ਹਿੰਦੂਤਵ ਹੁਕਮਰਾਨਾਂ ਵੱਲੋ ਤਿੰਨੇ ਫ਼ੌਜਾਂ ਵਿਚ ਚੱਲਦੀਆਂ ਆ ਰਹੀਆ ਰਵਾਇਤਾਂ ਨੂੰ ਖਤਮ ਕਰਨ ਦੇ ਅਮਲ ਗਹਿਰੀ ਚਿੰਤਾ ਵਾਲੇ : ਮਾਨ
ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਜਿਨ੍ਹਾਂ ਫ਼ੌਜ ਦੇ ਜਰਨੈਲਾਂ ਅਤੇ ਅਫਸਰਾਂ ਤੋ ਸਿਪਾਹੀਆਂ ਨੇ ਅਗਵਾਈ ਲੈਣੀ ਹੈ ਅਤੇ ਜਿਨ੍ਹਾਂ ਅਫਸਰਾਂ ਨੂੰ ਫ਼ੌਜੀ ਆਪਣਾ ਰੋਲ ਮਾਡਲ ਮੰਨਦੇ ਹਨ, ਉਨ੍ਹਾਂ ਦੇ ਮੈਸ ਵਿਚ ਜਾ ਕੇ ਖਾਂਣਾ ਖਾਣ ਦੀਆਂ ਚੱਲਦੀਆ ਆ ਰਹੀਆ ਅਨੁਸਾਸਿਤ ਰਵਾਇਤਾ ਦਾ ਘਾਣ ਕਰਕੇ ਜੋ ਸ੍ਰੀ ਮੋਦੀ ਹਕੂਮਤ ਨੇ ਅਫਸਰਾਂ ਨੂੰ ਕੁੜਤਾ ਪਜਾਮਾ, ਚੱਪਲਾਂ ਪਾਉਣ ਦੀ ਇਜਾਜਤ ਦੇ ਕੇ ਫ਼ੌਜੀ ਅਨੁਸਾਸਨ ਨੂੰ ਭੰਗ ਕਰਨ ਦੀ ਖੁਦ ਗੁਸਤਾਖੀ ਕੀਤੀ ਹੈ । ਇਹੀ ਵਜਹ ਹੈ ਕਿ ਇਸ ਖੁੱਲ੍ਹ ਨੂੰ ਮਿਲਣ ਕਾਰਨ ਜੋ ਇਕ ਮੇਜਰ ਰੈਕ ਦੇ ਅਫਸਰ ਵੱਲੋ ਨਿੱਜੀ ਢਾਬੇ ਵਿਚ ਜਾ ਕੇ ਖਾਂਣਾ ਖਾਣ ਦੀ ਗੱਲ ਕੀਤੀ ਗਈ ਹੈ ਅਤੇ ਉਥੇ ਬਦਮਾਸਾਂ ਵੱਲੋ ਉਨ੍ਹਾਂ ਦੀ ਕੁੱਟਮਾਰ ਕੀਤੀ ਗੀ ਹੈ ਇਹ ਫ਼ੌਜ ਦੇ ਅਫਸਰਾਂ ਦੇ ਮਾਣ ਸਨਮਾਨ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ । ਜਦੋਕਿ ਐਨੇ ਉੱਚੇ ਰੁਤਬੇ ਵਾਲੇ ਅਫਸਰ ਨੂੰ ਆਮ ਢਾਬਿਆ ਵਿਚ ਨਹੀ ਜਾਣਾ ਚਾਹੀਦਾ ਸੀ । ਬਲਕਿ ਕਿਸੇ ਏ-ਕਲਾਸ ਰੈਸਟੋਰੈਟ ਜਾਂ ਕਲੱਬ ਵਿਚ ਜਾਣਾ ਚਾਹੀਦਾ ਸੀ । ਜਿਸਵੀ ਮੇਜਰ ਨੇ ਇਹ ਗੁਸਤਾਖੀ ਕਰਕੇ ਫ਼ੌਜ ਦੇ ਮਾਣ ਸਨਮਾਨ ਨੂੰ ਘਟਾਇਆ ਹੈ, ਉਸਦਾ ਫ਼ੌਜੀ ਨਿਯਮਾਂ ਅਨੁਸਾਰ ਕੋਰਟ ਮਾਰਸਲ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਫ਼ੌਜ ਦੇ ਇਕ ਮੇਜਰ ਵੱਲੋ ਫ਼ੌਜੀ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਇਕ ਆਮ ਢਾਬੇ ਤੇ ਜਾ ਕੇ ਖਾਂਣਾ ਖਾਣ ਅਤੇ ਉਥੇ ਬਦਮਾਸਾਂ ਨਾਲ ਝਗੜਾ ਹੋਣ ਦੇ ਵਰਤਾਰੇ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਅਣਗਹਿਲੀ ਕਰਨ ਵਾਲੇ ਮੇਜਰ ਰੈਕ ਦੇ ਅਫਸਰ ਵਿਰੁੱਧ ਫ਼ੌਜੀ ਨਿਯਮਾਂ ਅਨੁਸਾਰ ਕੋਰਟ ਮਾਰਸਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸ੍ਰੀ ਮੋਦੀ ਨੇ ਮਿਲਟਰੀ ਮੈਸ ਵਿਚ ਕੁੜਤੇ ਪਜਾਮੇ ਪਾ ਕੇ ਅਫਸਰਾਂ ਨੂੰ ਆਉਣ ਦੀ ਖੁੱਲ੍ਹ ਦੇ ਦਿੱਤੀ ਹੈ ਅਤੇ ਫੌ਼ਜ ਵਿਚ ਵੀ ਹਿੰਦੂਤਵ ਰੂਪ ਦਿੱਤਾ ਜਾ ਰਿਹਾ ਹੈ, ਇਸਦੇ ਫ਼ੌਜ ਵਿਚ ਅਨੁਸਾਸਨ ਨੂੰ ਕਾਇਮ ਰੱਖਣ ਉਤੇ ਬਹੁਤ ਬੁਰੇ ਪ੍ਰਭਾਵ ਪੈਣਗੇ ਅਤੇ ਫ਼ੌਜ ਵਿਚ ਵੀ ਅਫਰਾ ਤਫਰੀ ਮੱਚ ਜਾਵੇਗੀ । ਜਿਸ ਉਤੇ ਸੰਜ਼ੀਦਾ ਗੌਰ ਕਰਦੇ ਹੋਏ ਫ਼ੌਜੀ ਮੈਸ ਦੇ ਬਦਲੇ ਗਏ ਨਿਯਮਾਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਫ਼ੌਜ ਵਿਚ ਹਰ ਕੀਮਤ ਤੇ ਅਨੁਸਾਸਨ ਕਾਇਮ ਰੱਖਣਾ ਚਾਹੀਦਾ ਹੈ । ਸਾਡੀ ਪਾਰਟੀ ਫ਼ੌਜ ਵਿਚ ਅਨੁਸਾਸਨ ਦੇ ਭੰਗ ਹੋਣ ਅਤੇ ਫ਼ੌਜੀ ਅਫਸਰਾਂ ਨੂੰ ਮੈਸ ਵਿਚ ਖੁੱਲ੍ਹ ਦੇਣ ਉਤੇ ਪੈਦਾ ਹੋਈ ਨਵੀ ਗੁੰਝਲਦਾਰ ਸਥਿਤੀ ਪ੍ਰਤੀ ਗਹਿਰੀ ਚਿੰਤਾ ਵਿਚ ਹੈ ਕਿ ਫ਼ੌਜ ਵਿਚ ਇਨ੍ਹਾਂ ਕਾਰਵਾਈਆ ਦੀ ਬਦੌਲਤ ਕੋਈ ਹੋਰ ਵੱਡੀ ਦੁੱਖਦਾਇਕ ਘਟਨਾ ਨਾ ਹੋਵੇ, ਉਸ ਲਈ ਸੰਜ਼ੀਦਾ ਅਮਲ ਕਰਨੇ ਬਣਦੇ ਹਨ ਤਾਂ ਕਿ ਨਿਰੰਤਰ ਅਨੁਸਾਸਨ ਕਾਇਮ ਰਹਿ ਸਕੇ ।