ਸਿਲੀਗੁੜੀ ਵਿਖੇ ਗੱਡੀਆਂ ਦੇ ਹੋਏ ਹਾਦਸੇ ਦੌਰਾਨ ਮ੍ਰਿਤਕਾਂ ਤੇ ਜਖਮੀਆਂ ਲਈ ਸ. ਮਾਨ ਨੇ ਹਮਦਰਦੀ ਪ੍ਰਗਟ ਕੀਤੀ
ਫ਼ਤਹਿਗੜ੍ਹ ਸਾਹਿਬ, 19 ਜੂਨ ( ) “ਜੋ ਬੀਤੇ ਦਿਨੀਂ ਸਿਲੀਗੁੜੀ ਵਿਖੇ 2 ਗੱਡੀਆਂ ਆਪਸ ਵਿਚ ਟਕਰਾਅ ਗਈਆ ਹਨ ਅਤੇ ਇਸ ਹਾਦਸੇ ਦੌਰਾਨ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਜਿਥੇ ਹਮਦਰਦੀ ਪ੍ਰਗਟ ਕੀਤੀ, ਉਥੇ ਉਨ੍ਹਾਂ ਮ੍ਰਿਤਕ ਤੇ ਜਖਮੀ ਪਰਿਵਾਰਾਂ ਨੂੰ ਸਰਕਾਰ ਵੱਲੋ ਤੇ ਰੇਲਵੇ ਵਿਭਾਗ ਵੱਲੋ ਬਣਦਾ ਮੁਆਵਜਾ ਦੇਣ ਦੀ ਮੰਗ ਵੀ ਕੀਤੀ ਗਈ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਅਰਦਾਸ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਪੁਰਾਤਨ ਤੇ ਹੁਣ ਦੇ ਹੁਕਮਰਾਨਾਂ ਵਿਚ ਕਿੰਨਾ ਫਰਕ ਹੈ ਕਿ ਜਦੋਂ ਲਾਲ ਬਹਾਦਰ ਸਾਸਤਰੀ ਰੇਲਵੇ ਦੇ ਵਜੀਰ ਸਨ ਅਤੇ ਉਨ੍ਹਾਂ ਦੀ ਵਿਜਾਰਤ ਸਮੇ ਰੇਲ ਗੱਡੀਆਂ ਦਾ ਭਿਆਨਕ ਐਕਸੀਡੈਟ ਹੋ ਗਿਆ ਸੀ ਅਤੇ ਉਨ੍ਹਾਂ ਨੇ ਆਪਣੀ ਇਖਲਾਕੀ ਜਿੰਮੇਵਾਰੀ ਨੂੰ ਪ੍ਰਵਾਨ ਕਰਦੇ ਹੋਏ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਸੀ । ਲੇਕਿਨ ਅਜੋਕੇ ਸਮੇ ਦੇ ਵਜੀਰ ਤੇ ਆਗੂ ਆਪਣੀਆ ਅਜਿਹੀਆ ਇਖਲਾਕੀ ਤੇ ਵਿਧਾਨਿਕ ਜਿੰਮੇਵਾਰੀਆ ਤੋ ਕੇਵਲ ਪਿੱਠ ਹੀ ਨਹੀ ਮੋੜ ਰਹੇ ਬਲਕਿ ਰੇਲਵੇ ਦੇ ਸੁਚਾਰੂ ਅਤੇ ਪਾਰਦਰਸੀ ਪ੍ਰਬੰਧ ਕਰਨ ਵਿਚ ਵੀ ਅਸਫਲ ਹੁੰਦੇ ਆ ਰਹੇ ਹਨ । ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਇਸ ਹੋਏ ਭਿਆਨਕ ਐਕਸੀਡੈਟ ਦੀ ਉੱਚ ਪੱਧਰੀ ਜਾਂਚ ਹੋਵੇ ਅਤੇ ਜਿੰਮੇਵਾਰ ਸੱਜਣਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਬੀਜੇਪੀ-ਆਰ.ਐਸ.ਐਸ ਹਕੂਮਤ ਆਪਣੀ ਇਖਲਾਕੀ ਜਿੰਮੇਵਾਰੀ ਤੋ ਭੱਜਦੀ ਨਜਰ ਆ ਰਹੀ ਹੈ ।