ਜਿਹੜੀ ਹਿੰਦੂਤਵ ਲੀਡਰਸਿਪ ਆਪਣੀ ਨਿੱਜੀ ਸੁਰੱਖਿਆ ਲਈ ਯਕੀਨ ਵਿਚ ਨਹੀਂ, ਉਹ ਹੁਕਮਰਾਨ ਚੀਨ ਵਰਗੇ ਮੁਲਕ ਤੋਂ ਫਿਲਪੀਨਜ਼ ਦੀ ਸੁਰੱਖਿਆ ਕਿਵੇਂ ਕਰ ਸਕਦੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 28 ਮਾਰਚ ( ) “ਜਿਸ ਇੰਡੀਆਂ ਮੁਲਕ ਦੇ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਆਗੂਆਂ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ, ਪੰਜਾਬ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਹੋਵੇ, ਅਮਰੀਕਾ ਦੇ ਸਿੱਖ ਨਾਗਰਿਕ ਨੂੰ ਮਾਰਨ ਦੀ ਸਾਜਿਸ ਰਚੀ ਹੋਵੇ ਅਤੇ ਜੋ ਆਗੂ ਆਪਣੀ ਨਿੱਜੀ ਸੁਰੱਖਿਆ ਤੇ ਵੀ ਯਕੀਨ ਨਾ ਰੱਖਦੇ ਹੋਏ ਹਰ ਰੋਜ਼ ਮੰਜਿਆ ਥੱਲ੍ਹੇ, ਪਰਦਿਆ ਪਿੱਛੇ, ਬਾਥਰੂਮਾਂ ਅਤੇ ਹੋਰ ਨਿਰੀਖਣ ਕਰਦੇ ਹੋਏ ਡਰ ਵਿਚ ਜਿੰਦਗੀ ਬਤੀਤ ਕਰ ਰਹੇ ਹੋਣ, ਉਹ ਹੁਕਮਰਾਨ ਚੀਨ ਵਰਗੇ ਮੁਲਕ ਤੋਂ ਫਿਲਪੀਨਜ ਦੀ ਰੱਖਿਆ ਕਿਵੇ ਕਰ ਸਕਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਮੁਲਕ ਵੱਲੋਂ ਚੀਨ ਵਰਗੇ ਵੱਡੇ ਮੁਲਕ ਤੋ ਫਿਲਪੀਨਜ ਮੁਲਕ ਦੀ ਰੱਖਿਆ ਕਰਨ ਦੀ ਫੜ ਮਾਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਆਪਣੀ ਸੁਰੱਖਿਆ ਲਈ ਜੈਡ ਪਲੱਸ ਸੁਰੱਖਿਆ ਲੈਕੇ ਵੀ ਉਨ੍ਹਾਂ ਉਤੇ ਯਕੀਨ ਨਾ ਹੋਣ ਸੰਬੰਧੀ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵਜੀਰ ਏ ਆਜਮ ਨੇ ਆਪਣੀ ਓਟਾਵਾ ਦੀ ਪਾਰਲੀਮੈਟ ਵਿਚ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਸ. ਹਰਦੀਪ ਸਿੰਘ ਨਿੱਝਰ ਨੂੰ ਇੰਡੀਆ ਸਰਕਾਰ ਨੇ ਮਰਵਾਇਆ ਹੈ । ਇਸ ਤੋ ਤੁਰੰਤ ਬਾਅਦ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਨੂੰ ਜੈਡ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ । ਜੋ ਆਗੂ ਤੇ ਹੁਕਮਰਾਨ ਆਪਣੀ ਸੁਰੱਖਿਆ ਲਈ ਇਸ ਤਰ੍ਹਾਂ ਬੇਯਕੀਨੇ ਹੋਣ, ਉਨ੍ਹਾਂ ਤੋ ਕਿਸੇ ਹੋਰ ਜਾਂ ਕਿਸੇ ਹੋਰ ਮੁਲਕ ਦੀ ਸੁਰੱਖਿਆ ਕਰਨ ਦੀ ਆਸ ਕਿਵੇ ਰੱਖੀ ਜਾ ਸਕਦੀ ਹੈ ?