ਮਿਸਟਰ ਐਟਨੀ ਬਲਿੰਕਨ ਵੱਲੋਂ ਇੰਡੀਆਂ ਨੂੰ ਜਾਂਚ ਵਿਚ ਸ਼ਾਮਿਲ ਹੋਣ ਦੀ ਗੱਲ ਕਰਨਾ, ਸ੍ਰੀ ਨਿੱਝਰ ਦੇ ਕਤਲ ਦਾ ਸੱਚ : ਮਾਨ

ਜੇਕਰ ਇੰਡੀਅਨ ਹੁਕਮਰਾਨਾਂ ਨੇ ਸਿੱਖਾਂ ਨਾਲ ਅਜਿਹਾ ਵਿਵਹਾਰ ਹੀ ਕਰਨਾ ਹੈ ਫਿਰ ਸਿੱਖਾਂ ਨੂੰ ਵੱਖ ਕਿਉਂ ਨਹੀ ਕਰ ਦਿੰਦੇ ?

ਫ਼ਤਹਿਗੜ੍ਹ ਸਾਹਿਬ, 11 ਨਵੰਬਰ ( ) “ਮਿਸਟਰ ਐਟਨੀ ਬਲਿੰਕਨ ਵੱਲੋਂ ਇੰਡੀਆ ਨੂੰ ਜਾਂਚ ਵਿਚ ਸਾਮਿਲ ਹੋਣ ਲਈ ਕਹਿਣਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਸ. ਹਰਦੀਪ ਸਿੰਘ ਨਿੱਝਰ ਦਾ ਕਤਲ ਇੰਡੀਆ ਦੇ ਹੁਕਮਰਾਨਾਂ ਦੇ ਆਦੇਸ਼ਾਂ ਉਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆ ਨੇ ਹੀ ਕੀਤਾ ਹੈ । ਇਸ ਉਦਮ ਲਈ ਅਸੀ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਸ੍ਰੀ ਬਲਿੰਕਨ ਤੇ ਅਮਰੀਕਾ ਹਕੂਮਤ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ । ਜਿਨ੍ਹਾਂ ਨੇ ਇਸ ਕਤਲ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਂਦਾ ਹੈ । ਕਿਉਂਕਿ ਇੰਡੀਅਨ ਹੁਕਮਰਾਨ ਸਿੱਖ ਕੌਮ ਨਾਲ ਇੰਡੀਅਨ ਵਿਧਾਨ ਅਨੁਸਾਰ ਬਰਾਬਰਤਾ ਦਾ ਵਿਵਹਾਰ ਨਹੀ ਕਰਦੇ । ਅਜਿਹੇ ਜੁਰਮ ਤੇ ਸਿੱਖ ਕੌਮ ਦਾ ਕਤਲ ਕਰਦੇ ਹਨ, ਇਸ ਲਈ ਇੰਡੀਅਨ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਉਹ ਸਿੱਖ ਕੌਮ ਨੂੰ ਅਮਨਮਈ ਢੰਗ ਨਾਲ ਬਿਨ੍ਹਾਂ ਕਿਸੇ ਖੂਨ ਖਰਾਬੇ ਦੇ ਵੱਖ ਕਰ ਦੇਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਐਨਟੀ ਬਲਿੰਕਨ ਵਿਦੇਸ ਵਜੀਰ ਅਮਰੀਕਾ ਵੱਲੋ ਇੰਡੀਆ ਨੂੰ ਭਾਈ ਨਿੱਝਰ ਦੇ ਕਤਲ ਦੀ ਜਾਂਚ ਵਿਚ ਸਾਮਿਲ ਹੋਣ ਦੀ ਕੀਤੀ ਗਈ ਗੁਜਾਰਿਸ ਦੇ ਸੱਚ ਨੂੰ ਉਜਾਗਰ ਕਰਦੇ ਹੋਏ ਅਤੇ ਇੰਡੀਆ ਹਕੂਮਤ ਨੂੰ ਬਿਨ੍ਹਾਂ ਕਿਸੇ ਖੂਨ ਖਰਾਬੇ ਤੇ ਅਮਨ ਚੈਨ ਨਾਲ ਸਿੱਖ ਕੌਮ ਨੂੰ ਆਪਣੇ ਤੋ ਵੱਖ ਕਰ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਵਿਵਹਾਰ ਇੰਡੀਅਨ ਹੁਕਮਰਾਨ ਅਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆ ਸਿੱਖਾਂ ਨਾਲ ਕਰ ਰਹੀਆ ਹਨ, ਉਸ ਤੋ ਇਹ ਸਪੱਸਟ ਹੋ ਜਾਂਦਾ ਹੈ ਕਿ ਸਿੱਖ ਕੌਮ ਨੂੰ ਇੰਡੀਆ ਵਿਚ ਇੰਡੀਅਨ ਵਿਧਾਨ ਅਨੁਸਾਰ ਮਿਲੇ ਬਰਾਬਰਤਾ ਦੇ ਹੱਕ ਤੇ ਅਧਿਕਾਰ ਨਹੀ ਦਿੱਤੇ ਜਾ ਰਹੇ । ਜਿਸ ਨੂੰ ਹੁਕਮਰਾਨ ਜ਼ਬਰੀ ਕੁੱਚਲਕੇ ਸਿੱਖਾਂ ਉਤੇ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਜ਼ਬਰ ਜੁਲਮ ਤੇ ਕਤਲੇਆਮ ਕਰਦੇ ਆ ਰਹੇ ਹਨ । ਜੋ ਕਤਲੇਆਮ ਸਿੱਖਾਂ ਦਾ ਕੀਤਾ ਜਾਂ ਰਿਹਾ ਹੈ ਇਹ ਕਾਢ ਇਨ੍ਹਾਂ ਨੇ ਇਜਰਾਇਲ ਦੀ ਮੂਸਾਦ ਖੂਫੀਆ ਏਜੰਸੀ ਤੋ ਪ੍ਰਾਪਤ ਕੀਤੀ ਹੈ, ਕਿ ਕਿਵੇ ਆਜਾਦੀ ਚਾਹੁੰਣ ਵਾਲਿਆ ਅਤੇ ਆਪਣੇ ਹੱਕ ਮੰਗਣ ਵਾਲਿਆ ਬਾਗੀ ਸੁਰਾ ਨੂੰ ਦੂਸਰੇ ਮੁਲਕਾਂ ਵਿਚ ਮੌਤ ਦੇ ਮੂੰਹ ਵਿਚ  ਧਕੇਲਣਾ ਹੈ । ਨਾ ਹੀ ਇਨ੍ਹਾਂ ਦੀਆਂ ਸਰਹੱਦਾਂ ਉਤੇ ਰਾਖੀ ਕਰਨਗੇ ਅਤੇ ਨਾ ਹੀ ਇਨ੍ਹਾਂ ਉਤੇ ਕਿਸੇ ਤਰ੍ਹਾਂ ਦਾ ਵਿਸਵਾਸ ਕਰਨਗੇ । ਇਸ ਲਈ ਹੁਕਮਰਾਨਾਂ ਲਈ ਇਹ ਚੰਗਾਂ ਹੋਵੇਗਾ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾ ਅਤੇ ਮੰਗਾਂ ਅਨੁਸਾਰ ਜੋ ਸਿੱਖ ਕੌਮ ਆਪਣੀ ਆਜਾਦੀ ਦਾ ਸੰਘਰਸ਼ ਕਰ ਰਹੀ ਹੈ, ਉਸ ਅਨੁਸਾਰ ਪੁਰਾਤਨ ਹੁਕਮਰਾਨਾਂ ਵੱਲੋ ਕੀਤੇ ਗਏ ਵਾਅਦੇ ਅਨੁਸਾਰ ਕਿ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਥੇ ਉਹ ਆਪਣੀ ਆਜਾਦੀ ਨਾਲ ਹਰ ਖੇਤਰ ਵਿਚ ਵਿਚਰ ਸਕਣਗੇ । ਹੁਣ ਸਿੱਖ ਇਨ੍ਹਾਂ ਨੂੰ ਕਿਸੇ ਵੀ ਮਸਲੇ ਵਿਚ ਸਹਿਯੋਗ ਨਹੀ ਕਰਨਗੇ । ਉਸਨੂੰ ਮੁੱਖ ਰੱਖਦੇ ਹੋਏ ਹੁਣ ਸਮਾਂ ਆ ਗਿਆ ਹੈ ਕਿ ਕੌਮਾਂਤਰੀ ਜਮਹੂਰੀਅਤ ਲੀਹਾਂ ਤੇ ਪਹਿਰਾ ਦਿੰਦੇ ਹੋਏ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਪੁਰ ਅਮਨ ਢੰਗ ਨਾਲ ਉਨ੍ਹਾਂ ਦਾ ਵੱਖਰਾ ਮੁਲਕ ਆਜਾਦ ਕਰ ਦੇਣ । ਸ. ਮਾਨ ਨੇ ਕਿਹਾ ਕਿ ਇਹ ਵੱਡੇ ਦੁੱਖ ਤੇ ਅਫਸੋਸ ਵਾਲੇ ਅਮਲ ਹੋ ਰਹੇ ਹਨ ਕਿ ਜਦੋਂ ਇਥੋ ਦੇ ਹੁਕਮਰਾਨ ਸਿੱਖ ਕੌਮ ਦੀਆਂ ਬੀਤੇ ਸਮੇ ਵਿਚ ਇਸ ਮੁਲਕ ਲਈ ਕੀਤੀਆ ਕੁਰਬਾਨੀਆਂ ਨੂੰ ਕੋਈ ਮਹੱਤਵ ਹੀ ਨਹੀ ਦੇ ਰਹੇ ਅਤੇ ਐਸ.ਜੀ.ਪੀ.ਸੀ ਜਾਂ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਦੀ ਅੱਜ ਤੱਕ ਕੋਈ ਗੱਲ ਨਹੀ ਸੁਣੀ ਗਈ, ਫਿਰ ਇਨ੍ਹਾਂ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਅੱਗੇ ਆਪਣੀਆ ਕੁਰਬਾਨੀਆਂ ਤੇ ਮਨੁੱਖਤਾ ਪ੍ਰਤੀ ਸੇਵਾਵਾਂ ਦਾ ਹਵਾਲਾ ਦੇ ਕੇ ਲਿਲਕੜੀਆ ਕੱਢਣ ਦਾ ਕੋਈ ਅਰਥ ਨਹੀ ਰਹਿ ਜਾਂਦਾ । 

ਉਨ੍ਹਾਂ ਕਿਹਾ ਕਿ ਇਨ੍ਹਾਂ ਐਸ.ਜੀ.ਪੀ.ਸੀ. ਦੇ ਆਗੂਆਂ ਅਤੇ ਜਥੇਦਾਰ ਸਾਹਿਬਾਨ ਇਸ ਗੱਲ ਨੂੰ ਸਮਝ ਹੀ ਨਹੀ ਰਹੇ ਕਿ ਜਦੋ ਯੂਪੀ ਦੇ ਮੁੱਖ ਮੰਤਰੀ ਸ੍ਰੀ ਅਦਿਤਿਆਨਾਥ ਯੋਗੀ ਦੀ ਹਾਜਰੀ ਵਿਚ ਰਾਜਸਥਾਂਨ ਦੇ ਅਲਵਰ ਵਿਖੇ ਇਕ ਚੋਣ ਰੈਲੀ ਦੌਰਾਨ ਬੀਜੇਪੀ ਆਗੂ ਸ੍ਰੀ ਸੰਦੀਪ ਦਾਏਮਾ ਨੇ ਸਟੇਟ ਤੋ ਇਹ ਖੁੱਲੇਆਮ ਤਕਰੀਰ ਕੀਤੀ ਕਿ ਸਿੱਖ ਕੌਮ ਦੇ ਗੁਰਦੁਆਰੇ ਅਤੇ ਮੁਸਲਿਮ ਕੌਮ ਦੀਆਂ ਮਸਜਿਦਾਂ ਸਾਡੇ ਲਈ ਨਾਸੂਰ ਬਣ ਜਾਣਗੀਆ ਇਸ ਲਈ ਇਨ੍ਹਾਂ ਨੂੰ ਉਖਾੜ ਦੇਣਾ ਚਾਹੀਦਾ ਹੈ । ਇਸ ਮੌਕੇ ਤੇ ਸ੍ਰੀ ਅਦਿਤਿਆਨਾਥ ਯੋਗੀ ਵੱਲੋ ਕਿਸੇ ਤਰ੍ਹਾਂ ਦੀ ਕੋਈ ਵਿਰੋਧਤਾ, ਰੋਸ ਨਾ ਕਰਨਾ ਜਾਂ ਇਸ ਨਫਰਤ ਪੈਦਾ ਕਰਨ ਵਾਲੀ ਤਕਰੀਰ ਦੀ ਨਿਖੇਧੀ ਨਾ ਕਰਨਾ ਸਾਬਤ ਕਰਦਾ ਹੈ ਕਿ ਭਾਵੇ ਸੰਬੰਧਤ ਦੋਸ਼ੀ ਆਗੂ ਨੂੰ ਬੀਜੇਪੀ ਨੇ ਪਾਰਟੀ ਵਿਚੋ ਕੱਢ ਦਿੱਤਾ ਹੈ, ਲੇਕਿਨ ਉਸ ਵੱਲੋ ਕੀਤੀ ਗਈ ਨਫਰਤ ਭਰੀ ਤਕਰੀਰ ਤੋ ਸਾਬਤ ਹੋ ਜਾਂਦਾ ਹੈ ਕਿ ਬੀਜੇਪੀ ਦੇ ਸਮੁੱਚੇ ਆਗੂ ਤੇ ਲੀਡਰਸਿ਼ਪ ਇਸ ਨਫਰਤ ਭਰੀ ਸੋਚ ਨਾਲ ਸਹਿਮਤ ਹੈ ਅਤੇ ਆਉਣ ਵਾਲੇ ਸਮੇ ਵਿਚ ਇਹ ਆਗੂ ਅਜਿਹਾ ਕੁਝ ਹੀ ਕਰਨਗੇ । ਜੇਕਰ ਇਸ ਤਕਰੀਰ ਉਪਰੰਤ ਵੀ ਸਾਡੇ ਪੰਥਕ ਆਗੂਆਂ ਨੂੰ ਸਮਝ ਨਹੀ ਆਉਦੀ, ਕਿ ਹੁਕਮਰਾਨ ਸਿੱਖਾਂ ਪ੍ਰਤੀ ਕੀ ਕਰ ਰਹੇ ਹਨ ਫਿਰ ਇਹ ਤਾਂ ਹੋਰ ਵੀ ਤਰਾਸਦੀ ਅਤੇ ਸੋਚਣ ਵਾਲੀ ਗੱਲ ਹੈ ।

Leave a Reply

Your email address will not be published. Required fields are marked *