ਸਰ ਛੋਟੂ ਰਾਮ ਦੇ ਪੜਦੋਹਤੇ ਬ੍ਰਿਜੇਦਰ ਸਿੰਘ ਵੱਲੋ ਜਾਲਮ ਬੀਜੇਪੀ ਨੂੰ ਅਲਵਿਦਾ ਕਰਨਾ ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 11 ਮਾਰਚ ( ) “ਸਰ ਛੋਟੂ ਰਾਮ ਉਹ ਮਨੁੱਖਤਾ ਪੱਖੀ, ਕਿਸਾਨ ਤੇ ਖੇਤ-ਮਜਦੂਰ ਪੱਖੀ ਸਖਸੀਅਤ ਹੋਏ ਹਨ । ਜਿਨ੍ਹਾਂ ਦੇ ਮਨ ਆਤਮਾ ਵਿਚ ਇਨਸਾਨੀਅਤ ਕਦਰਾਂ ਕੀਮਤਾਂ ਤੇ ਜਮਹੂਰੀਅਤ ਪ੍ਰਤੀ ਪੂਰਨ ਸਰਧਾ ਤੇ ਸਤਿਕਾਰ ਸੀ । ਉਨ੍ਹਾਂ ਨੇ ਬਤੌਰ ਪੰਜਾਬ ਦਾ ਵਜੀਰ ਹੁੰਦੇ ਹੋਏ ਆਪਣੇ ਸਮੇ ਵਿਚ ਅਜਿਹੇ ਕਈ ਨੇਕ ਉੱਦਮ ਕੀਤੇ ਜਿਨ੍ਹਾਂ ਨੂੰ ਅੱਜ ਵੀ ਇਥੋ ਦੇ ਨਿਵਾਸੀ ਸਤਿਕਾਰ ਸਹਿਤ ਯਾਦ ਕਰਦੇ ਹਨ । ਉਨ੍ਹਾਂ ਦੇ ਪੜਦੋਹਤੇ ਬ੍ਰਿਜੇਦਰ ਸਿੰਘ ਜੋ ਹਿਸਾਰ ਤੋ ਐਮ.ਪੀ ਹਨ । ਉਨ੍ਹਾਂ ਵੱਲੋ ਬੀਜੇਪੀ ਵਰਗੀ ਫਿਰਕੂ ਤੇ ਜਾਲਮ ਜਮਾਤ ਨੂੰ ਅਲਵਿਦਾ ਕਹਿਣਾ ਉਸਾਰੂ ਤੇ ਪ੍ਰਸ਼ੰਸਾਯੋਗ ਉੱਦਮ ਹੈ । ਕਿਉਂਕਿ ਬੀਜੇਪੀ-ਆਰ.ਐਸ.ਐਸ. ਵੱਲੋ ਨਿਰੰਤਰ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਜੁਲਮ ਦਾ ਦੌਰ ਸੁਰੂ ਕੀਤਾ ਹੋਇਆ ਹੈ ਅਤੇ ਇਥੇ ਤਾਨਾਸਾਹੀ ਰਾਜ ਕਾਇਮ ਕਰਨ ਵੱਲ ਵੱਧ ਰਹੀ ਹੈ । ਅਜਿਹੀ ਤਾਕਤ ਦਾ ਸਾਥ ਛੱਡਕੇ ਉਸਾਰੂ ਉੱਦਮ ਕਰਨਾ ਇਨਸਾਨੀਅਤ ਦਰਦ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕਰਦਾ ਹੈ । ਅਸੀ ਬ੍ਰਿਜੇਦਰ ਸਿੰਘ ਦੇ ਹੋਏ ਫੈਸਲੇ ਦਾ ਜੋਰਦਾਰ ਸਵਾਗਤ ਕਰਦੇ ਹਾਂ ।”
ਇਹ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਬ੍ਰਿਜੇਦਰ ਸਿੰਘ ਵੱਲੋ ਬੀਜੇਪੀ ਵਰਗੀ ਫਿਰਕੂ ਜਮਾਤ ਨੂੰ ਅਲਵਿਦਾ ਕਹਿਣ ਅਤੇ ਉਸਾਰੂ ਤਾਕਤਾਂ ਦਾ ਸਾਥ ਦੇਣ ਦੇ ਕੀਤੇ ਗਏ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਰ ਛੋਟੂ ਰਾਮ ਜੀ ਜਦੋ ਖੇਤੀਬਾੜੀ ਵਜੀਰ ਸਨ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਵੱਡੇ ਦੁੱਖ-ਦਰਦ ਨੂੰ ਸਮਝਦੇ ਹੋਏ ਉਨ੍ਹਾਂ ਉਤੇ ਪਏ ਮਾਲੀ ਬੋਝ ਨੂੰ ਖਤਮ ਕਰਨ ਲਈ ਸਮੁੱਚੇ ਕਰਜਿਆ ਉਤੇ ਲੀਕ ਮਾਰ ਦਿੱਤੀ ਸੀ । ਲੇਕਿਨ ਉਸ ਸਮੇ ਜੋ ਵਪਾਰੀ, ਧਨਾਢ, ਬਾਣੀਏ ਜਿਨ੍ਹਾਂ ਦੀ ਅੱਜ ਬੀਜੇਪੀ ਵਿਚ ਭਰਮਾਰ ਹੈ, ਉਨ੍ਹਾਂ ਵੱਲੋ ਸਰ ਛੋਟੂ ਰਾਮ ਵਿਰੁੱਧ ਭੱਦੀ ਸ਼ਬਦਾਵਾਲੀ ਵਰਤਣੀ ਸੁਰੂ ਕਰ ਦਿੱਤੀ ਸੀ । ਅੱਜ ਜੇਕਰ ਸ੍ਰੀ ਬ੍ਰਿਜੇਦਰ ਸਿੰਘ ਨੇ ਉਸ ਫਿਰਕੂ ਪਾਰਟੀ ਨੂੰ ਅਲਵਿਦਾ ਕਹੀ ਹੈ ਤਾਂ ਉਸਨੇ ਆਪਣੇ ਬਜੁਰਗਾਂ ਦੇ ਪੱਦਚਿਨ੍ਹਾਂ ਉਤੇ ਚੱਲਣ ਦੀ ਹੀ ਗੱਲ ਕੀਤੀ ਹੈ । ਉਨ੍ਹਾਂ ਕਿਹਾ ਭਾਵੇ ਹੁਕਮਰਾਨ ਬੀਜੇਪੀ ਸਰਕਾਰ ਆਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ । ਪਰ ਇਹ ਕਤਈ ਜਰੂਰੀ ਨਹੀ ਕਿ ਬੀਜੇਪੀ ਦੀ ਸਰਕਾਰ ਆਵੇਗੀ । ਕਿਉਂਕਿ ਮੁਲਕ ਦਾ ਕਿਸਾਨ, ਖੇਤ ਮਜਦੂਰ, ਮੁਲਾਜਮ ਆਦਿ ਸਭ ਵਰਗ ਬੀਜੇਪੀ ਦੀਆਂ ਤਾਨਾਸਾਹੀ ਦਿਸ਼ਾਹੀਣ ਨੀਤੀਆ ਦੇ ਸਖਤ ਖਿਲਾਫ ਹੈ ਅਤੇ ਆਉਣ ਵਾਲੀਆ ਲੋਕ ਸਭਾ ਚੋਣਾਂ ਵਿਚ ਇਹ ਵਰਗ ਫਿਰਕੂ ਬੀਜੇਪੀ ਵਿਰੁੱਧ ਭੁਗਤੇਗਾ ਅਤੇ ਮੌਜੂਦਾ ਹੁਕਮਰਾਨਾਂ ਨੂੰ ਕਰਾਰੀ ਹਾਰ ਦੇਵੇਗਾ ।