ਸੀ.ਡੀ.ਐਸ. ਜਰਨਲ ਅਨਿਲ ਚੌਹਾਨ ਵੱਲੋਂ ਫ਼ੌਜ ਦੇ ਮੁੱਖੀ ਦੇ ਅਧਿਕਾਰਾਂ ਵਿਚ ਦਖਲ ਦੇਣਾ ਫ਼ੌਜੀ ਸੰਤੁਲਨ ਲਈ ਵੱਡਾ ਖ਼ਤਰਾ : ਮਾਨ
ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਇੰਡੀਆਂ ਦੇ ਹੁਕਮਰਾਨ ਨੇ ਜੰਮੂ-ਕਸ਼ਮੀਰ ਵਿਚ ਹੋ ਰਹੇ ਗੈਰ ਕਾਨੂੰਨੀ ਅਤੇ ਅਣਮਨੁੱਖੀ ਅਮਲਾਂ ਨੂੰ ਰੋਕਣ ਦਾ ਬਹਾਨਾ ਬਣਾਕੇ ਹੀ 2019 ਵਿਚ ਕਸਮੀਰ ਨੂੰ ਆਰਟੀਕਲ 370 ਅਤੇ 35ਏ ਰਾਹੀ ਮਿਲੇ ਖੁਦਮੁਖਤਿਆਰੀ ਦੇ ਅਧਿਕਾਰਾਂ ਨੂੰ ਕੁੱਚਲਕੇ ਮੁਲਕ ਨਿਵਾਸੀਆ ਨੂੰ ਇਹ ਸਾਬਤ ਕਰਨਾ ਚਾਹਿਆ ਸੀ ਕਿ ਅਸੀਂ ਜੰਮੂ ਕਸਮੀਰ ਦੇ ਹਾਲਾਤਾਂ ਉਤੇ ਪੂਰਨ ਕਾਬੂ ਪਾ ਲਿਆ ਹੈ । ਪਰ ਜੋ ਅੱਜ ਵੀ ਜੰਮੂ ਕਸਮੀਰ ਵਿਚ ਉਥੋ ਦੇ ਕਸਮੀਰੀਆਂ ਨੂੰ ਫ਼ੌਜ ਤੇ ਪੈਰਾਮਿਲਟਰੀ ਫੋਰਸ ਵੱਲੋ ਮਾਰਿਆ ਜਾ ਰਿਹਾ ਹੈ ਅਤੇ ਅਸੰਤੁਸਟ ਕਸਮੀਰੀ ਰੋਸ ਵੱਜੋ ਸਮੇ-ਸਮੇ ਤੇ ਅਮਲ ਕਰਦੇ ਹਨ, ਤਾਂ ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨਾਂ ਵੱਲੋ ਕਸਮੀਰ ਦੀ ਸਥਿਤੀ ਨਾ ਪਹਿਲੇ ਸੰਭਾਲੀ ਗਈ ਨਾ ਅੱਜ ਸੰਭਾਲੀ ਜਾ ਰਹੀ ਹੈ । ਲੇਕਿਨ ਹੁਣ ਜਿਸਦਾ ਕੰਟਰੋਲ ਫ਼ੌਜ, ਪੈਰਾਮਿਲਟਰੀ ਫੋਰਸਾਂ ਨੇ ਕਰਨਾ ਹੈ, ਉਸ ਫ਼ੌਜ ਮੁੱਖੀ ਜਰਨਲ ਉਪਿੰਦਰ ਦਿਵੇਦੀ ਦੇ ਅਧਿਕਾਰਾਂ ਵਿਚ ਸੀ.ਡੀ.ਐਸ ਵੱਲੋ ਦਖਲ ਦੇ ਕੇ ਜੰਮੂ ਕਸਮੀਰ ਵਿਚ ਹੋ ਰਹੇ ਅਮਲ ਦਰਸਾਉਦੇ ਹਨ ਕਿ ਫ਼ੌਜੀ ਸੰਤੁਲਨ ਨੂੰ ਵਿਗਾੜਿਆ ਜਾ ਰਿਹਾ ਹੈ ਅਤੇ ਫ਼ੌਜ ਮੁੱਖੀ ਦੇ ਅਧਿਕਾਰਾਂ ਨੂੰ ਸੀ.ਡੀ.ਐਸ. ਵੱਲੋ ਚੁਣੋਤੀ ਦਿੱਤੀ ਜਾ ਰਹੀ ਹੈ । ਫਿਲਪਾਈਨਜ ਦੇ ਸਮੁੰਦਰੀ ਤੇ ਹੋਰ ਇਲਾਕਿਆ ਦੀ ਰੱਖਿਆ ਕਿਉਂ ਨਹੀਂ ਕੀਤੀ ਜਾ ਰਹੀ । ਜਦੋਕਿ ਸੀ.ਡੀ.ਐਸ ਦੀ ਜਿੰਮੇਵਾਰੀ ਤਾਂ ਦੱਖਣੀ ਚੀਨ ਸਮੁੰਦਰ ਵਿਚ ਨੇਵੀ ਦੇ ਉੱਠ ਰਹੇ ਉਪੱਦਰ ਨੂੰ ਸਹੀ ਕਰਨਾ ਤੇ ਕੰਟਰੋਲ ਕਰਨਾ ਹੈ । ਉਨ੍ਹਾਂ ਨਾਲ ਸਾਂਝੀਆ ਸਮੁੰਦਰੀ ਮਸਕਾਂ ਕਰਨ ਦੇ ਬਾਵਜੂਦ ਵੀ ਜਿੰਮੇਵਾਰੀ ਨੂੰ ਪੂਰਾ ਨਾ ਕਰਨਾ ਵੱਡੀ ਅਸਫਲਤਾ ਨੂੰ ਜਾਹਰ ਕਰਦਾ ਹੈ । ਮੁਲਕ ਦੀ ਜਨਤਾ ਨੂੰ ਸੀ.