ਹੁਕਮਰਾਨ ਬਹੁਗਿਣਤੀ ਹਿੰਦੂ ਵੋਟ ਨੂੰ ਪ੍ਰਭਾਵਿਤ ਕਰਨ ਲਈ, ਹਰ ਚੋਣ ਸਮੇਂ ਕੋਈ ਨਾ ਕੋਈ ਸਾਜਿਸ ਰਚਦੇ ਆ ਰਹੇ ਨੇ : ਮਾਨ
ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਜਦੋ ਵੀ ਇੰਡੀਆਂ ਵਿਚ ਪਾਰਲੀਮੈਟ ਜਾਂ ਅਸੈਬਲੀ ਚੋਣਾਂ ਹੁੰਦੀਆਂ ਹਨ ਤਾਂ ਹੁਕਮਰਾਨ ਭਾਵੇ ਕਾਂਗਰਸ ਵਿਚ ਹੋਵੇ ਜਾਂ ਬੀਜੇਪੀ-ਆਰ.ਐਸ.ਐਸ ਸਭ ਕੱਟੜਵਾਦੀ ਸੋਚ ਅਧੀਨ ਮੁਲਕ ਵਿਚ ਅਜਿਹਾ ਕੁਝ ਕਰਦੇ ਹਨ ਕਿ ਹਿੰਦੂ ਵੋਟ ਇਕਦਮ ਹੁਕਮਰਾਨਾਂ ਦੇ ਪੱਖ ਵਿਚ ਉਲਰ ਜਾਵੇ । ਇਸੇ ਸੋਚ ਅਧੀਨ ਮਰਹੂਮ ਇੰਦਰਾ ਗਾਂਧੀ ਨੇ 1984 ਵਿਚ ਬਹੁਗਿਣਤੀ ਨੂੰ ਆਪਣੇ ਹੱਕ ਵਿਚ ਕਰਨ ਹਿੱਤ ਹੀ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਉਤੇ ਡੂੰਘੀ ਸਾਜਿਸ ਤਹਿਤ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ । ਉਸੇ ਸਮੇ ਹੋਦ ਚਿੱਲੜ੍ਹ ਵਿਚ ਵੀ ਸਿੱਖਾਂ ਨੂੰ ਨਿਸਾਨਾਂ ਬਣਾਕੇ ਕਤਲੇਆਮ ਕਰਵਾਇਆ । ਇੰਡੀਆ ਦੇ ਹੁਕਮਰਾਨ ਵੋਟਾਂ ਪ੍ਰਾਪਤ ਕਰਨ ਲਈ ਕਿਸੇ ਵੀ ਨੀਵੇ ਤੋ ਨੀਵੇ ਪੱਧਰ ਤੱਕ ਜਾ ਕੇ ਸਾਜਿਸਾਂ ਰਚ ਸਕਦੇ ਹਨ । ਕਿਉਂਕਿ 2019 ਦੀਆਂ ਚੋਣਾਂ ਸਮੇ ਸ੍ਰੀ ਮੋਦੀ ਨੇ ਵੀ ਬਾਲਾਕੋਟ ਹਮਲਾ ਇਸ ਲਈ ਕੀਤਾ ਤਾਂ ਕਿ ਬਹੁਗਿਣਤੀ ਹਿੰਦੂਆਂ ਨੂੰ ਪਾਕਿਸਤਾਨ ਵਿਰੁੱਧ ਨਾਅਰਾ ਲਗਾਕੇ ਆਪਣੇ ਹੱਕ ਵਿਚ ਭੁਗਤਾਇਆ ਜਾ ਸਕੇ । ਜਦੋਕਿ ਉਸ ਸਮੇ ਮਿਰਾਜ ਅਤੇ ਜੈਟ ਲੜਾਕੂ ਜਹਾਜਾਂ ਰਾਹੀ ਬੰਬ ਬਾਲਾਕੋਟ ਭੇਜੇ ਗਏ ਜੋ ਨਹੀ ਚੱਲ ਸਕੇ । ਇਹ ਬੰਬ ਇਸ ਲਈ ਨਹੀ ਚੱਲੇ ਕਿਉਂਕਿ ਮੋਦੀ ਹਕੂਮਤ ਨੇ ਬਹੁਗਿਣਤੀ ਹਿੰਦੂਆਂ ਵਿਚ ਇਹ ਗੁੰਮਰਾਹਕੁੰਨ ਪ੍ਰਚਾਰ ਕਰਨਾ ਸੀ ਕਿ ਅਸੀ ਪਾਕਿਸਤਾਨ ਤੇ ਹਮਲਾ ਕਰ ਰਹੇ ਹਾਂ । ਅਜਿਹਾ ਕਰਕੇ ਕੇਵਲ ਤੇ ਕੇਵਲ 2019 ਦੀਆਂ ਚੋਣਾਂ ਜਿੱਤਣ ਦਾ ਮਕਸਦ ਸੀ । ਅਜਿਹੀ ਸਾਜਿਸ ਨੂੰ ਚੋਣਾਂ ਸਮੇ ਹੀ ਅਮਲੀ ਰੂਪ ਦਿੱਤਾ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਇੰਡੀਆਂ ਦੀ ਹਰ ਪਾਰਲੀਮੈਂਟ ਚੋਣ ਸਮੇ ਹਿੰਦੂਤਵ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਸਮੁੱਚੇ ਮੁਲਕ ਦੀ ਕਾਨੂੰਨੀ ਵਿਵਸਥਾਂ, ਇਥੋ ਦੇ ਅਮਨ ਚੈਨ ਨੂੰ ਖਤਰੇ ਵਿਚ ਪਾ ਕੇ ਸਾਜਿਸਾਂ ਰਚਣ ਦੀ ਗੱਲ ਨੂੰ ਪ੍ਰਤੱਖ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਉਸੇ ਤਰ੍ਹਾਂ 2024 ਮਈ ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਕੱਟੜਵਾਦੀ ਹੁਕਮਰਾਨਾਂ ਨੇ ਉਸੇ ਮੰਦਭਾਵਨਾ ਭਰੀ ਸਾਜਿਸ ਤਹਿਤ ਸੀ.ਏ.ਏ. ਦਾ ਉਹ ਵਿਤਕਰੇ ਭਰਿਆ ਅਤੇ ਜਾਬਰ ਕਾਨੂੰਨ ਦਾ ਨੋਟੀਫਿਕੇਸਨ ਜਾਰੀ ਕੀਤਾ ਹੈ ਜਿਸ ਨਾਲ ਇਥੇ ਸ਼ਰਨ ਪ੍ਰਾਪਤ ਕਰਨ ਵਾਲੇ ਮੁਸਲਿਮ ਕੌਮ ਨਾਲ ਸੰਬੰਧਤ ਸਰਨਾਰਥੀਆਂ ਨੂੰ ਕੌਮਾਂਤਰੀ ਕਾਨੂੰਨਾਂ ਨੂੰ ਨਜਰਅੰਦਾਜ ਕਰਕੇ ਉਨ੍ਹਾਂ ਨੂੰ ਰਾਜਸੀ ਸ਼ਰਨ ਦੇਣ ਤੋ ਰੋਕਿਆ ਜਾ ਸਕੇ ਅਤੇ ਘੱਟ ਗਿਣਤੀ ਮੁਸਲਿਮ ਅਤੇ ਹੋਰਨਾਂ ਕਬੀਲਿਆ ਵਿਰੁੱਧ ਨਫਰਤ ਖੜ੍ਹੀ ਕਰਕੇ ਬਹੁਗਿਣਤੀ ਹਿੰਦੂਆਂ ਨੂੰ ਆਪਣੀ ਫਿਰਕੂ ਪਾਰਟੀ ਦੇ ਹੱਕ ਵਿਚ ਖੜ੍ਹਾ ਕੀਤਾ ਜਾ ਸਕੇ । ਇਸੇ ਸੋਚ ਅਧੀਨ 06 ਦਸੰਬਰ 1992 ਨੂੰ ਕੱਟੜਵਾਦੀ ਕਾਂਗਰਸੀਆਂ, ਬੀਜੇਪੀ-ਆਰ.ਐਸ.ਐਸ. ਆਦਿ ਆਗੂਆ ਨੇ ਰਲਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਢਹਿ ਢੇਰੀ ਕੀਤੀ । ਜੋ 2013 ਵਿਚ ਗੁਜਰਾਤ ਸੂਬੇ ਵਿਚ ਸ੍ਰੀ ਮੋਦੀ ਨੇ ਉਥੋ ਦੇ ਮੁੱਖ ਮੰਤਰੀ ਹੁੰਦੇ ਹੋਏ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਗੈਰ ਇਨਸਾਨੀਅਤ ਤੇ ਗੈਰ ਕਾਨੂੰਨੀ ਤਰੀਕੇ ਬੇਘਰ ਤੇ ਬੇਜਮੀਨੇ ਕੀਤਾ, ਉਸ ਪਿੱਛੇ ਵੀ ਇਨ੍ਹਾਂ ਹੁਕਮਰਾਨਾਂ ਦੀ ਫਿਰਕੂ ਸੋਚ ਕੰਮ ਕਰ ਰਹੀ ਸੀ । ਜੋ ਹਿੰਦੂਤਵ ਹੁਕਮਰਾਨਾਂ ਨੇ ਕੈਨੇਡਾ ਵਿਚ ਵੱਸਦੇ ਸਿੱਖ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਨੂੰ ਆਪਣੀਆ ਖੂਫੀਆ ਏਜੰਸੀਆ ਆਈ.