18ਵੀਂ ਲੋਕ ਸਭਾ ਦੇ ਬਣੇ ਸਪੀਕਰ ਸ੍ਰੀ ਓਮ ਬਿਰਲਾ ਮੁਤੱਸਵੀ ਸੋਚ ਵਾਲੇ, ਇਹ ਲੋਕ ਸਭਾ ਵੀ ਸਹੀ ਢੰਗ ਨਾਲ ਨਹੀ ਚੱਲ ਸਕੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 27 ਜੂਨ ( ) “ਕਿਉਂਕਿ ਸ੍ਰੀ ਓਮ ਬਿਰਲਾ ਜੋ 17ਵੀਂ ਲੋਕ ਸਭਾ ਦੇ ਪਹਿਲਾ ਵੀ ਸਪੀਕਰ ਰਹਿ ਚੁੱਕੇ ਹਨ, ਉਹ ਬਹੁਤ ਹੀ ਫਿਰਕੂ ਸੋਚ ਵਾਲੇ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆ, ਕਬੀਲਿਆ, ਆਦਿਵਾਸੀਆ ਦੇ ਖਿਲਾਫ਼ ਅਮਲ ਕਰਨ ਵਾਲੇ ਹਨ । ਇਹੀ ਵਜਹ ਹੈ ਕਿ 17ਵੀਂ ਪਾਰਲੀਮੈਟ ਵਿਚ ਵੀ ਪੂਰਾ ਸਮਾਂ ਰੌਲਾ ਹੀ ਪੈਦਾ ਰਿਹਾ, ਸਹੀ ਨਹੀਂ ਚੱਲ ਸਕੀ ਅਤੇ 18ਵੀਂ ਲੋਕ ਸਭਾ ਵੀ ਸਹੀ ਢੰਗ ਨਾਲ ਨਹੀਂ ਚੱਲ ਸਕੇਗੀ । ਜੋ ਨਵੇ ਪਾਰਲੀਮੈਟ ਮੈਬਰ ਚੁਣਕੇ ਆਏ ਹਨ, ਉਹ ਇਸ ਗੰਭੀਰਤਾ ਵਾਲੇ ਵਿਸੇ ਉਤੇ ਕੇਦਰਿਤ ਰਹਿਣ ਤਾਂ ਕਿ ਸ੍ਰੀ ਓਮ ਬਿਰਲਾ ਵਿਰੋਧੀ ਪਾਰਟੀਆਂ, ਘੱਟ ਗਿਣਤੀਆਂ, ਕਬੀਲਿਆ ਸੰਬੰਧੀ ਪਾਰਲੀਮੈਟ ਵਿਚ ਆਵਾਜ ਉਠਾਉਣ ਤੋਂ ਆਪਣੀ ਸੋਚ ਅਨੁਸਾਰ ਜ਼ਬਰ ਨਾ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 18ਵੀਂ ਲੋਕ ਸਭਾ ਦੇ ਚੁਣੇ ਗਏ ਸਪੀਕਰ ਸ੍ਰੀ ਓਮ ਬਿਰਲਾ ਦੀ ਘੱਟ ਗਿਣਤੀ ਕੌਮਾਂ ਵਿਰੋਧੀ, ਕਬੀਲਿਆ, ਅਨੁਸੂਚਿਤ ਜਾਤੀਆ ਵਿਰੋਧੀ ਸੋਚ ਤੋਂ ਪਾਰਲੀਮੈਟ ਦੇ ਸਮੁੱਚੇ ਮੈਬਰਾਂ ਨੂੰ ਸੁਚੇਤ ਕਰਦੇ ਹੋਏ ਅਤੇ ਇਹ ਲੋਕ ਸਭਾ ਵੀ ਪਾਰਦਰਸ਼ੀ ਢੰਗ ਨਾਲ ਨਾ ਚੱਲਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਤੁਸੀਂ ਵੇਖੋਗੇ ਕਿ ਸੱਜੇ ਪਾਸੇ ਹਕੂਮਤ ਪਾਰਟੀ ਸ੍ਰੀ ਮੋਦੀ ਸਰਕਾਰ ਦੇ ਮੈਬਰ ਬੈਠੇ ਹੋਣਗੇ ਅਤੇ ਖੱਬੇ ਪਾਸੇ ਵਿਰੋਧੀ ਧਿਰ ਬੈਠੇਗੀ, ਜਦੋ ਹਕੂਮਤ ਪਾਰਟੀ ਦੇ ਐਮ.