ਕਸ਼ਮੀਰ ਵਿਚ 17 ਸਿੱਖ ਲਾਈਟ ਇਨਫੈਟਰੀ ਦੇ ਇਕ ਸਿੱਖ ਜਵਾਨ ਦਾ ਚਲੇ ਜਾਣਾ ਅਫਸੋਸਨਾਕ, ਫ਼ੌਜ ਦੇ ਇੰਨਚਾਰਜਾਂ ਦੀ ਗਲਤ ਨੀਤੀ ਦਾ ਨਤੀਜਾ : ਮਾਨ

ਫ਼ਤਹਿਗੜ੍ਹ ਸਾਹਿਬ, 20 ਜਨਵਰੀ ( ) “ਜੋ 4 ਸਾਲਾਂ ਦੀ ਅਗਨੀਵੀਰ ਫ਼ੌਜ ਭਰਤੀ ਲਈ ਭਰਤੀ ਕੀਤੇ ਗਏ ਅਜੇ ਸਿੰਘ ਨਾਮ ਦੇ 17 ਸਿੱਖ ਲਾਈਟ ਇਨਫੈਟਰੀ ਦੇ ਨੌਜਵਾਨ ਦੀ ਜੋ ਮੌਤ ਹੋਈ ਹੈ, ਉਹ ਇੰਡੀਅਨ ਫ਼ੌਜ ਇੰਨਚਾਰਜ ਦੀ ਗਲਤ ਨੀਤੀ ਦਾ ਨਤੀਜਾ ਹੈ । ਕਿਉਂਕਿ 4 ਸਾਲ ਲਈ ਛੋਟੀ ਉਮਰ ਦੇ ਗੈਰਸਿੱਖਿਅਤ ਨੌਜਵਾਨਾਂ ਨੂੰ ਫਰੰਟ ਉਤੇ ਭੇਜ ਦੇਣਾ ਕਿਥੋ ਦਾ ਇਨਸਾਫ਼ ਹੈ ? ਸਾਨੂੰ ਸਮਝ ਨਹੀ ਆਉਦੀ ਕਿ ਅਜਿਹੇ 4 ਸਾਲਾਂ ਲਈ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਅਜਿਹੀਆ ਵੱਡੀਆ ਜਿੰਮੇਵਾਰੀਆ ਤੇ ਕਿਵੇ ਭੇਜਿਆ ਜਾ ਰਿਹਾ ਹੈ ? ਜਾਪਦਾ ਹੈ ਕਿ ਫ਼ੌਜ ਦੇ ਅਧਿਕਾਰੀਆ ਨੇ ਨਾਜੀ ਜਰਮਨੀਆਂ ਵੱਲੋ ਦੂਸਰੀ ਸੰਸਾਰ ਜੰਗ ਸਮੇ ਜੋ 12-12 ਸਾਲਾਂ ਦੇ ਬੱਚਿਆਂ ਨੂੰ ਜੰਗ ਵਿਚ ਭੇਜਿਆ ਸੀ, ਉਸੇ ਤਰ੍ਹਾਂ ਦੀ ਗੁਸਤਾਖੀ ਇਹ ਫ਼ੌਜ ਦੇ ਜਿੰਮੇਵਾਰ ਕਰ ਰਹੇ ਹਨ । ਤਦ ਹੀ ਅਣਸਿੱਖਿਅਤ ਸਿਪਾਹੀਆ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਸਮੀਰ ਵਿਚ ਇਕ ਸਿੱਖ ਨੌਜਵਾਨ ਜੋ 4 ਸਾਲਾਂ ਲਈ ਅਗਨੀਵੀਰ ਫ਼ੌਜੀ ਯੋਜਨਾ ਅਧੀਨ ਭਰਤੀ ਕੀਤਾ ਗਿਆ ਸੀ, ਨੂੰ ਫਰੰਟ ਉਤੇ ਭੇਜਣ ਦੀ ਬਦੌਲਤ ਹੋਏ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਇਸ ਲਈ ਫ਼ੌਜ ਦੇ ਜਿੰਮੇਵਾਰ ਇੰਨਚਾਰਜ ਦੀਆਂ ਗਲਤ ਨੀਤੀਆ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਜਾਹਰ ਕੀਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਿੰਦੂਤਵ ਹੁਕਮਰਾਨਾਂ ਦਾ ਸਿਵਾਏ ਅਯੁੱਧਿਆ ਤੋ ਕਦੀ ਵੀ ਰਾਜ ਭਾਗ ਨਹੀ ਰਿਹਾ, ਜੋ ਕਿ ਇਹ ਵੀ ਮਿਥਿਹਾਸ ਹੈ, ਉਨ੍ਹਾਂ ਨੂੰ ਫ਼ੌਜ ਦੇ ਢੰਗਾਂ, ਤਰੀਕਿਆ, ਤਕਨੀਕਾਂ ਦੀ ਜਾਣਕਾਰੀ ਕਿਵੇ ਹੋ ਸਕਦੀ ਹੈ ? ਜਦੋਕਿ ਇਕ ਫ਼ੌਜੀ ਦੀ ਸਿਖਲਾਈ ਸਮੇ ਉਸ ਨੂੰ ਜੰਗਲਾਂ ਵਿਚ ਜੰਗਲੀ ਜਾਨਵਰਾਂ, ਸੇਰਾਂ, ਸੱਪਾਂ ਆਦਿ ਤੋ ਕਿਵੇ ਰੱਖਿਆ ਕਰਨੀ ਹੈ, ਜੰਗਲ ਵਿਚੋ ਗੁਜਰਦੇ ਹੋਏ ਕੀ ਖਾਣਾ ਤੇ ਪਹਿਨਣਾ ਹੈ, ਮਾਈਨਿੰਗ ਕਿਵੇ ਵਛਾਉਣੀ ਹੈ ਅਤੇ ਦੁਸਮਣ ਵੱਲੋ ਵਿਛਾਈ ਗਈ ਮਾਈਨਿੰਗ ਦੀ ਭਾਲ ਕਿਵੇ ਕਰਨੀ ਹੈ, ਇਹ ਸਭ ਲੰਮੇ ਸਮੇ ਦੀ ਸਿਖਲਾਈ ਦਾ ਹਿੱਸਾ ਹੈ । ਜਦੋਕਿ 4 ਸਾਲਾਂ ਵਿਚ ਤਾਂ ਇਹ ਟ੍ਰੇਨਿੰਗ ਵੀ ਪੂਰੀ ਨਹੀ ਹੁੰਦੀ।

