ਬੀਜੇਪੀ-ਆਰ.ਐਸ.ਐਸ. ਦੀ ਹਕੂਮਤ ਉਸਦਾ ਸਨਮਾਨ ਕਰਦੀ ਹੈ ਜੋ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਨ ਵਾਲੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 02 ਅਪ੍ਰੈਲ ( ) “ਹੁਕਮਰਾਨਾਂ ਦੀ ਸਿਆਸਤਦਾਨਾਂ ਨੂੰ ਸਨਮਾਨ ਕਰਨ ਜਾਂ ਤਰੱਕੀ ਦੇਣ ਦੀ ਕਸੌਟੀ ਇਹ ਹੈ ਕਿ ਜੋ ਸਿਆਸਤਦਾਨ ਜਾਂ ਅਫਸਰ ਘੱਟ ਗਿਣਤੀ ਕੌਮਾਂ ਉਤੇ ਗੈਰ ਵਿਧਾਨਿਕ ਤੇ ਗੈਰ ਇਨਸਾਨੀਅਤ ਤਰੀਕੇ ਜ਼ਬਰ ਜੁਲਮ ਕਰਦੇ ਹਨ, ਜਲੀਲ ਕਰਦੇ ਹਨ । ਅਜਿਹੇ ਸਿਆਸਤਦਾਨਾਂ ਤੇ ਅਫਸਰਸਾਹੀ ਨੂੰ ਹੀ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਵੱਡੇ ਸਨਮਾਨ ਪ੍ਰਦਾਨ ਕਰਦੇ ਹਨ । ਜਿਸਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਸ੍ਰੀ ਐਲ.ਕੇ. ਅਡਵਾਨੀ ਨੂੰ ਪ੍ਰੈਜੀਡੈਟ ਇੰਡੀਆਂ ਵੱਲੋ ਭਾਰਤ ਰਤਨ ਦਾ ਸਨਮਾਨ ਇਸ ਲਈ ਦਿੱਤਾ ਗਿਆ ਕਿ ਉਸਨੇ ਬੀਤੇ ਸਮੇਂ ਵਿਚ ਮੁਸਲਿਮ ਕੌਮ ਦੀ ਇਤਿਹਾਸਿਕ ਬਾਬਰੀ ਮਸਜਿਦ ਨੂੰ 1992 ਵਿਚ ਸਾਜਸੀ ਢੰਗ ਨਾਲ ਢਹਿ-ਢੇਰੀ ਕੀਤਾ ਸੀ । ਜੋ ਅਸੱਭਿਅਕ ਅਤੇ ਗੈਰ ਸਮਾਜਿਕ ਕਾਰਵਾਈਆ ਕਰਦੇ ਹੋਏ ਬੀਜੇਪੀ-ਆਰ.ਐਸ.ਐਸ. ਹਕੂਮਤ ਦੌਰਾਨ ਸਿੱਖ ਕੌਮ ਦੇ ਧਾਰਮਿਕ ਸਥਾਂਨ ਅਤੇ ਯਾਦਗਰਾਂ ਨੂੰ ਵੀ ਮੰਦਭਾਵਨਾ ਅਧੀਨ ਤਬਾਹ ਕੀਤਾ ਗਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੰਗ ਕਰਦਾ ਹੈ ਕਿ ਅਜਿਹੇ ਸਨਮਾਨ ਕੀਤੇ ਗਏ ਸਿਆਸਤਦਾਨਾਂ ਦੇ ਹੋਏ ਅਮਲਾਂ ਉਤੇ ਮੁੜ ਗੰਭੀਰਤਾ ਨਾਲ ਵਿਚਾਰ ਹੋਵੇ ਕਿ ਇਹ ਅਮਲ ਮੁਲਕ ਨੂੰ ਅਤੇ ਇਥੋ ਦੇ ਹਾਲਾਤਾਂ ਨੂੰ ਕਿਸ ਦਿਸ਼ਾ ਵੱਲ ਲਿਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਵੱਡੇ ਆਗੂ ਸ੍ਰੀ ਐਲ.