ਸ. ਕੁਲਦੀਪ ਸਿੰਘ ਪਹਿਲਵਾਨ ਦੇ ਭਰਾ ਸ. ਗੁਰਦੇਵ ਸਿੰਘ ਦੇ ਹੋਏ ਅਚਾਨਕ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 28 ਅਕਤੂਬਰ ( ) “ਸ. ਕੁਲਦੀਪ ਸਿੰਘ ਪਹਿਲਵਾਨ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਗਜੈਕਟਿਵ ਮੈਬਰ ਅਤੇ ਹਲਕਾ ਫਤਹਿਗੜ੍ਹ ਸਾਹਿਬ ਦੇ ਇੰਨਚਾਰਜ ਹਨ, ਉਨ੍ਹਾਂ ਦੇ ਸਭ ਤੋ ਛੋਟੇ ਭਰਾ ਸ. ਗੁਰਦੇਵ ਸਿੰਘ (53 ਸਾਲ) ਅੱਜ ਸਮੁੱਚੇ ਪਰਿਵਾਰ ਤੇ ਇਲਾਕਾ ਨਿਵਾਸੀਆ ਨੂੰ ਵਿਛੋੜਾ ਦਿੰਦੇ ਹੋਏ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸ. ਕੁਲਦੀਪ ਸਿੰਘ ਪਹਿਲਵਾਨ ਦੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਜਿਥੇ ਅਸਹਿ ਤੇ ਅਕਹਿ ਦੁੱਖ ਪਹੁੰਚਿਆ ਹੈ, ਉਥੇ ਇਸ ਦੁਖਦਾਇਕ ਘਟਨਾ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਸ. ਕੁਲਦੀਪ ਸਿੰਘ ਪਹਿਲਵਾਨ ਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਪੰਥਕ ਖਿਆਲਾਤਾਂ ਦੇ ਧਾਰਨੀ ਅਤੇ ਲੰਮੇ ਸਮੇ ਤੋ ਨਿਰਸਵਾਰਥ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੀਆਂ ਨੀਤੀਆ ਤੇ ਪ੍ਰੋਗਰਾਮਾਂ ਵਿਚ ਸਤਿਕਾਰ ਤੇ ਸਰਧਾ ਸਹਿਤ ਭਾਗ ਲੈਦੇ ਆ ਰਹੇ ਹਨ ਅਤੇ ਸਾਡੀ ਸੋਚ ਦੇ ਕੱਟੜ ਸਮੱਰਥਕ ਹਨ । ਉਨ੍ਹਾਂ ਦੇ ਭਰਾ ਗੁਰਦੇਵ ਸਿੰਘ ਦੇ ਚਲੇ ਜਾਣ ਕਾਰਨ ਪਰਿਵਾਰ ਦੇ ਨਾਲ-ਨਾਲ ਪਾਰਟੀ ਤੇ ਕੌਮ ਨੂੰ ਵੀ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਛੜੀ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਗੁਰੂ ਚਰਨਾਂ ਵਿਚ ਅਰਦਾਸ ਕਰਦਾ ਹੈ, ਉਥੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਇਲਾਕਾ ਨਿਵਾਸੀਆ ਅਤੇ ਪਾਰਟੀ ਮੈਬਰਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਵੀ ਕਰਦਾ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਸਿੰਗਾਰਾ ਸਿੰਘ ਬਡਲਾ, ਜੋਗਿੰਦਰ ਸਿੰਘ ਸੈਪਲਾ, ਸਵਰਨ ਸਿੰਘ ਫਾਟਕਮਾਜਰੀ, ਧਰਮ ਸਿੰਘ ਕਲੌੜ, ਲਖਵੀਰ ਸਿੰਘ ਕੋਟਲਾ, ਸੁਖਦੇਵ ਸਿੰਘ ਗੱਗੜਵਾਲ, ਗੁਰਮੁੱਖ ਸਿੰਘ ਸ਼ਮਸਪੁਰ, ਪਰਮਿੰਦਰ ਸਿੰਘ ਨਾਨੋਵਾਲ, ਗੁਰਸਰਨ ਸਿੰਘ ਬਸੀ ਪਠਾਣਾ, ਬਹਾਦਰ ਸਿੰਘ ਬੱਬੂ ਬਸੀ ਪਠਾਣਾ, ਭੁਪਿੰਦਰ ਸਿੰਘ ਫਤਹਿਪੁਰ, ਸਿਵਦੇਵ ਸਿੰਘ ਫ਼ੌਜੀ, ਗਿਆਨ ਸਿੰਘ ਸੈਪਲੀ, ਗੁਰਪ੍ਰੀਤ ਸਿੰਘ ਝਾਮਪੁਰ, ਗੁਰਪ੍ਰੀਤ ਸਿੰਘ ਪੀਰਜੈਨ, ਕੁਲਵੰਤ ਸਿੰਘ ਨੰਬਰਦਾਰ ਝਾਮਪੁਰ, ਗੁਰਮੀਤ ਸਿੰਘ ਫਤਹਿਪੁਰ, ਹਰਚੰਦ ਸਿੰਘ ਘੁੰਮਡਗੜ੍ਹ, ਅਜੈਬ ਸਿੰਘ ਹਿੰਦੂਪੁਰ, ਦਰਬਾਰਾ ਸਿੰਘ ਮੰਡੋਫਲ ਆਦਿ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਸ. ਗੁਰਦੇਵ ਸਿੰਘ ਦਾ ਸੰਸਕਾਰ ਅੱਜ 5 ਵਜੇ ਪਿੰਡ ਸਲੇਮਪੁਰ ਵਿਖੇ ਹੋਵੇਗਾ । ਸਮੁੱਚੇ ਪਾਰਟੀ ਮੈਬਰ ਪਹੁੰਚਣ ਦੀ ਕਿਰਪਾਲਤਾ ਕਰਨ ।

Leave a Reply

Your email address will not be published. Required fields are marked *