀਆ ਨੇ ਯਹੂਦੀਆ ਉਤੇ ਕੀਤੇ ਗਏ ਜ਼ਬਰ ਜੁਲਮ ਦੀ ਬਦੌਲਤ ਛੋਟੇ ਤੋ ਲੈਕੇ ਵੱਡੇ ਕਾਤਲ ਤੱਕ ਨਿਊਰਬਰਗ ਟਰਾਈਲਜ ਅਧੀਨ ਕਾਨੂੰਨੀ ਅਮਲ ਹੋਇਆ ਸੀ, ਉਸੇ ਤਰ੍ਹਾਂ ਦੇ ਅਮਲ ਉਪਰੋਕਤ ਸਭ ਕਾਤਲ ਦੋਸ਼ੀਆਂ ਉਤੇ ਅਵੱਸ ਹੋਣੇ ਚਾਹੀਦੇ ਹਨ । ਇਹ ਜਿੰਮੇਵਾਰੀ ਇਖਲਾਕੀ ਤੌਰ ਤੇ ਅਮਰੀਕਾ, ਕੈਨੇਡਾ ਤੇ ਫਾਈਵ ਆਈ ਮੁਲਕਾਂ ਨੂੰ ਸਮੂਹਿਕ ਰੂਪ ਵਿਚ ਨਿਭਾਕੇ ਜਿਥੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ, ਉਥੇ ਇਨ੍ਹਾਂ ਮੁਲਕਾਂ ਦੀ ਪ੍ਰਭੂਸਤਾ ਨੂੰ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦੀ ਉਲੰਘਣਾ ਕਰਨ ਦੀ ਕੌਮਾਂਤਰੀ ਕਾਨੂੰਨਾਂ ਅਧੀਨ ਸਜਾਂ ਵੀ ਅਵੱਸ ਦੇਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਆਜਾਦੀ ਚਾਹੁੰਣ ਵਾਲੇ ਵੱਖ-ਵੱਖ ਮੁਲਕਾਂ ਵਿਚ ਵੱਸਣ ਵਾਲੇ ਅਤੇ ਇੰਡੀਆਂ ਵਿਚ ਵੱਸਣ ਵਾਲੇ ਸਿੱਖਾਂ ਪ੍ਰਤੀ ਬਣਾਈ ਗਈ ਮਨੁੱਖਤਾ ਵਿਰੋਧੀ ਨੀਤੀ ਦੀ ਜੋਰਦਾਰ ਨਿੰਦਾ ਕਰਦੇ ਹੋਏ, ਅਮਰੀਕਾ, ਕੈਨੇਡਾ ਤੇ ਫਾਈਵ ਆਈ ਮੁਲਕਾਂ ਨੂੰ ਸਿੱਖ ਕੌਮ ਦੇ ਕਾਤਲਾਂ ਨੂੰ ਨਿਊਰਮਬਰਗ ਟਾਰੀੲਲ ਦੀ ਤਰ੍ਹਾਂ ਸਜਾਵਾਂ ਦੇਣ ਦੀ ਇਖਲਾਕੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਪਾਨ ਨੇ 1941 ਵਿਚ ਮੁਨਰੋ ਡਾਕਟਰੀਨ ਦੀ ਉਲੰਘਣਾ ਕੀਤੀ ਸੀ, ਦੂਜੀ ਵਾਰ ਕਿਊਬਾ ਕਰਾਈਸਿਸ ਵਿਚ ਹੋਇਆ ਸੀ । ਨਿਊਰਮਬਰਗ ਟਰਾਈਲ ਅਨੁਸਾਰ ਵੱਡੇ ਤੋ ਵੱਡਾ ਅਤੇ ਛੋਟੇ ਤੋ ਛੋਟੇ ਅਹੁਦੇ ਤੇ ਬੈਠਾ ਇਨਸਾਨ ਜਿਸਨੇ ਕਿਸੇ ਤਰ੍ਹਾਂ ਦਾ ਵੀ ਜ਼ਬਰ ਕੀਤਾ ਹੈ ਉਸ ਉਤੇ ਬਰਾਬਰਤਾ ਦੇ ਆਧਾਰ ਤੇ ਕੌਮਾਂਤਰੀ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਹੈ । ਨੌਵੀ ਪਾਤਸਾਹੀ ਗੁਰੂ ਤੇਗਬਹਾਦਰ ਸਾਹਿਬ ਨੇ ਸਿੱਖ ਕੌਮ ਦੀ ਵੱਡਮੁੱਲੀ ਬਰਬਾਰਤਾ ਵਾਲੀ ਸੋਚ ਤੋ ਬਹੁਤ ਪਹਿਲੇ ਆਪਣੇ ਮੁਖਾਰਬਿੰਦ ਤੋ ਇਹ ਉਚਾਰਕੇ ਕਿ “ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥” ਅਨੁਸਾਰ ਨਾ ਗੁਰਸਿੱਖ ਕਿਸੇ ਨੂੰ ਕਿਸੇ ਤਰ੍ਹਾਂ ਦਾ ਭੈ ਦਿੰਦਾ ਹੈ ਅਤੇ ਨਾ ਹੀ ਕਿਸੇ ਤੋਂ ਭੈ ਰੱਖਦਾ ਹੈ । ਸਿੱਖ ਕੌਮ ਦੀ ਇਨਸਾਨੀਅਤ ਪੱਖੀ ਨੀਤੀ ਦਾ ਸੰਦੇਸ ਦਿੱਤਾ ਸੀ ਜਿਸ ਤੇ ਸਿੱਖ ਕੌਮ ਨਿਰੰਤਰ ਪਹਿਰਾ ਦਿੰਦੀ ਆ ਰਹੀ ਹੈ । ਇਸ ਲਈ ਸਾਨੂੰ ਇਹ ਹਕੂਮਤੀ ਜ਼ਬਰ ਕਤਈ ਨਹੀ ਦਬਾਅ ਸਕਦੇ ਅਤੇ ਨਾ ਹੀ ਸਾਡੀ ਮੰਜਿਲ ਖ਼ਾਲਿਸਤਾਨ ਤੋ ਥਿੜਕਾ ਸਕਦੇ ਹਨ ।