18 ਸਤੰਬਰ ਤੋਂ 22 ਸਤੰਬਰ ਦੇ ਪਾਰਲੀਮੈਂਟ ਸੈਂਸਨ ਦੇ ਏਜੰਡੇ ਬਾਰੇ ਐਮ.ਪੀਜ਼ ਨੂੰ ਜਾਣਕਾਰੀ ਨਾ ਦੇਣਾ ਜ਼ਮਹੂਰੀਅਤ ਲੀਹਾਂ ਦਾ ਘਾਣ ਕਰਨ ਦੇ ਤੁੱਲ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 14 ਸਤੰਬਰ ( ) “ਮੌਜੂਦਾ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਕਿਸ ਤਾਨਾਸਾਹੀ ਲਹਿਜੇ ਅਤੇ ਸੋਚ ਅਨੁਸਾਰ ਅਮਲ ਕਰਦੀ ਹੈ ਅਤੇ ਇਥੋ ਦੇ ਨਿਵਾਸੀਆਂ, ਇਥੋ ਤੱਕ ਲੋਕਾਂ ਦੇ ਚੁਣੇ ਹੋਏ ਐਮ.ਪੀਜ਼ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਹੀ ਪ੍ਰੋਗਰਾਮਾਂ ਤੇ ਸਾਜਿਸਾਂ ਨੂੰ ਲਾਗੂ ਕਰਦੀ ਆ ਰਹੀ ਹੈ । ਜਿਸਦੀ ਪ੍ਰਤੱਖ ਮਿਸ਼ਾਲ ਇਹ ਹੈ ਕਿ ਜੋ 18 ਸਤੰਬਰ ਤੋ ਲੈਕੇ 22 ਸਤੰਬਰ ਤੱਕ ਪਾਰਲੀਮੈਂਟ ਦਾ ਸੈਂਸਨ ਸੱਦਿਆ ਗਿਆ ਹੈ, ਉਸਦੇ ਏਜੰਡੇ ਬਾਰੇ ਮੁਲਕ ਦੇ ਨਿਵਾਸੀਆ ਨੂੰ ਤਾਂ ਮੀਡੀਏ ਤੇ ਅਖ਼ਬਾਰਾਂ ਰਾਹੀ ਹੀ ਜਾਣਕਾਰੀ ਦੇਣੀ ਸੀ । ਬਲਕਿ ਮੁਲਕ ਵਿਚ ਇਥੋ ਦੇ ਨਿਵਾਸੀਆ ਦੁਆਰਾ ਚੁਣੇ ਗਏ ਐਮ.ਪੀਜ ਨੂੰ ਵੀ ਇਸ ਬੈਠਕ ਦੇ ਏਜੰਡੇ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਗਈ । ਜੋ ਕਿ ਹੁਕਮਰਾਨ ਪਾਰਟੀ ਵੱਲੋ ਜਮਹੂਰੀ ਤੇ ਵਿਧਾਨਿਕ ਲੀਹਾਂ ਦਾ ਘੋਰ ਉਲੰਘਣ ਕਰਦੇ ਹੋਏ ਤਾਨਾਸਾਹੀ ਅਮਲ ਕੀਤੇ ਜਾ ਰਹੇ ਹਨ । ਜਿਸ ਤੋ ਸਮੁੱਚੇ ਮੁਲਕ ਨਿਵਾਸੀਆ ਨੂੰ ਆਉਣ ਵਾਲੇ ਸਮੇ ਲਈ ਸੁਚੇਤ ਵੀ ਰਹਿਣਾ ਪਵੇਗਾ ਅਤੇ 2024 ਦੀਆਂ ਆਉਣ ਵਾਲੀਆ ਪਾਰਲੀਮੈਟ ਚੋਣਾਂ ਵਿਚ ਅਜਿਹੇ ਤਾਨਾਸ਼ਾਹ ਅਤੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੇ ਹੁਕਮਰਾਨਾਂ ਨੂੰ ਰਾਜ ਭਾਗ ਤੋ ਚੱਲਦਾ ਕਰਨ ਲਈ ਆਪਣੀ ਇਖਲਾਕੀ ਜਿੰਮੇਵਾਰੀ ਵੀ ਨਿਭਾਉਣੀ ਪਵੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੌਜੂਦਾ ਮੁਤੱਸਵੀ ਹੁਕਮਰਾਨਾਂ ਵੱਲੋ ਆਪਣੀਆ ਸਮਾਜ, ਇਥੋ ਦੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਅਮਨ ਚੈਨ ਨੂੰ ਸੱਟ ਮਾਰਨ ਵਾਲੀਆ ਕਾਰਵਾਈਆ ਅਤੇ ਅਮਲਾਂ ਨੂੰ ਤਾਨਾਸ਼ਾਹੀ ਸੋਚ ਕਰਾਰ ਦਿੰਦੇ ਹੋਏ ਅਤੇ ਜਮਹੂਰੀਅਤ ਦਾ ਗਲਾਂ ਘੁੱਟਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਅਮਲ ਤੋ ਇਹ ਵੀ ਜਾਹਰ ਹੋ ਜਾਂਦਾ ਹੈ ਕਿ ਕੱਟੜਵਾਦੀ ਹੁਕਮਰਾਨ ਇਥੋ ਦੀ ਬਹੁਗਿਣਤੀ ਨਿਵਾਸੀਆ ਦੀ ਸੋਚ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਅਤੇ ਆਉਣ ਵਾਲੀਆ ਚੋਣਾਂ ਵਿਚ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਸਾਜਿਸਾਂ ਘੜਦੇ ਹਨ ਤਾਂ ਕਿ ਇਕ ਵਾਰੀ ਫਿਰ ਮੁਲਕ ਨਿਵਾਸੀਆ ਵਿਚ ਸਰਜੀਕਲ ਸਟ੍ਰਾਈਕ ਦੀ ਤਰ੍ਹਾਂ ਕੋਈ ਗੁੰਮਰਾਹਕੁੰਨ ਸੋਸਾ ਛੱਡਕੇ ਇਥੋ ਦੇ ਵੋਟਰਾਂ ਤੇ ਨਿਵਾਸੀਆ ਨੂੰ ਵਰਗਲਾਇਆ ਜਾ ਸਕੇ । ਇਹੀ ਵਜਹ ਹੈ ਕਿ 18 ਤੋ 22 ਸਤੰਬਰ ਦੇ ਸੈਸਨ ਦੇ ਏਜੰਡੇ ਨੂੰ ਗੁਪਤ ਰੱਖਕੇ ਹੁਕਮਰਾਨ ਕੋਈ ਗੈਰ ਪ੍ਰਵਾਨਿਤ ਅਮਲ ਕਰਨਾ ਚਾਹੁੰਦੇ ਹਨ । ਲੇਕਿਨ ਤਾਕਤ ਦੇ ਨਸ਼ੇ ਵਿਚ ਅਜਿਹੇ ਸਿਆਸਤਦਾਨ ਇਹ ਵੀ ਭੁੱਲ ਜਾਂਦੇ ਹਨ ਕਿ ਜਦੋ ਲੋਕ ਤਾਕਤ ਸੱਚੇ ਅਮਲਾਂ ਉਤੇ ਦ੍ਰਿੜ ਹੋ ਕੇ ਕੋਈ ਐਕਸਨ ਕਰਦੀ ਹੈ, ਤਾਂ ਵੱਡੇ-ਵੱਡੇ ਰਾਜਾ, ਬਾਦਸ਼ਾਹ ਅਤੇ ਹੁਕਮਰਾਨ ਲੋਕ ਤਾਕਤ ਅੱਗੇ ਬੋਨੇ ਹੋ ਕੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਸਾਜਿਸਾਂ ਤੇ ਮੰਦਭਾਵਨਾ ਭਰੀ ਸੋਚ ਅਸਫਲ ਹੋ ਕੇ ਰਹਿ ਜਾਂਦੀ ਹੈ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਕਮਰਾਨ ਵੱਖ-ਵੱਖ ਸੂਬਿਆਂ ਵਿਚ ਘੱਟ ਗਿਣਤੀ ਕੌਮਾਂ, ਧਰਮਾਂ, ਕਬੀਲਿਆ, ਆਦਿਵਾਸੀਆ, ਜਨਜਾਤੀਆ ਆਦਿ ਨਾਲ ਵੱਡੇ ਵਿਤਕਰੇ ਅਤੇ ਜ਼ਬਰ ਕਰਕੇ, ਉਨ੍ਹਾਂ ਵਿਚ ਹਕੂਮਤੀ ਭੈ ਪੈਦਾ ਕਰਕੇ ਆਪਣੀ ਸਿਆਸੀ ਤਾਕਤ ਨੂੰ ਜਾਰੀ ਰੱਖਣਾ ਲੋੜਦੇ ਹਨ । ਇਸ ਲਈ ਸਮੁੱਚੇ ਇਨਸਾਫ ਪਸ਼ੰਦ, ਅਮਨ ਚੈਨ ਚਾਹੁੰਣ ਵਾਲੇ ਸਭ ਕੌਮਾਂ, ਧਰਮਾਂ ਨਾਲ ਸੰਬੰਧਤ ਨਿਵਾਸੀਆ ਦਾ ਇਹ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਜੋ ਮੁਲਕ ਦੇ ਖਜਾਨੇ ਦੀ ਆਪਣੇ ਹਿੱਤਾ ਲਈ ਦੁਰਵਰਤੋ ਕਰਨ ਵਾਲੇ ਹੁਕਮਰਾਨ ਹਨ ਅਤੇ ਜੋ ਨਿਰੰਤਰ ਬੀਤੇ 9 ਸਾਲਾਂ ਤੋ ਇਥੋ ਦੇ ਨਿਵਾਸੀਆ ਨੂੰ ਨਵੇ-ਨਵੇ ਸਬਜਬਾਗ ਦਿਖਾਕੇ ਗੁੰਮਰਾਹ ਕਰਦੇ ਆ ਰਹੇ ਹਨ । ਅਸਲੀਅਤ ਵਿਚ ਮੁਲਕ ਦੀ ਆਰਥਿਕਤਾ ਅਤੇ ਜੀਵਨ ਪੱਧਰ ਨੂੰ ਨੀਚੇ ਲਿਜਾ ਰਹੇ ਹਨ । ਹਰ ਪਾਸੇ ਅਫਰਾ-ਤਫਰੀ, ਓਪੱਦਰ ਫੈਲਾਉਣ ਲਈ ਜਿੰਮੇਵਾਰ ਹਨ । ਨਫਰਤ ਪੈਦਾ ਕਰ ਰਹੇ ਹਨ । ਅਜਿਹੇ ਸਿਆਸਤਦਾਨਾਂ ਨੂੰ ਜਿੰਨੀ ਜਲਦੀ ਹੋ ਕੇ ਮੁਲਕ ਨਿਵਾਸੀ ਆਉਣ ਵਾਲੇ ਸਮੇ ਵਿਚ ਆਪਣੀ ਵੋਟ ਤਾਕਤ ਅਤੇ ਇਖਲਾਕੀ ਤਾਕਤ ਨਾਲ ਰਾਜ ਭਾਗ ਤੋ ਦੂਰ ਕਰਨ ਦੀ ਜਿੰਮੇਵਾਰੀ ਨਿਭਾਉਣ ਤਾਂ ਉਹ ਇੰਡੀਅਨ ਨਿਵਾਸੀਆ ਅਤੇ ਸਮੁੱਚੀ ਮਨੁੱਖਤਾ ਲਈ ਇਕ ਕਾਰਗਰ ਵੱਡਾ ਉਦਮ ਹੋਵੇਗਾ । ਜਿਸ ਵਿਚ ਬਿਨ੍ਹਾਂ ਕਿਸੇ ਹੀਣ ਭਾਵਨਾ ਜਾਂ ਹੋਰ ਸਮਾਜਿਕ ਵਖਰੇਵੇ ਦੇ ਸਮੁੱਚੇ ਮੁਲਕ ਨਿਵਾਸੀਆ ਨੂੰ ਆਪਣੇ ਇਸ ਫਰਜ ਦੀ ਆਉਣ ਵਾਲੇ ਸਮੇ ਵਿਚ ਪੂਰਤੀ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਵੀ ਹੁਕਮਰਾਨ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਕੇ ਜਾਂ ਸਬਜਬਾਗ ਦਿਖਾਕੇ ਲੰਮਾਂ ਸਮਾਂ ਉਨ੍ਹਾਂ ਨੂੰ ਹਨ੍ਹੇਰੇ ਵਿਚ ਨਾ ਰੱਖ ਸਕੇ ਅਤੇ ਉਨ੍ਹਾਂ ਦੀਆਂ ਜਿੰਦਗਾਨੀਆ ਅਤੇ ਪਰਿਵਾਰਾਂ ਦੇ ਜੀਵਨ ਨਿਰਵਾਹ ਨਾਲ ਕੋਈ ਵੀ ਤਾਕਤ ਖਿਲਵਾੜ ਨਾ ਕਰ ਸਕੇ ।

Leave a Reply

Your email address will not be published. Required fields are marked *