ਸ੍ਰੀ ਡੋਵਾਲ, ਸਰਕਾਰੀ ਦਹਿਸਤਗਰਦੀ ਦੀ ਪੁਸਤਪਨਾਹੀ ਕਰਕੇ ਹਾਲਾਤਾਂ ਨੂੰ ਵਿਸਫੋਟਕ ਸਥਿਤੀ ਵੱਲ ਧਕੇਲ ਰਹੇ ਹਨ, ਜਿਸਦੇ ਨਤੀਜੇ ਅਤਿ ਖ਼ਤਰਨਾਕ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 12 ਸਤੰਬਰ ( ) “ਸਿੱਖ ਕੌਮ ਦੀ ਜ਼ਮਹੂਰੀਅਤ ਢੰਗ ਨਾਲ ਲੜੀ ਜਾ ਰਹੀ ਆਜ਼ਾਦੀ ਦੀ ਲੜਾਈ ਨੂੰ ਕੁੱਚਲਣ ਦੀ ਮੰਦਭਾਵਨਾ ਅਧੀਨ ਜੋ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਸਿੱਖ ਨੌਜਵਾਨੀ ਅਤੇ ਸਿੱਖ ਕੌਮ ਉਤੇ ਸਿੱਖਾਂ ਨੂੰ ਮਾਰਨ ਦੀ ਨੀਤੀ ਅਧੀਨ ਜ਼ਬਰ ਢਾਹ ਰਹੀ ਹੈ, ਉਸ ਨੂੰ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ ਵੀ ਜਦੋ ਕੌਮਾਂਤਰੀ ਪੱਧਰ ਉਤੇ ਸੱਚ ਨੂੰ ਪ੍ਰਵਾਨ ਕਰ ਚੁੱਕੇ ਹਨ ਅਤੇ ਉਹ ਇੰਡੀਆ ਦੀ ਇਸ ਮਨੁੱਖਤਾ ਵਿਰੋਧੀ ਕਾਰਵਾਈਆ ਵਿਰੁੱਧ ਖੜ੍ਹੇ ਹੋ ਗਏ ਹਨ । ਜਦੋਕਿ ਸਿੱਖ ਕੌਮ ਤਾਂ ਯੂਨਾਈਟਿਡ ਨੇਸ਼ਨ ਦੇ ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਅਤੇ ਕੌਮਾਂਤਰੀ ਨਿਯਮਾਂ ਅਧੀਨ ਹੀ ਆਪਣੀ ਆਜਾਦੀ ਦਾ ਸੰਘਰਸ ਕਰ ਰਹੀ ਹੈ ਜਿਸਦੀ ਇੰਡੀਆ ਦੇ ਵਿਧਾਨ ਦੀ ਆਰਟੀਕਲ 51 ਵੀ ਜਿਸ ਨੂੰ ਪ੍ਰਤੱਖ ਕਰਦੀ ਹੈ । ਇਹ ਵੀ ਸੱਚ ਸਾਹਮਣੇ ਆ ਚੁੱਕਾ ਹੈ ਕਿ ਬੀਜੇਪੀ-ਆਰ.ਐਸ.ਐਸ ਹਕੂਮਤ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਸ੍ਰੀ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਇਸ ਸਾਜਿਸ ਤਹਿਤ ਹੀ ਸਿੱਖ ਨੌਜਵਾਨੀ ਨੂੰ ਬਾਹਰਲੇ ਮੁਲਕਾਂ ਅਤੇ ਇਥੇ ਮਾਰ ਰਹੇ ਹਨ । ਜਿਵੇਂ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਅਤੇ ਇੰਡੀਆ ਵਿਚ ਮਾਰਨ ਦੀ ਸਾਜਿਸ ਉਤੇ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਮਲ, ਜਿਸਦੀ ਪੁਸਤਪਨਾਹੀ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਕਰ ਰਹੇ ਹਨ, ਉਨ੍ਹਾਂ ਵੱਲੋ ਅਜਿਹੇ ਅਮਲ ਕਰਕੇ ਸਰਕਾਰੀ ਦਹਿਸਤਗਰਦੀ ਅਧੀਨ ਬਣਾਏ ਜਾ ਰਹੇ ਵਿਸਫੋਟਕ ਹਾਲਾਤਾਂ ਦੇ ਅਤਿ ਖ਼ਤਰਨਾਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਲਾਗੂ ਕਰਨ ਲਈ ਪ੍ਰਮੁੱਖ ਤੌਰ ਤੇ ਇਕ ਚੇਹਰਾ ਅਜੀਤ ਡੋਵਾਲ ਦਾ ਹੈ ਜੋ ਅਮਰੀਕਾ ਦੇ ਆਪਣੇ ਹਮਰੁਤਬਾ ਮਿਸਟਰ ਜੈਕ ਸੁਲੇਵਾਨ ਨਾਲ ਮੁਲਾਕਾਤ ਕਰਨ ਗਏ ਹਨ । ਕਿਉਂਕਿ ਸ੍ਰੀ ਡੋਵਾਲ ਅਜਿਹੇ ਮਨੁੱਖਤਾ ਦਾ ਘਾਣ ਕਰਨ ਵਾਲੀਆ ਕਾਰਵਾਈਆ ਤੇ ਕਤਲੇਆਮ ਕਰਨ ਦਾ ਚੌਖਾ ਤੁਜਰਬਾ ਰੱਖਦੇ ਹਨ । ਇਸ ਜਾਣਕਾਰੀ ਨੂੰ ਹਾਸਿਲ ਕਰਨ ਲਈ ਹੀ ਉਹ ਅਮਰੀਕਾ ਗਏ ਹਨ, ਜਿਵੇ ਰੂਸ ਨੇ ਲੈਫ. ਕਰਨਲ ਐਲਗਜੈਡਰ ਨੂੰ ਬਰਤਾਨੀਆ ਵਿਚ ਮਰਵਾਇਆ ਸੀ, ਸ੍ਰੀ ਡੋਵਾਲ ਨੂੰ ਰੂਸ ਦੇ ਬਾਗੀ ਆਗੂ ਪਾਵੇਲ ਐਨਟੋਬ ਅਤੇ ਵਾਲਦਮੀਰ ਐਨਟੋ ਦੀਆਂ ਭੇਦਭਰੇ ਢੰਗ ਨਾਲ ਹੋਈਆ ਮੌਤਾਂ ਦੀ ਪੂਰੀ ਜਾਣਕਾਰੀ ਹੈ ਜੋ 25 ਦਸੰਬਰ 2022 ਨੂੰ ਉੜੀਸਾ ਵਿਚ ਮਰਵਾਏ ਗਏ ਸਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਉੜੀਸਾ ਪੁਲਿਸ ਅਤੇ ਸੀ.ਬੀ.ਆਈ ਨੇ ਉਪਰੋਕਤ ਦੋਵੇ ਰੂਸੀ ਨਾਗਰਿਕਾਂ ਦੀ ਮੌਤ ਦੀ ਜਾਂਚ ਹੀ ਨਹੀ ਕੀਤੀ । ਸ੍ਰੀ ਡੋਵਾਲ ਇਨ੍ਹਾਂ ਮੌਤਾਂ ਦੀ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਨ ਜਿਨ੍ਹਾਂ ਦੀ ਜਾਂਚ ਅੱਜ ਤੱਕ ਨਹੀ ਕੀਤੀ ਗਈ ।
ਜਦੋਂ ਰੂਸ ਆਪਣੇ ਬਰਾਬਰ ਦੇ ਹਮਰੁਤਬਾ ਨਾਲ ਮੀਟਿੰਗ ਕਰ ਰਿਹਾ ਹੈ ਤਾਂ ਸ੍ਰੀ ਡੋਵਾਲ ਇਸ ਉਤੇ ਸੰਤੁਸਟੀ ਪ੍ਰਗਟ ਕਰ ਰਹੇ ਹਨ ਕਿਉਂਕਿ ਇੰਡੀਆ ਅਤੇ ਰੂਸ ਹਮੇਸ਼ਾਂ ਸਰਕਾਰੀ ਦਹਿਸਤਗਰਦੀ ਰਾਹੀ ਆਪੋ ਆਪਣੇ ਮੁਲਕਾਂ ਵਿਚ ਆਜ਼ਾਦੀ ਚਾਹੁੰਣ ਵਾਲਿਆ ਨੂੰ ਮਾਰ ਮੁਕਾਉਣ ਦੇ ਹੱਕ ਵਿਚ ਰਹੇ ਹਨ । ਅਮਰੀਕਾ ਦੇ ਮਿਸਟਰ ਇਬਰਾਹਿਮ ਲਿਕਨ ਕਹਿੰਦੇ ਹਨ ਕਿ ‘ਤੁਸੀ ਕੁਝ ਲੋਕਾਂ ਨੂੰ ਹਮੇਸ਼ਾਂ ਲਈ ਮੂਰਖ ਬਣਾ ਸਕਦੇ ਹੋ, ਪਰ ਸਾਰਿਆ ਨੂੰ ਹਰ ਵਾਰ ਮੂਰਖ ਨਹੀ ਬਣਾ ਸਕਦੇ।” ਇਸ ਲਈ ਅਸੀ ਸਿੱਖ ਕੌਮ, ਇੰਡੀਆ ਵੱਲੋ ਸਿੱਖਾਂ ਨੂੰ ਮਾਰਨ ਦੀ ਮਨੁੱਖਤਾ ਵਿਰੋਧੀ ਨੀਤੀ ਨੂੰ ਅੱਛੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਅਸੀਂ ਇਸ ਹੋ ਰਹੇ ਅਮਲ ਤੋ ਨਹੀ ਬਚ ਸਕਦੇ । ਇਸ ਲਈ ਅਸੀ ਆਪਣੀ ਸਿੱਖ ਕੌਮੀਅਤ ਲਈ ਅਤੇ ਆਪਣੇ ਹੱਕ ਹਕੂਕਾ ਦੀ ਰਖਵਾਲੀ ਲਈ ਮਰਨ ਨੂੰ ਹਰ ਤਰ੍ਹਾਂ ਤਿਆਰ ਹਾਂ ।