ਅੰਗਰੇਜ਼ੀ ਪ੍ਰੈਸ ਵੱਲੋਂ, ਮੇਰੀ ਤਰਫੋ ਪਾਰਲੀਮੈਂਟ ਵਿਚ ਪੰਜਾਬ ਸੂਬੇ ਅਤੇ ਘੱਟ ਗਿਣਤੀ ਕੌਮਾਂ ਪ੍ਰਤੀ ਉਠਾਏ ਮੁੱਦਿਆ ਨੂੰ ਪ੍ਰਕਾਸਿਤ ਨਾ ਕਰਨਾ ਪੱਖਪਾਤੀ ਕਾਰਵਾਈਆਂ : ਮਾਨ

ਫ਼ਤਹਿਗੜ੍ਹ ਸਾਹਿਬ, 10 ਅਗਸਤ ( ) “ਮੈਨੂੰ ਪੰਜਾਬ ਸੂਬੇ ਦੇ ਸੰਗਰੂਰ ਪਾਰਲੀਮੈਂਟ ਹਲਕੇ ਦੇ ਸਭ ਵਰਗ ਦੇ ਨਿਵਾਸੀਆ ਨੇ ਆਪਣਾ ਸਹਿਯੋਗ ਦੇ ਕੇ ਸ਼ਾਨ ਨਾਲ ਜਿਤਾਕੇ ਸੰਗਰੂਰ ਪਾਰਲੀਮੈਂਟ ਹਲਕੇ ਅਤੇ ਪੰਜਾਬ ਸੂਬੇ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਤੇ ਮਸਲਿਆ ਨੂੰ ਪਾਰਲੀਮੈਟ ਵਿਚ ਉਠਾਉਣ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਭੇਜਿਆ ਹੈ । ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪਾਰਲੀਮੈਟ ਵਿਚ ਉਨ੍ਹਾਂ ਹਿੰਦੂਤਵ ਮੁਤੱਸਵੀ ਜਮਾਤਾਂ ਅਤੇ ਬਹੁਗਿਣਤੀ ਦਾ ਗਲਬਾ ਹੈ, ਜਿਨ੍ਹਾਂ ਨੂੰ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਹੋਰ ਘੱਟ ਗਿਣਤੀਆਂ ਤੇ ਕਬੀਲਿਆ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਵਿਚ ਕੋਈ ਦਿਲਚਸਪੀ ਨਹੀ ਹੈ । ਪਰ ਜਦੋ ਮੇਰੇ ਵਰਗੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਸਪੀਕਰ ਲੋਕ ਸਭਾ ਵੱਲੋਂ ਸਮਾਂ ਹੀ ਨਹੀ ਦਿੱਤਾ ਜਾਂਦਾ। ਜੇਕਰ ਦਿੱਤਾ ਜਾਂਦਾ ਹੈ ਤਾਂ ਉਹ 2-3 ਮਿੰਟ ਹੀ ਹੁੰਦੇ ਹਨ । ਜਿਸ ਵਿਚ ਕੋਈ ਵੀ ਐਮ.