ਪੰਜਾਬ ਵਿਚ ਭਾਰੀ ਹੜ੍ਹਾਂ ਦੀ ਬਦੌਲਤ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਕਣਕ, ਚੌਲ, ਦਾਲਾਂ ਆਦਿ ਘਰਾਂ ‘ਚ ਖਾਣ-ਪੀਣ ਦੇ ਸਮਾਨ ਦੀ ਬਰਬਾਦੀ ਕਾਰਨ ਪੰਜਾਬੀ ਵੱਡੀ ਮੁਸ਼ਕਿਲ ਵਿਚ : ਮਾਨ

ਫ਼ਤਹਿਗੜ੍ਹ ਸਾਹਿਬ, 19 ਜੁਲਾਈ ( ) “ਉਸ ਸਰਕਾਰ ਨੂੰ ਹੀ ਅਤੇ ਪ੍ਰਬੰਧ ਨੂੰ ਸਫ਼ਲ ਕਿਹਾ ਜਾ ਸਕਦਾ ਹੈ, ਜੋ ਆਪਣੇ ਸਟੇਟ ਜਾਂ ਸੂਬੇ ਦੇ ਨਿਵਾਸੀਆਂ ਨੂੰ ਆਪਣੇ ਪ੍ਰਬੰਧ ਰਾਹੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਣ ਹੀ ਨਾ ਦੇਵੇ। ਜੇਕਰ ਕੁਦਰਤੀ ਆਫ਼ਤ, ਬਿਮਾਰੀਆਂ, ਹੜ੍ਹ, ਤੂਫਾਨ ਆਦਿ ਦੀ ਬਦੌਲਤ ਬਸਿੰਦਿਆ ਨੂੰ ਵੱਡੀਆਂ ਮੁਸਕਿਲਾਂ ਸਾਹਮਣੇ ਆ ਜਾਣ ਤਾਂ ਸੁਹਿਰਦ ਸਰਕਾਰਾਂ ਉਚੇਚੇ ਤੌਰ ਤੇ ਹਰ ਪੱਧਰ ਦਾ ਪ੍ਰਬੰਧ ਕਰਕੇ ਆਪਣੇ ਨਿਵਾਸੀਆ ਦੇ ਦੁੱਖ ਵਿਚ ਬੌਹੜਦੀਆਂ ਹਨ ਅਤੇ ਉਨ੍ਹਾਂ ਉਤੇ ਆਏ ਕਸਟ ਨੂੰ ਸਹਿਯੋਗ ਕਰਕੇ ਹਲਕਾ ਤੇ ਦੂਰ ਕਰਦੀਆਂ ਹਨ । ਜੇਕਰ ਮੁਸਕਿਲ ਆਉਣ ਉਪਰੰਤ ਹੋਣ ਵਾਲੇ ਨੁਕਸਾਨ ਦੀ ਪੂਰਤੀ ਵੀ ਕੋਈ ਸਰਕਾਰ ਪੂਰਨ ਕਰਨ ਦੀ ਜਿੰਮੇਵਾਰੀ ਨਾ ਨਿਭਾਅ ਸਕੇ ਤਾਂ ਅਜਿਹੇ ਕਿਸੇ ਸਰਕਾਰ ਜਾਂ ਪ੍ਰਬੰਧ ਨੂੰ ਪੂਰਨ ਰੂਪ ਵਿਚ ਫੇਲ੍ਹ ਹੀ ਆਖਿਆ ਜਾਵੇਗਾ । ਜੋ ਬੀਤੇ ਕੁਝ ਦਿਨ ਪਹਿਲੇ ਸਰਕਾਰ ਦੀਆਂ ਨਲਾਇਕੀਆਂ ਦੀ ਬਦੌਲਤ ਸਹੀ ਸਮੇ ਤੇ ਬਰਸਾਤੀ ਪਾਣੀ ਦੀ ਨਦੀਆਂ, ਨਾਲੀਆਂ ਰਾਹੀ ਸਫ਼ਾਈ ਕਰਕੇ ਜਾਂ ਕੰਮਜੋਰ ਹੋਏ ਬੰਨ੍ਹਾਂ ਨੂੰ ਮੁਰੰਮਤ ਨਾ ਕਰਕੇ ਗੈਰ ਜਿੰਮੇਵਰਾਨਾਂ ਅਮਲ ਹੋਏ ਹਨ, ਉਸਦੀ ਬਦੌਲਤ ਹੀ ਪੰਜਾਬੀਆਂ ਦੇ ਘਰ-ਕਾਰੋਬਾਰਾਂ, ਫ਼ਸਲਾਂ, ਡੰਗਰ-ਵੱਛੇ ਅਤੇ ਹੋਰ ਜਾਨੀ-ਮਾਲੀ ਆਦਿ ਦਾ ਨੁਕਸਾਨ ਹੋਇਆ ਹੈ, ਜਿਸ ਲਈ ਸਰਕਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ । ਹੁਣ ਜਦੋਂ ਇਥੋ ਦੇ ਨਿਵਾਸੀਆਂ ਕੋਲ ਘਰਾਂ ਵਿਚ ਸਟੋਰ ਕੀਤੀ ਗਈ ਕਣਕ, ਚੌਲ, ਮੱਕੀ, ਦਾਲਾਂ, ਚੀਨੀ, ਪੱਤੀ ਆਦਿ 8-8 ਫੁੱਟ ਪਾਣੀ ਘਰਾਂ ਵਿਚ ਵੜ ਜਾਣ ਕਾਰਨ ਖਾਣ-ਪੀਣ ਦਾ ਸਮਾਨ ਖਤਮ ਹੋ ਚੁੱਕਾ ਹੈ, ਡੰਗਰ-ਵੱਛਿਆਂ ਨੂੰ ਚਾਰਾਂ ਦੇਣ ਲਈ ਨਹੀ ਹੈ, ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਜਾਣ ਕਾਰਨ ਬਰਬਾਦ ਹੋ ਚੁੱਕੀ ਹੈ, ਕਿਸੇ ਵੀ ਸਥਾਂਨ ਤੇ ਸਰਕਾਰ ਵੱਲੋ ਮਾਲੀ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਮਦਦ ਕਰਨ ਦੇ ਅਮਲ ਦਿਖਾਈ ਨਹੀ ਦੇ ਰਹੇ । ਜੋ ਹੋਰ ਵੀ ਸਰਕਾਰੀ ਅਸਫਲਤਾਂ ਨੂੰ ਪ੍ਰਤੱਖ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਟੀ.ਵੀ. ਚੈਨਲਾਂ, ਮੀਡੀਏ ਉਤੇ ਲੋਕਾਂ ਦੀ ਮਦਦ ਕਰਨ ਦੇ ਕੀਤੇ ਜਾ ਰਹੇ ਝੂਠੇ ਦਾਅਵਿਆ ਅਤੇ ਇਥੋ ਦੇ ਨਿਵਾਸੀਆਂ ਵਿਚ ਭੁੱਖਮਰੀ ਨਾਲ ਮਚੀ ਹਾਹਾਕਾਰ ਦੀ ਪੋਲ ਦੀ ਬਦੌਲਤ ਸੱਚ ਸਾਹਮਣੇ ਆਉਣ ਉਤੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਜਿਹੜੇ ਗਰੀਬ-ਮਜਦੂਰ, ਮਜਲੂਮ, ਰੋਜਾਨਾ ਮਿਹਨਤ ਕਰਕੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਗੁਜਾਰਾਂ ਕਰਦੇ ਹਨ, ਜਿਨ੍ਹਾਂ ਦਾ ਬਰਸਾਤਾਂ ਕਾਰਨ ਘਰ ਢਹਿ ਗਏ ਹਨ ਅਤੇ ਉਨ੍ਹਾਂ ਕੋਲ ਬਰਸਾਤੀ ਦਿਨਾਂ ਵਿਚ ਕੋਈ ਰੁਜਗਾਰ ਵੀ ਨਹੀ ਹੈ, ਜੋ ਸ਼ਹਿਰਾਂ ਵਿਚ ਲਾਲ ਲਕੀਰ ਅੰਦਰ ਆਉਦੇ ਹਨ ਉਨ੍ਹਾਂ ਨੂੰ ਸਰਕਾਰ ਵੱਲੋ ਕਿਸੇ ਤਰ੍ਹਾਂ ਦੀ ਸਹਾਇਤਾ ਨਾ ਦੇਣਾ ਬਹੁਤ ਵੱਡੀ ਬੇਇਨਸਾਫ਼ੀ ਤੇ ਜ਼ਬਰ ਹੈ । ਸ. ਮਾਨ ਨੇ ਕਿਹਾ ਕਿ ਮੇਰੇ ਕੋਲ ਰੋਜਾਨਾ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆ ਦਾ ਦੌਰਾ ਕਰਦੇ ਸਮੇ ਸੈਕੜਿਆਂ ਦੀ ਗਿਣਤੀ ਵਿਚ ਇਹ ਮਜਬੂਰ ਤੇ ਮਿਹਨਤਕਸ ਪਰਿਵਾਰ ਮਿਲਕੇ ਦੁੱਖ ਦੱਸਦੇ ਹਨ ਕਿ ਸਾਨੂੰ ਲਾਲ ਲਕੀਰ ਦੇ ਅੰਦਰ ਹੋਣ ਕਾਰਨ ਕੋਈ ਸਹਾਇਤਾ ਦੇਣ ਤੋ ਅਧਿਕਾਰੀ ਇਨਕਾਰ ਕਰ ਰਹੇ ਹਨ । ਜਦੋ ਕੋਈ ਬਿਪਤਾ ਪੈਦੀ ਹੈ ਤਾਂ ਉਸ ਵਿਚ ਗਰੀਬਾਂ ਅਤੇ ਮਜ਼ਲੂਮਾਂ ਲਈ ਲਾਲ ਲਕੀਰ ਜਾਂ ਹੋਰ ਕਈ ਸਰਤਾਂ ਲਗਾ ਦੇਣੀਆਂ ਤਾਂ ਹੁਕਮਰਾਨਾਂ ਦਾ ਅਜਿਹੇ ਵਰਗ ਉਤੇ ਬਹੁਤ ਵੱਡਾ ਜੁਲਮ ਤੇ ਬੇਇਨਸਾਫ਼ੀ ਹੈ । ਸ. ਮਾਨ ਨੇ ਇਸ ਸਰਕਾਰੀ ਹੁਕਮਾਂ ਤੇ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਦੀ ਬਦੌਲਤ ਹੋਏ ਨੁਕਸਾਨ ਦੀ ਪੂਰਤੀ ਕਰਨਾ ਅਤੇ ਮਜਬੂਰ ਪਰਿਵਾਰਾਂ ਨੂੰ ਫਿਰ ਤੋ ਪੈਰਾ ਤੇ ਖੜ੍ਹੇ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ । ਨਾ ਕਿ ਅਜਿਹੇ ਦੁੱਖ ਦੀ ਘੜੀ ਵਿਚ ਉਨ੍ਹਾਂ ਗਰੀਬਾਂ ਨੂੰ ਦਫਤਰਾਂ ਤੇ ਅਧਿਕਾਰਾਂ ਦੇ ਵਾਰ-ਵਾਰ ਗੇੜੇ ਲਗਾਕੇ ਜਲੀਲ ਕਰਨਾ ਮੁਨਾਸਿਬ ਹੈ । ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਕੀਤੇ ਪੰਜਾਬ ਸਰਕਾਰ ਸਭ ਪੀੜ੍ਹਤਾਂ ਅਤੇ ਗਰੀਬਾਂ ਨੂੰ ਉਨ੍ਹਾਂ ਦੀ ਰੋਜਾਨਾ ਦੇ ਖਾਣ ਪੀਣ ਦੇ ਸਮਾਨ ਲਈ ਅਤੇ ਉਨ੍ਹਾਂ ਦੇ ਘਰਾਂ, ਕਾਰੋਬਾਰਾਂ ਦੀਆਂ ਇਮਾਰਤਾਂ ਦੇ ਹੋਏ ਨੁਕਸਾਨ ਲਈ ਬਣਦੀ ਮਦਦ ਦਾ ਐਲਾਨ ਹੀ ਨਾ ਕਰੇ ਬਲਕਿ ਤੁਰੰਤ ਉਨ੍ਹਾਂ ਕੋਲ ਇਹ ਮਦਦ ਸੰਜ਼ੀਦਗੀ ਨਾਲ ਪਹੁੰਚਣ ਦੀ ਜਿੰਮੇਵਾਰੀ ਵੀ ਨਿਭਾਏ ।

Leave a Reply

Your email address will not be published. Required fields are marked *