ਹਾਕੀ ਦੀ ਟੀਮ ਨੇ ਕਾਂਸੇ ਦਾ ਤਗਮਾ ਜਿੱਤਕੇ ਦਰਬਾਰ ਸਾਹਿਬ ਨੂੰ ਨਤਮਸਤਕ ਹੋਏ ਹਨ ਉਹ ਸਵਾਗਤਯੋਗ, ਜੇਕਰ ਸਿੱਖੀ ਸਰੂਪ ਵਿਚ ਹੁੰਦੇ ਤਾਂ ਹੋਰ ਵੀ ਅੱਛਾ ਹੋਣਾ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਗਸਤ ( ) “ਬੀਤੇ ਕੱਲ੍ਹ ਸਾਡੀ ਹਾਕੀ ਦੀ ਟੀਮ ਜੋ ਉਲੰਪਿਕ ਖੇਡਾਂ ਵਿਚ ਕਾਂਸੇ ਦਾ ਤਗਮਾ ਜਿੱਤਕੇ ਆਈ ਹੈ ਅਤੇ ਜਿਸ ਵਿਚ ਬਹੁਗਿਣਤੀ ਸਿੱਖਾਂ ਤੇ ਪੰਜਾਬੀਆਂ ਦੀ ਹੈ, ਉਹ ਸਮੁੱਚੀ ਟੀਮ ਕੱਲ੍ਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਅਤੇ ਗੁਰੂ ਸਾਹਿਬ ਦਾ ਸੁਕਰਾਨਾ ਕਰਨ ਆਏ ਸਨ । ਜਿਸਦਾ ਅਸੀਂ ਭਰਪੂਰ ਸਵਾਗਤ ਕਰਦੇ ਹਾਂ । ਜੇਕਰ ਇਹ ਸਮੁੱਚੀ ਟੀਮ ਦੇ ਖਿਡਾਰੀ ਆਪਣੇ ਪੂਰੇ ਸਿੱਖੀ ਸਰੂਪ ਵਿਚ ਹੁੰਦੇ ਤਾਂ ਇਸ ਨਾਲ ਜਿਥੇ ਗੁਰੂ ਸਾਹਿਬਾਨ ਦੀ ਉਹ ਹੋਰ ਵੀ ਵੱਡੀ ਖੁਸ਼ੀ ਪ੍ਰਾਪਤ ਕਰ ਰਹੇ ਹੁੰਦੇ, ਉਥੇ ਸਮੁੱਚੇ ਸੰਸਾਰ ਵਿਚ ਸਿੱਖੀ ਦੀ ਆਨ-ਸਾਨ ਵਿਚ ਵੀ ਬਹੁਤ ਵੱਡਾ ਵਾਧਾ ਹੋਣਾ ਸੀ । ਕਿਉਂਕਿ 1984 ਵਿਚ ਜਿਨ੍ਹਾਂ ਹੁਕਮਰਾਨਾਂ ਨੇ ਸਾਡੇ ਗੁਰੂਧਾਮਾਂ ਉਤੇ ਹਮਲੇ ਕਰਕੇ ਕਤਲੇਆਮ ਕੀਤਾ ਅਤੇ ਰਾਜੀਵ ਗਾਂਧੀ ਨੇ ਸਿੱਖਾਂ ਦੀ ਨਸ਼ਲਕੁਸੀ ਕੀਤੀ ਹੈ ਅਤੇ ਜੋ ਹੁਣ ਮੋਦੀ ਹਕੂਮਤ ਵੱਲੋਂ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀ ਸਾਜਿਸ ਉਤੇ ਅਮਲ ਕੀਤਾ ਜਾ ਰਿਹਾ ਹੈ, ਜਿਸ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਨ੍ਹਾਂ ਖਿਡਾਰੀਆਂ ਦੇ ਸਿੱਖੀ ਸਰੂਪ ਵਿਚ ਹੋਣ ਨਾਲ ਹੁਕਮਰਾਨਾਂ ਨੂੰ ਵੀ ਸਿੱਖ ਕੌਮ ਵੱਲੋਂ ਵੱਡਾ ਸੁਨੇਹਾ ਜਾਂਦਾ ਅਤੇ ਸਮੁੱਚੇ ਸੰਸਾਰ ਦੇ ਸਿੱਖਾਂ ਦਾ ਮਨੋਬਲ ਹੋਰ ਵੀ ਉੱਚਾ ਹੁੰਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਇੰਡੀਆਂ ਦੀ ਹਾਕੀ ਟੀਮ ਜਿਸ ਵਿਚ ਸਿੱਖ ਨੌਜਵਾਨਾਂ ਦੀ ਬਹੁਗਿਣਤੀ ਹੈ, ਉਸ ਸਮੁੱਚੀ ਟੀਮ ਵੱਲੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸੁਕਰਾਨਾ ਕਰਨ ਦੇ ਮੌਕੇ ਉਤੇ ਸਮੁੱਚੇ ਪੰਜਾਬੀ ਅਤੇ ਸਿੱਖ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਆਪਣੀ ਤੁੱਛ ਬੁੱਧੀ ਅਨੁਸਾਰ ਸਿੱਖੀ ਸਰੂਪ ਵਿਚ ਵਿਚਰਣ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਹ ਸਭ ਖਿਡਾਰੀ ਇਸ ਟੀਮ ਵਿਚ ਸਾਮਿਲ ਇਕ ਗੁਰਸਿੱਖ ਖਿਡਾਰੀ ਦੀ ਤਰ੍ਹਾਂ ਉਸੇ ਤਰ੍ਹਾਂ ਦੇ ਸੰਪੂਰਨ ਸਿੱਖੀ ਰੂਪ ਵਿਚ ਇਸ ਮਹਾਨ ਸਥਾਂਨ ਤੇ ਨਤਮਸਤਕ ਹੁੰਦੇ ਤਾਂ ਮੇਰਾ ਯਕੀਨ ਹੈ ਕਿ ਇਹ ਗੋਲਡ ਮੈਡਲ ਜ਼ਰੂਰ ਜਿੱਤਕੇ ਆਉਦੇ । ਕਿਉਂਕਿ ਜੇਕਰ ਸਾਡੇ 10 ਦੇ 10 ਖਿਡਾਰੀ ਆਪਣੇ ਸਿੱਖੀ ਸਰੂਪ ਦਾੜ੍ਹੀਆਂ-ਕੇਸਾਂ ਨਾਲ ਖੇਡਕੇ ਆਉਦੇ ਤਾਂ ਇੰਡੀਅਨ ਹੁਕਮਰਾਨਾਂ ਨੂੰ ਕੋਈ ਤਕਲੀਫ ਨਹੀ ਸੀ ਹੋਣੀ ਕਿਉਂਕਿ ਉਹ ਇੰਡੀਆ ਦੀ ਟੀਮ ਦੇ ਨਾਮ ਤੇ ਖੇਡਕੇ ਆਏ ਹਨ । ਉਨ੍ਹਾਂ ਕਿਹਾ ਕਿ ਜਿਥੇ ਅਸੀਂ ਇਸ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੇ ਹਾਂ, ਉਥੇ ਇਹ ਉਮੀਦ ਵੀ ਕਰਦੇ ਹਾਂ ਕਿ ਹਰ ਸਿੱਖ ਅਤੇ ਅਜਿਹੀਆ ਟੀਮਾਂ ਵਿਚ ਖੇਡਣ ਵਾਲੇ ਖਿਡਾਰੀ ਆਪਣੇ ਸਿੱਖੀ ਵਿਰਸੇ-ਵਿਰਾਸਤ ਦੀ ਮਹਾਨਤਾ ਨੂੰ ਕਾਇਮ ਰੱਖਦੇ ਹੋਏ ਆਪਣੇ ਜੀਵਨ ਵਿਚ ਵੱਧਦੇ ਰਹਿਣਗੇ ਅਤੇ ਦੂਸਰੀਆਂ ਕੌਮਾਂ, ਧਰਮਾਂ ਵਿਚ ਆਪਣੇ ਆਪ ਨੂੰ ਸਮਲਿਤ ਕਰਨ ਦੀ ਥਾਂ ਆਪਣੇ ਸਿੱਖੀ ਸਰੂਪ ਤੇ ਰਵਾਇਤਾ ਨੂੰ ਕਾਇਮ ਰੱਖਦੇ ਹੋਏ ਖ਼ਾਲਸਾ ਪੰਥ ਤੇ ਪੰਜਾਬ ਦੀ ਸੇਵਾ ਕਰਨ ਦੇ ਫਰਜ ਨਿਭਾਉਦੇ ਰਹਿਣਗੇ ।