ਨਿਯਾਬ ਸਿੰਘ ਸੈਣੀ ਨੂੰ ਹਰਿਆਣਾ ਸਟੇਟ ਦਾ ਬੀਜੇਪੀ ਪ੍ਰਧਾਨ ਬਣਨ ਉਤੇ ਹਾਰਦਿਕ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ ( ) “ਜੋ ਬੀਜੇਪੀ ਪਾਰਟੀ ਨੇ ਸ੍ਰੀ ਨਿਯਾਬ ਸਿੰਘ ਸੈਣੀ ਨੂੰ ਆਪਣੀ ਪਾਰਟੀ ਦਾ ਹਰਿਆਣਾ ਸਟੇਟ ਦਾ ਮੁੱਖੀ ਬਣਾਇਆ ਹੈ, ਉਸ ਖੁਸ਼ੀ ਦਾ ਇਜਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਮੈਬਰ ਪਾਰਲੀਮੈਟ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਅਤੇ ਆਪਣੀ ਪਾਰਟੀ ਵੱਲੋ ਸ੍ਰੀ ਸੈਣੀ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਹਰਿਆਣਾ ਅਤੇ ਪੰਜਾਬ ਪੁਰਾਤਨ ਇਕੋ ਪੰਜਾਬ ਸਟੇਟ ਦਾ ਹਿੱਸਾ ਹਨ । ਦੋਵਾਂ ਦੀ ਸੱਭਿਅਤਾ, ਜੁਬਾਨ, ਰਿਤੀ ਰਿਵਾਜ ਅਤੇ ਮੇਲਜੋਲ ਵਿਚ ਕੋਈ ਅੰਤਰ ਨਹੀ । ਦੋਵਾਂ ਦੀਆਂ ਮੁਸਕਿਲਾਂ ਵੀ ਸਾਂਝੀਆ ਹਨ । ਇਸ ਲਈ ਅਸੀ ਸ੍ਰੀ ਸੈਣੀ ਤੋ ਉਮੀਦ ਕਰਦੇ ਹਾਂ ਕਿ ਉਹ ਆਪਣੇ ਅਹੁਦੇ ਨੂੰ ਸਾਂਭਦੇ ਹੋਏ ਦੋਵਾਂ ਸੂਬਿਆਂ ਨੂੰ ਪੇਸ਼ ਆਉਣ ਵਾਲੀਆ ਮੁਸਕਿਲਾਂ ਦਾ ਉਹ ਹੱਲ ਸਹਿਜ, ਸਿਆਣਪ ਨਾਲ ਦੋਵਾਂ ਸੂਬਿਆਂ ਦੇ ਗੰਭੀਰ ਮੁੱਦਿਆ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਮਸਲਿਆ ਨੂੰ ਹੱਲ ਕਰਨ ਵਿਚ ਡੂੰਘਾਂ ਯੋਗਦਾਨ ਪਾਉਣਗੇ ।”

