ਜਿਵੇਂ ਕਸ਼ਮੀਰੀ ਨੌਜ਼ਵਾਨਾਂ ਨੂੰ ਹੁਕਮਰਾਨ ਨਿਸ਼ਾਨਾਂ ਬਣਾਉਦੇ ਰਹੇ ਹਨ, ਹੁਣ ਉਸੇ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਬਣਾਇਆ ਜਾ ਰਿਹਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 24 ਜੁਲਾਈ ( ) “ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ, ਰਾਅ, ਆਈ.ਬੀ, ਮਿਲਟਰੀ ਇਟੈਲੀਜੈਸ ਆਦਿ ਖੂਫੀਆ ਏਜੰਸੀਆਂ ਰਲਕੇ ਅਕਸਰ ਹੀ ਜਿਨ੍ਹਾਂ ਸੂਬਿਆਂ ਦੇ ਨਿਵਾਸੀ ਸੈਟਰ ਤੇ ਸੂਬਾ ਸਰਕਾਰਾਂ ਦੀਆਂ ਜਿਆਦਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹਨ, ਉਨ੍ਹਾਂ ਕੌਮਾਂ ਤੇ ਫਿਰਕਿਆ ਨੂੰ ਸੈਟਰ ਸਰਕਾਰ ਗੋਲੀ-ਬੰਦੂਕ ਦੀ ਅਣਮਨੁੱਖੀ ਨੀਤੀ ਨਾਲ ਪਹਿਲੇ ਅਖਬਾਰਾਂ, ਮੀਡੀਏ ਵਿਚ ਬਦਨਾਮ ਕਰਦੀ ਹੈ, ਫਿਰ ਉਨ੍ਹਾਂ ਨੂੰ ਮਾਰਨ ਦੀ ਪ੍ਰਵਾਨਗੀ ਹਾਸਿਲ ਕਰਕੇ ਜ਼ਬਰ-ਜੁਲਮ ਢਾਹੁੰਦੀ ਹੈ । ਅਜਿਹੇ ਕਸ਼ਮੀਰੀਆ, ਅਸਾਮੀਆ, ਗੋਰਖਿਆ, ਨਾਗਿਆ, ਮਿਜੋਆ, ਮਨੀਪੁਰੀਆ, ਛੱਤੀਸਗੜ੍ਹ ਅਤੇ ਝਾਰਖੰਡ ਦੇ ਜੰਗਲਾਂ ਵਿਚ ਰਹਿਣ ਵਾਲੇ ਕਬੀਲਿਆ ਨੂੰ ਨਿਸ਼ਾਨਾਂ ਬਣਾਉਦੇ ਰਹੇ ਹਨ । ਅੱਜ ਉਸ ਸਾਜਿਸ ਦੇ ਅਮਲ ਅਧੀਨ ਹੁਕਮਰਾਨ, ਖੂਫੀਆ ਏਜੰਸੀਆ, ਗ੍ਰਹਿ ਵਿਭਾਗ ਦਿੱਲੀ ਵੱਲੋ ਬੱਬਰ ਖਾਲਸਾ ਇੰਟਰਨੈਸਨਲ, ਕੇ.ਐਲ.ਐਫ, ਕੇ.ਟੀ.ਐਫ ਆਦਿ ਜੁਝਾਰੂ ਜਥੇਬੰਦੀਆਂ ਦੇ ਨਾਮ ਲੈਕੇ ਸਿੱਖ ਨੌਜਵਾਨਾਂ ਉਤੇ ਝੂਠੇ ਕੇਸ ਦਰਜ ਕਰਕੇ ਤਫਤੀਸ਼ਾਂ ਕੀਤੀਆ ਜਾ ਰਹੀਆ ਹਨ ਅਤੇ ਫਿਰ ਉਨ੍ਹਾਂ ਉਤੇ ਤਸੱਦਦ ਢਾਹਕੇ ਕਸਮੀਰੀਆ ਦੀ ਤਰ੍ਹਾਂ ਘਾਣ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ । ਇਸੇ ਸੋਚ ਅਧੀਨ ਸਾਡੇ 6 ਸਿੱਖ ਨੌਜਵਾਨਾਂ ਨੂੰ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਵਿਚ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਮਾਨਸਾ ਵਿਚ, ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਵਿਚ, ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਵਿਚ, ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ ਅਤੇ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿਚ ਨਿਸ਼ਾਨਾਂ ਬਣਾਇਆ ਗਿਆ । ਪੋਲੋਨੀਅਮ ਨਾਮ ਦੀ ਜਹਿਰੀਲੀ ਦਵਾਈ ਜਿਸ ਰਾਹੀ ਰੂਸ ਦੇ ਖੂਫੀਆ ਏਜੰਟ ਲੈਫ. ਕਰਨਲ ਐਲਗਜੈਡਰ ਲਿਟਵਿਨੋਕੋ ਨੂੰ ਬਰਤਾਨੀਆ ਵਿਚ ਉਪਰੋਕਤ ਜ਼ਹਿਰੀਲੀ ਦਵਾਈ ਦੇ ਕੇ ਖਤਮ ਕੀਤਾ ਗਿਆ ਸੀ । ਇਹ ਦਵਾਈ ਕੈਸਰ ਦੀ ਬਿਮਾਰੀ ਨੂੰ ਤੇਜ਼ੀ ਨਾਲ ਉਤਪੰਨ ਕਰਦੀ ਹੈ । ਇਸੇ ਦਵਾਈ ਨਾਲ ਅਵਤਾਰ ਸਿੰਘ ਖੰਡਾ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਗਿਆ । ਜਦੋਕਿ ਨਾ ਤਾਂ ਉਸਨੂੰ ਬਚਪਨ ਵਿਚ, ਨਾ ਜਵਾਨੀ ਵਿਚ ਅਤੇ ਨਾ ਹੀ ਹੁਣ ਕਿਸੇ ਤਰ੍ਹਾਂ ਦੀ ਕੈਸਰ ਦੀ ਬਿਮਾਰੀ ਸੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਤੇ ਇਨ੍ਹਾਂ ਦੀਆਂ ਏਜੰਸੀਆਂ ਵੱਲੋਂ ਵਿਰੋਧੀ ਵਿਚਾਰ ਰੱਖਣ ਵਾਲੀਆ ਕੌਮਾਂ ਦੇ ਆਗੂਆਂ ਨੂੰ ਸਾਜਸੀ ਢੰਗਾਂ ਨਾਲ ਮਾਰ ਮੁਕਾਉਣ ਜਾਂ ਫਿਰ ਜ਼ਹਿਰੀਲੀਆਂ ਦਵਾਈਆ ਰਾਹੀ ਮੌਤ ਦੇ ਮੂੰਹ ਵਿਚ ਧਕੇਲਣ ਦੀਆਂ ਅਣਮਨੁੱਖੀ ਹਕੂਮਤੀ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਵੱਲੋ ਬੱਬਰ ਖ਼ਾਲਸਾ, ਕੇ.ਐਲ.ਐਫ, ਕੇ.ਟੀ.ਐਫ ਆਦਿ ਜਥੇਬੰਦੀਆਂ ਦੇ ਨਾਮ ਲੈਕੇ ਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਅਮਨਦੀਪ ਸਿੰਘ ਅਰਸ ਡੱਲਾ, ਲਖਵੀਰ ਸਿੰਘ ਸੰਧੂ ਲੰਡਾ ਵਰਗੇ ਸਿੱਖ ਨੌਜਵਾਨਾਂ ਨੂੰ ਅਜਿਹੀਆ ਸੂਚੀਆਂ ਵਿਚ ਦਰਜ ਕਰਕੇ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਉਣ ਦੇ ਨਾਲ-ਨਾਲ ਦਹਿਸਤ ਪੈਦਾ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ । ਇਸੇ ਸੋਚ ਅਧੀਨ ਐਨ.ਆਈ.ਏ. 16 ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ । ਇਨ੍ਹਾਂ ਨੂੰ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਨਾਲ ਐਨ.ਆਈ.