ਪੀ ਬੋਲਣ ਦਾ ਸਮਾਂ ਹੋਵੇਗਾ ਤਾਂ ਉਨ੍ਹਾਂ ਨੂੰ ਖੁੱਲ੍ਹਾ ਸਮਾਂ ਵੀ ਦਿੱਤਾ ਜਾਵੇਗਾ ਅਤੇ ਹੱਸ-ਹੱਸ ਕੇ ਉਨ੍ਹਾਂ ਦੀ ਕਾਰਵਾਈ ਨੂੰ ਚਲਾਉਣਗੇ । ਲੇਕਿਨ ਜਦੋਂ ਖੱਬੇ ਪਾਸੇ ਵਿਰੋਧੀ ਧਿਰ ਦੀ ਬੋਲਣ ਦੀ ਵਾਰੀ ਆਵੇਗੀ ਤਾਂ ਉਨ੍ਹਾਂ ਨੂੰ ਪੂਰਾ ਸਮਾਂ ਨਹੀ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੀ ਗੱਲ ਵਿਚਾਰ ਉਤੇ ਕੋਈ ਦਿਲਚਸਪੀ ਹੋਵੇਗੀ ਅਤੇ ਮੱਥੇ ਉਤੇ ਵੱਟ ਪਾ ਕੇ ਆਪਣੀ ਨਫਰਤ ਨੂੰ ਸਪੱਸਟ ਰੂਪ ਵਿਚ ਜਾਹਰ ਕਰਨਗੇ, ਜਿਸਦੀਆਂ ਵੀਡੀਓਜ ਬੀਤੀ 17ਵੀਂ ਲੋਕ ਸਭਾ ਦੀ ਵਿਚਾਰ ਚਰਚਾਂ ਨੂੰ ਦੇਖਕੇ ਅੰਦਾਜਾ ਲਗਾ ਸਕਦੇ ਹੋ । ਇਨ੍ਹਾਂ ਦੇ ਚੇਹਰੇ ਤੋ ਹੀ ਸਪੱਸਟ ਹੋ ਜਾਂਦਾ ਹੈ ਕਿ ਸ੍ਰੀ ਬਿਰਲਾ ਵਿਰੋਧੀਆ ਦੇ ਅਤੇ ਘੱਟ ਗਿਣਤੀ ਕੌਮਾਂ ਦੇ ਖਿਲਾਫ਼ ਹਨ । ਫਿਰ ਅਜਿਹੇ ਸਖਸ ਦੇ ਪ੍ਰਬੰਧ ਹੇਠ ਚੱਲਣ ਵਾਲੀ ਪਾਰਲੀਮੈਟ ਦੇ ਨਤੀਜੇ ਕਿਵੇ ਸਹੀ ਨਿਕਲ ਸਕਣਗੇ ? ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਦੋਂ 13 ਦਸੰਬਰ 2023 ਨੂੰ ਪਾਰਲੀਮੈਟ ਦੇ ਚੱਲ ਰਹੇ ਹਾਊਂਸ ਵਿਚ ਗੈਸ ਬੰਬ ਵਿਸਫੋਟ ਹੋਇਆ ਸੀ ਤਾਂ ਇਹ ਉਥੋ ਭੱਜ ਗਏ ਸਨ । ਇਹ ਤਾਂ ਅੱਛਾ ਹੋਇਆ ਕਿ ਉਹ ਬੰਬ ਬੋਗਸ ਸਨ ਅਤੇ ਕਰਨ ਵਾਲਿਆ ਨੇ ਰੋਸ ਵੱਜੋ ਕੀਤੇ ਸਨ । ਜੇਕਰ ਉਹ ਬੰਬ ਜਹਿਰੀਲੇ ਹੁੰਦੇ ਤਾਂ ਸਭ ਐਮ.ਪੀਜ ਨੇ ਮਰ ਜਾਣਾ ਸੀ ਅਤੇ ਸ੍ਰੀ ਓਮ ਬਿਰਲਾ ਇਸ ਮੌਕੇ ਤੇ ਆਪਣੇ ਸਪੀਕਰ ਦੇ ਕਮਰੇ ਵਿਚ ਜਾ ਕੇ ਛੁਪ ਗਏ ਸਨ ।