ਹੜ੍ਹਾਂ ਦੇ ਕਾਰਨ ਝੌਨੇ ਦੀ ਫ਼ਸਲ ਖ਼ਤਮ ਹੋ ਚੁੱਕੀ ਹੈ, ਜਿੰਮੀਦਾਰ ਹੁਣ ਬਾਸਮਤੀ-1121 ਤੁਰੰਤ ਲਗਾ ਦੇਣ : ਮਾਨ

ਇਸ ਮਾਲੀ ਹਾਲਤ ਨੂੰ ਸਹੀ ਕਰਨ ਲਈ ਸਰਕਾਰ ਤੇ ਖੇਤੀਬਾੜੀ ਵਿਭਾਗ ਆਪਣੀਆ ਜਿ਼ੰਮੇਵਾਰੀਆ ਪੂਰੀਆ ਕਰੇ

ਫ਼ਤਹਿਗੜ੍ਹ ਸਾਹਿਬ, 12 ਜੁਲਾਈ ( ) “ਜੋ ਬਰਸਾਤਾਂ ਦੇ ਕਾਰਨ ਅਤੇ ਨਹਿਰੀ, ਡਰੇਨ ਵਿਭਾਗ, ਸੰਬੰਧਤ ਅਫਸਰਸਾਹੀ ਵੱਲੋਂ ਬਰਸਾਤਾਂ ਤੋਂ ਪਹਿਲਾਂ ਆਪਣੀਆ ਬਣਦੀਆਂ ਜਿੰਮੇਵਾਰੀਆ ਪੂਰੀ ਨਾ ਕਰਨ ਦੀ ਬਦੌਲਤ ਜੋ ਪੰਜਾਬ ਦੇ ਸ਼ਹਿਰੀਆਂ ਅਤੇ ਪਿੰਡਾਂ ਦੇ ਨਿਵਾਸੀਆ ਦਾ ਮਾਲੀ, ਫ਼ਸਲੀ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ, ਜਿਸਦੀ ਬਦੌਲਤ ਜਿੰਮੀਦਾਰਾਂ ਦੀਆਂ ਲਗਾਈਆ ਗਈਆ ਝੋਨੇ ਦੀਆਂ ਫ਼ਸਲਾਂ ਡੁੱਬ ਚੁੱਕੀਆ ਹਨ, ਜੋ ਹੁਣ ਨਹੀ ਉੱਠ ਸਕਣਗੀਆਂ । ਉਸ ਨੁਕਸਾਨ ਦੀ ਪੂਰਤੀ ਲਈ ਜਿਥੇ ਜਿੰਮੀਦਾਰ ਖੁਦ ਤੁਰੰਤ ਬਾਸਮਤੀ-1121 ਦਾ ਬੀਜ ਲੈਕੇ ਇਹ ਫ਼ਸਲ ਦੀ ਬਿਜਾਈ ਕਰ ਦੇਣ । ਜਿਸ ਨਾਲ ਕਾਫੀ ਹੱਦ ਤੱਕ ਹੋਏ ਨੁਕਸਾਨ ਦੀ ਮਾਲੀ ਤੌਰ ਤੇ ਪੂਰਤੀ ਹੋ ਸਕੇਗੀ । ਇਹ ਫਸਲ 20-25 ਦਿਨਾਂ ਵਿਚ ਤਿਆਰ ਹੋ ਜਾਣੀ ਹੈ । ਇਸ ਸੰਬੰਧ ਵਿਚ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰ ਤੁਰੰਤ ਆਪਣੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੂੰ ਹੁਕਮ ਕਰਨ ਕਿ ਉਹ ਜਿੰਮੀਦਾਰਾਂ ਦੀਆਂ 10-10 ਏਕੜ ਦੀਆਂ ਫ਼ਸਲਾਂ ਦੀ ਬਿਜਾਈ ਲਈ ਸਰਕਾਰੀ ਤੌਰ ਤੇ ਮਦਦ ਕੀਤੀ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਸਾਤਾਂ ਦੇ ਹੋਣ ਕਾਰਨ, ਨਹਿਰੀ ਅਤੇ ਡਰੇਨ ਵਿਭਾਗ ਦੇ ਅਫਸਰਾਂ ਵੱਲੋ ਬਰਸਾਤਾਂ ਤੋਂ ਪਹਿਲਾ ਨਦੀਆਂ-ਨਾਲਿਆ, ਚੋਇਆ, ਖੱਡਾ ਆਦਿ ਦੀ ਸਹੀ ਸਮੇ ਤੇ ਸਫ਼ਾਈ ਅਤੇ ਬੰਨ੍ਹਾਂ ਦੀ ਮੁਰੰਮਤ ਕਰਨ ਦੀ ਜਿੰਮੇਵਾਰੀ ਨਾ ਨਿਭਾਉਣ ਦੀ ਬਦੌਲਤ ਹੋਏ ਵੱਡੇ ਮਾਲੀ ਨੁਕਸਾਨ ਦੀ ਪੂਰਤੀ ਲਈ ਪੰਜਾਬ ਦੇ ਜਿ਼ੰਮੀਦਾਰਾਂ ਨੂੰ ਤੁਰੰਤ ਬਾਸਮਤੀ-1121 ਲਗਾ ਦੇਣ, ਪੰਜਾਬ ਸਰਕਾਰ ਅਤੇ ਖੇਤੀਬਾੜੀ ਵਜੀਰ ਸ. ਗੁਰਮੀਤ ਸਿੰਘ ਖੂਡੀਆ ਨੂੰ ਇਸ ਕੰਮ ਵਿਚ ਮੁਰਲੀਆ ਕਤਾਰਾਂ ਵਿਚ ਖਲੋਕੇ ਮਦਦ ਕਰਨ ਦੀ ਗੁਜਾਰਿਸ ਅਤੇ ਸੁਝਾਅ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਬਰਸਾਤਾਂ ਸੁਰੂ ਹੋਣ ਤੋ 2 ਮਹੀਨੇ ਪਹਿਲੇ ਮਾਲ ਵਿਭਾਗ ਦੇ ਵਿੱਤ ਕਮਿਸਨਰ, ਡਿਪਟੀ ਕਮਿਸਨਰਾਂ ਅਤੇ ਮੁੱਖ ਮੰਤਰੀ ਪੰਜਾਬ ਸਭ ਨੂੰ ਇਸ ਵਿਸੇ ਤੇ ਉਚੇਚੇ ਤੌਰ ਤੇ ਪੱਤਰ ਲਿਖੇ ਸਨ । ਤਾਂ ਕਿ ਉਹ ਆਪਣੀਆ ਜਿੰਮੇਵਾਰੀਆਂ ਪੂਰਨ ਕਰਦੇ ਹੋਏ ਬਰਸਾਤਾਂ ਤੋਂ ਹੋਣ ਵਾਲੇ ਨੁਕਸਾਨ ਤੋ ਪੰਜਾਬੀਆਂ ਦਾ ਬਚਾਅ ਕਰ ਸਕਣ । ਪਰ ਸਾਡੇ ਪੱਤਰ ਦੀ ਭਾਵਨਾ ਅਨੁਸਾਰ ਕੰਮ ਨਾ ਹੋਣ ਦੀ ਬਦੌਲਤ ਅਤੇ ਡਰੇਨ ਵਿਭਾਗ ਦੇ ਮੈਨੂਅਲ ਅਨੁਸਾਰ ਜਿੰਮੇਵਾਰੀ ਨਾ ਨਿਭਾਉਣ ਦੀ ਬਦੌਲਤ ਇਹ ਨੁਕਸਾਨ ਹੋਇਆ ਹੈ । ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਉਸਦੀ ਸੰਬੰਧਤ ਅਫਸਰਸਾਹੀ ਹੈ । ਉਨ੍ਹਾਂ ਇਸ ਗੱਲ ਦਾ ਵੀ ਉਚੇਚੇ ਤੌਰ ਤੇ ਜਿਕਰ ਕੀਤਾ ਕਿ ਜਦੋ ਬਾਸਮਤੀ-1121 ਲਗਾਉਣ ਦਾ ਕੰਮ ਸੁਰੂ ਹੋਵੇਗਾ, ਤਾਂ ਮਨਰੇਗਾ ਦੇ ਵਰਕਰਾਂ ਅਤੇ ਮਜਦੂਰਾਂ ਨੂੰ ਰੁਜਗਾਰ ਮਿਲੇਗਾ । ਜਿਸ ਨਾਲ ਉਨ੍ਹਾਂ ਦੀ ਮਾਲੀ ਹਾਲਤ ਵੀ ਬਿਹਤਰ ਬਣੇਗੀ । ਸ. ਮਾਨ ਨੇ ਕਿਹਾ ਕਿ ਹਰਿਆਣੇ ਵਿਚ ਮਨਰੇਗਾ ਵਰਕਰਾਂ ਨੂੰ ਵੱਧ ਮਜਦੂਰੀ ਮਿਲਦੀ ਹੈ ਅਤੇ ਪੰਜਾਬ ਵਿਚ ਘੱਟ । ਉਨ੍ਹਾਂ ਮੰਗ ਕੀਤੀ ਕਿ ਹਰਿਆਣੇ ਬਰਾਬਰ ਮਨਰੇਗਾ ਵਰਕਰਾਂ ਨੂੰ ਪੰਜਾਬ ਸਰਕਾਰ ਮਜਦੂਰੀ ਦੇ ਕੇ ਉਨ੍ਹਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਖਤਮ ਕਰੇ ।

Leave a Reply

Your email address will not be published. Required fields are marked *