ਦਵਾਰਕਾ ਵਿਚ ਸ੍ਰੀ ਮੋਦੀ ਵੱਲੋਂ ਸਮੁੰਦਰ ਵਿਚ ਜਾ ਕੇ ਪਾਠ-ਪੂਜਾ ਕਰਨ ਨਾਲ ਰੱਬ ਨਾਲ ਸਿੱਧਾ ਸੰਬੰਧ ਕਿਵੇਂ ਹੋ ਸਕਦਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 26 ਫਰਵਰੀ ( ) “ਇੰਡੀਆਂ ਦੇ ਵਜ਼ੀਰ ਏ ਆਜਮ ਸ੍ਰੀ ਮੋਦੀ ਵੱਲੋਂ ਦਵਾਰਕਾ ਵਿਖੇ ਸਮੁੰਦਰ ਦੇ ਥੱਲ੍ਹੇ ਜਾ ਕੇ ਪਾਠ-ਪੂਜਾ ਕਰਦੇ ਹੋਏ ਆਪਣੇ ਆਪ ਨੂੰ ਉਸ ਰੱਬ ਨਾਲ ਜੋੜਨ ਦੀ ਕਾਰਵਾਈ ਉਤੇ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਸਮੁੰਦਰ ਦੀ ਤਹਿ ਥੱਲ੍ਹੇ ਜਾ ਕੇ ਸਵਰਗ ਵਿਚ ਪਹੁੰਚਣ ਜਾਂ ਉਸ ਰੱਬ ਨਾਲ ਜੁੜਨ ਦੇ ਅਮਲ ਹੁੰਦੇ ਤਾਂ ਲੱਖਾਂ ਹੀ ਸਮੁੰਦਰੀ ਜੀਵ ਜੋ ਸਦੀਆਂ ਤੋ ਪਾਣੀ ਵਿਚ ਰਹਿੰਦੇ ਹਨ, ਉਨ੍ਹਾਂ ਦਾ ਤਾਂ ਸਿੱਧਾ ਸੰਬੰਧ ਰੱਬ ਨਾਲ ਬਣ ਗਿਆ ਹੁੰਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਦਵਾਰਕਾ ਵਿਖੇ ਸਮੁੰਦਰ ਦੀ ਸਤ੍ਹਾ ਵਿਚ ਜਾ ਕੇ ਪਾਠ-ਪੂਜਾ ਕਰਨ ਅਤੇ ਉਸ ਰੱਬ ਨਾਲ ਜੁੜਨ ਦੇ ਕੀਤੇ ਅਮਲ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਝੂਠ ਨੂੰ ਸਮੁੰਦਰੀ ਜੀਵਾਂ ਨਾਲ ਤਸਵੀਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਕ ਪਾਸੇ ਰੱਬ ਨਾਲ ਜੁੜਨ ਅਤੇ ਸਵਰਗਾਂ ਦੀ ਗੱਲ ਕੀਤੀ ਜਾਂਦੀ ਹੈ, ਦੂਜੇ ਪਾਸੇ ਇਹ ਹੁਕਮਰਾਨ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਿੱਖ ਨੌਜਵਾਨਾਂ ਨੂੰ ਸਾਜਸੀ ਢੰਗਾਂ ਰਾਹੀ ਆਪਣੀਆ ਏਜੰਸੀਆਂ ਤੋਂ ਬਾਹਰਲੇ ਮੁਲਕਾਂ ਵਿਚ ਕਤਲ ਕਰਵਾ ਰਹੇ ਹਨ । ਅਜਿੇ ਕਾਤਲਾਂ ਅਤੇ ਮਨੁੱਖਤਾ ਵਿਰੋਧੀ ਦਾਗੀਆਂ ਨੂੰ ਅਜਿਹੇ ਪਾਖੰਡ ਕਰਨ ਉਤੇ ਰੱਬ ਨਹੀ ਮਿਲ ਸਕਦਾ ਅਤੇ ਨਾ ਹੀ ਸਵਰਗਾਂ ਵਿਚ ਕੋਈ ਸਥਾਂਨ ਮਿਲ ਸਕਦਾ ਹੈ । ਇਨ੍ਹਾਂ ਦੇ ਅਮਲ ਤਾਂ ‘ਮੂੰਹ ਵਿਚ ਰਾਮ-ਰਾਮ, ਬਗਲ ਵਿਚ ਛੁਰੀ’ ਵਾਲੇ ਹਨ । ਲੋਕਾਈ ਲਈ ਫਕੀਰ, ਸੰਤ ਹੋਣ ਦਾ ਭੁਲੇਖਾ ਦੇ ਰਹੇ ਹਨ, ਦੂਸਰੇ ਪਾਸੇ ਇਨਸਾਨਾਂ ਦੇ ਕਤਲ ਕਰਕੇ, ਕਿਸਾਨਾਂ ਉਤੇ ਗੋਲੀਆਂ ਚਲਾਕੇ ਜ਼ਬਰ ਕਰਕੇ ਖੁਦ ਹੀ ਉਸ ਅਕਾਲ ਪੁਰਖ ਦੇ ਬਣਾਏ ਨਿਯਮਾਂ ਤੇ ਕਾਨੂੰਨਾਂ ਦਾ ਘਾਣ ਕਰਦੇ ਨਜਰ ਆ ਰਹੇ ਹਨ । ਫਿਰ ਅਜਿਹੇ ਦਾਗੀਆਂ ਨੂੰ ਰੱਬ ਕਿਵੇ ਮਿਲ ਸਕਦਾ ਹੈ ?