ਬੀ, ਰਾਅ, ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਮਿਲਟਰੀ ਇੰਨਟੈਲੀਜੈਸ ਦੁਆਰਾ ਨਿਸ਼ਾਨਾਂ ਬਣਾਕੇ ਕਤਲ ਕੀਤੇ ਗਏ, ਇਸਦਾ ਮਕਸਦ ਵੀ ਬਹੁਗਿਣਤੀ ਹਿੰਦੂਆਂ ਨੂੰ ਇਹ ਦਰਸਾਉਣਾ ਸੀ ਕਿ ਬੀਜੇਪੀ-ਆਰ.ਐਸ.ਐਸ. ਹੀ ਹਿੰਦੂਆਂ ਦੀ ਰਖਵਾਲੀ ਹੈ ਅਤੇ ਦੂਸਰੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਜੁਲਮ ਢਾਹੁਣ ਤੇ ਉਨ੍ਹਾਂ ਦਾ ਕਤਲੇਆਮ ਕਰਕੇ ਦਹਿਸਤ ਪਾਉਣ ਦੀ ਜਿੰਮੇਵਾਰੀ ਨਿਭਾਉਣ ਵਾਲੀ ਹਿੰਦੂਤਵ ਜਮਾਤ ਹੈ । ਇਥੇ ਇਸਦਾ ਹੀ ਰਾਜ ਕਰਨ ਦਾ ਅਧਿਕਾਰ ਬਣਦਾ ਹੈ । ਜਦੋਕਿ ਇਹ ਹਿੰਦੂਤਵ ਜਮਾਤਾਂ ਨਿਰੰਤਰ ਬਹੁਗਿਣਤੀ ਹਿੰਦੂ ਕੌਮ ਅਤੇ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਆਦਿਵਾਸੀਆ, ਰੰਘਰੇਟਿਆ ਵਿਚ ਨਫਰਤ ਪਾ ਕੇ ਡੂੰਘੀ ਖਾਈ ਪਾਉਣ ਦੀ ਬਜਰ ਗੁਸਤਾਖੀ ਕਰਦੀਆਂ ਆ ਰਹੀਆ ਹਨ । ਜਿਸ ਪਿੱਛੇ ਇਨ੍ਹਾਂ ਦੇ ਮਨੁੱਖਤਾ ਵਿਰੋਧੀ ਮੰਦਭਾਵਨਾ ਪ੍ਰਤੱਖ ਨਜਰ ਆ ਰਹੀਆ ਹਨ । ਇਸ ਲਈ ਮੁਲਕ ਨਿਵਾਸੀਆ ਨੂੰ ਹਿੰਦੂਤਵ ਹੁਕਮਰਾਨਾਂ ਵੱਲੋ ਚੋਣਾਂ ਤੋ ਐਨ ਪਹਿਲੇ ਅਜਿਹੀਆ ਸਾਜਿਸਾ ਰਚਕੇ, ਹਿੰਦੂਆਂ ਲਈ ਹਊਆ ਖੜ੍ਹਾ ਕਰਕੇ ਨਫਰਤ ਪੈਦਾ ਕਰਨ ਅਤੇ ਵੱਡੀਆ ਕਾਰਵਾਈਆ ਕਰਨ ਪਿੱਛੇ ਕੇਵਲ ਤੇ ਕੇਵਲ ‘ਵੋਟ ਸਿਆਸਤ’ ਹੈ । ਨਾ ਕਿ ਇਸ ਮੁਲਕ ਦੀ ਅਤੇ ਮੁਲਕ ਨਿਵਾਸੀਆ ਦੀ ਕਿਸੇ ਤਰ੍ਹਾਂ ਦੀ ਬਿਹਤਰੀ ਕਰਨ ਦੀ । ਇਸ ਲਈ ਸਭਨਾਂ ਨਿਵਾਸੀਆ ਨੂੰ ਦੂਰ ਅੰਦੇਸ਼ੀ ਰੱਖਦੇ ਹੋਏ ਇਨ੍ਹਾਂ ਦੀਆਂ ਅਜਿਹੀਆ ਸਾਜਿਸਾਂ ਨੂੰ ਸਮਝਦੇ ਹੋਏ ਚੋਣਾਂ ਵਿਚ ਅਜਿਹੀ ਫਿਰਕੂ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਇਥੇ ਸਦਾ ਲਈ ਅਮਨ ਚੈਨ ਕਾਇਮ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ।