ਪੰਜਾਬ ਸਰਕਾਰ, ਪਲਾਨਿੰਗ ਬੋਰਡ ਨੀਵੇ ਸਥਾਨਾਂ ਦੇ ਮਕਾਨ ਤੇ ਇਮਾਰਤਾਂ ਨੂੰ ਉੱਚਾ ਚੁੱਕਵਾਉਣ ਲਈ ਮਾਹਰ ਇੰਜਨੀਅਰਾਂ ਦੇ ਸਹਿਯੋਗ ਨਾਲ ਉਦਮ ਕਰੇ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਜੋ ਕੁਝ ਦਿਨ ਪਹਿਲੇ ਸਮੁੱਚੇ ਪੰਜਾਬ ਵਿਚ ਭਾਖੜਾ ਡੈਮ ਦੇ ਗੇਟ ਖੋਲਣ ਅਤੇ ਬਾਰਿਸਾਂ ਦੀ ਬਹੁਤਾਤ ਹੋਣ ਦੀ ਬਦੌਲਤ ਭਾਰੀ ਹੜ੍ਹਾਂ ਨੇ ਪੰਜਾਬੀਆਂ ਦੇ ਮਕਾਨਾਂ, ਕਾਰੋਬਾਰਾਂ ਵਿਚ ਦਾਖਲ ਹੋ ਕੇ ਵੱਡਾ ਨੁਕਸਾਨ ਕੀਤਾ ਹੈ । ਉਸਦੀ ਵਜਹ ਜਿਥੇ ਸਰਕਾਰ ਦੇ ਡਰੇਨ ਅਤੇ ਸਿੰਚਾਈ ਵਿਭਾਗ ਦੀ ਅਫਸਰਸਾਹੀ ਵੱਲੋ ਸਮੇ ਨਾਲ ਦਰਿਆਵਾ, ਨਹਿਰਾਂ, ਚੋਇਆ, ਖਾਲਿਆ ਦੀ ਸਫਾਈ ਨਾ ਹੋਣ ਅਤੇ ਬੰਨ੍ਹਾਂ ਦੀ ਦੁਆਰਾ ਮੁਰੰਮਤ ਨਾ ਹੋਣ ਦੀ ਬਦੌਲਤ ਇਹ ਨੁਕਸਾਨ ਹੋਇਆ ਹੈ । ਉਸ ਵਿਚ ਦੂਸਰਾ ਵੱਡਾ ਕਾਰਨ ਇਹ ਹੈ ਕਿ ਪਲਾਨਿੰਗ ਬੋਰਡ ਪੰਜਾਬ ਤੇ ਜਿ਼ਲ੍ਹਾ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਨੀਵੇ ਸਥਾਨਾਂ ਉਤੇ ਕਲੋਨੀਆ ਵਿਚ ਪਲਾਟ ਵੇਚਣ ਦੀ ਇਜਾਜਤ ਦੇ ਕੇ ਇਹ ਗੈਰ ਨਿਯੀਮੀਆਂ ਕੀਤੀਆ ਹਨ । ਸਾਡੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸ. ਮਨਜੀਤ ਸਿੰਘ ਪਿੰਡ ਜੰਡਾਲੀ, ਸ. ਭੁਪਿੰਦਰ ਸਿੰਘ ਡੇਰਾ ਮੀਰ ਮੀਰਾ ਨੇ ਆਪਣੇ ਮਕਾਨਾਂ ਨੂੰ ਮਕਾਨ ਉੱਚਾ ਚੁੱਕਣ ਵਾਲਿਆ ਤੋ ਚੁਕਵਾਕੇ ਇਸ ਮੁਸਕਿਲ ਨੂੰ ਹੱਲ ਕਰ ਲਿਆ ਹੈ । ਜੋ ਬਹੁਤ ਹੀ ਵਧੀਆ ਅਤੇ ਸਮੇ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦੇ ਅਨੁਕੂਲ ਹੈ । ਸਾਡੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ, ਪਲਾਨਿੰਗ ਬੋਰਡ ਪੰਜਾਬ ਨੂੰ ਇਹ ਅਤਿ ਸੰਜੀਦਾ ਅਪੀਲ ਹੈ ਕਿ ਉਹ ਇੰਜਨੀਅਰਿੰਗ ਕਾਲਜ ਲੁਧਿਆਣਾ ਅਤੇ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਸਿਰਕੱਢ ਪ੍ਰੋਫੈਸਰਾਂ ਤੇ ਮਾਹਰ ਵਿਦਿਆਰਥੀਆਂ ਦੀ ਮਦਦ ਨਾਲ ਨੀਵੇ ਸਥਾਨਾਂ ਤੇ ਉਸਾਰੇ ਮਕਾਨਾਂ ਨੂੰ ਉੱਚਾ ਚੁਕਵਾਉਣ ਵਿਚ ਸਰਕਾਰੀ ਫੰਡਾਂ ਰਾਹੀ ਇਕ ਯੋਜਨਾ ਬਣਾਉਣ ਜਿਸਦਾ ਖਰਚਾਂ ਸਰਕਾਰ ਵੱਲੋ ਕੀਤਾ ਜਾਵੇ ਅਤੇ ਅਜਿਹੇ ਸਥਾਨ ਜਿਥੇ ਪਾਣੀ ਜਿਆਦਾ ਮਾਰ ਕਰ ਰਿਹਾ ਹੈ, ਉਨ੍ਹਾਂ ਮਕਾਨਾਂ ਨੂੰ ਉਪਰ ਚੁੱਕਵਾਕੇ ਸਮੁੱਚੇ ਪੰਜਾਬ ਦੇ ਨਿਵਾਸੀਆ ਦੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਭਾਰੀ ਹੜਾਂ ਦੀ ਬਦੌਲਤ ਪੰਜਾਬ ਵਿਸੇਸ ਤੌਰ ਤੇ ਮਾਲਵੇ ਦੇ ਜਿ਼ਲ੍ਹਿਆਂ ਤੇ ਪਿੰਡਾਂ ਵਿਚ ਘੱਗਰ ਦਰਿਆ ਤੇ ਹੋਰ ਨਹਿਰਾਂ ਦੇ ਪਾਣੀ ਰਾਹੀ ਇਥੋ ਦੇ ਨਿਵਾਸੀਆ ਦੇ ਹੋਏ ਵੱਡੇ ਨੁਕਸਾਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਇਸ ਗੰਭੀਰ ਮਸਲੇ ਨੂੰ ਪੰਜਾਬ ਸਰਕਾਰ, ਪਲਾਨਿੰਗ ਬੋਰਡ ਪੰਜਾਬ ਵੱਲੋ ਸਰਕਾਰੀ ਖਰਚੇ ਉਤੇ ਲੋਕਾਂ ਨੂੰ ਦਰਪੇਸ ਆ ਰਹੀ ਇਸ ਹੜ੍ਹਾਂ ਦੇ ਪਾਣੀ ਦੀ ਮੁਸਕਿਲ ਨੂੰ ਹੱਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਾਡੇ ਇਲਾਕੇ ਦੇ ਉਪਰੋਕਤ 2 ਆਮ ਪਰਿਵਾਰ ਆਪਣੀ ਹੜ੍ਹਾਂ ਦੀ ਮਾਰ ਵਿਚ ਆਏ ਮਕਾਨਾਂ ਨੂੰ ਉਪਰ ਚੁੱਕਵਾਕੇ ਇਸ ਮੁਸਕਿਲ ਨੂੰ ਹੱਲ ਕਰ ਚੁੱਕੇ ਹਨ, ਤਾਂ ਪੰਜਾਬ ਸਰਕਾਰ ਅਤੇ ਪਲਾਨਿੰਗ ਬੋਰਡ ਪੰਜਾਬ ਨੂੰ ਵੀ ਇੰਜਨੀਅਰਿੰਗ ਕਾਲਜਾਂ ਦੇ ਮਾਹਰ ਪ੍ਰੌਫੈਸਰਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ, ਨੀਵੇ ਸਥਾਨਾਂ ਤੇ ਬਣੇ ਮਕਾਨਾਂ ਤੇ ਇਮਾਰਤਾਂ ਨੂੰ ਚੁੱਕਵਾਉਣ ਲਈ ਇਕ ਵਿਸੇਸ ਯੋਜਨਾ ਤਿਆਰ ਕਰਨੀ ਬਣਦੀ ਹੈ । ਜਿਸ ਉਤੇ ਆਉਣ ਵਾਲਾ ਖਰਚਾ ਪੰਜਾਬ ਸਰਕਾਰ ਜਾਂ ਹੋਰ ਵੱਡੇ ਅਦਾਰੇ ਇਕ ਯੋਜਨਾ ਤਹਿਤ ਕਰਨ ਤਾਂ ਕਿ ਹੜ੍ਹਾਂ ਦੀ ਮਾਰ ਤੋ ਪੰਜਾਬੀਆਂ ਦੇ ਹੋਏ ਵੱਡੇ ਮਾਲੀ ਨੁਕਸਾਨ ਦੀ ਬਦੌਲਤ ਉਨ੍ਹਾਂ ਨੂੰ ਵੱਡੇ ਸੰਕਟ ਵਿਚੋ ਕੱਢਣ ਦੀ ਜਿੰਮੇਵਾਰੀ ਸਰਕਾਰੀ ਪੱਧਰ ਤੇ ਬਣਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਪਲਾਨਿੰਗ ਬੋਰਡ ਪੰਜਾਬ ਇਸ ਗੰਭੀਰ ਵਿਸੇ ਤੇ ਜਲਦੀ ਹੀ ਇਸ ਦਿਸਾ ਦੇ ਮਾਹਿਰਾਂ ਦੀ ਇਕ ਇਕੱਤਰਤਾ ਜਲਦੀ ਚੰਡੀਗੜ੍ਹ ਵਿਚ ਸੱਦਕੇ ਅਮਲੀ ਰੂਪ ਵਿਚ ਇਕ ਯੋਜਨਾ ਤਿਆਰ ਕਰਕੇ ਆਉਣ ਵਾਲੇ ਦਿਨਾਂ ਵਿਚ ਇਸਦੀ ਜਿੰਮੇਵਾਰੀ ਨੂੰ ਪੂਰਨ ਕਰਨ ਵਿਚ ਯੋਗਦਾਨ ਪਾਉਣਗੇ ।

Leave a Reply

Your email address will not be published. Required fields are marked *