ਕਾਲੇਜੀਅਮ ਵਿਚ 2 ਸਿੱਖ ਜੱਜ ਬਣਾਉਣ ਲਈ ਕੀਤੀ ਸਿਫਾਰਿਸ ਨੂੰ ਨਜ਼ਰਅੰਦਾਜ ਕਰਕੇ ਮੋਦੀ ਹਕੂਮਤ ਨੇ ਸਿੱਖ ਵਿਰੋਧੀ ਹੋਣ ਦਾ ਖੁਦ ਹੀ ਸਬੂਤ ਦੇ ਦਿੱਤਾ : ਮਾਨ

ਮੋਦੀ ਜੀ ਸਿੱਖ ਕੌਮ ਪ੍ਰਤੀ ਸਪੱਸਟ ਰੂਪ ਵਿਚ ਆਪਣੀ ਨੀਤੀ ਸਪੱਸਟ ਕਰਨ

ਫ਼ਤਹਿਗੜ੍ਹ ਸਾਹਿਬ, 21 ਨਵੰਬਰ ( ) “ਇਕ ਪਾਸੇ ਮੋਦੀ ਵਜੀਰ ਏ ਆਜਮ ਇੰਡੀਆ ਵੱਲੋਂ ਬੀਤੇ ਕੱਲ੍ਹ ਰਾਜਸਥਾਂਨ ਦੇ ਹਨੂੰਮਾਨਗੜ੍ਹ ਵਿਚ ਚੋਣ ਰੈਲੀ ਵਿਚ ਤਕਰੀਰ ਕਰਦੇ ਹੋਏ ਸਿੱਖ ਗੁਰੂ ਸਾਹਿਬਾਨ ਜੀ ਦੇ ਔਕੜਾਂ ਤੇ ਕੁਰਬਾਨੀ ਭਰੇ ਜੀਵਨ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਹਨ । ਦੂਸਰੇ ਪਾਸੇ ਇਸੇ ਰਾਜਸਥਾਂਨ ਦੇ ਅਲਵਰ ਸਹਿਰ ਵਿਚ 02 ਨਵੰਬਰ ਨੂੰ ਯੂਪੀ ਦੇ ਮੁੱਖ ਮੰਤਰੀ ਸ੍ਰੀ ਅਦਿਤਿਆਨਾਥ ਯੋਗੀ ਦੀ ਹਾਜਰੀ ਵਿਚ ਬੀਜੇਪੀ-ਆਰ.ਐਸ.ਐਸ ਦੇ ਇਕ ਫਿਰਕੂ ਆਗੂ ਸੰਦੀਪ ਦਾਏਮਾ ਤੋ ਵੱਡੇ ਇਕੱਠ ਵਿਚ ਸਿੱਖ ਕੌਮ ਦੇ ਗੁਰਦੁਆਰੇ ਅਤੇ ਮੁਸਲਿਮ ਕੌਮ ਦੀਆਂ ਮਸਜਿਦਾਂ ਨੂੰ ‘ਨਾਸੂਰ’ ਐਲਾਨਕੇ ਦੋਵਾਂ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਇੰਡੀਆ ਵਿਚੋ ਖਤਮ ਕਰਨ ਦਾ ਸ਼ਰੇਆਮ ਨਫਰਤ ਤੇ ਫਿਰਕੂ ਭਰਿਆ ਪ੍ਰਚਾਰ ਕਰਦੇ ਹਨ । ਫਿਰ ਸੈਂਟਰ ਦੇ ਹੁਕਮਰਾਨਾਂ ਦੀ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਪ੍ਰਤੀ ਅਸਲੀਅਤ ਵਿਚ ਕੀ ਸੋਚ ਤੇ ਅਮਲ ਹਨ, ਉਸ ਬਾਰੇ ਮੋਦੀ ਜਨਤਕ ਤੌਰ ਤੇ ਬਤੌਰ ਵਜੀਰ ਏ ਆਜਮ ਦੇ ਆਪਣੀ ਇੰਡੀਅਨ ਪਾਲਸੀ ਜਾਰੀ ਕਰਕੇ ਸਾਨੂੰ ਦੱਸਣ ਕਿ ਸਾਡੇ ਨਾਲ ਇਨ੍ਹਾਂ ਨੇ ਵਿਧਾਨਿਕ, ਸਮਾਜਿਕ, ਮਾਲੀ, ਧਾਰਮਿਕ ਤੇ ਇਖਲਾਕੀ ਤੌਰ ਤੇ ਕਿਵੇ ਵਿਚਰਣਾ ਹੈ ? ਫਿਰ ਸਿੱਖ ਕੌਮ ਵੀ ਨਿੱਠਕੇ ਫੈਸਲਾ ਕਰ ਸਕੇ ਕਿ ਅਜਿਹੇ ਨਫਰਤ ਭਰੇ ਹਾਲਾਤਾਂ ਵਿਚ ਅਸੀ ਰਹਿਣਾ ਹੈ ਜਾਂ ਨਹੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੌਜੂਦਾ ਫਿਰਕੂ ਮੋਦੀ ਹਕੂਮਤ ਦੀ ਕਥਨੀ ਅਤੇ ਕਰਨੀ ਵਿਚ ਵੱਡਾ ਅੰਤਰ ਹੋਣ ਅਤੇ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਧਾਰਮਿਕ, ਸਮਾਜਿਕ, ਇਖਲਾਕੀ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ ਜੁਲਮ ਕਰਨ ਦੇ ਅਮਲਾਂ ਉਤੇ ਸਖਤ ਨੋਟਿਸ ਲੈਦੇ ਹੋਏ ਅਤੇ ਮੋਦੀ ਹਕੂਮਤ ਨੂੰ ਸਪੱਸਟ ਰੂਪ ਵਿਚ ਘੱਟ ਗਿਣਤੀ ਕੌਮਾਂ ਪ੍ਰਤੀ ਪਾਲਸੀ ਦਾ ਪ੍ਰਤੱਖ ਰੂਪ ਵਿਚ ਖੁਲਾਸਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀ ਸਿੱਖ ਵਿਰੋਧੀ ਸੋਚ ਦੇ ਅਮਲ ਉਸ ਸਮੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੇ ਹਨ ਜਦੋ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਆਪਣੇ ਕਾਲੇਜੀਅਮ ਵਿਚ ਨਵੇ 5 ਜੱਜਾਂ ਦੀ ਨਿਯੁਕਤੀ ਦੀ ਸਿਫਾਰਿਸ ਕਰਦੇ ਹੋਏ 2 ਸਿੱਖ ਜੱਜਾਂ ਸ. ਹਰਮੀਤ ਸਿੰਘ ਗਰੇਵਾਲ ਅਤੇ ਸ. ਦੀਪਇੰਦਰ ਸਿੰਘ ਨਲਵਾ ਦੇ ਨਾਵਾਂ ਦੀ ਪੰਜਾਬ ਹਰਿਆਣਾ ਹਾਈਕੋਰਟ ਦੀ ਸਿਫਾਰਿਸ ਵੀ ਕੀਤੀ ਸੀ । ਜਿਸ ਵਿਚੋ ਬਹੁਗਿਣਤੀ ਨਾਲ ਸੰਬੰਧਤ 3 ਜੱਜ ਨਿਯੁਕਤ ਕਰ ਦਿੱਤੇ ਗਏ ਹਨ । ਲੇਕਿਨ ਬੀਜੇਪੀ-ਆਰ.ਐਸ.ਐਸ ਦੀ ਮੋਦੀ-ਸ਼ਾਹ ਦੀ ਜੋੜੀ ਨੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਕਰਦੇ ਹੋਏ ਉਪਰੋਕਤ ਕੀਤੀ ਗਈ ਸਿੱਖ ਜੱਜਾਂ ਦੀ ਸਿਫਾਰਿਸ ਨੂੰ ਨਜਰ ਅੰਦਾਜ ਕਰਕੇ ਕੇਵਲ ਸੁਪਰੀਮ ਕੋਰਟ ਦੇ ਉੱਚੇ ਰੁਤਬੇ ਦੀ ਨੀਤੀ ਦਾ ਅਪਮਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਸਿੱਖ ਕੌਮ ਵਿਰੋਧੀ ਹੈ । ਇਸ ਲਈ ਸਿੱਖ ਕੌਮ ਨੂੰ ਇਨ੍ਹਾਂ ਉਤੇ ਕੋਈ ਉਮੀਦ ਨਹੀ ਰੱਖਣੀ ਚਾਹੀਦੀ । ਬਲਕਿ ਬਿਨ੍ਹਾਂ ਕਿਸੇ ਝਿਜਕ ਅਤੇ ਦ੍ਰਿੜਤਾ ਨਾਲ ਆਪਣੇ ਮਿੱਥੇ ਕੌਮੀ ਨਿਸ਼ਾਨੇ ਦੀ ਆਜਾਦੀ ਲਈ ਸੰਜੀਦਗੀ ਭਰੀਆ ਕਾਰਵਾਈਆ ਕਰਦੇ ਹੋਏ ਹਿੰਦੂ-ਇੰਡੀਆ, ਮੁਸਲਿਮ-ਪਾਕਿਸਤਾਨ, ਕਾਮਰੇਡ ਚੀਨ ਦੀ ਤ੍ਰਿਕੋਣ ਵਿਚਕਾਰ ਸਿੱਖ ਵਸੋ ਵਾਲੇ ਇਲਾਕਿਆ ਨੂੰ ਆਪਣੇ ਰਾਜ ਭਾਗ ਦੀਆਂ ਹੱਦਾਂ ਮੰਨਕੇ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀ ਕਰਨੀ ਚਾਹੀਦੀ । ਅਜਿਹਾ ਅਮਲ ਕਰਕੇ ਹੀ ਅਸੀ ਆਪਣੀ ਕੌਮੀ ਅਣਖ-ਗੈਰਤ, ਸਵੈਮਾਨ, ਜਮਹੂਰੀਅਤ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖ ਸਕਦੇ ਹਾਂ ਅਤੇ ਆਪਣੀ ਸਰਬੱਤ ਦੇ ਭਲੇ ਦੀ ਮਨੁੱਖਤਾ ਪੱਖੀ ਖੂਸਬੋ ਰਾਹੀ ਸਮੁੱਚੇ ਸੰਸਾਰ ਨੂੰ ਰੌਸਨਾਉਣ ਦੇ ਫਰਜ ਅਦਾ ਕਰ ਸਕਦੇ ਹਾਂ ।

ਉਨ੍ਹਾਂ ਕਿਹਾ ਕਿ ਜੋ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਬੀਤੇ ਕੁਝ ਦਿਨ ਪਹਿਲੇ ਬਰਤਾਨੀਆ ਦੇ 5 ਦਿਨਾਂ ਦੇ ਦੌਰੇ ਤੇ ਗਏ ਸਨ, ਤਾਂ ਉਥੇ ਉਹ ਬਰਤਾਨੀਆ ਦੇ ਵਜੀਰ ਏ ਆਜਮ ਸ੍ਰੀ ਰਿਸੀ ਸੂਨਕ, ਉਥੋ ਦੇ ਗ੍ਰਹਿ ਵਜੀਰ ਜੇਮਸ ਕਲੈਵਰਲੀ, ਵਿਦੇਸ ਵਜੀਰ ਡੈਵਿਡ ਕੈਮਰੂਨ, ਬਰਤਾਨੀਆ ਦੇ ਨੈਸ਼ਨਲ ਸੁਰੱਖਿਆ ਸਲਾਹਕਾਰ ਮਿਸਟਰ ਟਿਮ ਬੈਰੋ ਅਤੇ ਲੇਬਰ ਵਿਰੋਧੀ ਪਾਰਟੀ ਦੇ ਸੈਡੋ ਦੇ ਮੁੱਖੀ ਐਮਪੀ ਡੈਵਿਡ ਲੈਮੇ ਨਾਲ ਮੁਲਾਕਾਤਾਂ ਕਰਦੇ ਹੋਏ ਸ੍ਰੀ ਜੈਸੰਕਰ ਨੇ ਬਣਾਉਟੀ ਢੰਗ ਨਾਲ ਸਿੱਖ ਕੌਮ ਵਿਰੋਧੀ ਨਫਰਤ ਪੈਦਾ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਹੈ ਇਸ ਤੋ ਮੋਦੀ ਹਕੂਮਤ ਦੀ ਸਿੱਖ ਕੌਮ ਪ੍ਰਤੀ ਪਾਲਸੀ ਤੋ ਕੋਈ ਸੰਕਾ ਬਾਕੀ ਨਹੀ ਰਹਿ ਜਾਂਦੀ ਕਿ ਇਹ ਹੁਕਮਰਾਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਨਿਜਾਮੀ ਤੇ ਇਨਸਾਫ਼ ਦੇ ਪੱਧਰ ਤੇ ਚੰਗਾਂ ਵਿਵਹਾਰ ਨਹੀ ਕਰਨਗੇ । ਜਦੋ ਬਾਰਵੀ ਸਦੀ ਦੇ ਅੰਗਰੇਜ ਬਾਦਸਾਹ ਕਿੰਗ ਜੌਹਨ ਨੇ ਸਾਹੀ ਚਾਰਟਰ ਦੇ ਐਲਾਨਨਾਮੇ ਰਾਹੀ 15 ਜੂਨ 1215 ਨੂੰ ਸੰਘਰਸ਼ ਕਰ ਰਹੇ ਅੰਗਰੇਜਾਂ ਨੂੰ ਮੈਗਨਾ ਕਾਰਟਾ ਦੇ ਨਿਯਮ ਰਾਹੀ ਮਨੁੱਖਤਾ ਨੂੰ ਆਜਾਦੀ ਨਾਲ ਬੋਲਣ ਤੇ ਵਿਚਾਰ ਪ੍ਰਗਟ ਕਰਨ ਦਾ ਹੱਕ ਪ੍ਰਦਾਨ ਕੀਤਾ ਸੀ । ਉਸ ਦਿੱਤੇ ਗਏ ਵਿਧਾਨਿਕ ਹੱਕ ਨੂੰ ਹੁਣ ਬਰਤਾਨੀਆ ਹਕੂਮਤ ਆਪਣੇ ਨਾਗਰਿਕਾਂ ਤੋ ਕਿਵੇ ਵਾਪਸ ਲੈ ਸਕਦੀ ਹੈ ? ਅਜਿਹੀ ਮੰਗ ਕਰਨਾ ਤਾਂ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਦੀ ਵੀ ਉਲੰਘਣਾ ਹੈ । ਜਿਸ ਨੂੰ ਇੰਡੀਆ ਤੇ ਮੋਦੀ ਹਕੂਮਤ ਨੇ ਵੀ ਆਪਣੇ ਵਿਧਾਨ ਵਿਚ ਵਿਧਾਨ ਦੀ ਧਾਰਾ 19 ਰਾਹੀ ਦਰਜ ਕੀਤਾ ਹੈ । ਫਿਰ ਸ੍ਰੀ ਜੈਸੰਕਰ ਤੇ ਮੋਦੀ ਹਕੂਮਤ ਬਰਤਾਨੀਆ ਦੇ ਸਿੱਖ ਨਾਗਰਿਕਾਂ ਦੀ ਆਜਾਦੀ ਨਾਲ ਬੋਲਣ ਤੇ ਵਿਚਾਰ ਪ੍ਰਗਟ ਕਰਨ ਦੇ ਹੱਕ ਨੂੰ ਖਤਮ ਕਰਵਾਉਣ ਲਈ ਸਿੱਖ ਕੌਮ ਵਿਰੁੱਧ ਕਿਸ ਦਲੀਲ ਰਾਹੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ? ਇਹ ਤਾਂ ਇੰਡੀਆ ਦੇ ਵਿਧਾਨ ਦੀ ਘੋਰ ਉਲੰਘਣਾ ਹੈ ।

ਫਿਰ ਇਹ ਹਿੰਦੂਤਵ ਹੁਕਮਰਾਨ ਇਕ ਸੋਚੀ ਸਮਝੀ ਸਾਜਿਸ ਰਾਹੀ ਆਪਣੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਅਤੇ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਰਾਹੀ ਅਤੇ ਇਜਰਾਇਲ ਦੀ ਖੂਫੀਆ ਏਜੰਸੀ ਮੂਸਾਦ, ਅਮਾਨ ਅਤੇ ਸਿਨ-ਬੇਟ ਤੋ ਪ੍ਰਾਪਤ ਮਨੁੱਖਤਾ ਵਿਰੋਧੀ ਆਪਣੇ ਹੀ ਨਾਗਰਿਕਾਂ ਨੂੰ ਮਰਵਾਉਣ ਦੀ ਤਕਨੀਕ ਤੇ ਨੀਤੀ ਨੂੰ ਲੈਕੇ ਕੈਨੇਡਾ ਵਿਚ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ, ਇੰਡੀਆ ਦੇ ਹਰਿਆਣੇ ਵਿਚ ਦੀਪ ਸਿੰਘ ਸਿੱਧੂ, ਪੰਜਾਬ ਦੇ ਮਾਨਸਾ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਰੀਰਕ ਤੌਰ ਤੇ ਖਤਮ ਕਰਵਾਉਣ ਦੇ ਮਨੁੱਖਤਾ ਵਿਰੋਧੀ ਅਮਲ ਕੀਤੇ ਗਏ ਹਨ । ਜੋ ਕਿ ਸ. ਨਿੱਝਰ ਦੇ ਕਤਲ ਦਾ ਸੱਚ ਦੁਨੀਆ ਸਾਹਮਣੇ ਆ ਚੁੱਕਾ ਹੈ । ਦੂਜੇ ਪਾਸੇ ਸ੍ਰੀ ਜੈਸੰਕਰ ਬਰਤਾਨੀਆ ਵਿਚ ਹੁੰਦੇ ਹੋਏ ਵਰਲਡ ਟ੍ਰੇਡ ਆਰਗੇਨਾਈਜੇਸਨ ਦੇ ਕੌਮਾਂਤਰੀ ਖੁੱਲ੍ਹੇ ਵਪਾਰ ਦੀ ਗੱਲ ਕਰਕੇ ਆਏ ਹਨ । ਪਰ ਦੂਸਰੇ ਪਾਸੇ ਪੰਜਾਬ ਸੂਬਾ, ਪੰਜਾਬੀ ਅਤੇ ਸਿੱਖ ਕੌਮ ਆਪਣੇ ਉਤਪਾਦਾਂ ਤੇ ਫਸਲਾਂ ਨੂੰ ਕੌਮਾਂਤਰੀ ਮੰਡੀਆ ਵਿਚ ਵੇਚਕੇ ਮਾਲੀ ਤੌਰ ਤੇ ਅਤੇ ਤਕਨੀਕੀ ਤੌਰ ਤੇ ਤਰੱਕੀ ਨਾ ਕਰ ਸਕੇ, ਸਾਡੀਆ ਵਾਹਗਾ, ਅਟਾਰੀ, ਸੁਲੇਮਾਨਕੀ, ਹੁਸੈਨੀਵਾਲਾ ਆਦਿ ਸਰਹੱਦਾਂ ਨੂੰ ਵਪਾਰ ਲਈ ਖੋਲਣ ਤੋ ਗੈਰ ਕਾਨੂੰਨੀ ਢੰਗ ਨਾਲ ਇਨਕਾਰੀ ਹੋ ਚੁੱਕੀ ਹੈ । ਸਾਡੇ ਨਾਲ ਇਹ ਦੋਹਰੇ ਮਾਪਦੰਡ ਮੋਦੀ ਹਕੂਮਤ ਕਿਉਂ ਅਪਣਾ ਰਹੀ ਹੈ ? ਫਿਰ ਸਾਡੇ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜਾਂ ਦੀਆਂ ਨਿਯੁਕਤੀਆਂ, ਚੋਣ ਕਮਿਸਨ ਇੰਡੀਆ, ਤਿੰਨੇ ਫੌਜਾਂ ਦੇ ਜਰਨੈਲ ਆਦਿ ਵੱਡੀਆ ਨਿਯੁਕਤੀਆ ਵਿਚ ਸਿੱਖਾਂ ਨੂੰ ਇਸੇ ਸਿੱਖ ਵਿਰੋਧੀ ਸਾਜਿਸ ਅਧੀਨ ਨਿਰੰਤਰ ਨਜਰ ਅੰਦਾਜ ਕੀਤਾ ਜਾਂਦਾ ਆ ਰਿਹਾ ਹੈ। ਫਿਰ ਜੋ ਸਾਡੇ ਲਹਿੰਦੇ ਪੰਜਾਬ ਵਿਚ ਗੁਰਧਾਮ ਸਥਿਤ ਹਨ ਉਨ੍ਹਾਂ ਦੇ ਦਰਸਨ ਦੀਦਾਰਾਂ ਲਈ ਬਿਨ੍ਹਾਂ ਕਿਸੇ ਪਾਸਪੋਰਟ ਤੋ ਸਿੱਖਾਂ ਨੂੰ ਆਉਣ-ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ । ਉਹ ਲੰਮੇ ਸਮੇ ਤੋ ਉੱਠੀ ਮੰਗ ਨੂੰ ਪੂਰਨ ਨਹੀ ਕੀਤਾ ਜਾ ਰਿਹਾ। 13 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਹੀ ਕਰਵਾਈਆ ਜਾ ਰਹੀਆ, 32-32 ਸਾਲਾਂ ਤੋਂ ਜ਼ਬਰੀ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਨਹੀ ਕੀਤੀ ਜਾ ਰਹੀ, ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਸਾਡੇ ਕੀਮਤੀ ਪਾਣੀਆਂ ਨੂੰ ਜ਼ਬਰੀ ਲੁੱਟਿਆ ਜਾ ਰਿਹਾ ਹੈ । ਸਾਡੇ ਹੈੱਡਵਰਕਸਾਂ ਜਿਨ੍ਹਾਂ ਵਿਚ ਗੋਬਿੰਦ ਸਾਗਰ, ਪੌਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਇਕੱਤਰ ਹੋਏ ਵੱਡੇ ਪਾਣੀਆ ਦੇ ਭੰਡਾਰ ਨੂੰ 1988 ਅਤੇ ਹੁਣ 2023 ਦੀ ਤਰ੍ਹਾਂ ਰਾਤੋ ਰਾਤ ਗੇਟ ਖੋਲਕੇ ਛੱਡਦੇ ਹੋਏ ਕਿਸੇ ਸਮੇ ਵੀ ਹਾਈਡ੍ਰੋਲੋਜੀਕਲ ਵਾਰ ਰਾਹੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਖਤਮ ਕਰਨ ਦੇ ਦੁੱਖਦਾਇਕ ਅਮਲ ਵੀ ਕਰ ਸਕਦੀ ਹੈ । ਇਨ੍ਹਾਂ ਤੋ ਪੈਦਾ ਹੋਣ ਵਾਲੀ ਬਿਜਲੀ, ਹਰਿਆਣਾ, ਦਿੱਲੀ ਦੂਜੇ ਸੂਬਿਆਂ ਨੂੰ ਦਿੱਤੀ ਜਾ ਰਹੀ ਹੈ । ਸਾਡੇ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਜਿਨ੍ਹਾਂ ਉਤੇ ਪੰਜਾਬ ਦਾ ਕਾਨੂੰਨੀ ਹੱਕ ਹੈ, ਉਹ ਸਾਨੂੰ ਨਹੀ ਦਿੱਤੇ ਜਾ ਰਹੇ। ਕਹਿਣ ਤੋ ਭਾਵ ਹੈ ਕਿ ਸੈਟਰ ਦੇ ਹੁਕਮਰਾਨ ਨਿਰੰਤਰ ਸਿੱਖ ਕੌਮ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ ਅਤੇ ਜ਼ਬਰ ਕਰਦੇ ਆ ਰਹੇ ਹਨ । ਲੇਕਿਨ ਤਕਰੀਰਾਂ ਵਿਚ ਝੂਠੀ ਪ੍ਰਸ਼ੰਸ਼ਾਂ ਕਰਕੇ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ ।

ਸਾਨੂੰ ਸਪੱਸਟ ਰੂਪ ਵਿਚ ਸ੍ਰੀ ਮੋਦੀ ਦੀ ਹਕੂਮਤ ਆਪਣੀ ਸੈਟਰ ਦੇ ਪਾਲਸੀ ਬਿਆਨ ਰਾਹੀ ਪ੍ਰਤੱਖ ਕਰੇ ਕਿ ਸਿੱਖ ਕੌਮ ਪ੍ਰਤੀ ਹੁਕਮਰਾਨਾਂ ਦੀ ਭਵਿੱਖਤ ਪਾਲਸੀ ਕੀ ਹੈ ਅਤੇ ਉਪਰੋਕਤ ਉਠਾਏ ਕੁਝ ਗੰਭੀਰ ਮੁੱਦਿਆ ਉਤੇ ਅਤੇ ਵੱਡੇ ਅਹੁਦਿਆ ਉਤੇ ਸਿੱਖਾਂ ਦੀਆਂ ਨਿਯੁਕਤੀਆ ਸਮੇ ਵਿਤਕਰੇ ਕਿਉਂ ਕੀਤੇ ਜਾਂਦੇ ਹਨ । ਸਪੱਸਟ ਜੁਆਬ ਦਿੱਤਾ ਜਾਵੇ।

Leave a Reply

Your email address will not be published. Required fields are marked *