ਕੇ. ਅਡਵਾਨੀ ਨੂੰ ਪ੍ਰੈਜੀਡੈਟ ਇੰਡੀਆਂ ਵੱਲੋ ਭਾਰਤ ਰਤਨ ਦਾ ਸਨਮਾਨ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਹੋਏ ਗੈਰ ਸਮਾਜਿਕ ਤੇ ਗੈਰ ਵਿਧਾਨਿਕ ਅਮਲ ਉਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬੀਜੇਪੀ-ਆਰ.ਐਸ.ਐਸ. ਦੀ ਹੀ ਜਾਬਰ ਹਕੂਮਤ ਹੈ ਜਿਸਦੀਆਂ ਖੂਫੀਆ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਨੇ ਸਾਂਝੀ ਸਾਜਿਸ ਅਧੀਨ ਕੈਨੇਡਾ ਵਿਚ ਵੱਸਦੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਵਿਚ ਕਤਲ ਕਰਵਾਏ । ਇਸੇ ਤਰ੍ਹਾਂ ਇਨ੍ਹਾਂ ਏਜੰਸੀਆ ਨੇ ਅਮਰੀਕਨ ਸਿੱਖ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ ਰਚੀ ਸੀ । ਜਿਸ ਨੂੰ ਅਮਰੀਕਾ ਨੇ ਅਸਫਲ ਬਣਾਇਆ । ਜਦੋ ਹੁਣ ਇਸ ਸਾਜਿਸ ਦੇ ਕਰਤਾ-ਧਰਤਾ ਇਥੋ ਦੀਆਂ ਖੂਫੀਆ ਏਜੰਸੀਆ ਅਤੇ ਅਫਸਰਾਨ ਦੇ ਨਾਮ ਸਾਹਮਣੇ ਆ ਰਹੇ ਹਨ । ਉਸ ਸਮੇ ਅਮਰੀਕਾ ਵੱਲੋ ਇਸਦੀ ਕੀਤੀ ਜਾ ਰਹੀ ਜਾਂਚ ਵਿਚ ਇੰਡੀਆ ਦੇ ਹੁਕਮਰਾਨਾਂ ਨੂੰ ਸਾਧ ਦੇਣ ਦੀ ਅਪੀਲ ਕੀਤੀ ਹੋਈ ਹੈ ਅਤੇ ਫਿਰ ਵੀ ਇੰਡੀਆ ਉਪਰੋਕਤ ਹੋਈ ਸਾਜਿਸ ਤੋ ਮੁਨਕਰ ਹੋਣ ਲਈ ਕੋਈ ਨਾ ਕੋਈ ਗੈਰ ਦਲੀਲ ਢੰਗ ਨਾਲ ਰਾਹ ਕੱਢਦਾ ਨਜਰ ਆ ਰਿਹਾ ਹੈ । ਤਾਂ ਉਸ ਸਮੇ ਅਮਰੀਕਾ ਦੇ ਰਾਜਦੂਤ ਮਿਸਟਰ ਗੁਰਸੈਟੀ ਨੇ ਕਿਹਾ ਹੈ ਕਿ ਇੰਡੀਆ ਨੂੰ ਰੈਡ ਲਾਇਨ ਨੂੰ ਪਾਰ ਨਹੀ ਕਰਨਾ ਚਾਹੀਦਾ । ਵਿਸੇਸ ਤੌਰ ਤੇ ਸ. ਪੰਨੂ ਦੇ ਕਤਲ ਦੀ ਸਾਜਿਸ ਵਿਚ ਅਜਿਹੀ ਕੋਈ ਗੱਲ ਨਹੀ ਕਰਨੀ ਚਾਹੀਦੀ । ਜਿਸ ਨਾਲ ਸੰਸਾਰ ਦੇ ਮੁਲਕਾਂ ਨੂੰ ਇਹ ਲੱਗੇ ਕਿ ਇੰਡੀਆ ਕਤਲ ਦੇ ਦੋਸ਼ਾਂ ਤੋ ਆਪਣੇ ਆਪ ਨੂੰ ਬਚਾਉਣ ਲਈ ਹੱਥਕੰਡੇ ਅਪਣਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਅਮਰੀਕਾ ਨੇ ਜਦੋ ਸਪੱਸਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਕਾਨੂੰਨ ਆਜਾਦੀ ਨਾਲ ਵਿਚਾਰ ਪ੍ਰਗਟ ਕਰਨ ਅਤੇ ਆਪਣੇ ਮੁਲਕ ਵਿਚ ਵਿਚਰਣ ਦੀ ਇਜਾਜਤ ਦਿੰਦਾ ਹੈ ਅਤੇ ਉਹ ਆਪਣੇ ਕਾਨੂੰਨ ਦੇ ਮੁਤਾਬਿਕ ਅਮਲ ਕਰਦੇ ਨਜਰ ਆ ਰਹੇ ਹਨ, ਫਿਰ ਇੰਡੀਆ ਵੱਲੋ ਘਸੀਆ-ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਅਮਰੀਕਾ ਉਤੇ ਕਿਸੇ ਤਰ੍ਹਾਂ ਦੀ ਉਝ ਲਗਾਉਣਾ ਮੁਨਾਸਿਬ ਨਹੀ ਹੈ । ਪੰਨੂ ਦੇ ਕਤਲ ਦੀ ਸਾਜਿਸ ਦੇ ਮੁੱਦੇ ਉਤੇ ਵਸਿੰਗਟਨ ਅਤੇ ਨਵੀ ਦਿੱਲੀ ਜਦੋ ਇਕੱਠੇ ਕੰਮ ਕਰ ਰਹੇ ਹਨ ਤਾਂ ਇਨ੍ਹਾਂ ਸੰਬੰਧਾਂ ਨੂੰ ਸਹੀ ਰੱਖਣ ਲਈ ਇੰਡੀਆ ਨੂੰ ਇਮਾਨਦਾਰੀ ਨਾਲ ਇਸ ਵਿਚ ਸਹਿਯੋਗ ਕਰਨਾ ਬਣਦਾ ਹੈ । ਨਾ ਕਿ ਅਮਰੀਕਾ ਉਤੇ ਕੋਈ ਗੈਰ ਦਲੀਲ ਢੰਗ ਨਾਲ ਦੋਸ ਲਗਾਉਣਾ । ਜੋ ਇੰਡੀਆ ਦੇ ਹੁਕਮਰਾਨਾਂ ਦਾ ਕੋਈ ਬੰਦਾ ਜਾਂ ਸਰਕਾਰੀ ਅਫਸਰ ਕਿਸੇ ਕਤਲ ਕੇਸ ਵਿਚ ਸਾਮਿਲ ਹੁੰਦਾ ਨਜਰ ਆਵੇ ਫਿਰ ਉਹ ਰੈਡ ਲਾਇਨ ਅਪ੍ਰਵਾਨ ਹੀ ਹੋਵੇਗੀ । ਜਦੋ ਕਿਸੇ ਮੁਲਕ ਦੇ ਨਾਗਰਿਕ ਨੂੰ ਦੂਸਰੇ ਮੁਲਕ ਵੱਲੋ ਕਤਲ ਕਰਨ ਦੀ ਕੋਈ ਸਾਜਿਸ ਹੋਵੇ ਉਸਦਾ ਮਤਲਬ ਹੈ ਕਿ ਉਹ ਰੈਡ ਲਾਇਨ ਪਾਰ ਕਰਨ ਦੀ ਗੁਸਤਾਖੀ ਕਰ ਰਿਹਾ ਹੈ । ਜੋ ਕਿ ਅਤਿ ਗੰਭੀਰ ਮੁੱਦਾ ਹੈ । ਇਸ ਲਈ ਇਸ ਮੁੱਦੇ ਉਤੇ ਸੰਸਾਰ ਪੱਧਰ ਤੇ ਇੰਡੀਆ ਦੀ ਬਦਨਾਮੀ ਜਾਂ ਹੇਠੀ ਨਾ ਹੋਵੇ ਤਾਂ ਇੰਡੀਆ ਨੂੰ ਚਾਹੀਦਾ ਹੈ ਕਿ ਅਮਰੀਕਾ ਵੱਲੋ ਕੀਤੀ ਜਾ ਰਹੀ ਪੰਨੂ ਕਤਲ ਸਾਜਿਸ ਦੀ ਜਾਂਚ ਵਿਚ ਸਹਿਯੋਗ ਕੀਤਾ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ । ਇਸ ਵਿਸੇ ਉਤੇ ਰੈਡ ਲਾਇਨ ਪਾਰ ਨਾ ਕੀਤੀ ਜਾਵੇ।