ਜੋ ਦਾ ਟ੍ਰਿਬਿਊਨ ਦੇ ਸੰਪਾਦਕੀ ਨੋਟ ਵਿਚ ਘੱਟ ਗਿਣਤੀ ਮੁਸਲਿਮ ਕੌਮ ਦਾ ਕਤਲੇਆਮ ਕਰਨ ਅਤੇ ਉਨ੍ਹਾਂ ਦੇ ਘਰਾਂ ਨੂੰ ਜ਼ਬਰੀ ਢਾਹੁਣ ਦੇ ਵਿਰੁੱਧ ਸਟੈਂਡ ਲਿਆ ਗਿਆ ਹੈ, ਉਹ ਸਵਾਗਤਯੋਗ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 05 ਸਤੰਬਰ ( ) “ਸਾਡੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਇਸ ਗੱਲ ਦਾ ਜੋਰਦਾਰ ਸਵਾਗਤ ਕਰਦੀ ਹੈ ਕਿ ਦਾ ਟ੍ਰਿਬਿਊਨ ਅਦਾਰੇ ਵੱਲੋ ਸ੍ਰੀ ਪ੍ਰੇਮ ਭਾਟੀਆ ਦੀ ਸੰਪਾਦਕੀ ਹੇਠ ਪੱਖਪਾਤੀ ਲਿਖਤਾਂ ਲਿਖਣ ਦੀ ਜੋ ਮਾੜੀ ਪਿਰਤ ਚੱਲਦੀ ਆ ਰਹੀ ਸੀ, ਉਹ ਮੌਜੂਦਾ ਸੰਪਾਦਕ ਸਾਹਿਬ ਵੱਲੋ ਜੋ ਬਹੁਤ ਹੀ ਦ੍ਰਿੜਤਾ ਨਾਲ ਘੱਟ ਗਿਣਤੀ ਕੌਮਾਂ ਦੇ ਕਤਲੇਆਮ ਅਤੇ ਉਨ੍ਹਾਂ ਦੇ ਘਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਜ਼ਬਰੀ ਢਾਹੁਣ ਵਿਰੁੱਧ ਤਕੜੇ ਹੋ ਕੇ ਨਿਰਪੱਖਤਾ ਨਾਲ ਲਿਖਿਆ ਗਿਆ ਹੈ ਅਤੇ ਅੱਛੀ ਪਿਰਤ ਦੀ ਸੁਰੂਆਤ ਕੀਤੀ ਗਈ ਹੈ, ਉਸਦਾ ਅਸੀ ਜੋਰਦਾਰ ਸਵਾਗਤ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਘੱਟ ਗਿਣਤੀ ਕੌਮਾਂ ਉਤੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਕਤਲੇਆਮ ਅਤੇ ਉਨ੍ਹਾਂ ਦੇ ਘਰਾਂ ਨੂੰ ਗੈਰ ਕਾਨੂੰਨੀ ਤੇ ਗੈਰ ਇਨਸਾਨੀਅਤ ਢੰਗ ਨਾਲ ਜ਼ਬਰੀ ਢਾਹੁਣ ਦੇ ਹਕੂਮਤੀ ਅਮਲਾਂ ਵਿਰੁੱਧ ਦ੍ਰਿੜਤਾ ਤੇ ਨਿਰਪੱਖਤਾ ਨਾਲ ਲਿਖੇ ਗਏ ਸੰਪਾਦਕੀ ਨੋਟ ਦਾ ਜੋਰਦਾਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਬਿਨ੍ਹਾਂ ਕਿਸੇ ਪੱਖਪਾਤ ਤੋ ਆਪਣੀ ਐਮ.ਪੀ ਸੰਗਰੂਰ ਹਲਕੇ ਦੇ ਜਿੰਨੇ ਵੀ ਪਿੰਡ ਤੇ ਪੰਚਾਇਤਾਂ ਅਧੀਨ ਗਊਸਾਲਾਵਾਂ ਆਉਦੀਆ ਹਨ ਉਨ੍ਹਾਂ ਨੂੰ ਆਪਣੇ ਐਮ.ਪੀ.