ਸਿੱਖ ਕੌਮ ਨੂੰ ਭਰਾਮਾਰੂ ਜੰਗ ਵਿਚ ਧਕੇਲਣ ਦੀ ਮੰਦਭਾਵਨਾ ਰੱਖਣ ਵਾਲੇ ਇਸ ਵਿਚ ਕਾਮਯਾਬ ਨਹੀ ਹੋ ਸਕਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ) “ਬੀਤੇ 2 ਦਿਨ ਪਹਿਲੇ ਸ. ਗੁਰਪ੍ਰੀਤ ਸਿੰਘ ਨਿਵਾਸੀ ਹਰੀਨੋ (ਫਰੀਦਕੋਟ) ਜੋ ਕਿ ਬੀਤੇ ਲੰਮੇ ਸਮੇ ਤੋਂ ਜਦੋ ਤੋ ਸ਼ਹੀਦ ਦੀਪ ਸਿੰਘ ਸਿੱਧੂ ਕੌਮ ਦੀ ਅਣਖ-ਗੈਰਤ ਨੂੰ ਕਾਇਮ ਕਰਨ ਲਈ ਜੂਝਦੇ ਰਹੇ ਹਨ, ਉਸ ਸਮੇ ਤੋ ਹੀ ਸਿੱਖ ਕੌਮ ਦੀ ਚੜ੍ਹਦੀ ਕਲਾਂ ਕਰਨ ਲਈ ਸਰਗਰਮ ਸੀ ਅਤੇ ਉਹ ਆਪਣੇ ਤੌਰ ਤੇ ਆਪਣੇ ਯੂਟਿਊਬ ਚੈਨਲ ‘ਹਰੀ ਨੋ ਟਾਕ’ ਵੀ ਚਲਾਉਦੇ ਸਨ ਜਿਸ ਰਾਹੀ ਸਿੱਖ ਕੌਮ ਉਤੇ ਹੋ ਰਹੇ ਹਕੂਮਤੀ ਜ਼ਬਰ, ਬੇਇਨਸਾਫ਼ੀਆਂ ਸੰਬੰਧੀ ਡੱਟਕੇ ਗੱਲ ਕਰਦੇ ਰਹੇ ਹਨ । ਉਥੇ ਸਿੱਖ ਕੌਮ ਨੂੰ ਵੱਖ-ਵੱਖ ਮੁੱਦਿਆ ਤੇ ਵਿਦਵਾਨਾਂ ਨਾਲ ਗੱਲਬਾਤ ਕਰਕੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਨੂੰ ਵੀ ਨਿਰੰਤਰ ਉਜਾਗਰ ਕਰਨ ਦੀ ਕੌਮੀ ਡਿਊਟੀ ਨਿਭਾਉਦੇ ਆ ਰਹੇ ਸਨ । ਇਸ ਤੋ ਇਲਾਵਾ ਜੋ ਬਹਿਬਲ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਦਬੀਆਂ ਅਤੇ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਿਰੁੱਧ ਸ. ਸੁਖਰਾਜ ਸਿੰਘ ਵੱਲੋ ਧਰਨਾ ਸੁਰੂ ਕੀਤਾ ਹੋਇਆ ਹੈ, ਉਸ ਵਿਚ ਵੀ ਹਰ ਤਰ੍ਹਾਂ ਸਹਿਯੋਗ ਕਰਦੇ ਆ ਰਹੇ ਸੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜਦੋ ਮੁਲਕ ਦੇ ਹੁਕਮਰਾਨ ਅਤੇ ਉਨ੍ਹਾਂ ਦੀਆਂ ਏਜੰਸੀਆਂ ਅਜਿਹੇ ਸਿੱਖ ਕੌਮ ਦੀ ਗੱਲ ਕਰਨ ਵਾਲੇ ਨੌਜਵਾਨਾਂ ਨੂੰ ਸਾਜਸੀ ਢੰਗਾਂ ਨਾਲ ਮਾਰ ਰਹੀਆ ਹਨ ਤਾਂ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਵਾਲੀਆ ਤਾਕਤਾਂ ਵੱਲੋ ਇਹ ਸ. ਗੁਰਪ੍ਰੀਤ ਸਿੰਘ ਨੂੰ ਗੋਲੀਆ ਮਾਰਕੇ ਮਾਰ ਦੇਣ ਵਾਲੇ ਇੰਡੀਆ ਦੀਆਂ ਖੂਫੀਆ ਏਜੰਸੀਆ ਦੇ ਹੱਥਾਂ ਵਿਚ ਖੇਡਕੇ ਭਰਾਮਾਰੂ ਜੰਗ ਨੂੰ ਹਵਾ ਦੇ ਰਹੇ ਹਨ । ਇਸ ਹੋਏ ਦਰਦਨਾਕ ਕਤਲ ਲਈ ਅਸੀ ਸੈਟਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਜਿਥੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਦੀ ਅਣਗਹਿਲੀ ਨੂੰ ਜਿੰਮੇਵਾਰ ਠਹਿਰਾਉਦੇ ਹਾਂ, ਉਥੇ ਜਿਨ੍ਹਾਂ ਨੇ ਇਹ ਅਤਿ ਸ਼ਰਮਨਾਕ ਕਾਰਾ ਕੀਤਾ ਹੈ, ਉਸਦੀ ਨਿਰਪੱਖਤਾ ਨਾਲ ਜਾਂਚ ਕਰਵਾਕੇ, ਕਾਤਲਾਂ ਨੂੰ ਸਾਹਮਣੇ ਲਿਆਉਣ ਦੀ ਪਾਰਟੀ ਮੰਗ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੁਰਪ੍ਰੀਤ ਸਿੰਘ ਨੂੰ ਬੀਤੇ 2 ਦਿਨ ਪਹਿਲੇ ਕਤਲ ਕਰਨ ਦੀ ਮਨੁੱਖਤਾ ਵਿਰੋਧੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸ. ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਇਸ ਪਏ ਵੱਡੇ ਘਾਟੇ ਲਈ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਹ ਘਿਣੋਨੀ ਹਰਕਤ ਕੀਤੀ ਹੈ, ਉਨ੍ਹਾਂ ਨੇ ਹੀ ਪਹਿਲੇ ਸਿੱਖ ਕੌਮ ਦੀ ਚੱਲੀ ਆਜਾਦੀ ਦੀ ਲਹਿਰ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ । ਜਦੋਕਿ ਸ. ਗੁਰਪ੍ਰੀਤ ਸਿੰਘ ਵਰਗੇ ਵਿਦਵਤਾ ਦੀ ਭਰਪੂਰ ਜਾਣਕਾਰੀ ਰੱਖਣ ਵਾਲੇ ਦ੍ਰਿੜੀ, ਦੂਰਅੰਦੇਸ਼ੀ ਨੂੰ ਸਮਝਣ ਵਾਲੇ ਸਿੱਖ ਨੌਜਵਾਨਾਂ ਦੀ ਅੱਜ ਆਜਾਦੀ ਦੀ ਲਹਿਰ ਨੂੰ ਬਹੁਤ ਲੋੜ ਹੈ । ਜਿਨ੍ਹਾਂ ਨੇ ਵੀ ਇਹ ਦੁੱਖਦਾਇਕ ਅਮਲ ਕੀਤਾ ਹੈ, ਉਨ੍ਹਾਂ ਤੋ ਅਸੀ ਪੁੱਛਣਾ ਚਾਹਵਾਂਗੇ ਕਿ ਸ. ਗੁਰਪ੍ਰੀਤ ਸਿੰਘ ਦਾ ਕਸੂਰ ਕੀ ਸੀ, ਜਿਸ ਲਈ ਉਸ ਨੂੰ ਬਿਨ੍ਹਾਂ ਵਜਹ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਹੈ ? ਇਸ ਅਮਲ ਵਿਚ ਹਕੂਮਤੀ ਖੂਫੀਆ ਏਜੰਸੀਆ ਦੀ ਸਾਜਿਸ ਵੀ ਹੋ ਸਕਦੀ ਹੈ ਕਿਉਂਕਿ ਬੀਤੇ ਸਮੇ ਤੋ ਹੁਕਮਰਾਨ ਆਜਾਦੀ ਚਾਹੁੰਣ ਵਾਲੇ ਸਿੱਖਾਂ ਅਤੇ ਸਿੱਖ ਕੌਮ ਦੀ ਬਾਦਲੀਲ ਢੰਗ ਨਾਲ ਗੱਲ ਕਰਨ ਵਾਲੀ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਉਦੇ ਆ ਰਹੇ ਹਨ । ਜਦੋਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਸਟੇਟ ਦਹਿਸਤਗਰਦੀ ਦੇ ਵਿਰੁੱਧ ਨਿਰੰਤਰ ਲੰਮੇ ਸਮੇ ਤੋ ਦ੍ਰਿੜਤਾ ਨਾਲ ਜੂਝਦੀ ਵੀ ਆ ਰਹੀ ਹੈ ਅਤੇ ਆਪਣੇ ਕੌਮੀ ਆਜਾਦੀ ਦੇ ਮਿਸਨ ਉਤੇ ਕੇਦਰਿਤ ਹੋ ਕੇ ਇਨ੍ਹਾਂ ਤਾਕਤਾਂ ਨੂੰ ਆਪਣੀਆ ਧਾਰਮਿਕ ਅਤੇ ਇਖਲਾਕੀ ਲੀਹਾਂ ਤੇ ਪਹਿਰਾ ਦੇ ਕੇ ਚੁਣੋਤੀ ਵੀ ਦਿੰਦੀ ਆ ਰਹੀ ਹੈ । ਅਸੀ ਹਰ ਤਰ੍ਹਾਂ ਦੀ ਸਟੇਟ ਦਹਿਸਤਗਰਦੀ ਦੇ ਜਿਥੇ ਵਿਰੁੱਧ ਹਾਂ, ਉਥੇ ਥੋੜ੍ਹੇ ਬਹੁਤੇ ਵਿਚਾਰਾਂ ਦੇ ਮੱਤਭੇਦ ਦੀ ਬਦੌਲਤ ਅਜਿਹੀ ਹੋਣ ਵਾਲੀ ਭਰਾਮਾਰੂ ਜੰਗ ਦੇ ਵੀ ਸਖਤ ਵਿਰੁੱਧ ਹਾਂ । ਜੇਕਰ ਕਾਤਲਾਂ ਨੂੰ ਸ. ਗੁਰਪ੍ਰੀਤ ਸਿੰਘ ਦੀ ਕਿਸੇ ਕਾਰਵਾਈ ਤੋ ਕੋਈ ਖਫਾ ਸਨ, ਤਾਂ ਉਹ ਉਸਦਾ ਇਖਲਾਕੀ ਤੇ ਜਨਤਕ ਤੌਰ ਤੇ ਬਾਦਲੀਲ ਢੰਗ ਨਾਲ ਹੱਲ ਕੱਢ ਸਕਦੇ ਸਨ । ਲੇਕਿਨ ਅਜਿਹੇ ਦੂਰਅੰਦੇਸੀ ਰੱਖਣ ਵਾਲੇ ਅਤੇ ਸਿੱਖ ਕੌਮ ਦੀ ਆਜਾਦੀ ਵਿਚ ਨਿੱਘਾ ਯੋਗਦਾਨ ਪਾਉਣ ਵਾਲੇ ਸੂਝਵਾਨ ਨੌਜਵਾਨ ਨੂੰ ਮਾਰਨ ਦੀ ਕੀ ਲੋੜ ਸੀ ?