ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿਚ ਮਨੀਪੁਰ ਦੁਖਾਂਤ, ਹਰਿਆਣਾ ਕਾਂਡ ਅਤੇ ਪੰਜਾਬ, ਪਾਕਿਸਤਾਨ, ਬਰਤਾਨੀਆ, ਕੈਨੇਡਾ ਵਿਚ ਸਾਜਸੀ ਢੰਗ ਨਾਲ ਮਾਰੇ ਗਏ ਸਿੱਖਾਂ ਦੇ ਮੁੱਦੇ ਉਠਾਏ

ਫ਼ਤਹਿਗੜ੍ਹ ਸਾਹਿਬ, 09 ਅਗਸਤ ( ) “ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿਚ ਦੁਨੀਆ ਭਰ ‘ਚ ਹੋ ਰਹੇ ਸਿੱਖਾਂ ਦੇ ਕਤਲਾਂ ਦੇ ਮੁੱਦੇ ਨੂੰ ਚੁੱਕਿਆ । ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਸਿੱਖਾਂ ਦੇ ਕਤਲ ਹੋ ਰਹੇ ਹਨ ਜਿਵੇਂਕਿ ਭਾਈ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਵਿਚ ਕਤਲ ਕੀਤਾ ਗਿਆ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਦੇ ਮਾਨਸਾ ਵਿਚ ਕਤਲ ਕੀਤਾ ਗਿਆ, ਸ. ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ ਕਤਲ ਕੀਤਾ, ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਪਾਕਿਸਤਾਨ ਵਿਚ, ਰਿਪੁਦਮਨ ਸਿੰਘ ਮਲਿਕ ਨੂੰ ਸਰੀ ਕੈਨੇਡਾ ਵਿਚ ਅਤੇ ਹੁਣੇ ਹੀ ਸ. ਹਰਦੀਪ ਸਿੰਘ ਨਿੱਝਰ ਨੂੰ ਸਰੀ ਕੈਨੇਡਾ ਵਿਚ ਕਤਲ ਕੀਤਾ ਗਿਆ ।”

ਉਨ੍ਹਾਂ ਅਫਗਾਨੀਸਤਾਨ ਦੇ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਚ 25 ਸਿੱਖਾਂ, 2000 ਵਿਚ ਕਸ਼ਮੀਰ ਸੂਬੇ ਦੇ ਚਿੱਠੀ ਸਿੰਘ ਪੁਰਾ ਵਿਚ 43 ਨਿਰਦੋਸ਼ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਫ਼ੌਜ ਵੱਲੋ ਮਾਰਿਆ ਜਾਣਾ, ਕਸ਼ਮੀਰ ਵਿਚ ਇਕ ਪ੍ਰਿੰਸੀਪਲ ਬੀਬੀ, ਪਾਕਿਸਤਾਨ ਵਿਚ ਸਿੱਖ ਵੈਦ, ਇਰਾਕ ਵਿਚ ਆਈ.ਐਸ.ਆਈ.ਐਸ. ਵੱਲੋ 38 ਪੰਜਾਬੀ ਨੌਜਵਾਨਾਂ ਨੂੰ ਮਾਰ ਦੇਣ ਅਤੇ ਐਨ.ਆਈ.ਏ. ਦੀਆਂ ਟੀਮਾਂ ਵੱਲੋ ਵਿਧਾਨਿਕ ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦੇ ਹੋਏ ਪੰਜਾਬ, ਹਰਿਆਣਾ, ਬਾਹਰਲੇ ਸੂਬਿਆਂ ਤੇ ਬਾਹਰਲੇ ਮੁਲਕਾਂ ਵਿਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਉਣ ਅਤੇ ਉਨ੍ਹਾਂ ਦੇ ਅਤਿ ਜਰੂਰੀ ਨਿੱਜੀ ਦਸਤਾਵੇਜ਼ਾਂ ਨੂੰ ਜ਼ਬਰੀ ਐਨ.