ਜੂਲੀਅਨ ਅਸਾਂਜੇ ਵੱਲੋਂ ਸਿੱਖਾਂ ਦੀ ਤਰ੍ਹਾਂ ਲੰਮਾਂ ਜ਼ਬਰ ਸਹਿਕੇ ਸੱਚ-ਹੱਕ ਨੂੰ ਹੀ ਉਜਾਗਰ ਕਰਨਾ ਅਤੇ ਕਿਸੇ ਤਰ੍ਹਾਂ ਦੇ ਜ਼ਬਰ ਅੱਗੇ ਨਾ ਝੁਕਣਾ ਪ੍ਰਸ਼ੰਸ਼ਾਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 26 ਜੂਨ ( ) “ਆਸਟ੍ਰੇਲੀਅਨ ਜੂਲੀਅਨ ਅਸਾਂਜੇ ਜਿਸਨੂੰ ਅਮਰੀਕਾ ਦੀ ਜਾਸੂਸੀ ਕਰਨ ਦੇ ਦੋਸ਼ ਹੇਠ ਲੰਡਨ ਦੀ ਜੇਲ੍ਹ ਵਿਚ ਬੀਤੇ 5 ਸਾਲਾਂ ਤੋਂ ਬੰਦੀ ਬਣਾਇਆ ਹੋਇਆ ਸੀ ਅਤੇ ਜਿਸਨੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਸਹਿਕੇ ਵੀ, ਆਪਣੇ ਇਨਸਾਨੀ ਗੁਣਾਂ ਤੇ ਦ੍ਰਿੜਤਾ ਉਤੇ ਪਹਿਰਾ ਦਿੰਦੇ ਹੋਏ ਸੱਚ-ਹੱਕ ਦੀ ਆਵਾਜ ਨੂੰ ਬੁਲੰਦ ਕੀਤਾ ਹੈ ਅਤੇ ਹੁਣ 5 ਸਾਲਾਂ ਬਾਅਦ ਜੇਲ੍ਹ ਤੋ ਰਿਹਾਅ ਹੋ ਕੇ ਆਪਣੇ ਮੁਲਕ ਆਸਟ੍ਰੇਲੀਆ ਜਾ ਰਹੇ ਹਨ, ਦੇ ਬੇਖੌਫ ਅਤੇ ਦ੍ਰਿੜਤਾਪੂਰਵਕ ਉੱਦਮਾਂ ਨੂੰ ਉਸੇ ਤਰ੍ਹਾਂ ਕਰਾਰ ਦਿੱਤਾ ਜਿਵੇ ਸਿੱਖ ਵੀ ਵੱਡੇ ਜ਼ਬਰ ਜੁਲਮ ਦਾ ਟਾਕਰਾ ਕਰਦੇ ਹੋਏ ਸੱਚ ਉਤੇ ਪਹਿਰਾ ਦਿੰਦੇ ਹਨ ਅਤੇ ਕਿਸੇ ਵੀ ਜ਼ਬਰ ਅੱਗੇ ਈਨ ਨਹੀਂ ਮੰਨਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਸਟ੍ਰੇਲੀਅਨ ਨਾਗਰਿਕ ਜੂਲੀਅਨ ਅਸਾਂਜੇ ਵੱਲੋ 5 ਸਾਲ ਦੀ ਕਰੜੀ ਜੇਲ੍ਹ ਯਾਤਰਾ ਉਪਰੰਤ ਰਿਹਾਅ ਹੋਣ ਉਤੇ ਅਤੇ ਸੱਚ-ਹੱਕ ਦੀ ਆਵਾਜ ਨੂੰ ਬੁਲੰਦ ਕਰਨ ਦੇ ਉੱਦਮਾਂ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਜੋ ਸਿੱਖਾਂ ਉਤੇ ਸ਼ਰਾਰਤੀ ਅਨਸਰ ਜਾਂ ਵੱਖਵਾਦੀ ਆਦਿ ਦੇ ਮਨਘੜਤ ਦੋਸ਼ ਲਗਾਕੇ ਬਦਨਾਮ ਕੀਤਾ ਜਾਂਦਾ ਹੈ ਅਤੇ ਇਥੋ ਦੇ ਨਿਰਪੱਖ ਵਿਧਾਨ ਦਾ ਮੁਤੱਸਵੀ ਨੀਤੀਆ ਰਾਹੀ ਹਿੰਦੂਤਵ ਦਾ ਧਰੂਵੀਕਰਨ ਕਰ ਰਹੇ ਹਨ ਅਤੇ ਘੱਟ ਗਿਣਤੀ ਸਿੱਖਾਂ ਨੂੰ ਡਰਾ-ਧਮਕਾ ਰਹੇ ਹਨ । ਉਸ ਤੋ ਵੀ ਅੱਗੇ ਦਾ ਟ੍ਰਿਬਿਊਨ ਅਤੇ ਹੋਰ ਹਿੰਦੂਤਵ ਪੱਖੀ ਪੰਜਾਬੀ ਅਖਬਾਰ ਸਹੀ ਮਾਇਨਿਆ ਵਿਚ ਸਿੱਖਾਂ ਤੇ ਪੰਜਾਬੀਆਂ ਦੀ ਆਵਾਜ ਨੂੰ ਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਪੇਸ਼ ਨਹੀ ਕਰ ਰਹੇ । ਜਦੋਕਿ ਸਿੱਖ ਅਤੇ ਹਿੰਦੂ ਵਿਦੇਸ਼, ਰੱਖਿਆ, ਵਿੱਤ, ਗ੍ਰਹਿ, ਸਿੱਖਿਆ ਅਤੇ ਖੇਤੀ ਨੀਤੀਆ ਵਿਚ ਸਭ ਦੇ ਸਾਂਝੇ ਮਿਸਨ ਹਨ, ਫਿਰ ਕਿਉਂ ਨਹੀਂ ਇਹ ਪ੍ਰੈਸ ਦੀ ਆਜਾਦ ਆਵਾਜ ਨਿਰਪੱਖਤਾ ਨਾਲ ਸਿੱਖ ਕੌਮ ਤੇ ਘੱਟ ਗਿਣਤੀਆ ਦੇ ਹੱਕ-ਹਕੂਕਾ ਦੀ ਗੱਲ ਕਰਦੇ ?
ਉਨ੍ਹਾਂ ਕਿਹਾ ਕਿ ਦੁੱਖ ਅਤੇ ਅਫਸੋਸ ਇਸ ਗੱਲ ਦਾ ਹੈ ਕਿ ਸ੍ਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੈਸੰਕਰ, ਰਾਜਨਾਥ ਸਿੰਘ, ਅਜੀਤ ਡੋਵਾਲ, ਰਾਅ ਦੇ ਮੌਜੂਦਾ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਮੁੱਖੀ ਸੰਮਤ ਗੋਇਲ ਵੱਲੋ ਸਾਂਝੇ ਤੌਰ ਤੇ ਇਸ ਮੁਲਕ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਕਤਲ ਕਰਨ ਦੀ ਮਨੁੱਖਤਾ ਵਿਰੋਧੀ ਨੀਤੀ ਤੇ ਅਮਲ ਕੀਤਾ ਜਾ ਰਿਹਾ ਹੈ । ਜਦੋਕਿ ਇਸ ਨੀਤੀ ਦਾ ਫਾਈਵ ਆਈ ਮੁਲਕਾਂ ਵੱਲੋ ਮਜਬੂਤੀ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਜਿਸਦਾ ਮਤਲਬ ਹੈ ਕਿ ਕੁਆਡ ਮੁਲਕ ਜਿਨ੍ਹਾਂ ਦਾ ਇਕ ਫ਼ੌਜੀ ਸਮਝੋਤਾ ਹੈ ਉਹ ਫ਼ੌਜੀ ਸਮਝੌਤਾ ਵੀ ਖਤਰੇ ਵਿਚ ਹੈ ਅਤੇ ਜੋ ਰੂਸ, ਚੀਨ, ਉੱਤਰ ਕੋਰੀਆ, ਇਰਾਨ, ਪਾਕਿਸਤਾਨ ਅਤੇ ਜੋ ਮੁਲਕ ਗੈਰ ਹਾਜਰ ਹਨ ਉਨ੍ਹਾਂ ਨੂੰ ਬਰਗਨ ਸਟਾਕ ਕਾਨਫਰੰਸ ਵਿਚ ਦਸਤਖ਼ਤ ਨਾ ਕਰਨ ਦੀ ਜੋਰਦਾਰ ਅਪੀਲ ਕੀਤੀ ।