ਏ ਵੱਲੋ ਜੋੜਿਆ ਜਾ ਰਿਹਾ ਹੈ । ਅਰਸ ਡੱਲਾ ਜੋ ਇਸ ਸਮੇ ਕੈਨੇਡਾ ਵਿਚ ਹੈ, ਉਸਨੂੰ ਹਰਦੀਪ ਸਿੰਘ ਨਿੱਝਰ ਨਾਲ ਜੋੜਕੇ ਝੂਠੇ ਦੋਸ਼ਾਂ ਰਾਹੀ ਨਿਸ਼ਾਨਾਂ ਬਣਾਉਣ ਦੇ ਅਮਲ ਕੀਤੇ ਜਾ ਰਹੇ ਹਨ । ਇਨ੍ਹਾਂ ਨੂੰ ਵੱਖਵਾਦੀ ਕਾਰਵਾਈਆ ਨਾਲ ਜੋੜਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਪਰ ਜੋ ਸ. ਹਰਜੋਤ ਸਿੰਘ ਤੇ ਕਸਮੀਰ ਸਿੰਘ ਗਲਵੱਡੀ, ਤਰਸੇਮ ਸਿੰਘ ਦੁਬਈ, ਹਰਜੀਤ ਸਿੰਘ ਨੂੰ ਵੀ ਅਜਿਹੀਆ ਗਤੀਵਿਧੀਆ ਨਾਲ ਜੋੜਕੇ ਸਾਜਿਸਾਂ ਹੋ ਰਹੀਆ ਹਨ । ਜਦੋਕਿ ਇਹ ਸਿੱਖ ਨੌਜਵਾਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬੱਤ ਦੇ ਭਲੇ ਵਾਲੀ ਸੋਚ ਵਿਚ ਯਕੀਨ ਰੱਖਦੀ ਹੋਈ ਆਪਣੀ ਜਿੰਦਗੀ ਦੇ ਕਈ ਪਲਾਂ ਨੂੰ ਮਨੁੱਖਤਾ ਦੀ ਬਿਹਤਰੀ ਵਿਚ ਲਗਾਉਣ ਵਿਚ ਦਿਲਚਸਪੀ ਰੱਖਦੀ ਹੈ। ਪਰ ਹੁਕਮਰਾਨਾਂ ਵੱਲੋ ਇਸ ਤਰ੍ਹਾਂ ਬਿਨ੍ਹਾਂ ਕਿਸੇ ਗੈਰ ਦਲੀਲ ਢੰਗ ਤੋ ਨਿਸ਼ਾਨਾਂ ਬਣਾਕੇ ਕੌਮ ਨੂੰ ਬਦਨਾਮ ਕਰਨ ਤੇ ਕੌਮੀ ਨੌਜਵਾਨੀ ਨੂੰ ਗੋਲੀਆ-ਬੰਦੂਕ ਦਾ ਨਿਸ਼ਾਨਾਂ ਬਣਾਉਣ ਦੀ ਕਾਰਵਾਈ ਬਿਲਕੁਲ ਵੀ ਬਰਦਾਸਤਯੋਗ ਨਹੀ ਹੈ । 

ਸ. ਮਾਨ ਨੇ ਕਿਹਾ ਕਿ ਅਮਰੀਕਾ, ਬਰਤਾਨੀਆ, ਕੈਨੇਡਾ, ਆਸਟ੍ਰੇਲੀਆ ਵਿਚ ਇੰਡੀਆ ਦੇ ਸਥਿਤ ਸਫਾਰਤਖਾਨਿਆ ਦੇ ਸਫੀਰਾਂ ਦੀ ਸੁਰੱਖਿਆ ਲਈ ਉਚੇਚੇ ਤੌਰ ਤੇ ਇਨ੍ਹਾਂ ਬਾਹਰਲੀਆਂ ਸਰਕਾਰਾਂ ਨੂੰ ਲਿਖਿਆ ਹੈ ਜਿਸ ਤੋ ਇਹ ਪ੍ਰਤੱਖ ਹੁੰਦਾ ਹੈ ਕਿ ਆਪਣੇ ਸਫਾਰਤਖਾਨਿਆ ਦੇ ਉੱਚ ਅਧਿਕਾਰੀਆਂ ਰਾਹੀ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਖਤਮ ਕਰਨ ਦੇ ਮਨਸੂਬਿਆ ਉਤੇ ਇੰਡੀਅਨ ਹੁਕਮਰਾਨ ਅਮਲ ਕਰਦੇ ਰਹੇ ਹਨ । ਇਹੀ ਵਜਹ ਹੈ ਕਿ ਅੱਜ ਇੰਡੀਆ ਨੂੰ ਉਪਰੋਕਤ ਮੁਲਕਾਂ ਵਿਚ ਸਥਿਤ ਸਫਾਰਤਖਾਨਿਆ ਦੇ ਸਫੀਰਾਂ ਦੀ ਜਾਨ-ਮਾਲ ਦੀ ਰੱਖਿਆ ਲਈ ਗੁਜਾਰਿਸ ਕਰਨੀ ਪੈ ਰਹੀ ਹੈ । ਜਦੋਕਿ ਇਹ ਮੁਲਕ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਅਮਨ ਚੈਨ ਦੇ ਹਾਮੀ ਹਨ । ਇਨ੍ਹਾਂ ਮੁਲਕਾਂ ਵਿਚ ਸਭ ਕੌਮਾਂ, ਧਰਮਾਂ ਨਾਲ ਸੰਬੰਧਤ ਨਿਵਾਸੀ ਆਪਣੀ ਹਰ ਤਰ੍ਹਾਂ ਦੀ ਆਜਾਦੀ ਨਾਲ ਕਾਨੂੰਨ ਦੀ ਪਾਲਣਾ ਕਰਦੇ ਹੋਏ ਵਿਚਰ ਸਕਦੇ ਹਨ ।

Leave a Reply

Your email address will not be published. Required fields are marked *