ਲੈਡਸ ਫੰਡ ਵਿਚੋ ਫੰਡ ਜਾਰੀ ਕਰਕੇ ਬੇਜੁਬਾਨ ਜਾਨਵਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਖਾਣ ਪਦਾਰਥ ਗਊਸਾਲਾਵਾਂ ਵਿਚ ਪ੍ਰਾਪਤ ਹੁੰਦੇ ਹਨ, ਦੇ ਫਰਜ ਅਦਾ ਕੀਤੇ ਹਨ, ਜਿਨ੍ਹਾਂ ਗਾਵਾਂ ਨੂੰ ਹਿੰਦੂ ਧਰਮ ਪ੍ਰਵਾਨ ਕਰਦਾ ਹੈ । ਅਸੀ ਇਸਦੇ ਨਾਲ ਇਹ ਸੁਝਾਅ ਦੇਣਾ ਆਪਣਾ ਫਰਜ ਸਮਝਾਂਗੇ ਕਿ ਸਰਕਾਰ ਇਨ੍ਹਾਂ ਗਊਸਾਲਾਵਾਂ ਵਿਚ ਪ੍ਰਤੀ ਜਾਨਵਰ ਨੂੰ ਇਕ ਦਿਨ ਦੇ 200 ਰੁਪਏ ਦੇਣ ਦਾ ਪ੍ਰਬੰਧ ਕਰੇ ਜਿਸ ਨਾਲ ਇਨ੍ਹਾਂ ਗਊਆ ਤੇ ਜਾਨਵਰਾਂ ਦਾ ਜੀਵਨ ਨਿਰਵਾਹ ਠੀਕ ਢੰਗ ਨਾਲ ਹੋ ਸਕੇ ਅਤੇ ਉਨ੍ਹਾਂ ਨੂੰ ਖਾਂਣ ਜੋਗਾ ਚਾਰਾ ਮਿਲ ਸਕੇ ਅਤੇ ਇਹ ਚਾਰਾ ਆਪਣੇ ਕਿਸਾਨਾਂ ਤੋ ਲੈਣਾ ਹੋਵੇਗਾ । ਉਨ੍ਹਾਂ ਕਿਹਾ ਕਿ ਜੋ ਹਿੰਦੂ ਬਹੁਗਿਣਤੀ ਵਰਗ ਵਿਚ ਵੱਡੇ ਵਪਾਰੀ ਹਨ, ਉਨ੍ਹਾਂ ਤੇ ਵੀ ਇਸ ਵਿਸੇ ਉਤੇ ਟੈਕਸ ਲੱਗਣਾ ਚਾਹੀਦਾ ਹੈ ਜਿਸ ਨਾਲ ਇਕੱਤਰ ਹੋਈ ਮਾਇਆ ਗਲੀਆ ਵਿਚ ਘੁੰਮਣ ਵਾਲੀਆ ਅਵਾਰਾਂ ਗਊਆ, ਜਾਨਵਰ ਜੋ ਗੰਦਗੀ ਦੇ ਢੇਰਾਂ ਵਿਚੋ ਪਲਾਸਟਿਕ ਖਾਦੇ ਨਜਰ ਆ ਰਹੇ ਹਨ ਉਨ੍ਹਾਂ ਦੀ ਸਹੀ ਢੰਗ ਨਾਲ ਸੇਵਾ ਸੰਭਾਲ ਤੇ ਸੁਰੱਖਿਆ ਹੋ ਸਕੇ । ਕਿਉਂਕਿ ਹਿੰਦੂ ਕੌਮ ਗਊ ਨੂੰ ਗਊਮਾਤਾ ਤੌਰ ਤੇ ਆਪਣੇ ਧਾਰਮਿਕ ਤੌਰ ਤੇ ਪ੍ਰਵਾਨ ਕਰਦੇ ਹਨ । ਅਸੀ ਇਸ ਗੱਲ ਦਾ ਸਬੂਤ ਦੇ ਸਕਦੇ ਹਾਂ ਕਿ ਕਿਵੇ ਇਹ ਅਵਾਰਾ ਗਊਆ ਥਾਂ-ਥਾਂ ਤੇ ਗਲੀਆ, ਬਜਾਰਾਂ ਵਿਚ ਭੁੱਖਣਭਾਣੇ ਤੁਰਦੀਆ ਫਿਰਦੀਆ ਹਨ ਅਤੇ ਬਹੁਤ ਵਾਰੀ ਦਰਦਨਾਕ ਐਕਸੀਡੈਟਾਂ ਦਾ ਕਾਰਨ ਵੀ ਬਣਦੀਆ ਹਨ । ਇਹ ਤਸਵੀਰਾਂ ਅਸੀ ਨਿਮਨ ਦੇ ਰਹੇ ਹਾਂ ।
ਅਸੀ ਇਹ ਉਮੀਦ ਕਰਾਂਗੇ ਕਿ ਉਪਰੋਕਤ ਦਿੱਤੀਆ ਗਈਆ ਗਊਆਂ ਦੀਆਂ ਅਤਿ ਤਰਸਯੋਗ ਤੇ ਗੈਰ ਇਨਸਾਨੀਅਤ ਤਸਵੀਰਾਂ ਅਮੀਰ ਹਿੰਦੂਆਂ ਤੇ ਧਰਮੀ ਹਿੰਦੂਆਂ ਦੀ ਆਤਮਾ ਨੂੰ ਜਰੂਰ ਝਿਜੋੜਨਗੀਆ ਅਤੇ ਬੀਜੇਪੀ-ਆਰ.ਐਸ.ਐਸ. ਦੀ ਹਿੰਦੂ ਹਕੂਮਤ ਆਰ.ਐਸ.ਐਸ. ਅਤੇ ਸ੍ਰੀ ਮੋਹਨ ਭਗਵਤ ਇਸ ਵਿਸੇ ਤੇ ਕੀ ਅਮਲ ਕਰਨਗੇ ? ਉਸਦਾ ਸਾਨੂੰ ਇੰਤਜਾਰ ਹੋਵੇਗਾ ।