ਇਹ ਰਵਾਇਤ ਹੈ ਕਿ ਫ਼ੌਜ ਜਦੋਂ ਦੁਸ਼ਮਣ ਦੇ ਜਰਨੈਲ ਨੂੰ ਮਾਰ ਦੇਵੇ ਤਾਂ ਉਸਦਾ ਸੰਸਕਾਰ ਪੂਰੇ ਫੌ਼ਜੀ ਸਨਮਾਨਾਂ ਨਾਲ ਹੁੰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “ਇਹ ਸਮੁੱਚੇ ਸੰਸਾਰ ਦੇ ਮੁਲਕਾਂ ਦੀ ਇਕ ਨਿਯਮ ਰਵਾਇਤ ਹੈ ਕਿ ਜਦੋ ਵੀ ਕਿਸੇ ਦੁਸਮਣ ਮੁਲਕ ਦਾ ਜਰਨੈਲ ਜੰਗ ਵਿਚ ਸ਼ਹੀਦ ਹੋ ਜਾਵੇ ਤਾਂ ਦੁਸਮਣ ਮੁਲਕ ਦੀਆਂ ਫ਼ੌਜਾਂ ਉਸ ਸ਼ਹੀਦ ਹੋਏ ਜਰਨੈਲ ਦਾ ਸੰਸਕਾਰ ਪੂਰੇ ਸਤਿਕਾਰ ਮਾਣ ਅਤੇ ਉਸਦੀਆਂ ਧਰਮੀ ਰਵਾਇਤਾ ਅਨੁਸਾਰ ਕਰਦੀਆ ਹਨ। ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ 1971 ਦੀ ਪਾਕਿਸਤਾਨ-ਇੰਡੀਆ ਜੰਗ ਸਮੇ ਜਰਨਲ ਸੁਬੇਗ ਸਿੰਘ ਨੇ ਮੁਕਤੀ ਬਹਿਣੀ ਫੌ਼ਜ ਤਿਆਰ ਕੀਤੀ ਸੀ ਜਿਸ ਨੇ ਜਰਨਲ ਨਿਆਜੀ ਤੋ 90 ਹਜਾਰ ਫ਼ੌਜਾਂ ਦਾ ਆਤਮ ਸਮਰਪਣ ਕਰਵਾਕੇ ਨਵੇ ਮੁਲਕ ਬੰਗਲਾਦੇਸ ਨੂੰ ਹੋਦ ਵਿਚ ਲਿਆਉਣ ਲਈ ਵੱਡੀ ਜਿੰਮੇਵਾਰੀ ਨਿਭਾਈ ਸੀ । ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਜਰਨਲ ਸੁਬੇਗ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਵਿਚ ਹਿੰਦ ਫੌ਼ਜ ਦਾ ਮੁਕਾਬਲਾ ਕਰਦੇ ਹੋਏ ਸਹੀਦ ਹੋਏ ਸਨ ਤਾਂ ਇੰਡੀਅਨ ਹੁਕਮਰਾਨਾਂ ਤੇ ਫ਼ੌਜ ਨੇ ਅੱਜ ਤੱਕ ਸਿੱਖ ਕੌਮ ਨੂੰ ਇਹ ਜਾਣਕਾਰੀ ਹੀ ਨਹੀ ਦਿੱਤੀ ਕਿ ਜਰਨਲ ਸੁਬੇਗ ਸਿੰਘ ਦਾ ਸੰਸਕਾਰ ਕਿਥੇ ਕੀਤਾ ਹੈ, ਸਿੱਖ ਰਵਾਇਤਾ ਅਨੁਸਾਰ ਉਨ੍ਹਾਂ ਦਾ ਸੰਸਕਾਰ ਹੋਇਆ ਹੈ ਜਾਂ ਨਹੀ । ਉਨ੍ਹਾਂ ਦੇ ਫੁੱਲ ਕਿਥੇ ਪਾਏ ਗਏ ਹਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਭੋਗ ਸਮਾਗਮ ਕਿਥੇ ਹੋਏ ਹਨ ? ਜਦੋਕਿ ਫ਼ੌਜ ਦੁਸਮਣ ਫ਼ੌਜਾਂ ਵੀ ਉਪਰੋਕਤ ਕੌਮਾਂਤਰੀ ਪੱਧਰ ਦੇ ਬਣਾਏ ਗਏ ਫ਼ੌਜੀ ਨਿਯਮ ਅਨੁਸਾਰ ਜਰਨਲ ਦੇ ਅਹੁਦੇ ਵਰਗੇ ਕਿਸੇ ਇਨਸਾਨ ਦਾ ਸੰਸਕਾਰ ਪੂਰੇ ਮਾਣ-ਸਨਮਾਨ ਨਾਲ ਕਰਦੀਆ ਹਨ । ਸਾਨੂੰ ਇਹ ਦੱਸਿਆ ਜਾਵੇ ਕਿ ਸਾਡੇ ਮਹਾਨ ਸ਼ਹੀਦ ਜਰਨਲ ਸੁਬੇਗ ਸਿੰਘ ਦਾ ਸੰਸਕਾਰ ਅਤੇ ਹੋਰ ਰਸਮਾਂ ਕਿਥੇ ਅਤੇ ਕਦੋ ਕੀਤੀਆ ਗਈਆ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸੈਟਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਅਤੇ ਫੌ਼ਜ ਦੇ ਜਰਨੈਲਾਂ ਨੂੰ ਉਨ੍ਹਾਂ ਦੀ ਫ਼ੌਜੀ ਇਨਸਾਨੀਅਤ ਪੱਖੀ ਜਿੰਮੇਵਾਰੀ ਨੂੰ ਯਾਦ ਕਰਵਾਉਦੇ ਹੋਏ ਅਤੇ ਸਿੱਖ ਕੌਮ ਨੂੰ ਇਹ ਜਾਣਕਾਰੀ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਫ਼ੌਜ ਦੇ ਜਰਨੈਲਾਂ ਦੀ ਸ਼ਹਾਦਤ ਉਪਰੰਤ ਸਤਿਕਾਰ ਨਾਲ ਸਭ ਰਸਮਾਂ ਪੂਰੀਆ ਕੀਤੀਆ ਜਾਂਦੀਆ ਹਨ ਤਾਂ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਉਸ ਮਹਾਨ ਜਰਨੈਲ ਜਿਸ ਨੇ ਆਪਣੀ ਸੂਰਬੀਰਤਾਂ ਤੇ ਤੀਖਣ ਬੁੱਧੀ ਨਾਲ ਬੰਗਲਾਦੇਸ ਨੂੰ ਆਜਾਦ ਕਰਵਾਉਣ ਦੇ ਅਮਲ ਵਿਚ ਵੱਡੀ ਭੂਮਿਕਾ ਨਿਭਾਈ ਹੋਵੇ ਅਤੇ ਫ਼ੌਜ ਵਿਚ ਉੱਚ ਅਹੁਦੇ ਤੇ ਰਹੇ ਹੋਣ ਅਤੇ ਜੋ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਬਹਾਦਰੀ ਨਾਲ ਦੁਸਮਣ ਤਾਕਤਾਂ ਦਾ ਮੁਕਾਬਲਾ ਕਰਦੇ ਹੋਏ ਸਹੀਦ ਹੋਵੇ ਹਨ ਉਸਦੀ ਦੇਹ ਨਾਲ ਇਹੋ ਜਿਹਾ ਅਣਮਨੁੱਖੀ ਗੈਰ ਸਤਿਕਾਰਿਤ ਵਿਵਹਾਰ ਕਰਨ ਦੇ ਹਕੂਮਤੀ ਅਮਲ ਪ੍ਰਤੱਖ ਕਰਦੇ ਹਨ ਕਿ ਹੁਕਮਰਾਨ ਅਤੇ ਮੁਤੱਸਵੀ ਫ਼ੌਜੀ ਅਫਸਰ, ਕੁਰਬਾਨੀ ਦੀ ਪੁੰਜ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲੋੜਨ ਵਾਲੀ ਸਿੱਖ ਕੌਮ ਦੇ ਬਹਾਦਰ ਜਰਨੈਲ ਨਾਲ ਕੀਤੇ ਗਏ ਵਿਵਹਾਰ ਮੰਦਭਾਵਨਾ ਅਤੇ ਨਫਰਤ ਨੂੰ ਹੀ ਜਾਹਰ ਕਰਦੇ ਹਨ । ਜੋ ਕਿ ਇਕ ਜਮਹੂਰੀਅਤ ਮੁਲਕ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ ਅਤੇ ਘੱਟ ਗਿਣਤੀ ਕੌਮਾਂ ਨਾਲ ਬੇਇਨਸਾਫ਼ੀ ਵਾਲੇ ਨਿੰਦਣਯੋਗ ਅਮਲ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਦੇ ਬਹਾਦਰ ਸ਼ਹੀਦ ਜਰਨੈਲ ਦੇ ਸੰਬੰਧ ਵਿਚ ਬੀਤੇ ਸਮੇ ਦੀ ਗੁਪਤ ਰੱਖੀ ਗਈ ਜਾਣਕਾਰੀ ਤੋ ਮੌਜੂਦਾ ਹੁਕਮਰਾਨ ਸਿੱਖ ਕੌਮ ਨੂੰ ਜਾਣੂ ਵੀ ਕਰਵਾਉਣਗੇ ਅਤੇ ਜੇ ਕਿਤੇ ਉਨ੍ਹਾਂ ਦੇ ਸੰਸਕਾਰ ਤੇ ਹੋਰ ਰਸਮਾਂ ਸਮੇ ਅਵੱਗਿਆ ਹੋਈ ਹੈ ਤਾਂ ਸੰਬੰਧਤ ਦੋਸ਼ੀ ਅਫਸਰਾਨ ਨੂੰ ਕਾਨੂੰਨ ਅਤੇ ਇਨਸਾਨੀਅਤ ਦੇ ਨਾਤੇ ਬਣਦੀਆ ਸਜਾਵਾਂ ਦੇਣ ਦਾ ਵੀ ਪ੍ਰਬੰਧ ਕਰਨਗੀਆ ।