ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਬਣਨ ਉਤੇ ਮੁਬਾਰਕਬਾਦ, ਘੱਗਰ ਦਰਿਆ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਬਤੌਰ ਹਰਿਆਣਾ ਦੇ ਮੁੱਖ ਮੰਤਰੀ ਵੱਜੋ ਬੀਤੇ ਦਿਨੀਂ ਸੌਹ ਚੁੱਕਣ ਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਸ੍ਰੀ ਮਨੋਹਰ ਲਾਲ ਖੱਟਰ ਜੋ ਪੰਜਾਬੀ ਹਨ, ਪਰ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਹਰਿਆਣੇ ਅਤੇ ਪੰਜਾਬ ਦੇ ਗੁਆਂਢੀ ਸੂਬੇ ਦੇ ਨਿਵਾਸੀਆਂ ਦੇ ਪੱਖ ਵਿਚ ਕੋਈ ਉਸਾਰੂ ਅਮਲ ਨਹੀ ਕੀਤੇ । ਜਦੋਕਿ ਅਜਿਹੇ ਮੌਕੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਕਿਸੇ-ਕਿਸੇ ਨੂੰ ਮਿਲਦੇ ਹਨ । ਉਨ੍ਹਾਂ ਸ੍ਰੀ ਸੈਣੀ ਵੱਲੋ ਮੁੱਖ ਮੰਤਰੀ ਅਹੁਦੇ ਦੀ ਸੌਹ ਚੁੱਕਣ ਉਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਮਿਲੇ ਇਸ ਵੱਡੇ ਰੁਤਬੇ ਦੇ ਸਮੇ ਨੂੰ ਹਰਿਆਣਾ ਅਤੇ ਪੰਜਾਬ ਸੂਬੇ ਦੇ ਨਿਵਾਸੀਆ ਦੀਆਂ ਸਾਂਝੀਆ ਮੁਸਕਿਲਾਂ ਨੂੰ ਹੱਲ ਕਰਨ ਅਤੇ ਦੋਵਾਂ ਸੂਬਿਆਂ ਦੇ ਨਿਵਾਸੀਆ ਦੀ ਬਿਹਤਰੀ ਕਰਨ ਵਿਚ ਲਾਉਣਗੇ ਤਾਂ ਕਿ ਇਸ ਅਹੁਦੇ ਦੇ ਮਾਣ-ਸਤਿਕਾਰ ਨੂੰ ਕਾਇਮ ਰੱਖਣ ਦੇ ਨਾਲ-ਨਾਲ ਲੋਕਾਂ ਦੇ ਵਿਸਵਾਸ ਵਿਚ ਵੀ ਪ੍ਰੱਪਕਤਾ ਹੋ ਸਕੇ ।”
ਉਨ੍ਹਾਂ ਉਚੇਚੇ ਤੌਰ ਤੇ ਦੋਵਾਂ ਸੂਬਿਆਂ ਨੂੰ ਮੌਨਸੂਨ ਦੇ ਮੌਸਮ ਸਮੇ ਪੈਦੇ ਘੱਗਰ ਦਰਿਆ ਵਿਚ ਪਾਣੀ ਦੀ ਸਤ੍ਹਾ ਵੱਧਣ ਉਤੇ ਦੋਵਾਂ ਸੂਬਿਆਂ ਦੇ ਨਿਵਾਸੀਆ ਦੇ ਜਾਨੀ, ਮਾਲੀ, ਫ਼ਸਲੀ ਨੁਕਸਾਨ ਹੋਣ ਉਤੇ ਕੇਦਰਿਤ ਹੁੰਦੇ ਹੋਏ ਕਿਹਾ ਕਿ ਜੇਕਰ ਉਹ ਹਰਿਆਣਾ ਵਾਲੇ ਪਾਸੇ ਤੋ ਘੱਗਰ ਦਰਿਆ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਆਪਣੇ ਕਾਰਜਕਾਲ ਦੌਰਾਨ ਸੰਜੀਦਾ ਉੱਦਮ ਕਰ ਸਕਣ ਤਾਂ ਇਹ ਲੋਕਾਈ ਦੀ ਬਹੁਤ ਵੱਡੀ ਸੇਵਾ ਹੋਵੇਗੀ । ਲੇਕਿਨ ਇੱਧਰ ਪੰਜਾਬ ਵਾਲੇ ਪਾਸੇ ਜੋ ਘੱਗਰ ਦਰਿਆ ਦੇ ਵਹਾਅ ਰਾਹੀ ਨੁਕਸਾਨ ਹੁੰਦਾ ਹੈ, ਉਸ ਨੂੰ ਬਤੌਰ ਐਮ.ਪੀ ਦੀ ਸੇਵਾ ਨਿਭਾਉਦੇ ਹੋਏ ਮੈਂ ਆਪਣੀ ਜਿੰਮੇਵਾਰੀ ਪੂਰਨ ਕਰਾਂਗਾ । ਕਿਉਂਕਿ ਦੋਵੇ ਸੂਬਿਆਂ ਦੇ ਨਿਵਾਸੀ ਅਸਲੀਅਤ ਵਿਚ ਪੰਜਾਬੀ ਹਨ, ਮਿਹਨਤੀ, ਦ੍ਰਿੜੀ ਅਤੇ ਮਨੁੱਖਤਾ ਦੀ ਬਿਹਤਰੀ ਕਰਨ ਵਿਚ ਯਕੀਨ ਰੱਖਦੇ ਹਨ । ਇਸ ਲਈ ਜਦੋ ਵੀ ਸਾਡੇ ਦੋਵਾਂ ਸੂਬਿਆਂ ਦੀ ਕਿਸੇ ਆਤਮਾ ਨੂੰ ਸਿਆਸੀ ਉੱਚ ਅਹੁਦਿਆ ਦਾ ਮਾਣ ਸਨਮਾਨ ਪ੍ਰਾਪਤ ਹੋਵੇ ਤਾਂ ਉਸ ਦੇ ਜਹਿ ਵਿਚ ਇਹ ਗੱਲ ਅਵੱਸ ਰਹਿਣੀ ਚਾਹੀਦੀ ਹੈ ਕਿ ਮੈਂ ਪੰਜਾਬ ਅਤੇ ਹਰਿਆਣਾ ਦੋਵਾਂ ਗੁਆਂਢੀ ਸੂਬਿਆਂ ਦੀਆਂ ਸਾਂਝੀਆ ਮੁਸਕਿਲਾਂ ਨੂੰ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਨਿਵਾਸੀਆ ਦੀ ਬਿਹਤਰੀ ਵੀ ਕਰਨੀ ਹੈ । ਅਜਿਹੀ ਜਿੰਮੇਵਾਰੀ ਨਿਭਾਅਕੇ ਕੇਵਲ ਅਸੀ ਲੋਕਾਈ ਦੀ ਸੇਵਾ ਹੀ ਨਹੀ ਕਰ ਰਹੇ ਹੋਵਾਂਗੇ, ਬਲਕਿ ਆਪਣੀ ਆਤਮਿਕ ਸ਼ਕਤੀ ਨੂੰ ਵੱਡਾ ਬਲ ਪ੍ਰਦਾਨ ਵੀ ਕਰ ਰਹੇ ਹੋਵਾਂਗੇ । ਜਿਸ ਨਾਲ ਸਾਨੂੰ ਅਜਿਹੇ ਉੱਦਮ ਕਰਨ ਵਿਚ ਹੋਰ ਵੱਡਾ ਬਲ ਮਿਲਣਾ ਸੁਭਾਵਿਕ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਨਾਇਬ ਸਿੰਘ ਸੈਣੀ ਘੱਗਰ ਦਰਿਆ ਦੇ ਗੰਭੀਰ ਮਸਲੇ ਨੂੰ ਹਰ ਕੀਮਤ ਤੇ ਹੱਲ ਕਰਨਗੇ ।