ਡੀ.ਐਸ ਦੱਸੇ ਕਿ ਇਹ ਹਵਾਈ ਫ਼ੌਜ ਵਿਚ ਸੁਕਾਰਡਨਸ ਦੀ ਘਾਟ ਕਿਉਂ ਹੈ ਅਤੇ ਸਟੈਲਥ ਲੜਾਕੂ ਜਹਾਜਾਂ ਦੀ ਗਿਣਤੀ ਪੂਰਨ ਕਿਉਂ ਨਹੀ ਕੀਤੀ ਜਾ ਰਹੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸਮੀਰ ਦੀ ਦਿਨੋ ਦਿਨ ਬੇਕਾਬੂ ਹੁੰਦੀ ਜਾ ਰਹੀ ਸਥਿਤੀ ਉਤੇ ਹੁਕਮਰਾਨਾਂ ਦੀਆਂ ਗੈਰ ਵਿਧਾਨਿਕ ਅਣਮਨੁੱਖੀ ਅਮਲਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਅਤੇ ਸੀ.ਡੀ.ਐਸ ਵੱਲੋ ਫ਼ੌਜ ਮੁੱਖੀ ਦੇ ਅਧਿਕਾਰਾਂ ਵਿਚ ਦਖਲ ਦੇਣ ਦੇ ਨਿਕਲਣ ਵਾਲੇ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਸੀ.ਡੀ.ਐਸ ਨੂੰ ਸੁਬੋਧਿਤ ਹੁੰਦੇ ਹੋਏ ਪੁੱਛਿਆ ਹੈ ਕਿ ਕਾਮਰੇਡ ਚੀਨ ਨੇ 1962, 2020 ਅਤੇ 2022 ਵਿਚ ਜੋ ਲਦਾਖ ਦੇ ਉਹ ਵੱਡੇ ਇਲਾਕੇ ਜੋ ਲਾਹੌਰ ਖਾਲਸਾ ਰਾਜ ਦਰਬਾਰ ਦੇ ਸਮੇਂ 1834 ਵਿਚ ਖਾਲਸਾ ਫ਼ੌਜਾਂ ਨੇ ਫਤਹਿ ਕੀਤੇ ਸੀ ਅਤੇ ਜਿਸ ਨੂੰ ਚੀਨ ਨੇ ਉਪਰੋਕਤ ਤਿੰਨ ਸਮਿਆ ਤੇ ਇੰਡੀਆਂ ਦੇ ਵੱਡੇ ਖੇਤਰਫਲ ਤੇ ਕਬਜਾ ਕੀਤਾ ਹੋਇਆ ਹੈ, ਉਸਨੂੰ ਵਾਪਸ ਕਿਉਂ ਨਹੀਂ ਲਿਆ ਜਾ ਰਿਹਾ ? ਉਨ੍ਹਾਂ ਸਾਕਸਗਾਮ ਵੈਲੀ ਬਾਰੇ ਵੀ ਜਾਣਕਾਰੀ ਮੰਗੀ ਜੋ 1963 ਵਿਚ ਕਾਮਰੇਡ ਚੀਨ ਨੇ ਕਬਜੇ ਵਿਚ ਕਰ ਲਈ ਸੀ ।
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਿਨ੍ਹਾਂ ਸਮਾਂ ਵਿਅਰਥ ਕੀਤਿਆ ਬੀਜੇਪੀ-ਆਰ.ਐਸ.ਐਸ ਸ੍ਰੀ ਨਰਿੰਦਰ ਮੋਦੀ ਹਕੂਮਤ ਵੱਲੋ ਜੋ 2019 ਵਿਚ ਜੰਮੂ ਕਸਮੀਰ ਦੇ ਵਿਧਾਨਿਕ ਦਰਜੇ ਨੂੰ ਜਬਰੀ ਤਬਦੀਲ ਕਰ ਦਿੱਤਾ ਗਿਆ ਸੀ, ਉਸ ਨੂੰ ਬਹਾਲ ਕਰਕੇ ਕਸਮੀਰੀਆ ਦੀ ਜਮਹੂਰੀਅਤ ਕਾਇਮ ਕਰੇਗੀ ਅਤੇ ਉਥੇ ਸਿੱਖਾਂ ਦੀ ਪੰਜਾਬੀ ਬੋਲੀ ਨੂੰ ਵੀ ਉਸਦਾ ਬਣਦਾ ਦਰਜਾ ਦਿਵਾਉਣ ਵਿਚ ਸ੍ਰੀ ਮੋਦੀ ਅਤੇ ਸ੍ਰੀ ਅਮਿਤ ਸ਼ਾਹ ਕੀ ਆਪਣੀਆ ਜਿੰਮੇਵਾਰੀਆ ਪੂਰੀਆ ਕਰਨਗੇ ?