ਬੀ.ਐਸ.ਪੀ. ਦੀ ਪਾਰਟੀ ਅਤੇ ਹਮਖਿਆਲ ਪਾਰਟੀਆਂ ਵੱਲੋਂ ਜੋ ਮਨੀਪੁਰ ਦੇ ਦੁਖਾਂਤ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਹਿੱਤ 09 ਅਗਸਤ ਨੂੰ ਬੰਦ ਦਾ ਸੱਦਾ ਹੈ, ਉਸਦੀ ਹਮਾਇਤ ਕੀਤੀ ਜਾਂਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਬੇਸੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਕਾਰੋਬਾਰ, ਵਪਾਰ, ਗੱਡੀਆਂ, ਬੱਸਾਂ ਆਦਿ ਦੇ ਬੰਦ ਦੇ ਜਿਆਦਾ ਹੱਕ ਵਿਚ ਨਹੀ ਹੈ, ਕਿਉਂਕਿ ਇਸ ਨਾਲ ਆਮ ਜਨਤਾ ਨੂੰ ਬਹੁਤ ਵੱਡੀਆ ਤਕਲੀਫਾ ਦਾ ਸਾਹਮਣਾ ਵੀ ਕਰਨਾ ਪੈਦਾ ਹੈ । ਪਰ ਜਦੋ ਕੋਈ ਬਹੁਤ ਹੀ ਵੱਡਾ ਦੁਖਾਂਤ ਵਾਪਰ ਜਾਵੇ ਅਤੇ ਹੁਕਮਰਾਨ ਉਸ ਲਈ ਦੋਸ਼ੀ ਹੋਣ ਅਤੇ ਜਨਤਾ ਨੂੰ ਇਨਸਾਫ਼ ਨਾ ਦਿੱਤਾ ਜਾਵੇ ਤਾਂ ਇਨਸਾਨੀ ਕਦਰਾਂ-ਕੀਮਤਾਂ ਅਤੇ ਵਿਧਾਨਿਕ ਨਿਯਮਾਂ, ਅਸੂਲਾਂ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੀ ਹਕੂਮਤ ਵੱਲੋ ਕੱਟੜਵਾਦ ਦੀ ਸੋਚ ਅਧੀਨ ਕਿਸੇ ਅਪਣਾਈ ਜਾਣ ਵਾਲੀ ਤਾਨਾਸਾਹੀ ਨੀਤੀ ਦੇ ਵਿਰੁੱਧ ਜਾਂ ਦੋਸ਼ੀਆਂ ਦੀ ਹਕੂਮਤ ਵੱਲੋ ਸਰਪ੍ਰਸਤੀ ਕਰਨ ਦੇ ਵਿਰੁੱਧ ਸਭ ਇਨਸਾਫ਼ ਪਸ਼ੰਦ ਜਮਾਤਾਂ ਤੇ ਸਖਸ਼ੀਅਤਾਂ ਵੱਲੋ ਅਜਿਹੀ ਕਾਰਵਾਈ ਵਿਰੁੱਧ ਪ੍ਰਤੀਕ ਤੌਰ ਤੇ ਸਰਕਾਰ ਦੇ ਬੋਲੇ ਕੰਨਾਂ, ਅੰਨੀਆਂ ਅੱਖਾਂ ਵਿਰੁੱਧ ਮਜ਼ਬੂਤੀ ਨਾਲ ਰੋਸ਼ ਜ਼ਰੂਰ ਹੋਣਾ ਚਾਹੀਦਾ ਹੈ । ਜੋ ਬੀ.ਐਸ.ਪੀ ਪਾਰਟੀ ਅਤੇ ਹੋਰ ਹਮਖਿਆਲ ਪਾਰਟੀਆਂ ਵੱਲੋ ਮਨੀਪੁਰ ਵਿਖੇ ਨਿਰਦੋਸ਼ ਬੀਬੀਆਂ ਨਾਲ ਮੈਤਈ ਬਹੁਗਿਣਤੀ ਫਿਰਕੇ ਦੇ ਲੋਕਾਂ ਵੱਲੋ ਘੱਟ ਗਿਣਤੀ ਬੀਬੀਆਂ ਨਾਲ ਅਤਿ ਸ਼ਰਮਨਾਕ ਕਾਰਵਾਈ ਕੀਤੀ ਗਈ ਹੈ । ਜਿਸ ਵਿਰੁੱਧ ਕੋਈ ਵੀ ਕਾਰਵਾਈ ਕਰਨ ਲਈ ਮਨੀਪੁਰ ਦੀ ਸ੍ਰੀ ਬਿਰੇਨ ਦੀ ਅਤੇ ਸੈਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਵੱਲੋ 2 ਮਹੀਨੇ ਤੱਕ ਕੋਈ ਐਕਸਨ ਨਾ ਲੈਣਾ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਇਨ੍ਹਾਂ ਗੈਰ ਇਨਸਾਨੀ ਅਤੇ ਗੈਰ ਵਿਧਾਨਿਕ ਕਾਰਵਾਈਆ ਦੀ ਸਰਪ੍ਰਸਤੀ ਫਿਰਕੂ ਬੀਜੇਪੀ-ਆਰ.ਐਸ.ਐਸ ਪਾਰਟੀਆਂ ਕਰ ਰਹੀਆ ਹਨ । ਇਹ ਦੋਵੇ ਸਰਕਾਰਾਂ ਸਿੱਧੇ ਤੌਰ ਤੇ ਇਸ ਅਤਿ ਸ਼ਰਮਨਾਕ ਦੁਖਾਂਤ ਲਈ ਜਿੰਮੇਵਾਰ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੰਭੀਰ ਵਿਸੇ ਤੇ ਕੀਤੇ ਜਾਣ ਵਾਲੇ ਬੰਦ ਦੀ ਪੂਰਨ ਤੌਰ ਤੇ ਜਿਥੇ ਹਮਾਇਤ ਕਰਦੇ ਹਾਂ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਤੇ ਪੰਜਾਬੀਆਂ ਨੂੰ ਇਸਨੂੰ ਕਾਮਯਾਬ ਕਰਨ ਦੀ ਅਪੀਲ ਵੀ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 09 ਅਗਸਤ ਦੇ ਬੰਦ ਦੀ ਆਈ ਕਾਲ ਦੀ ਇਖਲਾਕੀ ਤੌਰ ਤੇ ਚੰਗੀਆਂ ਗੱਲਾਂ ਨੂੰ ਮਜ਼ਬੂਤ ਕਰਨ ਅਤੇ ਮਾੜੀਆ ਪਿਰਤਾਂ ਦਾ ਵਿਰੋਧ ਕਰਨ ਹਿੱਤ ਇਸਦੀ ਪੂਰਨ ਹਮਾਇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਮਨੀਪੁਰ ਦੇ ਦੁਖਾਂਤ ਲਈ ਇਹ ਬੰਦ ਕੀਤਾ ਜਾ ਰਿਹਾ ਹੈ, ਇਸ ਵਿਚ ਹਰਿਆਣਾ ਵਿਚ ਜਿਥੇ ਸ੍ਰੀ ਖੱਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਹੈ ਅਤੇ ਜਿਥੇ ਮੁਸਲਮਾਨਾਂ, ਇਸਾਈਆ ਅਤੇ ਹੋਰ ਘੱਟ ਗਿਣਤੀਆ ਉਤੇ ਸਾਜਸੀ ਹਮਲੇ ਹੋਏ ਹਨ, ਅੱਗਾਂ ਲਗਾਈਆ ਗਈਆ ਹਨ, ਮਸਜਿਦਾਂ ਤੇ ਗਿਰਜਾਘਰਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ, ਮਰਨ ਵਾਲਿਆ ਵਿਚ ਇਕ ਇਮਾਮ ਵੀ ਹਨ ਅਤੇ ਹੋਰ 4 ਨਿਰਦੋਸ਼ ਵੀ ਮੌਤ ਦੇ ਮੂੰਹ ਵਿਚ ਚਲੇ ਗਏ ਹਨ । ਉਸ ਵਿਰੁੱਧ ਅਤੇ ਜੋ ਬੀਤੇ ਕੁਝ ਦਿਨ ਪਹਿਲੇ ਪੰਜਾਬ ਸੂਬੇ ਵਿਚ ਵੱਸਣ ਵਾਲੀ ਸਿੱਖ ਨੌਜਵਾਨੀ ਤੇ ਸਿੱਖ ਪਰਿਵਾਰਾਂ ਨੂੰ ਸੈਟਰ ਦੀ ਐਨ.