ਆਈ.ਏ. ਵੱਲੋ ਆਪਣੇ ਨਾਲ ਲਿਜਾਕੇ ਨਿਰਦੋਸ਼ ਸਿੱਖਾਂ ਨੂੰ ਦਿੱਲੀ ਆਉਣ ਲਈ ਹੁਕਮ ਦੇਣ ਦੇ ਅਮਲ ਸਭ ਗੈਰ ਕਾਨੂੰਨੀ ਅਤੇ ਤਾਨਾਸਾਹੀ ਹਕੂਮਤੀ ਨੀਤੀਆ ਨੂੰ ਪ੍ਰਤੱਖ ਕਰਦੇ ਹਨ । ਇਹ ਮੁੱਦੇ ਉਠਾਉਦੇ ਹੋਏ ਸ. ਮਾਨ ਨੇ ਇੰਡੀਆ ਵਿਚ 2 ਵਿਧਾਨ ਅਤੇ ਨਿਯਮ ਹੋਣ ਨੂੰ ਅਤਿ ਮੰਦਭਾਗਾ ਕਰਾਰ ਵੀ ਦਿੱਤਾ । ਉਨ੍ਹਾਂ ਕਿਹਾ ਕਿ ਜਦੋ ਹੁਕਮਰਾਨ, ਫ਼ੌਜ, ਅਰਧ ਸੈਨਿਕ ਬਲ, ਪੁਲਿਸ ਵੱਲੋ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਕੀਤਾ ਜਾਂਦਾ ਹੈ ਤਾਂ ਇਹ ਕਾਨੂੰਨ ਮੋਮ ਦੀ ਤਰ੍ਹਾਂ ਪਿਘਲ ਜਾਂਦਾ ਹੈ । ਜਦੋ ਘੱਟ ਗਿਣਤੀ ਕੌਮਾਂ ਨੂੰ ਜਲੀਲ ਕਰਨ ਲਈ ਨਿਸ਼ਾਨਾਂ ਬਣਾਇਆ ਜਾਂਦਾ ਹੈ ਤਾਂ ਇਹ ਕਾਨੂੰਨ ਤੇ ਵਿਧਾਨ ਉਨ੍ਹਾਂ ਲਈ ਇਕ ਸਰਾਪ ਬਣਕੇ ਪੇਸ ਆਉਦਾ ਹੈ । ਅਜਿਹੇ ਵਿਤਕਰਿਆ ਦੀ ਬਦੌਲਤ ਹੀ ਅੱਜ ਇੰਡੀਆ ਦੇ ਹਾਲਾਤ ਅਤਿ ਵਿਸਫੋਟਕ ਬਣੇ ਹੋਏ ਹਨ । ਦੂਸਰਾ ਜੋ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਉਲੰਘਣ ਹੋ ਰਿਹਾ ਹੈ ਜਿਸਦੀ ਆਵਾਜ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਆਪਣੀ ਸਲਾਨਾ ਰਿਪੋਰਟ ਵਿਚ ਇੰਡੀਆ ਨੂੰ ਚੌਥੇ ਨੰਬਰ ਤੇ ਰੱਖਦੇ ਹੋਏ ਨਿਸ਼ਾਨਾਂ ਬਣਾਇਆ ਹੈ, ਪ੍ਰਤੱਖ ਕਰਦੇ ਹਨ ਕਿ ਇੰਡੀਆ ਦੇ ਹੁਕਮਰਾਨ ਹਿੰਦੂਤਵ ਰਾਸਟਰ ਨੂੰ ਕਾਇਮ ਕਰਨ ਲਈ ਡਾ. ਭੀਮ ਰਾਓ ਅੰਬਦੇਕਰ ਦੁਆਰਾ ਬਣਾਏ ਗਏ ਵਿਧਾਨ ਦੀ ਅਸਲ ਆਤਮਾ ਨੂੰ ਖਤਮ ਕਰਕੇ ਇਹ ਬਹੁਗਿਣਤੀ ਹੁਕਮਰਾਨ ਆਪਣੀ ਸੋਚ ਨੂੰ ਲਾਗੂ ਕਰਨ ਲਈ ਵਾਰ-ਵਾਰ ਵਿਧਾਨ ਵਿਚ ਤਬਦੀਲੀਆ ਕਰਕੇ ਉਸ ਵਿਧਾਨ ਦੀ ਸਕਲ ਨੂੰ ਬਿਲਕੁਲ ਵਿਗਾੜ ਚੁੱਕੇ ਹਨ । ਜੋ ਘੱਟ ਗਿਣਤੀਆ ਨੂੰ ਬਿਲਕੁਲ ਮਨਜੂਰ ਨਹੀ ।
