ਕੱਟੜਵਾਦੀ ਆਰ.ਐਸ.ਐਸ. ਮੁੱਖੀ ਸ੍ਰੀ ਭਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀ, ਹਾਸੋਹੀਣੀ ਗੱਲ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਕਤੂਬਰ ( ) “ਜਿਸ ਇੰਡੀਆਂ ਮੁਲਕ ਵਿਚ ਹਿੰਦੂ ਕੌਮ ਦੀ ਵੱਸੋ ਵੱਜੋ ਵੱਡੀ ਬਹੁਗਿਣਤੀ ਹੈ । ਇਨ੍ਹਾਂ ਦੀ ਆਪਸੀ ਕੱਟੜਵਾਦੀ ਸੋਚ ਵਾਲੀ ਮੋਦੀ ਹਿੰਦੂ ਹਕੂਮਤ ਹੈ ਅਤੇ ਜਿਨ੍ਹਾਂ ਦੇ ਸਾਰੇ ਵਜੀਰ ਆਰ.ਐਸ.ਐਸ ਕੱਟੜਵਾਦੀ ਸੰਗਠਨ ਦੇ ਪੈਰੋਕਾਰ ਹਨ, ਜਿਨ੍ਹਾਂ ਦੀਆਂ ਅਦਾਲਤਾਂ ਦੇ ਵੱਡੇ-ਵੱਡੇ ਮੁੱਖ ਜੱਜ ਹਿੰਦੂ ਹਨ, ਫ਼ੌਜ, ਪੈਰਾਮਿਲਟਰੀ ਫੋਰਸਾਂ, ਪੁਲਿਸ, ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ ਦੇ ਮੁੱਖੀ ਹਿੰਦੂ ਹਨ, ਜਿਨ੍ਹਾਂ ਦਾ ਆਪਣਾ ਕਾਨੂੰਨ ਹੈ ਜਿਸ ਨੂੰ ਜਦੋ ਚਾਹੁੰਣ ਤਰੋੜ ਮਰੋੜਕੇ ਹਿੰਦੂ ਹੁਕਮਰਾਨ ਆਪਣੇ ਤੇ ਹਿੰਦੂਆਂ ਦੇ ਹਿੱਤਾ ਲਈ ਦੁਰਵਰਤੋ ਕਰਦੇ ਆ ਰਹ ਹਨ ਅਤੇ ਕਰ ਸਕਦੇ ਹਨ । ਆਈ.ਏ.ਐਸ, ਆਈ.ਪੀ.ਐਸ ਅਫਸਰਸਾਹੀ ਵਿਚ ਬਹੁਗਿਣਤੀ ਹਿੰਦੂ ਅਫਸਰਾਂ ਦੀ ਹੈ । ਫਿਰ ਇਨ੍ਹਾਂ ਨੂੰ ਇੰਡੀਆ ਮੁਲਕ ਵਿਚ ਕੀ ਖ਼ਤਰਾ ਹੈ ਅਤੇ ਇਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਕਿਹੜੀ ਚਿੰਤਾ ਹੈ ? ਇਹ ਤਾਂ ਕੇਵਲ ਤੇ ਕੇਵਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਧਰਮਾਂ, ਕਬੀਲਿਆ ਦੇ ਵਿਧਾਨਿਕ, ਸਮਾਜਿਕ, ਧਾਰਮਿਕ, ਇਖਲਾਕੀ ਤੇ ਭੂਗੋਲਿਕ ਸਭ ਹੱਕਾਂ ਨੂੰ ਕੁੱਚਲਣ ਹਿੱਤ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਦੀ ਮੰਦਭਾਵਨਾ ਹਿੱਤ ਅਜਿਹੀਆ ਬਿਆਨਬਾਜੀਆ ਕਰਕੇ ਆਪਣੇ ਹਿੰਦੂਤਵ ਰਾਸਟਰ ਨੂੰ ਹੋਰ ਤਾਕਤਵਰ ਬਣਾਉਣ ਅਤੇ ਜਿਨ੍ਹਾਂ ਕੌਮਾਂ, ਵਰਗਾਂ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ, ਜ਼ਬਰ ਜੁਲਮ ਕਰਨ ਲਈ ਰਾਹ ਲੱਭ ਰਹੇ ਹਨ । ਜਿਸ ਨੂੰ ਕਦਾਚਿਤ ਨਾ ਤਾਂ ਕੌਮਾਂਤਰੀ ਪੱਧਰ ਦੇ ਮਨੁੱਖਤਾ ਪੱਖੀ ਕਾਨੂੰਨ ਅਤੇ ਨਾ ਹੀ ਇੰਡੀਆ ਦਾ ਵਿਧਾਨ ਇਜਾਜਤ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਕੱਟੜਵਾਦੀ ਸੰਗਠਨ ਆਰ.ਐਸ.ਐਸ ਦੇ ਮੁੱਖੀ ਸ੍ਰੀ ਭਗਵਤ ਵੱਲੋ ਇਹ ਕਹਿਣਾ ਕਿ ਬਹੁਗਿਣਤੀ ਹਿੰਦੂ ਵਸੋ ਵਾਲੇ ਅਤੇ ਹਰ ਤਰ੍ਹਾਂ ਦੀ ਤਾਕਤ ਦੇ ਫੋਰਸਾਂ ਦੇ ਮਾਲਕ ਅਤੇ ਹਕੂਮਤ ਉਤੇ ਕਾਬਜ ਹਿੰਦੂ ਆਗੂਆਂ ਦੇ ਬਾਵਜੂਦ ਹਿੰਦੂ ਇੰਡੀਆ ਵਿਚ ਸੁਰੱਖਿਅਤ ਨਹੀ, ਇਹ ਤਾਂ ਬਿਲਕੁਲ ਗੈਰ ਦਲੀਲ ਅਤੇ ਹਾਸੋਹੀਣੀ ਗੱਲ ਕਰਾਰ ਦਿੰਦੇ ਹੋਏ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਹੁਕਮਰਾਨਾਂ ਨੇ ‘ਅਗਨੀਵੀਰ’ ਯੋਜਨਾ ਅਧੀਨ ਫ਼ੌਜ ਵਿਚ 4 ਸਾਲਾਂ ਦੀ ਭਰਤੀ ਕਰਨ ਦੇ ਅਮਲ ਕੀਤੇ ਹਨ, ਇਹ ਬਿਲਕੁਲ ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਤੇ ਇਨਸਾਨੀਅਤ ਵਿਰੋਧੀ ਅਮਲ ਹੈ ਜਿਵੇ ਨਾਜੀ ਜਰਮਨਾਂ ਨੇ 14-14 ਸਾਲਾਂ ਦੇ ਨਾਬਲਗ ਅਤੇ ਸਮਾਜ ਮੁਲਕ ਤੇ ਪਰਿਵਾਰ ਦੇ ਕਾਇਦੇ ਕਾਨੂੰਨਾਂ ਦੀ ਜਾਣਕਾਰੀ ਤੋ ਰਹਿਤ ਭਰਤੀ ਕੀਤੇ ਸਨ ਅਤੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮਾਜਿਕ, ਫ਼ੌਜੀ, ਇਖਲਾਕੀ ਟ੍ਰੇਨਿੰਗ ਹੀ ਨਹੀ ਸੀ । ਇਸੇ ਤਰ੍ਹਾਂ ਇਨ੍ਹਾਂ ਨੇ 4 ਸਾਲਾਂ ਲਈ ਅਗਨੀਵੀਰ ਯੋਜਨਾ ਅਧੀਨ ਨੌਜਵਾਨ ਭਰਤੀ ਕਰਕੇ ਆਪਣੀ ਅਕਲ ਦਾ ਜਨਾਜਾਂ ਕੱਢਿਆ ਹੈ । ਕਿਉਂਕਿ 4 ਸਾਲਾਂ ਵਿਚ ਤਾਂ ਕੋਈ ਵੀ ਨੌਜਵਾਨ ਫ਼ੌਜੀ ਭਾਵੇ ਉਹ ਸਮੁੰਦਰੀ ਫ਼ੌਜ ਹੋਵੇ, ਭਾਵੇ ਹਵਾਈ, ਭਾਵੇ ਜਮੀਨੀ ਫੌਜ ਹੋਵੇ ਉਸ ਨੂੰ ਇਨ੍ਹਾਂ ਤਿੰਨਾਂ ਖੇਤਰਾਂ ਵਿਚ ਪ੍ਰਾਪਤ ਹੋਣ ਵਾਲਾ ਵੱਖ-ਵੱਖ ਤਰ੍ਹਾਂ ਦਾ ਗਿਆਨ ਐਨੇ ਥੋੜੇ ਸਮੇ ਵਿਚ ਹਾਸਿਲ ਨਹੀ ਕਰ ਸਕਦੇ । ਇਹ 4 ਸਾਲਾਂ ਦੀ ਭਰਤੀ ਵਾਲੇ ਨੌਜਵਾਨ ਨਾ ਤਾਂ ਸਮੁੰਦਰੀ, ਨਾ ਹਵਾਈ, ਨਾ ਜਮੀਨੀ, ਨਾ ਮਾਰੂਥਲ, ਨਾ ਪਹਾੜੀ, ਨਾ ਜੰਗਲੀ ਇਲਾਕੇ ਵਿਚ ਕਿਵੇ ਫ਼ੌਜ ਨੇ ਵਿਚਰਣਾ ਹੈ, ਕਿਵੇ ਸੰਦੇਸ ਦੇਣਾ ਹੈ ਅਤੇ ਕਿਵੇ ਅਨੁਸਾਸਨ ਨੂੰ ਕਾਇਮ ਰੱਖਦੇ ਹੋਏ ਫ਼ੌਜੀ ਦਾਅ ਪੇਚਾਂ ਨਾਲ ਅਮਲ ਕਰਨਾ ਹੈ, ਉਸਦੇ ਬਾਰੇ ਕੋਈ ਜਾਣਕਾਰੀ ਹਾਸਿਲ ਨਹੀ ਕਰ ਸਕਦੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਕਿਸੇ ਤਰ੍ਹਾਂ ਦੀ ਹਕੂਮਤ ਕਰਨ ਦਾ, ਫ਼ੌਜ ਰੱਖਣ ਦਾ, ਉਸਦੀ ਸਹੀ ਢੰਗ ਨਾਲ ਵਰਤੋ ਕਰਨ ਦਾ ਅਤੇ ਸਮਾਜ ਵਿਚ ਅਮਨ ਚੈਨ ਨੂੰ ਹਰ ਕੀਮਤ ਤੇ ਕਾਇਮ ਰੱਖਣ ਤੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਸੰਤੁਲਨ ਨੂੰ ਕਾਇਮ ਰੱਖਣ ਦਾ ਕੋਈ ਰਤੀਭਰ ਵੀ ਤੁਜਰਬਾ ਨਹੀ ਹੈ । ਕਿਉਕਿ ਇਨ੍ਹਾਂ ਦਾ ਅਜੋਕੇ ਸਮੇ ਤੋ ਇਲਾਵਾ ਕਦੀ ਵੀ ਰਾਜ ਭਾਗ ਨਹੀ ਰਿਹਾ । ਜੋ ਇਹ ਅਯੁੱਧਿਆ ਦੇ ਰਾਜ ਦੀ ਗੱਲ ਕਰਦੇ ਹਨ, ਉਹ ਵੀ ਇਕ ਮਿੱਥ ਹੈ । ਇਸ ਲਈ ਇਨ੍ਹਾਂ ਨੂੰ ਇਸ ਖੇਤਰ ਵਿਚ ਕਿਸੇ ਤਰ੍ਹਾਂ ਦਾ ਤੁਜਰਬਾ ਨਾ ਹੋਣ ਦੀ ਬਦੌਲਤ ਰਾਜ ਭਾਗ ਦੇ ਹਰ ਖੇਤਰ ਵਿਚ ਪਹਿਲੇ ਵੀ ਫੇਲ੍ਹ ਸਾਬਤ ਹੋਏ ਹਨ ਅਤੇ ਅੱਜ ਵੀ ਫੇਲ੍ਹ ਸਾਬਤ ਹੋ ਰਹੇ ਹਨ । ਇਹੀ ਵਜਹ ਹੈ ਕਿ ਸਮੁੱਚੇ ਮੁਲਕ ਵਿਚ ਹਰ ਖੇਤਰ ਵਿਚ ਹਾਹਾਕਾਰ ਮੱਚੀ ਹੋਈ ਹੈ । ਕਿਸੇ ਵੀ ਸਥਾਂਨ ਤੇ ਕਿਸੇ ਵੀ ਸੂਬੇ, ਸਹਿਰ ਵਿਚ ਨਿਜਾਮ ਤੇ ਇਨਸਾਫ ਨਾਮ ਦੀ ਚੀਜ ਨਜਰ ਨਹੀ ਆ ਰਹੀ । ਇਹ ਹਕੂਮਤ ਦੇ ਤੁਜਰਬੇ ਦੀ ਵੱਡੀ ਘਾਟ ਦਾ ਨਤੀਜਾ ਹੈ ।