ਉਨ੍ਹਾਂ ਕਿਹਾ ਕਿ ਜੋ ਖਨੌਰੀ ਤੇ ਸੰਭੂ ਬਾਰਡਰ ਵਿਖੇ ਮੁਲਕ ਦੇ ਸਮੁੱਚੇ ਕਿਸਾਨ ਆਪਣੀ ਐਮ.ਐਸ.ਪੀ ਅਤੇ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਅਤੇ ਹਕੂਮਤੀ ਗਲਤ ਨੀਤੀਆ ਦੀ ਬਦੌਲਤ ਕਿਸਾਨ, ਖੇਤ ਮਜਦੂਰ ਵਰਗ ਉਤੇ ਚੜੇ ਕਰਜਿਆ ਦੇ ਬੋਝ ਉਤੇ ਲੀਕ ਮਾਰਨ ਦੀਆਂ ਜਾਇਜ ਮੰਗਾਂ ਲਈ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ, ਉਸ ਸੰਘਰਸ ਵਿਚ ਜੋ ਵੀ ਕਿਸਾਨ ਜਥੇਬੰਦੀਆਂ ਅਜੇ ਤੱਕ ਇਸ ਸੰਘਰਸ ਵਿਚ ਸਾਮਿਲ ਨਹੀ ਹੋਈਆ, ਉਨ੍ਹਾਂ ਸੰਬੰਧੀ ਲੋਕ ਸਾਨੂੰ ਪੁੱਛ ਰਹੇ ਹਨ ਕਿ ਇਹ ਕਿਸਾਨਾਂ ਦੇ ਆਗੂ ਅਜੇ ਤੱਕ ਬਾਰਡਰ ਉਤੇ ਕਿਉ ਨਹੀ ਗਏ ? ਫਿਰ ਜੋ ਉਥੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗ ਨਾਲ ਹਰਿਆਣਾ ਦੀ ਪੁਲੀਸ ਜਾਂ ਇੰਡੀਅਨ ਫ਼ੌਜ ਵੱਲੋ ਗੋਲੀ ਚਲਾਕੇ ਕਾਕਾ ਸੁਭਕਰਨ ਸਿੰਘ ਨੂੰ ਸਹੀਦ ਕੀਤਾ ਗਿਆ ਹੈ ਅਤੇ ਅਨੇਕਾ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਜਖਮੀ ਕੀਤਾ ਗਿਆ ਹੈ, ਉਨ੍ਹਾਂ ਦੇ ਮਿਹਨਤ ਨਾਲ ਬਣਾਏ ਟਰੈਕਟਰ, ਟਰਾਲੀਆ, ਗੱਡੀਆਂ ਤੋੜੀਆ ਗਈਆ ਹਨ । ਉਨ੍ਹਾਂ ਵਿਰੁੱਧ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਅਜੇ ਤੱਕ ਐਫ.ਆਈ.ਆਰ ਦਰਜ ਕਿਉਂ ਨਹੀਂ ਕੀਤੀ ਅਤੇ ਉਨ੍ਹਾਂ ਕਾਤਲਾਂ ਨੂੰ ਗ੍ਰਿਫਤਾਰ ਕਿਉ ਨਹੀ ਕੀਤਾ ਜਾ ਰਿਹਾ ? ਇਸ ਕਿਸਾਨ ਅੰਦੋਲਨ ਵਿਚੋ ਬਾਹਰ ਰਹਿ ਚੁੱਕੀਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਤੁਰੰਤ ਇਸ ਸੰਘਰਸ਼ ਵਿਚ ਸੰਭੂ ਅਤੇ ਖਨੌਰੀ ਵਿਖੇ ਪਹੁੰਚਕੇ ਮਜਬੂਤੀ ਦੇਣ ਦੀ ਸੰਜ਼ੀਦਾ ਅਪੀਲ ਵੀ ਕੀਤੀ ।