ਪੰਜਾਬ ਨਿਵਾਸੀਆਂ ਤੋ ਟੈਕਸ ਦੇ ਰੂਪ ਵਿਚ ਇਕੱਠੇ ਕੀਤੇ ਗਏ ਧਨ ਦੀ ਹੋ ਰਹੀ ਦੁਰਵਰਤੋਂ ਰੋਕੀ ਜਾਵੇ : ਮਾਨ
ਜੇਕਰ ਜੇਨਾਹ, ਗਾਂਧੀ, ਨਹਿਰੂ ਨੇ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਇੰਡੀਆ ਕਾਇਮ ਕਰਨਾ ਸੀ, ਤਾਂ ਸਿੱਖਾਂ ਲਈ ਵੀ ਸਿੱਖ ਸਟੇਟ ਕਾਇਮ ਕਰਦੇ
ਫ਼ਤਹਿਗੜ੍ਹ ਸਾਹਿਬ, 03 ਅਕਤੂਬਰ ( ) “ਕਿਸੇ ਵੀ ਸੂਬੇ ਦੇ ਨਿਵਾਸੀਆਂ ਤੋ ਟੈਕਸ ਦੇ ਰੂਪ ਵਿਚ ਸਰਕਾਰ ਵੱਲੋ ਇਕੱਤਰ ਕੀਤੀ ਗਈ ਖਜਾਨੇ ਦੀ ਮਾਇਆ ਦੀ ਵਰਤੋ ਕੇਵਲ ਉਸ ਸੂਬੇ ਦੇ ਵਿਕਾਸ ਅਤੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਹੀ ਖਰਚ ਹੋਣੀ ਚਾਹੀਦੀ ਹੈ । ਤਾਂ ਕਿ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਪ੍ਰਾਪਤ ਹੋ ਸਕਣ ਅਤੇ ਸੂਬੇ ਦਾ ਵੀ ਸਹੀ ਢੰਗ ਨਾਲ ਵਿਕਾਸ ਹੋ ਸਕੇ । ਪਰ ਦੁੱਖ ਅਤੇ ਅਫਸੋਸ ਹੈ ਕਿ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋ ਅਕਸਰ ਹੀ ਪੰਜਾਬੀਆਂ ਤੋਂ ਟੈਕਸ ਦੇ ਰੂਪ ਵਿਚ ਇਕੱਤਰ ਕੀਤੀ ਗਈ ਮਾਇਆ ਦੀ ਦੁਰਵਰਤੋ ਵੱਡੇ-ਵੱਡੇ ਅਖਬਾਰੀ ਇਸਤਿਹਾਰ ਲਗਵਾਕੇ ਆਪਣੀ ਫੋਕੀ ਸਹੋਰਤ ਪ੍ਰਾਪਤ ਕਰਨ ਲਈ ਨਜਾਇਜ ਖਰਚ ਕੀਤਾ ਜਾ ਰਿਹਾ ਹੈ । ਬੀਤੇ ਦਿਨੀਂ ਗਾਂਧੀ ਦੇ ਦਿਹਾੜੇ ਤੇ ਸਮੁੱਚੇ ਅਖਬਾਰਾਂ ਵਿਚ ਪੂਰੇ ਪੰਨੇ ਦੇ ਇਸਤਿਹਾਰ ਦੇ ਕੇ ਪੰਜਾਬੀਆਂ ਦੇ ਵਿਕਾਸ ਉਤੇ ਹੋਣ ਵਾਲੇ ਖਰਚ ਦੀ ਅਣਗਹਿਲੀ ਨਾਲ ਦੁਰਵਰਤੋ ਕੀਤੀ ਗਈ ਹੈ । ਇਸੇ ਤਰ੍ਹਾਂ ਸਮੁੱਚੇ ਪੰਜਾਬ ਦੇ ਸ਼ਹਿਰਾਂ, ਪਿੰਡਾਂ ਦੇ ਕੋਨੇ-ਕੋਨੇ ਤੇ ਸ. ਭਗਵੰਤ ਮਾਨ ਦੀ ਫੋਟੋ ਸਹਿਤ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਦੇ ਹੋਏ ਵੱਡੇ ਵੱਡੇ ਫਲੈਕਸ ਲਗਾਕੇ ਇਸ ਖਜਾਨੇ ਦੀ ਦੁਰਵਰਤੋ ਦੀ ਗੱਲ ਸਾਹਮਣੇ ਆਈ ਹੈ । ਜਦੋਕਿ ਗਾਂਧੀ ਨੇ ਪੰਜਾਬ, ਪੰਜਾਬੀਆਂ, ਪੰਜਾਬੀਅਤ ਅਤੇ ਸਾਡੇ ਇਸ ਪਵਿੱਤਰ ਧਰਤੀ ਦੇ ਨਿਵਾਸੀਆਂ ਲਈ ਕੁਝ ਨਹੀ ਕੀਤਾ । ਬਲਕਿ ਗਾਂਧੀ, ਨਹਿਰੂ, ਜੇਨਾਹ ਨੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਮਹਾਨ ਪੁਰਾਤਨ ਪੰਜਾਬ ਦੀ ਬਿਨ੍ਹਾਂ ਵਜਹ ਵੰਡ ਕਰਕੇ ਫਿਰਕੂ ਨਫਰਤ ਨੂੰ ਬੁੜਾਵਾ ਦਿੱਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਖਜਾਨੇ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਬੇਅਰਥ ਪੂਰੇ ਪੂਰੇ ਪੰਨਿਆ ਦੇ ਅਖਬਾਰਾਂ ਵਿਚ ਇਸਤਿਹਾਰ ਦੇ ਕੇ ਇਸਦੀ ਬੇਰਹਿੰਮੀ ਨਾਲ ਦੁਰਵਰਤੋ ਕਰਨ ਨੂੰ ਅਤਿ ਮੰਦਭਾਗਾ ਕਰਾਰ ਦਿੰਦੇ ਹੋਏ ਅਤੇ ਜਿਨ੍ਹਾਂ ਦੇ ਇਸਤਿਹਾਰ ਦਿੱਤੇ ਜਾ ਰਹੇ ਹਨ ਉਨ੍ਹਾਂ ਦੀ ਪੰਜਾਬ ਸੂਬੇ, ਪੰਜਾਬੀਆਂ ਤੇ ਪੰਜਾਬੀਅਤ ਨੂੰ ਕੋਈ ਰਤੀਭਰ ਵੀ ਦੇਣ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1947 ਵਿਚ ਮਨੁੱਖਤਾ ਦਾ ਖੂਨ ਇਨ੍ਹਾਂ ਆਗੂਆਂ ਨੇ ਅਜਾਈ ਗਵਾਇਆ । ਜਨਾਬ ਜੇਨਾਹ ਬੰਬੇ ਦੀ ਨੁਮਾਇੰਦਗੀ ਕਰਦੇ ਸਨ ਤੇ ਉਨ੍ਹਾਂ ਨੇ ਬੰਬੇ ਵਿਚ ਮੁਸਲਮਾਨਾਂ ਤੇ ਹਿੰਦੂਆਂ ਵਿਚ ਵੰਡ ਕੀਤੀ, ਗਾਂਧੀ ਗੁਜਰਾਤ ਸੂਬੇ ਦੀ ਨੁਮਾਇੰਦਗੀ ਕਰਦਾ ਸੀ, ਉਸਨੇ ਗੁਜਰਾਤ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੀ ਵੰਡ ਕੀਤੀ, ਨਹਿਰੂ ਯੂਪੀ ਦੀ ਨੁਮਾਇੰਦਗੀ ਕਰਦੇ ਸਨ ਉਸਨੇ ਉਥੇ ਹਿੰਦੂ ਮੁਸਲਿਮ ਨੂੰ ਵੰਡਿਆ । ਪਰ ਉਪਰੋਕਤ ਤਿੰਨਾਂ ਆਗੂਆਂ ਨੂੰ ਕੋਈ ਇਖਲਾਕੀ, ਸਮਾਜਿਕ ਕਾਨੂੰਨੀ ਹੱਕ ਨਹੀ ਸੀ ਕਿ ਉਹ ਅੰਗਰੇਜਾਂ਼ ਨਾਲ ਮਿਲਕੇ ਸਾਡੇ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸਾਂ ਦੀ ਮਹਾਨ ਪਵਿੱਤਰ ਸਟੇਟ ਪੰਜਾਬ ਦੀ ਮੰਦਭਾਵਨਾ ਅਧੀਨ ਵੰਡ ਕਰਵਾਉਦੇ । ਜੇਕਰ ਉਨ੍ਹਾਂ ਨੇ ਮੁਸਲਿਮ ਕੌਮ ਲਈ ਇਸਲਾਮਿਕ ਸਟੇਟ ਬਣਾਇਆ ਅਤੇ ਹਿੰਦੂਆਂ ਲਈ ਅੰਗਰੇਜ਼ਾਂ ਤੋ ਇੰਡੀਆ ਸਟੇਟ ਬਣਵਾਇਆ ਤਾਂ ਤੀਜੀ ਮੁੱਖ ਧਿਰ ਸਿੱਖ ਕੌਮ ਲਈ ਚੇਨਾਬ ਤੋ ਲੈਕੇ ਯਮੂਨਾ ਤੱਕ ਸਿੱਖ ਸਟੇਟ ਆਫ ਖਾਲਿਸਤਾਨ ਬਣਾਇਆ ਜਾਂਦਾ । ਫਿਰ ਹੀ ਇਨਸਾਫ ਦੀ ਗੱਲ ਹੁੰਦੀ । ਪਰ ਦੁੱਖ ਅਤੇ ਅਫਸੋਸ ਹੈ ਕਿ ਮੋਦੀ ਹਕੂਮਤ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਬਾਹਰਲੇ ਮੁਲਕਾਂ ਤੇ ਇੰਡੀਆਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਦੇ ਕਤਲ ਕਰਨੇ ਸੁਰੂ ਕਰ ਦਿੱਤੇ । ਇਸ ਤੋ ਇਲਾਵਾ ਇਸ ਹਿੰਦੂ ਸਟੇਟ ਦੇ ਇਨ੍ਹਾਂ ਆਗੂਆਂ ਨੇ ਅਮਰੀਕਾ, ਕੈਨੇਡਾ, ਬਰਤਾਨੀਆ ਤੇ ਪਾਕਿਸਤਾਨ ਦੀ ਪ੍ਰਭੂਸਤਾ ਨੂੰ ਵੀ ਕੁੱਚਲਿਆ ਇਥੋ ਤੱਕ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕਰਨ ਤੋ ਵੀ ਪ੍ਰਵਾਹ ਨਾ ਕੀਤੀ । ਜਿਸ ਗਾਂਧੀ ਨੇ ਸਿੱਖ ਕੌਮ ਨਾਲ ਗਦਾਰੀ ਕਰਕੇ ਪੰਜਾਬੀਆਂ ਤੇ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰਿਆ ਉਸਦੇ ਇਸਤਿਹਾਰ ਦੇ ਕੇ ਖੁਸ਼ੀ ਮਨਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪੰਜਾਬੀਆਂ, ਪੰਜਾਬ, ਪੰਜਾਬੀਅਤ ਦੇ ਹਿਤੈਸੀ ਕਿਵੇ ਕਹਾਉਣਗੇ ?