ਮੇਰੇ ਵਿਰੁੱਧ ਪੂਰੀ ਪੰਜਾਬ ਦੀ ਵਿਜਾਰਤ, ਐਮ.ਐਲ.ਏ. ਨੂੰ ਲਗਾ ਦੇਣ ਦੇ ਅਮਲ ਨੂੰ ਸੂਝਵਾਨ ਪੰਜਾਬੀ ਤੇ ਸਿੱਖ ਕੌਮ, ਕੌਮੀ ਚੁਣੋਤੀ ਵੱਜੋ ਲਵੇ : ਮਾਨ
ਫ਼ਤਹਿਗੜ੍ਹ ਸਾਹਿਬ, 04 ਅਪ੍ਰੈਲ ( ) “ਲੋਕ ਸਭਾ ਸੰਗਰੂਰ ਦੀ ਚੋਣ ਨੂੰ ਲੈਕੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਪੰਜਾਬ ਦੀ ਪੂਰੀ ਵਿਜਾਰਤ, ਸਮੁੱਚੇ ਐਮ.ਐਲ.ਏ. ਦੀਆਂ ਸੰਜੀਦਗੀ ਨਾਲ ਡਿਊਟੀਆ ਲਗਾਈਆ ਜਾ ਰਹੀਆ ਹਨ । ਸੈਟਰ ਦੀ ਮੋਦੀ ਹਕੂਮਤ ਵੀ ਸੰਗਰੂਰ ਚੋਣ ਨੂੰ ਜਦੋ ਚੁਣੋਤੀ ਵੱਜੋ ਲੈ ਰਹੀ ਹੈ, ਇਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਅੱਜ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਭਾਜ ਦੇਣ ਲਈ ਗੈਰ ਸਿਧਾਤਿਕ ਤਰੀਕੇ ਇਕੱਤਰ ਹੋ ਗਈਆ ਹਨ । ਦੋਵੇ ਸਰਕਾਰਾਂ ਦਾ ਪੂਰਾ ਟਿੱਲ ਲੱਗਿਆ ਹੋਇਆ ਹੈ । ਪਰ ਜਦੋ ਸ੍ਰੀ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਸਮੇ ਤਾਂ ਸ. ਭਗਵੰਤ ਸਿੰਘ ਮਾਨ ਨੇ ਆਪਣੀ ਇਸ ਪਾਰਟੀ ਦੇ ਮੁੱਦੇ ਨੂੰ ਚੁਣੋਤੀ ਵੱਜੋ ਨਹੀ ਲਿਆ ਅਤੇ ਨਾ ਹੀ ਕੋਈ ਜਹਾਦ ਛੇੜਿਆ ਹੈ । ਇਹ ਤਾਕਤਾਂ ਮੈਨੂੰ ਨਹੀਂ ਬਲਕਿ ਸਮੁੱਚੇ ਖ਼ਾਲਸਾ ਪੰਥ ਤੇ ਪੰਜਾਬੀਆਂ ਦੀ ਬੁਲੰਦ ਆਵਾਜ ਨੂੰ ਦਬਾਉਣ ਲਈ ਇਕੱਤਰ ਹੋਈਆ ਹਨ । ਇਸਦਾ ਤੋੜ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਹਨ। ਵਿਸੇਸ ਤੌਰ ਤੇ ਸੰਗਰੂਰ ਹਲਕੇ ਦੇ ਸੂਝਵਾਨ ਵੋਟਰ ਹਨ । ਜਿਨ੍ਹਾਂ ਦੀ ਚਹੁਤਰਫੀ ਮਦਦ ਤੋ ਬਿਨ੍ਹਾਂ ਮੈਂ ਇਹ ਲੜਾਈ ਨਹੀ ਲੜ ਸਕਦਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋ ਬੀਤੇ ਦਿਨੀਂ ਸਮੁੱਚੀ ਵਿਜਾਰਤ ਅਤੇ ਸਮੁੱਚੇ ਪੰਜਾਬ ਦੇ ਐਮ.