ਲੰਮੇ ਸਮੇਂ ਤੋ ਸੰਗਰੂਰ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਨਾ ਹੋਣ ਦੀ ਬਦੌਲਤ ਨਿਵਾਸੀਆ ਨੂੰ ਪੇਸ ਆਉਣ ਵਾਲੀਆ ਮੁਸ਼ਕਿਲਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ, ਉਹ ਦੁੱਖਦਾਇਕ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ ( ) “ਸੰਗਰੂਰ ਇਲਾਕੇ ਦੀਆਂ ਸੜਕਾਂ ਦੀ ਮਾੜੀ ਹਾਲਤ ਸੰਬੰਧੀ ਜੋ ਨਿੱਤ ਦਿਹਾੜੇ ਖਬਰਾਂ ਪ੍ਰਕਾਸਿਤ ਹੋ ਰਹੀਆ ਹਨ ਅਤੇ ਉਥੋ ਦੇ ਨਿਵਾਸੀਆ ਨੂੰ ਮਜਬੂਰਨ ਰੋਸ਼ ਧਰਨੇ, ਰੈਲੀਆ ਕਰਨੀਆ ਪੈ ਰਹੀਆ ਹਨ । ਇਹ ਸਰਕਾਰ ਅਤੇ ਸੰਗਰੂਰ ਦੇ ਨਿਜਾਮ ਦੀ ਅਸਫਲਤਾਂ ਨੂੰ ਜਾਹਰ ਕਰਦੀਆਂ ਹਨ । ਜਿਸ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸਰਕਾਰ ਤੇ ਨਿਜਾਮ ਆਪਣੀਆ ਜਨਤਾ ਪ੍ਰਤੀ ਜਿੰਮੇਵਾਰੀਆ ਤੋ ਭੱਜ ਰਹੇ ਹਨ ਜੋ ਹੋਰ ਵੀ ਨਿਰਾਸਾਜਨਕ ਤੇ ਦੁੱਖਦਾਇਕ ਵਰਤਾਰਾ ਹੈ । ਜਦੋਕਿ ਅਜਿਹੇ ਮਸਲੇ ਪਹਿਲ ਦੇ ਆਧਾਰ ਤੇ ਸੀਮਤ ਸਮੇ ਵਿਚ ਹੱਲ ਕਰਕੇ ਜਨਤਾ ਨੂੰ ਬਣਦੀਆਂ ਸਹੂਲਤਾਂ ਦੇਣਾ ਸਰਕਾਰਾਂ ਤੇ ਨਿਜਾਮ ਦਾ ਪਹਿਲਾ ਫਰਜ ਹੁੰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੰਗਰੂਰ ਇਲਾਕੇ ਵਿਚ ਸਭ ਪਾਸੇ ਸੜਕਾਂ ਦੀ ਲੰਮੇ ਸਮੇ ਤੋ ਚੱਲਦੀ ਆ ਰਹੀ ਮੱਦੀ ਹਾਲਤ ਅਤੇ ਵੱਡੇ-ਵੱਡੇ ਟੋਏ ਪੈਣ ਦੇ ਕਾਰਨ ਹੋ ਰਹੇ ਐਕਸੀਡੈਟਾਂ ਅਤੇ ਜਨਤਾ ਦੇ ਵਹੀਕਲਜ ਦੇ ਟੁੱਟਣ, ਭੱਜਣ ਤੇ ਹੋਣ ਵਾਲੇ ਮਾਲੀ ਨੁਕਸਾਨ ਲਈ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੰਗਰੂਰ ਦੇ ਪ੍ਰਸ਼ਾਸ਼ਨ ਅਤੇ ਸੜਕਾਂ ਨਾਲ ਸੰਬੰਧਤ ਵਿਭਾਗ ਦੇ ਅਧਿਕਾਰੀਆ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਉਨ੍ਹਾਂ ਨੂੰ ਤੁਰੰਤ ਅਜਿਹੀਆ ਟੁੱਟੀਆ, ਭੱਜੀਆ ਸੜਕਾਂ ਦੀ ਮੁਰੰਮਤ ਕਰਵਾਉਣ ਜਾਂ ਨਵੀਆ ਬਣਾਉਣ ਦੀ ਜਲਦੀ ਤੋ ਜਲਦੀ ਬਣਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੰਗਰੂਰ ਮੇਰਾ ਲੋਕ ਸਭਾ ਹਲਕਾ ਹੈ, ਫਿਰ ਇਸ ਹਲਕੇ ਵਿਚ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਲੰਮਾਂ ਸਮਾਂ ਐਮ.ਪੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਵੀ ਜੱਦੀ ਜਿਲ੍ਹਾ ਹੈ । ਇਸ ਹਲਕੇ ਵਿਚ ਅਜਿਹੀ ਮਾੜੀ ਹਾਲਤ ਹੋਣਾ ਅਤਿ ਗੰਭੀਰ ਚਿੰਤਾ ਦਾ ਵਿਸਾ ਹੈ। ਇਸ ਵਿਸੇ ਤੇ ਅਣਗਹਿਲੀ ਹੋਣ ਦੇ ਕਾਰਨ ਜੋ ਸੰਗਰੂਰ ਇਲਾਕੇ ਦੇ ਨਿਵਾਸੀਆ ਵਿਚ ਵੱਡੀ ਬੇਚੈਨੀ ਤੇ ਰੋਸ ਪਾਇਆ ਜਾ ਰਿਹਾ ਹੈ ਉਹ ਇਨ੍ਹਾਂ ਸੜਕਾਂ ਦੀ ਅਤਿ ਮੰਦੀ ਹਾਲਤ ਅਤੇ ਨਿੱਤ ਦਿਹਾੜੇ ਹੋਣ ਵਾਲੇ ਐਕਸੀਡੈਟਾਂ ਦੇ ਕਾਰਨ ਹੀ ਇਨਸਾਫ ਪ੍ਰਾਪਤੀ ਲਈ ਆਵਾਜ ਉਠਾਈ ਜਾ ਰਹੀ ਹੈ । ਦੁੱਖ ਅਤੇ ਅਫਸੋਸ ਹੈ ਕਿ ਲੰਮਾਂ ਸੰਘਰਸ ਕਰਨ ਉਪਰੰਤ ਵੀ ਸਰਕਾਰ ਤੇ ਨਿਜਾਮ ਕੁੰਭਕਰਨੀ ਨੀਦ ਸੁੱਤੇ ਪਏ ਹਨ । ਮੈਂ ਇਸ ਪ੍ਰੈਸ ਰੀਲੀਜ ਰਾਹੀ ਪੰਜਾਬ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਨੂੰ ਜਿਥੇ ਗੰਭੀਰਤਾ ਭਰੀ ਅਪੀਲ ਕਰਦਾ ਹਾਂ, ਉਥੇ ਉਨ੍ਹਾਂ ਨੂੰ ਖ਼ਬਰਦਾਰ ਵੀ ਕਰਨਾ ਚਾਹਵਾਂਗਾ ਕਿ ਜੇਕਰ ਉਨ੍ਹਾਂ ਨੇ ਆਪਣੀ ਇਸ ਜਨਤਾ ਪ੍ਰਤੀ ਜਿੰਮੇਵਾਰੀ ਨੂੰ ਪੂਰਨ ਨਾ ਕਰਕੇ ਇਲਾਕਾ ਨਿਵਾਸੀਆ ਵਿਚ ਰੋਸ ਨੂੰ ਹੋਰ ਪ੍ਰਚੰਡ ਕਰਨ ਦੀ ਗੁਸਤਾਖੀ ਕੀਤੀ ਤਾਂ ਸੰਗਰੂਰ ਜਿ਼ਲ੍ਹੇ ਵਿਚ ਅਤੇ ਆਲੇ ਦੁਆਲੇ ਇਹ ਬਹੁਤ ਵੱਡੀ ਬਗਾਵਤ ਦਾ ਰੂਪ ਧਾਰ ਜਾਵੇਗਾ । ਇਸ ਤੋ ਪਹਿਲੇ ਜੇਕਰ ਸਰਕਾਰ ਤੇ ਨਿਜਾਮ ਆਪਣੇ ਜਨਤਾ ਪ੍ਰਤੀ ਫਰਜਾਂ ਨੂੰ ਸਮਝਦੇ ਹੋਏ ਸੀਮਤ ਸਮੇ ਵਿਚ ਇਹ ਸਭ ਸੜਕਾਂ, ਨਾਲੀਆ ਸਹੀ ਢੰਗ ਨਾਲ ਮੁਰੰਮਤ ਕਰਵਾ ਦੇਵੇ ਜਾਂ ਬਣਵਾ ਦੇਵੇ ਤਾਂ ਇਸ ਨਾਲ ਜਿਥੇ ਸੰਗਰੂਰ ਇਲਾਕੇ ਦੀ ਜਨਤਾ ਵਿਚ ਵੱਡਾ ਰੋਹ ਉੱਠ ਰਿਹਾ ਹੈ, ਉਸਨੂੰ ਸ਼ਾਂਤ ਕਰਨ, ਸਰਕਾਰ ਤੇ ਨਿਜਾਮ ਆਪਣੇ ਫਰਜਾਂ ਦੀ ਪੂਰਤੀ ਕਰਨ ਦੀ ਭੂਮਿਕਾ ਨਿਭਾਅ ਰਿਹਾ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆਪਣੀ ਜਨਤਾ ਪ੍ਰਤੀ ਵਿਸੇਸ ਤੌਰ ਤੇ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆ ਪ੍ਰਤੀ ਜਿੰਮੇਵਾਰੀ ਨੂੰ ਪੂਰਨ ਕਰਕੇ ਹੀ ਨਿਜਾਮ ਤੇ ਸਰਕਾਰ ਲੋਕਾਂ ਦੇ ਵੱਡੇ ਰੋਹ ਤੋ ਬਚ ਸਕੇਗੀ ਵਰਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਮਜਬੂਰ ਹੋ ਕੇ ਇਸ ਜਨਤਾ ਦੇ ਸੰਘਰਸ ਵਿਚ ਕੁੱਦਣਾ ਪਵੇਗਾ । ਜਿਸਦੇ ਨਤੀਜੇ ਕਤਈ ਵੀ ਸਹੀ ਸਾਬਤ ਨਹੀ ਹੋਣਗੇ ਇਸ ਲਈ ਬਿਹਤਰ ਹੈ ਕਿ ਸਰਕਾਰ ਤੇ ਨਿਜਾਮ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਇਨ੍ਹਾਂ ਸੜਕਾਂ ਨੂੰ ਠੀਕ ਕਰਵਾਕੇ ਜਨਤਾ ਦੀ ਵੱਡੀ ਮੁਸਕਿਲ ਨੂੰ ਹੱਲ ਕਰਨ ।

Leave a Reply

Your email address will not be published. Required fields are marked *