ਉਨ੍ਹਾਂ ਕਿਹਾ ਕਿ ਜੋ ਅਣਐਲਾਨੇ ਢੰਗ ਨਾਲ ਸਿੱਖ ਸਿਪਾਹੀਆ ਨੂੰ ਬਿਨ੍ਹਾਂ ਸਿਖਲਾਈ ਦਿੱਤਿਆ ਅਜਿਹੇ ਔਖੇ ਸਮੇ ਅਤੇ ਜਿੰਮੇਵਾਰੀ ਵਿਚ ਧਕੇਲਿਆ ਜਾ ਰਿਹਾ ਹੈ, ਇਹ ਜਨੇਵਾ ਕੰਨਵੈਨਸਨ ਦੇ ਲੜਾਈ ਦੇ ਨਿਯਮਾਂ, ਅਸੂਲਾਂ ਦੀ ਘੋਰ ਉਲੰਘਣਾ ਹੈ । ਜਿਸ ਵੀ ਫ਼ੌਜੀ ਅਧਿਕਾਰੀ ਨੇ ਅਣਸਿੱਖਿਅਤ ਸਿਪਾਹੀਆ ਨੂੰ ਫਰੰਟ ਤੇ ਭੇਜਕੇ ਇਹ ਗੁਸਤਾਖੀ ਕੀਤੀ ਹੈ, ਉਨ੍ਹਾਂ ਵਿਰੁੱਧ ਜਨੇਵਾ ਕੰਨਵੈਨਸਨ ਦੇ ਨਿਯਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਜਿੰਮੇਵਾਰ ਠਹਿਰਾਉਦੇ ਹੋਏ ਕੋਰਟ ਮਾਰਸਲ ਕਰਨਾ ਚਾਹੀਦਾ ਹੈ ਅਤੇ ਘੱਟੋ ਘੱਟ 20 ਸਾਲਾਂ ਲਈ ਸਖ਼ਤ ਜੇਲ੍ਹ ਵਿਚ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਉਹ ਛੋਟੀ ਉਮਰ ਦੇ ਨੌਜਵਾਨਾਂ ਨੂੰ ਅਗਨੀਵੀਰ ਯੋਜਨਾ ਅਧੀਨ ਭਰਤੀ ਕਰਕੇ ਮੌਤ ਦੇ ਮੂੰਹ ਵਿਚ ਧਕੇਲਣ ਦੀ ਬਜਰ ਗੁਸਤਾਖੀ ਕੋਈ ਨਾ ਕਰ ਸਕੇ ।

Leave a Reply

Your email address will not be published. Required fields are marked *