ਜਦੋ ਸ. ਮਾਨ ਲੋਕ ਸਭਾ ਵਿਚ ਘੱਟ ਗਿਣਤੀ ਕੌਮਾਂ ਤੇ ਸਿੱਖ ਕੌਮ ਉਤੇ ਹੋਣ ਵਾਲੇ ਜ਼ਬਰ ਜੁਲਮਾਂ ਬਾਰੇ ਜਾਣਕਾਰੀ ਦੇ ਰਹੇ ਸਨ ਤਾਂ ਸਪੀਕਰ ਲੋਕ ਸਭਾ ਨੇ ਹਿੰਦੂਤਵ ਹੁਕਮਰਾਨਾਂ ਦੀ ਸੋਚ ਅਨੁਸਾਰ ਹਮੇਸ਼ਾਂ ਦੀ ਤਰ੍ਹਾਂ ਉਨ੍ਹਾਂ ਨੂੰ ਟੋਕਣ ਦੀ ਕੋਸਿ਼ਸ਼ ਕੀਤੀ ਤਾਂ ਸ. ਮਾਨ ਨੇ ਦ੍ਰਿੜਤਾ ਨਾਲ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਮੈਂ ਪਾਰਲੀਮੈਟ ਵਿਚ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦਾ ਨੁਮਾਇੰਦਾ ਹਾਂ । ਜੋ ਉਨ੍ਹਾਂ ਨਾਲ ਹੁਕਮਰਾਨ ਹਰ ਖੇਤਰ ਵਿਚ ਵਧੀਕੀਆ, ਬੇਇਨਸਾਫ਼ੀਆਂ ਕਰ ਰਹੇ ਹਨ, ਉਸ ਬਾਰੇ ਪੂਰੇ ਹਾਊਂਸ ਅਤੇ ਸਮੁੱਚੇ ਸੰਸਾਰ ਦੇ ਮੁਲਕਾਂ ਨੂੰ ਜਾਣਕਾਰੀ ਦੇਣਾ ਮੇਰਾ ਫਰਜ ਹੈ ਅਤੇ ਮੈਨੂੰ ਆਪਣੀ ਗੱਲ ਬਿਨ੍ਹਾਂ ਕਿਸੇ ਰੋਕ ਟੋਕ ਦੇ ਪੂਰਨ ਕਰਨ ਦਿੱਤੀ ਜਾਵੇ । ਉਪਰੰਤ ਸਪੀਕਰ ਨੇ ਉਨ੍ਹਾਂ ਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਿਹਾ ਅਤੇ ਉਨ੍ਹਾਂ ਵਿਸਥਾਰ ਨਾਲ ਉਪਰੋਕਤ ਸਾਰੇ ਮੁੱਦੇ ਉਠਾਉਦੇ ਹੋਏ ਕਿਹਾ ਕਿ ਹੁਣ ਤੱਕ ਜਿੰਨੀਆ ਵੀ ਸਿੱਖਾਂ ਦੀਆਂ ਗੈਰ ਕਾਨੂੰਨੀ ਸਾਜਸੀ ਢੰਗਾਂ ਨਾਲ ਮੌਤਾਂ ਹੋਈਆ ਹਨ, ਭਾਵੇ ਉਹ 1984 ਦਾ ਸਿੱਖ ਕਤਲੇਆਮ ਹੋਵੇ, ਭਾਵੇ ਗੁਜਰਾਤ ਵਿਚ ਗੋਧਰਾ ਕਾਂਡ ਮੁਸਲਮਾਨਾਂ ਦਾ ਕਤਲੇਆਮ ਹੋਵੇ, ਭਾਵੇ ਕਸਮੀਰ ਵਿਚ ਰੋਜਾਨਾ ਹੀ ਕਸਮੀਰੀ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਉਣ ਦੀ ਗੱਲ ਹੋਵੇ, ਭਾਵੇ ਸਰਹੱਦੀ ਸੂਬਿਆਂ ਵਿਚ ਘੱਟ ਗਿਣਤੀ ਕਬੀਲਿਆ ਉਤੇ ਫੋਰਸਾਂ ਵੱਲੋ ਜ਼ਬਰ ਜੁਲਮ ਢਾਹੁਣ ਦੀ ਗੱਲ ਹੋਵੇ, ਭਾਵੇ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆ ਵਿਚ ਸਿੱਖ ਨੌਜਵਾਨੀ ਦੇ ਖੂਨ ਨਾਲ ਹੋਲੀ ਖੇਡਣ ਦੀ ਗੱਲ ਹੋਵੇ । ਅੱਜ ਤੱਕ ਕਿਸੇ ਵੀ ਅਜਿਹੇ ਕਤਲੇਆਮ ਦੀ ਨਾ ਤਾਂ ਹੁਕਮਰਾਨਾਂ ਨੇ, ਨਾ ਹੀ ਸੁਪਰੀਮ ਕੋਰਟ ਨੇ ਨਾ ਹੀ ਕਿਸੇ ਮਨੁੱਖੀ ਅਧਿਕਾਰ ਸੰਗਠਨ ਨੇ ਅਤੇ ਨਾ ਹੀ ਇਥੋ ਦੇ ਜੱਜਾਂ ਨੇ ਸਿੱਖ ਕੌਮ ਤੇ ਘੱਟ ਗਿਣਤੀਆ ਨੂੰ ਕੋਈ ਇਨਸਾਫ ਦਿੱਤਾ ਹੈ, ਨਾ ਹੀ ਉਪਰੋਕਤ ਹੋਏ ਕਤਲੇਆਮ ਦੇ ਦੋਸ਼ੀਆ ਨੂੰ ਕਿਸੇ ਅਦਾਲਤ ਜਾਂ ਪੁਲਿਸ ਵੱਲੋ ਗ੍ਰਿਫਤਾਰ ਕਰਨ ਦੇ ਅੱਜ ਤੱਕ ਹੁਕਮ ਹੋਏ ਹਨ । ਉਨ੍ਹਾਂ ਕਿਹਾ ਕਿ ਜਿਥੇ ਵੀ ਬੀਜੇਪੀ-ਆਰ.