ਆਈ.ਏ ਏਜੰਸੀ ਵੱਲੋ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਵੱਡੇ ਪੱਧਰ ਤੇ ਘਰਾਂ ਦੀ ਤਲਾਸੀ, ਅਪਮਾਨ ਕੀਤਾ ਗਿਆ ਹੈ ਅਤੇ ਸਿੱਖਾਂ ਦੇ ਜਰੂਰੀ ਦਸਤਾਵੇਜ ਐਨ.ਆਈ.ਏ ਜਬਰੀ ਖੋਹਕੇ ਲੈ ਗਈ ਹੈ । ਇਸ ਹਕੂਮਤੀ ਦਹਿਸਤ ਵਿਰੁੱਧ ਵੀ ਇਸ ਬੰਦ ਵਿਚ ਇਹ ਮੁੱਦੇ ਨਾਲ ਹੀ ਉਠਾਉਣੇ ਚਾਹੀਦੇ ਹਨ ਕਿਉਂਕਿ ਇਹ ਸਭ ਹਕੂਮਤੀ ਜਬਰ ਤੇ ਤਾਨਾਸਾਹੀ ਨੀਤੀਆ ਦੀ ਬਦੌਲਤ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਜ਼ਬਰ ਜੁਲਮ, ਬੇਇਨਸਾਫ਼ੀਆਂ, ਵਿਤਕਰਿਆ ਵਿਰੁੱਧ ਆਪਣੇ ਜਨਮ ਤੋ ਹੀ ਆਵਾਜ ਉਠਾਉਦਾ ਆ ਰਿਹਾ ਹੈ ਅਤੇ ਉਠਾਉਦਾ ਰਹੇਗਾ। ਇਸਦੇ ਨਾਲ ਹੀ ਇਨਸਾਨੀਅਤ ਤੇ ਸਮਾਜ ਦੀ ਬਿਹਤਰੀ ਲਈ ਜੋ ਸਾਡੀਆ ਜਿੰਮੇਵਾਰੀਆ ਹਨ, ਉਨ੍ਹਾਂ ਨੂੰ ਵੀ ਕਦੀ ਪੂਰਾ ਕਰਨ ਤੋ ਪਿੱਛੇ ਨਹੀ ਹੱਟਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਸਿਆਸੀ ਜਮਾਤਾਂ, ਕੌਮਾਂ, ਧਰਮ, ਵਰਗ, ਕਬੀਲੇ ਉਪਰੋਕਤ ਹੋਈਆ ਤਿੰਨੇ ਬੇਇਨਸਾਫ਼ੀਆਂ ਵਿਰੁੱਧ ਸੈਟਰ ਦੀ ਮੋਦੀ ਹਕੂਮਤ, ਮਨੀਪੁਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ, ਹਰਿਆਣੇ ਦੀ ਖੱਟਰ ਹਕੂਮਤ ਅਤੇ ਐਨ.ਆਈ.ਏ. ਦੇ ਜਬਰ ਵਿਰੁੱਧ ਸਮੂਹਿਕ ਤੌਰ ਤੇ ਆਵਾਜ ਬੁਲੰਦ ਕਰਦੇ ਹੋਏ ਹੁਕਮਰਾਨਾਂ ਨੂੰ ਮਜਬੂਰ ਕਰ ਦੇਣਗੇ ਕਿ ਕਿਸੇ ਵੀ ਘੱਟ ਗਿਣਤੀ ਨਾਲ ਹੁਕਮਰਾਨ ਜਾਂ ਅਫਸਰਸਾਹੀ ਜ਼ਬਰ ਜਿਆਦਤੀ ਨਾ ਕਰੇ । ਇਥੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇ ।

Leave a Reply

Your email address will not be published. Required fields are marked *