ਉਨ੍ਹਾਂ ਆਪਣੇ ਇਸ ਪਾਲਸੀ ਬਿਆਨ ਦੇ ਅਖੀਰ ਵਿਚ ਕਿਹਾ ਕਿ ਹਿੰਦੂਤਵ ਹਕੂਮਤ ਕਰਨ ਵਾਲੇ ਅਤੇ ਕੱਟੜਵਾਦੀ ਹਿੰਦੂ ਜਮਾਤਾਂ ਬਿਨ੍ਹਾਂ ਵਜਹ ਹਿੰਦੂ ਸੁਰੱਖਿਅਤ ਨਾ ਹੋਣ ਦਾ ਰੌਲਾ ਪਾ ਰਹੀਆ ਹਨ । ਜਦੋਕਿ ਅਸੁਰੱਖਿਅਤ ਤਾਂ ਇਥੇ ਵਿਸੇਸ ਤੌਰ ਤੇ ਸਿੱਖ ਕੌਮ ਅਤੇ ਦੂਸਰੀਆ ਘੱਟ ਗਿਣਤੀ ਕੌਮਾਂ ਹਨ । ਜਿਨ੍ਹਾਂ ਨੂੰ ਹੁਕਮਰਾਨ ਇੰਡੀਆ ਵਿਚ ਵੀ ਅਤੇ ਬਾਹਰਲੇ ਮੁਲਕਾਂ ਵਿਚ ਵੀ ਨਿਸ਼ਾਨਾਂ ਬਣਾਕੇ ਆਪਣੀ ਏਜੰਸੀਆ ਰਾਹੀ ਮਾਰ ਰਹੇ ਹਨ ਅਤੇ ਉਨ੍ਹਾਂ ਵਿਚ ਦਹਿਸਤ ਪੈਦਾ ਕਰਨ ਦੀ ਅਸਫਲ ਕੋਸਿਸ ਕਰ ਰਹੇ ਹਨ । ਜਦੋਕਿ ਸਿੱਖ ਕੌਮ ਤਾਂ 2% ਹੁੰਦੇ ਹੋਏ ਵੀ ਹਰ ਖੇਤਰ ਵਿਚ ਮੋਹਰੀ ਹੋ ਕੇ ਕੇਵਲ ਭੂਮਿਕਾ ਹੀ ਨਹੀ ਨਿਭਾਅ ਰਹੀ ਬਲਕਿ ਆਪਣੇ ਗੁਰੂ ਸਾਹਿਬਾਨ ਦੀ ਮਨੁੱਖਤਾ ਪੱਖੀ ‘ਸਰਬੱਤ ਦੇ ਭਲੇ’ ਵਾਲੀ ਸੋਚ ਤੇ ਅਮਲ ਕਰਕੇ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਰੰਗ-ਨਸਲ, ਭੇਦ ਦੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹੋਏ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਮਲ ਵੀ ਕਰਦੀ ਆ ਰਹੀ ਹੈ ਅਤੇ ਹੁਣ ਵੀ ਯਤਨਸੀਲ ਹੈ । ਉਨ੍ਹਾਂ ਨੂੰ ਇਨ੍ਹਾਂ ਗੈਰ ਸਿਧਾਤਿਕ, ਗੈਰ ਇਨਸਾਨੀ, ਗੈਰ ਕਾਨੂੰਨੀ ਹਿੰਦੂਤਵ ਹੁਕਮਰਾਨਾਂ ਤੋ ਭਾਰੀ ਖਤਰਾ ਹੈ । ਜਿਸਦੀ ਮਿਸਾਲ ਇਹ ਹੈ ਕਿ ਇਨ੍ਹਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਜਿਸਦੀ ਗਵਾਈ ਅਮਰੀਕਨ ਜੋ ਬਾਈਡਨ ਹਕੂਮਤ, ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਅਤੇ ਫਾਈਵ ਆਈ ਮੁਲਕ ਵੀ ਕੌਮਾਂਤਰੀ ਪੱਧਰ ਤੇ ਕਰ ਰਹੇ ਹਨ ਅਤੇ ਇਨ੍ਹਾਂ ਮੁਲਕਾਂ ਨੇ ਸਿੱਖਾਂ ਨੂੰ ਅਮਰੀਕਾ, ਕੈਨੇਡਾ ਵਿਚ ਮਾਰਨ ਦੀ ਬਦੌਲਤ ਵਾਰੰਟ ਵੀ ਜਾਰੀ ਕੀਤੇ ਹੋਏ ਹਨ ਅਤੇ ਕੌਮਾਂਤਰੀ ਅਦਾਲਤਾਂ ਵਿਚ ਇਨ੍ਹਾਂ ਸਿੱਖਾਂ ਦੇ ਹੋਏ ਕਤਲਾਂ ਦੀ ਪੈਰਵੀ ਵੀ ਕਰ ਰਹੇ ਹਨ ।