ਜਸਟਿਨ ਟਰੂਡੋ ਨੇ ਆਪਣੇ ਮੁਲਕ ਕੈਨੇਡਾ ਵਿਚ, ਭਾਰਤੀ ਏਜੰਸੀਆ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕੀਤੇ ਕਤਲ ਨੂੰ ਦੁਹਰਾਕੇ ‘ਕਤਲ ਦੇ ਸੱਚ’ ਨੂੰ ਹੋਰ ਮਜ਼ਬੂਤ ਕੀਤਾ : ਮਾਨ

ਫ਼ਤਹਿਗੜ੍ਹ ਸਾਹਿਬ, 14 ਨਵੰਬਰ ( ) “ਜੋ ਮਿਸਟਰ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਕੌਮਾਂਤਰੀ ਪੱਧਰ ਤੇ ਫਿਰ ਦੁਹਰਾਇਆ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਇੰਡੀਆ ਦੀਆਂ ਖੂਫੀਆ ਏਜੰਸੀਆ ਨੇ ਕੀਤਾ ਹੈ । ਉਸਦੀ ਚੱਲ ਰਹੀ ਨਿਰਪੱਖ ਜਾਂਚ ਵਿਚ ਇੰਡੀਆ ਸੁਹਿਰਦਤਾ ਨਾਲ ਸਹਿਯੋਗ ਕਰੇ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਆ ਹੁਣ ਇਸ ਕਤਲ ਕੀਤੇ ਗਏ ਦੋਸ਼ ਤੋ ਨਹੀ ਬਚ ਸਕਦਾ । ਭਾਵੇਕਿ ਸੰਸਾਰ ਨਿਵਾਸੀਆ ਨੂੰ ਤੇ ਦੂਸਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਗੁੰਮਰਾਹ ਕਰਨ ਲਈ ਇੰਡੀਆ ਦੇ ਹੁਕਮਰਾਨਾਂ ਨੇ ਕੈਨੇਡਾ ਦੇ 41 ਡਿਪਲੋਮੈਟਸ ਨੂੰ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਇੰਡੀਆ ਵਿਚੋ ਵਾਪਸ ਭੇਜਣ ਦਾ ਸ਼ਰਮਨਾਕ ਕਾਰਾ ਕੀਤਾ ਹੈ । ਪਰ ਅਜਿਹੇ ਪਾਖੰਡ ਅਤੇ ਡਰਾਮੇ ਇਸ ਲੱਗੇ ਕਾਲੇ ਦਾਗ ਨੂੰ ਧੋ ਨਹੀ ਸਕਣਗੇ । ਜਿਸ ਤਰ੍ਹਾਂ ਜਸਟਿਨ ਟਰੂਡੋ ਨੇ ਇਸ ਕਤਲ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਬੜੀ ਸੰਜੀਦਗੀ ਨਾਲ ਅਤੇ ਦ੍ਰਿੜਤਾ ਨਾਲ ਉੱਦਮ ਕਰ ਰਹੇ ਹਨ ਉਸ ਲਈ ਸੰਸਾਰ ਵਿਚ ਵੱਸ ਰਹੀ ਸਮੁੱਚੀ ਸਿੱਖ ਕੌਮ ਉਨ੍ਹਾਂ ਦੀ ਅਤੇ ਕੈਨੇਡਾ ਸਰਕਾਰ ਦੀ ਅਭਾਰੀ ਵੀ ਹੈ ਅਤੇ ਧੰਨਵਾਦੀ ਵੀ ਹੈ । ਉਹ ਉਮੀਦ ਕਰਦੀ ਹੈ ਕਿ ਮਿਸਟਰ ਜਸਟਿਨ ਟਰੂਡੋ, 5 ਆਈ ਮੁਲਕ ਅਤੇ ਹੋਰ ਅਗਾਹਵਾਧੂ ਮੁਲਕ ਇਸ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਕੈਨੇਡਾ ਨੂੰ ਹਰ ਕੀਮਤ ਤੇ ਸਹਿਯੋਗ ਕਰਨਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਜਸਟਿਨ ਟਰੂਡੋ ਵੱਲੋ ਭਾਈ ਹਰਦੀਪ ਸਿੰਘ ਨਿੱਝਰ ਦੇ ਸਰੀ ਵਿਖੇ ਹੋਏ ਸਾਜਸੀ ਕਤਲ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਕੀਤੇ ਜਾ ਰਹੇ ਮਨੁੱਖਤਾ ਪੱਖੀ ਉੱਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਇੰਡੀਆ ਵੱਲੋ ਇਸ ਹੋ ਰਹੀ ਜਾਂਚ ਵਿਚ ਸਹਿਯੋਗ ਨਾ ਕਰਨ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਇਸ ਤੋ ਹੁਣ ਬਚ ਨਾ ਸਕਣ ਦੀ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕਤਲ ਦਾ ਸੱਚ ਉਦੋ ਹੋਰ ਪ੍ਰਪੱਕ ਹੋ ਜਾਂਦਾ ਹੈ ਜਦੋ ਅਮਰੀਕਾ ਨੇ ਕੇਵਲ ਇਸ ਕਤਲ ਦਾ ਸੁਰਾਖ ਅਤੇ ਸਬੂਤ ਹੀ ਕੈਨੇਡਾ ਨੂੰ ਨਹੀ ਦਿੱਤੇ, ਬਲਕਿ ਅਮਰੀਕਾ ਨਿਰੰਤਰ ਇੰਡੀਆ ਨੂੰ ਇਸ ਜਾਂਚ ਵਿਚ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਸਾਮਿਲ ਹੋਣ ਲਈ ਜੋਰ ਪਾਉਦਾ ਆ ਰਿਹਾ ਹੈ । ਬੀਤੇ 3 ਦਿਨ ਪਹਿਲੇ ਅਮਰੀਕਾ ਦੇ ਵਿਦੇਸ਼ ਵਜੀਰ ਮਿਸਟਰ ਐਨਟੀ ਬਲਿੰਕਨ ਨੇ ਵੀ ਅਮਰੀਕਾ ਦੀ ਪਾਲਸੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਡੀਆ ਨੂੰ ਇਸ ਜਾਂਚ ਵਿਚ ਸਹਿਯੋਗ ਕਰਨ ਦੀ ਗੱਲ ਕੀਤੀ ਸੀ । ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇੰਡੀਅਨ ਖੂਫੀਆ ਏਜੰਸੀਆ ਦੇ ਮਨੁੱਖਤਾ ਵਿਰੋਧੀ ਅਮਲਾਂ ਤੋਂ ਅਮਰੀਕਨ ਸਿੱਖਾਂ ਦਾ ਕੋਈ ਨੁਕਸਾਨ ਨਾ ਹੋਵੇ ਉਸ ਸੰਬੰਧੀ ਪੰਜਾਬੀ ਵਿਚ ਐਡਵਾਈਜਰੀ ਜਾਰੀ ਕਰਕੇ ਅਮਰੀਕਨ ਸਿੱਖਾਂ ਨੂੰ ਹਰ ਪੱਖੋ ਸੁਚੇਤ ਰਹਿਣ ਅਤੇ ਜਦੋ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਦੀ ਉਨ੍ਹਾਂ ਨੂੰ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਅਮਰੀਕਨ ਜੂਡੀਸੀਅਲ ਡਿਪਾਰਟਮੈਟ ਅਤੇ ਐਫ.ਬੀ.ਆਈ ਨੂੰ ਸੂਚਿਤ ਕਰਨ ਕਿਉਂਕਿ ਅਮਰੀਕਾ ਆਪਣੇ ਮੁਲਕ ਵਿਚ ਵੱਸਣ ਵਾਲੇ ਸਿੱਖਾਂ ਦਾ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਕਦਾਚਿਤ ਨਹੀ ਹੋਣ ਦੇਵੇਗੀ । ਸ. ਮਾਨ ਨੇ ਅਮਰੀਕਾ ਤੇ ਕੈਨੇਡਾ ਵਰਗੇ ਜਮਹੂਰੀਅਤ ਪਸ਼ੰਦ ਮੁਲਕਾਂ ਦੇ ਧਿਆਨ ਵਿਚ ਲਿਆਉਦੇ ਹੋਏ ਉਨ੍ਹਾਂ ਨੂੰ ਇਹ ਵੀ ਅਪੀਲ ਕੀਤੀ ਕਿ 02 ਨਵੰਬਰ 2023 ਨੂੰ ਰਾਜਸਥਾਂਨ ਦੇ ਅਲਵਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਇਕ ਹੋਈ ਚੋਣ ਰੈਲੀ ਸਮੇਂ, ਜਿਸ ਵਿਚ ਯੂਪੀ ਦੇ ਮੌਜੂਦਾ ਕੱਟੜਵਾਦੀ ਮੁੱਖ ਮੰਤਰੀ ਸ੍ਰੀ ਅਦਿਤਿਆਨਾਥ ਜੋਗੀ ਮੌਜੂਦ ਸਨ ਤਾਂ ਕਿ ਬੀਜੇਪੀ ਆਗੂ ਨੇ ਆਪਣੀ ਤਕਰੀਰ ਦੌਰਾਨ ਇੰਡੀਆ ਵਿਚ ਇਸਲਾਮਿਕ ਮਸਜਿਦਾਂ ਅਤੇ ਸਿੱਖ ਗੁਰੂਘਰਾਂ ਨੂੰ ਨਾਸੂਰ ਕਰਾਰ ਦਿੰਦੇ ਹੋਏ ਬਹੁਗਿਣਤੀ ਹਿੰਦੂ ਕੌਮ ਨੂੰ ਉਖਾੜਨ ਦਾ ਸੱਦਾ ਦਿੱਤਾ । ਲੇਕਿਨ ਸ੍ਰੀ ਜੋਗੀ ਵੱਲੋ ਉਸਦੀ ਕੋਈ ਵਿਰੋਧਤਾ ਨਹੀ ਕੀਤੀ ਗਈ । ਇਸ ਲਈ ਹਿੰਦੂਤਵ ਹੁਕਮਰਾਨ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਪ੍ਰਤੀ ਨਫ਼ਰਤ ਭਰੇ ਅਮਲ ਕਰਦੇ ਹੋਏ ਕਿੱਥੋ ਤੱਕ ਗਿਰ ਸਕਦੇ ਹਨ ਉਸਦੀ ਇਹ ਪ੍ਰਤੱਖ ਮਿਸਾਲ ਹੈ । ਇਸ ਲਈ ਕੈਨੇਡਾ ਤੇ ਅਮਰੀਕਾ ਭਾਈ ਨਿੱਝਰ ਅਤੇ ਹੋਰ ਸਿੱਖਾਂ ਦੇ ਹੋਏ ਕਤਲਾਂ ਦੇ ਗੰਭੀਰ ਵਿਸੇ ਉਤੇ ਇੰਡੀਆ ਨੂੰ ਬਿਲਕੁਲ ਵੀ ਨਾ ਬਖਸਣ ਬਲਕਿ ਕੌਮਾਂਤਰੀ ਕਟਹਿਰੇ ਵਿਚ ਇੰਡੀਆ ਦੇ ਕਾਤਲ ਤੇ ਦਾਗੀ ਚੇਹਰੇ ਨੂੰ ਇਸੇ ਤਰ੍ਹਾਂ ਦ੍ਰਿੜਤਾ ਨਾਲ ਜਿੰਮੇਵਾਰੀ ਨਿਭਾਉਣਗੇ ਇਹ ਸ. ਮਾਨ ਨੇ ਉਮੀਦ ਪ੍ਰਗਟ ਕੀਤੀ ।

Leave a Reply

Your email address will not be published. Required fields are marked *