ਸ. ਮਾਨ ਨੇ ਸ੍ਰੀ ਸੈਣੀ ਨੂੰ ਯਾਦ ਦਿਵਾਉਦੇ ਹੋਏ ਕਿਹਾ ਕਿ ਮੈਂ ਆਪ ਜੀ ਨਾਲ ਮੁੱਖ ਮੁਸਕਿਲ ਦਰਿਆਵਾ ਦੇ ਪਾਣੀਆ ਦੀ ਮਾਰ ਨਾਲ ਹੋਣ ਵਾਲੇ ਨੁਕਸਾਨ ਵਿਸੇਸ ਤੌਰ ਤੇ ਘੱਗਰ ਦਰਿਆ ਦੇ ਬੰਨ੍ਹਾਂ ਦੇ ਟੁੱਟਣ ਨਾਲ ਤੇ ਦੋਵਾਂ ਸੂਬਿਆਂ ਦੇ ਜਿੰਮੀਦਾਰਾਂ ਅਤੇ ਆਮ ਨਿਵਾਸੀਆ ਦਾ ਵੱਡਾ ਨੁਕਸਾਨ ਹੁੰਦਾ ਹੈ । ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਦੇ ਹੋਏ ਇਹ ਸਾਂਝੇ ਤੌਰ ਤੇ ਜਿੰਮੇਵਾਰੀ ਨਿਭਾਉਣ । ਹੁਣ ਜਦੋ ਉਹ ਆਪਣੀ ਪਾਰਟੀ ਦੇ ਹਰਿਆਣਾ ਸਟੇਟ ਦੇ ਪ੍ਰਧਾਨ ਵੱਜੋ ਮੁੱਖ ਜਿੰਮੇਵਾਰੀ ਤੇ ਬਿਰਾਜਮਾਨ ਹੋ ਗਏ ਹਨ, ਤਾਂ ਉਨ੍ਹਾਂ ਦੀ ਇਸ ਵਿਸੇ ਤੇ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ । ਇਸ ਲਈ ਸਾਡੀ ਉਨ੍ਹਾਂ ਨੂੰ ਦੋਵਾਂ ਸੂਬਿਆਂ ਦੇ ਨਿਵਾਸੀਆ ਤੇ ਉਨ੍ਹਾਂ ਦੀਆਂ ਫਸਲਾਂ, ਜਾਨਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਗੰਭੀਰ ਅਪੀਲ ਹੈ ਕਿ ਉਹ ਇਸ ਘੱਗਰ ਦਰਿਆ ਵਿਚ ਬਰਸਾਤਾਂ ਦੇ ਸਮੇ ਆਉਣ ਵਾਲੇ ਹੜ੍ਹ ਰੂਪੀ ਪਾਣੀਆਂ ਨਾਲ ਦੋਵਾਂ ਸੂਬਿਆਂ ਦਾ ਨੁਕਸਾਨ ਹੋਣ ਨੂੰ ਮੁੱਖ ਰੱਖਕੇ ਇਸਦਾ ਪੱਕੇ ਤੌਰ ਤੇ ਅਜਿਹਾ ਹੱਲ ਕਢਵਾਉਣ ਜਿਸ ਨਾਲ ਅੱਗੋ ਲਈ ਘੱਗਰ ਦਰਿਆ ਦਾ ਪਾਣੀ ਇਨ੍ਹਾਂ ਦੋਵਾਂ ਸੂਬਿਆਂ ਦੇ ਨਿਵਾਸੀਆ ਦਾ ਕੋਈ ਰਤੀਭਰ ਵੀ ਨੁਕਸਾਨ ਨਾ ਕਰ ਸਕੇ । ਬਲਕਿ ਇਸ ਪਾਣੀ ਦਾ ਰੁੱਖ ਸਹੀ ਢੰਗ ਨਾਲ ਮੋੜਕੇ ਜਾਂ ਉਸ ਪਾਣੀ ਨੂੰ ਰਿਜਰਬ ਕਰਕੇ ਦੋਵਾਂ ਸੂਬਿਆਂ ਦੀਆਂ ਫਸਲਾਂ ਨੂੰ ਪਾਲਣ ਵਿਚ ਸਹਿਯੋਗ ਕਰਨ । ਇਹ ਅਸੀ ਉਨ੍ਹਾਂ ਤੋ ਉਮੀਦ ਰੱਖਦੇ ਹਾਂ ਕਿ ਉਹ ਆਪਣੀ ਇਸ ਸਾਂਝੀ ਜਿੰਮੇਵਾਰੀ ਨੂੰ ਹਰ ਕੀਮਤ ਤੇ ਪੂਰਾ ਕਰਨਗੇ ਅਤੇ ਹੋਰ ਵੀ ਦੋਵਾਂ ਸੂਬਿਆਂ ਦੇ ਗੁੰਝਲਦਾਰ ਮਸਲਿਆ ਨੂੰ ਸਹਿਜ ਸੁਭਾਅ ਨਾਲ ਆਪਣੀ ਪਾਰਟੀ ਤੇ ਦਬਾਅ ਪਾ ਕੇ ਹੱਲ ਕਰਵਾਉਣ ਵਿਚ ਯੋਗਦਾਨ ਪਾਉਣਗੇ । ਅਸੀ ਇਕ ਵਾਰੀ ਫਿਰ ਉਨ੍ਹਾਂ ਦੇ ਪ੍ਰਧਾਨ ਬਣਨ ਉਤੇ ਸਮੁੱਚੀ ਪਾਰਟੀ ਵੱਲੋ, ਪੰਜਾਬੀਆਂ ਤੇ ਸਿੱਖ ਕੌਮ ਵੱਲੋ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ ।

Leave a Reply

Your email address will not be published. Required fields are marked *