ਸ. ਅਮਰ ਸਿੰਘ ਭੁੱਟਾ ਦੀ ਆਤਮਾ ਦੀ ਸ਼ਾਂਤੀ ਲਈ ਮਿਤੀ 20 ਸਤੰਬਰ ਨੂੰ ਪਿੰਡ ਸਲੇਮਪੁਰ ਦੇ ਗੁਰੂਘਰ ਵਿਖੇ 12 ਤੋਂ 1 ਵਜੇ ਤੱਕ ਭੋਗ ਸਮਾਗਮ ਹੋਣਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 18 ਸਤੰਬਰ ( ) “ਸ. ਕੁਲਦੀਪ ਸਿੰਘ ਪਹਿਲਵਾਨ ਅਗਜੈਕਟਿਵ ਮੈਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਛੋਟੇ ਭਰਾ ਸ. ਅਮਰ ਸਿੰਘ ਭੁੱਟਾ ਜੋ ਬੀਤੇ ਕੁਝ ਦਿਨ ਪਹਿਲੇ ਇਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੁੱਚੇ ਭੁੱਟੇ ਪਰਿਵਾਰ ਵੱਲੋ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਪਿੰਡ ਸਲੇਮਪੁਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਮਿਤੀ 20 ਸਤੰਬਰ ਨੂੰ ਸਲੇਮਪੁਰ ਦੇ ਗੁਰੂਘਰ ਵਿਖੇ 12 ਤੋਂ 1 ਵਜੇ ਤੱਕ ਭੋਗ ਸਮਾਗਮ ਹੋਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਸਭਨਾਂ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ । ਇਸ ਪਰਿਵਾਰ ਵੱਲੋ ਲੰਮੇ ਸਮੇ ਤੋ ਨਿਰਸਵਾਰਥ ਹੋ ਕੇ ਪੰਥ ਦੀ ਸੇਵਾ ਕੀਤੀ ਜਾ ਰਹੀ ਹੈ । ਸ. ਅਮਰ ਸਿੰਘ ਭੁੱਟਾ ਸਾਡੀ ਪਾਰਟੀ ਦੇ ਉਹ ਜੁਝਾਰੂ ਵਰਕਰ ਤੇ ਸਮਰੱਥਕ ਸਨ ਜੋ ਪਾਰਟੀ ਵੱਲੋ ਉਲੀਕੇ ਗਏ ਕਿਸੇ ਵੀ ਪ੍ਰੋਗਰਾਮ ਵਿਚ ਸਮੂਲੀਅਤ ਕਰਨ ਤੋ ਕਦੀ ਨਹੀ ਸਨ ਖੁੱਝਦੇ । ਬਲਕਿ ਇਲਾਕਾ ਨਿਵਾਸੀਆ ਨੂੰ ਨਾਲ ਲੈਕੇ ਅਜਿਹੇ ਪ੍ਰੋਗਰਾਮਾਂ ਉਤੇ ਜਾਣ ਨੂੰ ਆਪਣੀ ਕੌਮੀ ਜਿੰਮੇਵਾਰੀ ਸਮਝਦੇ ਸਨ । ਜੋ ਦਿਲ ਆਤਮਾ ਤੋ ਖ਼ਾਲਿਸਤਾਨੀ ਸੋਚ ਦੇ ਕੱਟੜ ਸਮਰੱਥਕ ਸਨ। ਜੇਕਰ ਇਹ ਕਹਿ ਲਿਆ ਜਾਵੇ ਕਿ ਸ. ਕੁਲਦੀਪ ਸਿੰਘ ਪਹਿਲਵਾਨ ਤੋ ਵੀ ਵੱਧਕੇ ਉਹ ਆਪਣੀਆ ਜਿੰਮੇਵਾਰੀਆਂ ਨਿਭਾਉਦੇ ਰਹੇ ਹਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀ ਹੋਵੇਗੀ । ਇਸ ਲਈ ਅਜਿਹੇ ਆਤਮਾ ਦੇ ਚਲੇ ਜਾਣ ਤੇ ਜੇਕਰ ਅੱਜ ਸਭ ਨੂੰ ਡੂੰਘਾਂ ਸਦਮਾ ਹੈ, ਤਾਂ ਸਾਡਾ ਸਭ ਦਾ ਇਹ ਕੌਮੀ ਫਰਜ ਵੀ ਬਣ ਜਾਂਦਾ ਹੈ ਕਿ ਅਜਿਹੀ ਆਤਮਾ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਕੀਤੀ ਜਾਣ ਵਾਲੀ ਅਰਦਾਸ ਵਿਚ ਅਸੀ ਸਭ ਆਪਣਾ ਫਰਜ ਸਮਝਕੇ ਸਮੂਲੀਅਤ ਕਰੀਏ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਅਹੁਦੇਦਾਰਾਂ, ਇਲਾਕਾ ਨਿਵਾਸੀਆ, ਵਿਸੇਸ ਤੌਰ ਤੇ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਨਾਲ ਸੰਬੰਧਤ ਸਭ ਪਿੰਡ, ਸ਼ਹਿਰ ਪੱਧਰ ਦੇ ਵਰਕਰਾਂ ਨੂੰ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।