ਜੇਕਰ ਆਰ.ਐਸ.ਐਸ. ਉਤੇ ਕਾਨੂੰਨੀ ਰੋਕ ਖਤਮ ਕਰ ਦਿੱਤੀ, ਤਾਂ ਸਿੱਖ ਸੰਗਠਨਾਂ ਬੀ.ਕੇ.ਆਈ, ਕੇ.ਸੀ.ਐਫ, ਕੇ.ਜੇ.ਐਫ, ਆਈ.ਐਸ.ਵਾਈ.ਐਫ. ਐਸ.ਐਫ.ਜੇ ਉਤੇ ਲੱਗੀ ਰੋਕ ਵੀ ਹਟਾਈ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 25 ਜੁਲਾਈ ( ) “ਕਿਉਂਕਿ ਇੰਡੀਅਨ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦੀ ਹੈ । ਜਿਸ ਅਨੁਸਾਰ ਸਭ ਨਿਵਾਸੀ ਕਾਨੂੰਨ ਦੀ ਨਜਰ ਵਿਚ ਬਰਾਬਰ ਹਨ । ਹੁਣ ਜਦੋ ਇੰਡੀਆ ਦੀ ਮੋਦੀ ਹਕੂਮਤ ਨੇ ਆਰ.ਐਸ.ਐਸ ਹਿੰਦੂ ਸੰਗਠਨ ਉਤੇ ਲੰਮੇ ਸਮੇ ਤੋ ਲੱਗੀ ਕਾਨੂੰਨੀ ਰੋਕ ਨੂੰ ਖਤਮ ਕਰਕੇ ਸਰਕਾਰੀ ਮੁਲਾਜਮਾਂ ਨੂੰ ਇਸ ਵਿਚ ਸਮੂਲੀਅਤ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ, ਤਾਂ ਹੁਣ ਬਰਾਬਰਤਾ ਦੇ ਹੱਕ ਦੇਣ ਵਾਲੀ ਵਿਧਾਨਿਕ ਧਾਰਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਜਿਨ੍ਹਾਂ ਸਿੱਖ ਸੰਗਠਨਾਂ ਬੱਬਰ ਖਾਲਸਾ ਇੰਟਰਨੈਸਨਲ, ਖ਼ਾਲਿਸਤਾਨ ਕਮਾਡੋ ਫੋਰਸ, ਖਾਲਿਸਤਾਨ ਜਿੰਦਾਬਾਦ ਫੋਰਸ, ਇੰਟਰਨੈਸ਼ਨ ਸਿੱਖ ਸਟੂਡੈਟ ਫੈਡਰੇਸਨ, ਸਿੱਖ ਫਾਰ ਜਸਟਿਸ ਆਦਿ ਉਤੇ ਲਗਾਈਆ ਕਾਨੂੰਨੀ ਰੋਕਾਂ ਵੀ ਤੁਰੰਤ ਖਤਮ ਕਰਕੇ ਵਿਧਾਨਿਕ ਤੇ ਜਮਹੂਰੀਅਤ ਲੀਹਾਂ ਨੂੰ ਬਰਕਰਾਰ ਰੱਖਿਆ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਵੱਲੋ ਹਿੰਦੂ ਸੰਗਠਨ ਆਰ.ਐਸ.ਐਸ ਉਤੇ ਲੰਮੇ ਸਮੇ ਤੋ ਚੱਲਦੀ ਆ ਰਹੀ ਕਾਨੂੰਨੀ ਰੋਕ ਨੂੰ ਖਤਮ ਕਰਨ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਬਰਾਬਰਤਾ ਦੇ ਆਧਾਰ ਤੇ ਬੱਬਰ ਖਾਲਸਾ ਇੰਟਰਨੈਸਨਲ, ਖਾਲਿਸਤਾਨ ਕਮਾਡੋ ਫੋਰਸ, ਖਾਲਿਸਤਾਨ ਜਿੰਦਾਬਾਦ ਫੋਰਸ, ਇੰਟਰਨੈਸਨਲ ਸਿੱਖ ਸਟੂਡੈਟ ਫੈਡਰੇਸ਼ਨ ਅਤੇ ਸਿੱਖ ਫਾਰ ਜਸਟਿਸ ਉਤੇ ਮੰਦਭਾਵਨਾ ਤੇ ਕੱਟੜਵਾਦੀ ਸੋਚ ਅਧੀਨ ਲਗਾਈਆ ਗਈਆ ਕਾਨੂੰਨੀ ਰੋਕਾਂ ਨੂੰ ਤੁਰੰਤ ਖਤਮ ਕਰਕੇ ਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰਤਾ ਦੀ ਗੱਲ ਨੂੰ ਅਮਲੀ ਰੂਪ ਵਿਚ ਪਹਿਲ ਦੇ ਆਧਾਰ ਤੇ ਲਾਗੂ ਕਰਨਾ ਬਣਦਾ ਹੈ । ਅਜਿਹਾ ਅਮਲ ਕਰਕੇ ਹੀ ਬਰਾਬਰਤਾ ਦੇ ਅਧਿਕਾਰ ਅਤੇ ਹੱਕਾਂ ਦੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕਦਾ ਹੈ । ਵਰਨਾ ਸਮੁੱਚੇ ਇੰਡੀਆ ਅਤੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਤੇ ਨਿਵਾਸੀਆ ਵਿਚ ਇਹ ਮਾੜਾ ਪ੍ਰਭਾਵ ਜਾਵੇਗਾ ਕਿ ਹਿੰਦੂਤਵ ਸੋਚ ਅਧੀਨ ਮੋਦੀ ਹਕੂਮਤ ਕੱਟੜਵਾਦੀ ਸੰਗਠਨਾਂ ਨੂੰ ਹਰ ਤਰ੍ਹਾਂ ਸਹਿ ਤੇ ਸਰਪ੍ਰਸਤੀ ਕਰ ਰਹੀ ਹੈ । ਜੋ ਸਿੱਖ ਸੰਗਠਨ ਆਪਣੀ ਕੌਮੀ ਆਜਾਦੀ ਦੀ ਲਹਿਰ ਦੇ ਸੰਘਰਸ ਵਿਚ ਯੋਗਦਾਨ ਪਾਉਦੇ ਆ ਰਹੇ ਹਨ, ਉਨ੍ਹਾਂ ਨੂੰ ਦੋਹਰੇ ਮਾਪਦੰਡ ਰਾਹੀ ਸਖਤ ਵਰਤਕੇ ਉਸੇ ਕਾਨੂੰਨ ਦੀ ਹੁਕਮਰਾਨ ਦੁਰਵਰਤੋ ਕਰ ਰਹੇ ਹਨ । ਇਸ ਨਾਲ ਇੰਡੀਆ ਦੀ ਨਿਜਾਮੀ ਸਾਖ ਨੂੰ ਵੱਡਾ ਧੱਬਾ ਲੱਗੇਗਾ । ਇਸ ਤੋ ਬਚਣ ਲਈ ਇਹ ਜਰੂਰੀ ਹੈ ਕਿ ਹੁਣ ਸਿੱਖ ਸੰਗਠਨਾਂ ਉਤੇ ਹਕੂਮਤ ਵੱਲੋ ਲਗਾਈਆ ਗਈਆ ਕਾਨੂੰਨੀ ਰੋਕਾਂ ਨੂੰ ਤੁਰੰਤ ਖਤਮ ਕਰਕੇ ਉਨ੍ਹਾਂ ਨੂੰ ਵੀ ਕੌਮਾਂਤਰੀ ਕਾਨੂੰਨਾਂ ਅਧੀਨ ਆਪਣੀ ਆਜਾਦੀ ਦੀ ਲਹਿਰ ਨੂੰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕਾਰਵਾਈਆ ਕਰਨ ਦੀ ਵਿਧਾਨਿਕ ਤੇ ਕਾਨੂੰਨੀ ਇਜਾਜਤ ਦਿੱਤੀ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਤੇ ਮੁਸਲਿਮ ਕੌਮ ਨਾਲ ਹੁਕਮਰਾਨਾਂ ਵੱਲੋ ਆਪਣਾਏ ਜਾਂਦੇ ਆ ਰਹੇ ਦੋਹਰੇ ਮਾਪਦੰਡ ਅਤੇ ਮੰਦਭਾਵਨਾ ਅਧੀਨ ਉਨ੍ਹਾਂ ਉਤੇ ਕੀਤਾ ਜਾਂਦਾ ਆ ਰਿਹਾ ਜ਼ਬਰ ਜੁਲਮ ਬੰਦ ਕਰ ਦੇਣਗੇ ।