ਐਲ.ਏਜ ਨੂੰ ਸੰਗਰੂਰ ਲੋਕ ਸਭਾ ਹਲਕੇ ਵਿਚ ਡਿਊਟੀਆਂ ਲਗਾਉਣ ਦੇ ਅਮਲ ਉਤੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਚੁਣੋਤੀ ਨੂੰ ਸਮੂਹਿਕ ਤੌਰ ਤੇ ਪ੍ਰਵਾਨ ਕਰਦੇ ਹੋਏ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਹਿਲੇ ਵੀ ਮੈਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਹੀ ਖ਼ਾਲਸਾ ਪੰਥ ਦੀ ਆਜਾਦੀ ਦੀ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਜੰਗ ਵਿੱਢੀ ਹੋਈ ਹੈ । ਹੁਣ ਜਦੋਂ ਸੈਟਰ ਤੇ ਪੰਜਾਬ ਦੀਆਂ ਹਕੂਮਤਾਂ ਆਪਸ ਵਿਚ ਸਾਠ-ਗਾਠ ਕਰਕੇ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਨੂੰ ਚੁਣੋਤੀ ਦੇ ਰੂਪ ਵਿਚ ਲੈ ਰਹੀਆ ਹਨ, ਤਾਂ ਇਹ ਲੜਾਈ ਪੰਜਾਬੀਆਂ ਤੇ ਸਿੱਖ ਕੌਮ ਦੇ ਸੁਹਿਰਦ ਸਹਿਯੋਗ ਤੋ ਬਿਨ੍ਹਾਂ ਨਹੀ ਲੜੀ ਜਾ ਸਕਦੀ । ਕਿਉਂਕਿ ਸਰਕਾਰਾਂ ਕੋਲ ਸਾਧਨ, ਤਾਕਤ ਅਤੇ ਗੈਰ ਇਖਲਾਕੀ ਹੱਥਕੰਡੇ ਹੁੰਦੇ ਹਨ । ਪਰ ਮੈਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੀ ਤਾਕਤ ਦੇ ਸਹਾਰੇ ਇਹ ਜੰਗ ਦ੍ਰਿੜਤਾ ਨਾਲ ਲੜ ਰਿਹਾ ਹਾਂ । ਹੁਣ ਇਨ੍ਹਾਂ ਦਾ ਫਰਜ ਬਣ ਜਾਂਦਾ ਹੈ ਕਿ ਜਦੋ ਹੁਕਮਰਾਨ ਸਾਡੀ ਸਮਾਜਿਕ, ਇਖਲਾਕੀ, ਕੌਮੀ ਸੋਚ ਨੂੰ ਨੁਕਸਾਨ ਪਹੁੰਚਾਉਣ ਲਈ ਅਤੇ ਆਪਣੇ ਮੰਦਭਾਵਨਾ ਭਰੇ ਮਕਸਦ ਨੂੰ ਕਾਮਯਾਬ ਕਰਨ ਲਈ ਸਭ ਹੱਥਕੰਡੇ ਅਪਣਾ ਰਿਹਾ ਹੈ ਤਾਂ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਦੀ ਵੀ ਇਹ ਜਿੰਮੇਵਾਰੀ ਬਣ ਜਾਂਦੀ ਹੈ ਕਿ ਪੰਜਾਬ, ਪੰਜਾਬੀਆਂ, ਪੰਜਾਬੀਅਤ ਅਤੇ ਇਨਸਾਨੀਅਤ ਦੀ ਰਾਖੀ ਕਰਨ ਹਿੱਤ ਉਹ ਆਪਣੇ ਫਰਜਾਂ ਨੂੰ ਪਹਿਚਾਣਦੇ ਹੋਏ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਨੂੰ ਆਪਣੇ ਸੂਬੇ ਅਤੇ ਕੌਮ ਦੀ ਫ਼ਤਹਿ ਦੀ ਪ੍ਰਤੀਕ ਵੱਜੋ ਸੁਹਿਰਦਤਾ ਤੇ ਦ੍ਰਿੜਤਾ ਨਾਲ ਪੂਰਨ ਕਰਦੇ ਹੋਏ ਆਪਣੀ ਜਿੰਮੇਵਾਰੀ ਨਿਭਾਉਣ ।
ਸ. ਮਾਨ ਨੇ ਸੁਹਿਰਦ ਅਤੇ ਸੂਝਵਾਨ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਕਦੀ ਵੀ ਜਿੰਦਗੀ ਵਿਚ ਮਰਨ ਜਾਂ ਹਾਰਨ ਤੋ ਕਦੀ ਵੀ ਨਹੀ ਡਰਿਆ । ਹਮੇਸ਼ਾਂ ਸਿੱਖ ਕੌਮ ਦੀਆਂ ਅਰਦਾਸਾਂ ਅਤੇ ਉਸ ਅਕਾਲ ਪੁਰਖ ਦੀ ਬਖਸਿਸ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਮੰਜਿਲ ਵੱਲ ਅਡੋਲ ਵੱਧਦਾ ਰਿਹਾ ਹਾਂ ਅਤੇ ਕਦੀ ਵੀ ਆਪਣੇ ਸਿਧਾਂਤ ਤੇ ਸੋਚ ਨੂੰ ਪਿੱਠ ਨਹੀ ਦਿੱਤੀ । ਭਾਵੇ ਇਸ ਲਈ ਕਿਸੇ ਤਰ੍ਹਾਂ ਦੀ ਵੱਡੇ ਤੋ ਵੱਡੀ ਕੁਰਬਾਨੀ ਜਾਂ ਕਸਟ ਦਾ ਸਾਹਮਣਾ ਕਿਉਂ ਨਾ ਪਿਆ ਹੋਵੇ । ਇਸ ਲਈ ਪੰਜਾਬ ਅਤੇ ਖ਼ਾਲਸਾ ਪੰਥ ਦੀ ਫ਼ਤਹਿ ਲਈ ਇਹ ਜਰੂਰੀ ਹੈ ਕਿ ਸਭ ਸੂਝਵਾਨ ਅਤੇ ਸੁਹਿਰਦ ਪੰਜਾਬੀ ਤੇ ਸਿੱਖ ਸੰਗਰੂਰ ਲੋਕ ਸਭਾ ਚੋਣ ਲਈ ਨਿਤਰਕੇ ਅੱਗੇ ਆਉਣ ਅਤੇ ਆਪਣੇ ਸਭ ਸਾਧਨਾਂ ਵਿਚੋਂ ਤਿਲ-ਫੁੱਲ ਦਸਵੰਧ ਕੱਢਣ ਦੇ ਨਾਲ-ਨਾਲ ਪੰਜਾਬ ਅਤੇ ਸੰਗਰੂਰ ਦੇ ਵੋਟਰਾਂ ਤੇ ਸਮਰੱਥਕਾਂ ਨੂੰ ਇਸ ਲੜਾਈ ਲਈ ਪੂਰਨ ਤਿਆਰ ਕਰਨ ਵਿਚ ਯੋਗਦਾਨ ਪਾਉਣ ਤਾਂ ਕਿ ਉਸ ਅਕਾਲ ਪੁਰਖ ਦੀ ਮੇਹਰ ਸਦਕਾ ਅਤੇ ਆਪ ਜੀ ਦੇ ਸੁਹਿਰਦ ਸਹਿਯੋਗ ਸਦਕਾ ਸੈਟਰ ਦੀ ਜਾਬਰ ਹਿੰਦੂਤਵ ਹਕੂਮਤ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਨੂੰ ਇਕ ਵਾਰੀ ਫਿਰ ਸੰਗਰੂਰ ਜਿਮਨੀ ਚੋਣ ਦੀ ਤਰ੍ਹਾਂ ਹਾਰ ਦੇ ਕੇ ਸੱਚ ਦੀ ਫਤਹਿ ਕਰਨ ਵਿਚ ਆਪਣੇ ਫਰਜ ਨਿਭਾਅ ਸਕੀਏ ।