ਐਸ.ਐਸ ਦੀਆਂ ਸੂਬਿਆਂ ਵਿਚ ਸਰਕਾਰਾਂ ਹਨ, ਅਕਸਰ ਹੀ ਉਥੇ ਮੁਸਲਿਮ, ਇਸਾਈ, ਸਿੱਖਾਂ, ਦਲਿਤਾਂ, ਰੰਘਰੇਟਿਆ, ਕਬੀਲਿਆ ਉਤੇ ਸਾਜਸੀ ਢੰਗਾਂ ਨਾਲ ਹਮਲੇ ਹੁੰਦੇ ਹਨ । ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਖਤੀ ਨਾਲ ਰੋਕਿਆ ਜਾਵੇ । ਵਰਨਾ ਇਸ ਮੁਲਕ ਦੇ ਦਿਨੋ ਦਿਨ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਉਤੇ ਹੁਕਮਰਾਨ ਕਾਬੂ ਨਹੀ ਪਾ ਸਕਣਗੇ । ਫੈਲਣ ਵਾਲੇ ਉਪੱਦਰ ਲਈ ਹੁਕਮਰਾਨ ਤੇ ਫੌਰਸਾਂ ਦੀਆਂ ਜਿਆਦਤੀਆ ਜਿੰਮੇਵਾਰ ਹੋਣਗੀਆ ।

ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਘਟਨਾਵਾ ਨਾਲ ਘੱਟ ਗਿਣਤੀਆਂ ਨੂੰ ਬਹੁਤ ਠੇਸ ਪਹੁੰਚੀ ਹੈ । ਸ. ਮਾਨ ਨੇ ਕਿਹਾ ਕਿ ਮੇਰੀ ਅਪੀਲ ਹੈ ਕਿ ਇਨ੍ਹਾਂ ਮਾਮਲਿਆ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ । ਇਸ ਤੋਂ ਪਹਿਲਾ ਬੇਭਰੋਸਗੀ ਮਤੇ ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਮਤਾ ਸਿਰਫ਼ ਕਾਂਗਰਸ ਵੱਲੋ ਨਹੀ ਲਿਆਂਦਾ ਗਿਆ, ਸਗੋ ਇਹ ਪੂਰੀ ਵਿਰੋਧੀ ਧਿਰ ਵੱਲੋ ਲਿਆਂਦਾ ਗਿਆ ਹੈ । ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਜੋ ਵੀ ਵਾਪਰਿਆ ਉਸ ਨਾਲ ਸਾਨੂੰ ਬਹੁਤ ਦੁੱਖ ਹੋਇਆ ਹੈ । ਕ੍ਰਿਸਚਨ ਭਾਈਚਾਰੇ ਦੀਆਂ ਚਰਚਾਂ ਨੂੰ ਸਾੜਿਆ ਗਿਆ ਅਤੇ ਔਰਤਾਂ ਨੂੰ ਨਗਨ ਹਾਲਤ ਵਿਚ ਘੁੰਮਾਇਆ ਗਿਆ । ਇਨ੍ਹਾਂ ਵਿਚੋ ਇਕ ਮਹਿਲਾ ਪਾਕਿਸਤਾਨ ਵਿਰੁੱਧ ਜੰਗ ਲੜਨ ਵਾਲੇ ਸਾਬਕਾ ਸੂਬੇਦਾਰ ਦੀ ਪਤਨੀ ਵੀ ਸੀ । ਇਹ ਘਟਨਾ ਬਹੁਤ ਸ਼ਰਮਨਾਕ ਹੈ । ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਬਹੁਗਿਣਤੀਆਂ ਨੇ ਅਸਲਾਖਾਨੇ ਨੂੰ ਲੁੱਟਿਆ, ਅਜਿਹਾ ਕਰਕੇ ਉਹ ਕੀ ਕਰਨਾ ਚਾਹੁੰਦੇ ਹਨ ?

Leave a Reply

Your email address will not be published. Required fields are marked *