ਪੀ ਆਪਣੇ ਲੋਕਾਂ ਤੇ ਸੂਬੇ ਦੀਆਂ ਮੁਸਕਿਲਾਂ ਨੂੰ ਸਹੀ ਤਰਤੀਬ ਨਾਲ ਪੇਸ਼ ਹੀ ਨਹੀ ਕਰ ਸਕਦਾ । ਬੀਤੇ ਕੱਲ੍ਹ ਜਦੋਂ ਮੈਂ ਪਾਰਲੀਮੈਟ ਵਿਚ ਮਨੀਪੁਰ ਦੇ ਕੂਕੀ ਵਰਗ ਨਾਲ ਸੰਬੰਧਤ ਨਿਵਾਸੀਆ, ਹਰਿਆਣੇ ਵਿਚ ਮੁਸਲਿਮ ਤੇ ਇਸਾਈਆ ਉਤੇ ਹੋਏ ਜ਼ਬਰ ਜੁਲਮ ਅਤੇ ਪੰਜਾਬ ਵਿਚ ਹਕੂਮਤੀ ਪੱਧਰ ਤੇ ਉਸਦੀਆਂ ਏਜੰਸੀਆ ਵੱਲੋ ਸਿੱਖ ਨੌਜਵਾਨੀ ਤੇ ਉਨ੍ਹਾਂ ਦੇ ਘਰਾਂ ਵਿਚ ਐਨ.ਆਈ.ਏ. ਵੱਲੋ ਗੈਰ ਕਾਨੂੰਨੀ ਢੰਗ ਨਾਲ ਮਾਰੇ ਜਾ ਰਹੇ ਛਾਪਿਆ, ਉਤਪੰਨ ਕੀਤੀ ਜਾ ਰਹੀ ਸਰਕਾਰੀ ਦਹਿਸਤਗਰਦੀ ਅਤੇ ਬੀਤੇ ਸਮੇ ਵਿਚ ਸਾਜਸੀ ਢੰਗ ਨਾਲ ਸ਼ਹੀਦ ਕੀਤੇ ਗਏ ਭਾਈ ਦੀਪ ਸਿੰਘ ਸਿੱਧੂ, ਸਿੱਧੂ ਮੂਸੇਵਾਲਾ, ਪਰਮਜੀਤ ਸਿੰਘ ਪੰਜਵੜ, ਰਿਪੁਦਮਨ ਸਿੰਘ ਮਲਿਕ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਝਰ ਸੰਬੰਧੀ ਤੱਥਾਂ ਤੇ ਅਧਾਰਿਤ ਸੱਚਾਈ ਨੂੰ ਪੇਸ ਕੀਤਾ ਤਾਂ ਅੰਗਰੇਜ਼ੀ ਅਖਬਾਰਾਂ ਦਾ ਟ੍ਰਿਬਿਊਨ, ਹਿੰਦੂਸਤਾਨ ਟਾਈਮਜ, ਟਾਈਮਜ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ ਆਦਿ ਵੱਲੋ ਮੇਰੇ ਵਿਚਾਰਾਂ ਦੀ ਇਕ ਲਾਇਨ ਵੀ ਪ੍ਰਕਾਸਿਤ ਨਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਪ੍ਰੈਸ ਹਿੰਦੂਤਵ ਹੁਕਮਰਾਨਾਂ ਦੀ ਗੁਲਾਮ ਬਣੀ ਹੋਈ ਹੈ । ਨਿਰਪੱਖਤਾ ਨਾਲ ਰਿਪੋਰਟਿੰਗ ਕਰਨ ਦੀ ਬਜਾਇ ਜ਼ਬਰ ਜੁਲਮ ਕਰਨ ਵਾਲੇ ਹੁਕਮਰਾਨਾਂ ਤੇ ਮੁਤੱਸਵੀ ਜਮਾਤਾਂ ਦਾ ਪੱਖ ਪੂਰ ਰਹੀ ਹੈ । ਫਿਰ ਅਜਿਹੀ ਪ੍ਰੈਸ ਨੂੰ ਆਜਾਦ ਪ੍ਰੈਸ ਕਿਵੇ ਕਿਹਾ ਜਾ ਸਕਦਾ ਹੈ ਜਾਂ ਫਿਰ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਉਣ ਵਾਲੇ ਕਿਵੇ ਕਿਹਾ ਜਾ ਸਕਦਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵੱਲੋਂ ਪਾਰਲੀਮੈਟ ਵਿਚ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਉਤੇ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ, ਬੇਇਨਸਾਫ਼ੀਆਂ, ਵਿਤਕਰੇ ਸੰਬੰਧੀ ਬਾਦਲੀਲ ਢੰਗ ਨਾਲ ਉਠਾਈ ਗਈ ਆਵਾਜ਼ ਨੂੰ ਅੰਗਰੇਜ਼ੀ ਅਖ਼ਬਾਰਾਂ ਵਿਚ ਪ੍ਰਕਾਸਿਤ ਨਾ ਕਰਨ ਅਤੇ ਰੋਜਾਨਾ ਅਜੀਤ ਜੋ ਪੰਜਾਬੀ ਦੀ ਪ੍ਰਮੁੱਖ ਅਖਬਾਰ ਹੈ ਵੱਲੋ ਵੀ ਆਪਣੇ ਵਿਚਾਰਾਂ ਨੂੰ ਇਸ ਵਿਚ ਜਗ੍ਹਾ ਨਾ ਦੇਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ ਅਤੇ ਅਜਿਹੀ ਪ੍ਰੈਸ ਨੂੰ ਹੁਕਮਰਾਨਾਂ ਦੀ ਗੁਲਾਮੀਅਤ ਪ੍ਰਵਾਨ ਕਰਨ ਵਾਲੀ ਕਰਾਰ ਦਿੰਦੇ ਹੋਏ ਲੋਕਾਂ ਦੀ ਆਵਾਜ ਨਾ ਉਠਾਉਣ ਦੀ ਜਿੰਮੇਵਾਰੀ ਨਾ ਨਿਭਾਉਣ ਤੇ ਤਕੜੇ ਰੋਸ ਨੂੰ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਹੁਕਮਰਾਨਾਂ ਵੱਲੋ ਇੰਡੀਆ ਵਿਚ ਵੱਸ ਰਹੀਆ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ, ਰੰਘਰੇਟਿਆ ਸੰਬੰਧੀ ਕੀਤੀ ਗਈ ਗੱਲ ਨੂੰ ਜੇਕਰ ਇਹ ਅਖਬਾਰ ਪ੍ਰਕਾਸਿਤ ਹੀ ਨਹੀ ਕਰਨਗੇ, ਤਾਂ ਉਨ੍ਹਾਂ ਕੌਮਾਂ, ਵਰਗਾਂ ਨੂੰ ਕਿਵੇ ਜਾਣਕਾਰੀ ਮਿਲੇਗੀ ਕਿ ਲੋਕ ਸਭਾ ਵਿਚ ਸਾਡੇ ਹੱਕ-ਹਕੂਕਾ ਦੀ ਗੱਲ ਕਰਨ ਵਾਲਾ ਕੌਣ ਹੈ ਅਤੇ ਸਰਕਾਰ ਦੀਆਂ ਜਿਆਦਤੀਆਂ ਵਿਰੁੱਧ ਕਿਹੜਾ ਐਮ.ਪੀ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰ ਰਿਹਾ ਹੈ ? ਉਨ੍ਹਾਂ ਕਿਹਾ ਕਿ ਮੈਂ ਅਕਸਰ ਹੀ ਪਾਰਲੀਮੈਟ ਵਿਚ ਅਤੇ ਆਮ ਪਬਲਿਕ ਵਿਚ ਵਿਚਰਦੇ ਹੋਏ ਹਰ ਵਰਗ ਨਾਲ ਸੰਬੰਧਤ ਵੱਡੇ ਮਸਲਿਆ ਨੂੰ ਬਾਦਲੀਲ ਢੰਗ ਨਾਲ ਉਠਾਉਦਾ ਵੀ ਆ ਰਿਹਾ ਹਾਂ ਅਤੇ ਸਰਕਾਰ ਨੂੰ ਆਪਣੇ ਹੀ ਢੰਗ ਨਾਲ ਇਨ੍ਹਾਂ ਮਸਲਿਆ ਨੂੰ ਹੱਲ ਕਰਨ ਲਈ ਜੋਰ ਦੇ ਕੇ ਬੋਲਦਾ ਵੀ ਆ ਰਿਹਾ ਹਾਂ । ਜੋ ਕਿ ਮੇਰਾ ਇਖਲਾਕੀ ਫਰਜ ਵੀ ਹੈ । ਪਰ ਜੇਕਰ ਨਿਰਪੱਖ ਅਖਵਾਉਣ ਵਾਲੀ ਪ੍ਰੈਸ ਤੇ ਸੰਪਾਦਕ ਸਾਹਿਬਾਨ ਨਿਡਰਤਾ ਅਤੇ ਨਿਰਪੱਖਤਾ ਨਾਲ ਇਸ ਤਰ੍ਹਾਂ ਪਾਰਲੀਮੈਟ ਵਿਚ ਉਠਾਉਣ ਵਾਲੀ ਆਵਾਜ ਨੂੰ ਹੋਰ ਤਾਕਤ ਦੇ ਕੇ ਮਜਬੂਤੀ ਹੀ ਨਹੀ ਦੇਣਗੇ, ਫਿਰ ਇਸ ਮੁਲਕ ਵਿਚ ਜਮਹੂਰੀਅਤ ਅਤੇ ਵਿਧਾਨਿਕ ਕਦਰਾਂ ਕੀਮਤਾਂ ਨੂੰ ਕਾਇਮ ਤੇ ਜਿਊਂਦਾ ਰੱਖਣ ਲਈ ਹੋਰ ਕਿਹੜੀ ਤਾਕਤ ਜਾਂ ਸੰਸਥਾਂ ਇਸ ਜਿੰਮੇਵਾਰੀ ਨੂੰ ਪੂਰਨ ਕਰ ਸਕੇਗੀ ? ਉਨ੍ਹਾਂ ਕਿਹਾ ਕਿ ਪ੍ਰੈਸ ਨੂੰ ਬਿਨ੍ਹਾਂ ਕਿਸੇ ਪੱਖਪਾਤ ਤੋ ਆਪਣੇ ਨਿਵਾਸੀਆ ਨੂੰ ਸੱਚਾਈ ਤੋ ਜਾਣੂ ਵੀ ਕਰਵਾਉਦੇ ਰਹਿਣਾ ਚਾਹੀਦਾ ਹੈ ਅਤੇ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਵਿਰੁੱਧ ਆਪਣੀ ਕਲਮ ਨੂੰ ਦ੍ਰਿੜਤਾ ਨਾਲ ਚਲਾਉਦੇ ਰਹਿਣਾ ਚਾਹੀਦਾ ਹੈ । ਤਦ ਹੀ ਜਮਹੂਰੀਅਤ ਅਤੇ ਅਮਨ ਚੈਨ ਦਾ ਸਹੀ ਢੰਗ ਨਾਲ ਬੋਲਬਾਲਾ ਹੋ ਸਕੇਗਾ ਵਰਨਾ ਤਾਨਾਸਾਹੀ ਤੇ ਜਾਬਰ ਹੁਕਮਰਾਨਾਂ ਦੇ ਅਮਲ ਹੀ ਮਜਬੂਤ ਹੋਣਗੇ ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ ਮਿਲਣ ਤੇ ਆਪਣੀ ਆਜਾਦੀ ਨਾਲ ਵਿਚਰਣ ਲਈ ਹੋਰ ਵੀ ਵੱਡੀ ਮੁਸਕਿਲ ਪੇਸ ਆਵੇਗੀ । ਜਿਸਦੇ ਨਤੀਜੇ ਕਦਾਚਿਤ ਇਨਸਾਨੀਅਤ ਪੱਖੀ ਨਹੀ ਨਿਕਲ ਸਕਣਗੇ । ਇਸ ਲਈ ਸਮੁੱਚੀ ਪ੍ਰੈਸ ਨੂੰ ਨਿਰਪੱਖਤਾ ਤੇ ਆਜਾਦੀ ਨਾਲ ਸੱਚ ਉਤੇ ਪਹਿਰਾ ਦੇਣਾ ਬਣਦਾ ਹੈ ਜੋ ਕਿ ਅਜੇ ਨਹੀ ਦਿੱਤਾ ਜਾ ਰਿਹਾ ।

Leave a Reply

Your email address will not be published. Required fields are marked *