ਰਾਜ ਜਤਿੰਦਰ ਸਿੰਘ ਬਿੱਟੂ ਉਮੀਦਵਾਰ ਫਤਹਿਗੜ੍ਹ ਸਾਹਿਬ ਪਾਰਲੀਮੈਟ ਹਲਕਾ 10 ਮਈ ਨੂੰ ਆਪਣੇ ਨਾਮਜਦਗੀ ਪੱਤਰ ਦਾਖਲ ਕਰਨਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 06 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)(ਸਿਮਰਨਜੀਤ ਸਿੰਘ ਮਾਨ) ਦੀ ਪੰਜਾਬ ਸਟੇਟ ਪਾਰਟੀ ਵੱਲੋ ਜੋ ਫਤਹਿਗੜ੍ਹ ਸਾਹਿਬ ਰਿਜਰਬ ਲੋਕ ਸਭਾ ਹਲਕੇ ਤੋਂ ਰਾਜ ਜਤਿੰਦਰ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿਨ੍ਹਾਂ ਦੀ ਚੋਣ ਮੁਹਿੰਮ ਪਾਰਟੀ ਦੀ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੀ ਸਮੁੱਚੀ ਜਥੇਬੰਦੀ ਅਤੇ ਯੂਥ ਆਗੂਆਂ ਦੀ ਸਮੂਹਿਕ ਮਿਹਨਤ ਦੀ ਬਦੌਲਤ ਸਮੁੱਚੇ ਪਾਰਲੀਮੈਟ ਹਲਕੇ ਵਿਚ ਸਿਖਰਾਂ ਤੇ ਪਹੁੰਚ ਚੁੱਕੀ ਹੈ । ਸਮੁੱਚੇ ਹਲਕੇ ਦੇ 9 ਵਿਧਾਨ ਸਭਾ ਹਲਕਿਆ ਦੀ ਜਿੰਮੇਵਾਰੀ ਨੂੰ ਸੁਹਿਰਦ ਇਨਸਾਨਾਂ ਦੇ ਸਪੁਰਦ ਕਰਕੇ ਪ੍ਰਚਾਰ ਜੋਰਸੋਰ ਨਾ ਕੀਤਾ ਜਾ ਰਿਹਾ ਹੈ । ਜਿਸਦਾ ਬਹੁਤ ਵੱਡਾ ਹੁੰਘਾਰਾ 9 ਵਿਧਾਨ ਸਭਾ ਹਲਕਿਆ ਵਿਚੋ ਮਿਲ ਰਿਹਾ ਹੈ । ਜੋ ਪੰਜਾਬ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦੀ ਕੌਮੀ ਪੰਥਕ ਲਹਿਰ ਦੀ ਬਦੌਲਤ ਸਮੁੱਚੇ ਪੰਜਾਬ ਦਾ ਮਾਹੌਲ ਪੰਥਕ ਬਣ ਚੁੱਕਿਆ ਹੈ । ਉਸਦੀਆਂ ਜਿੰਮੇਵਾਰੀਆਂ ਦਿੰਦੇ ਹੋਏ ਅਗਲੀ ਜਿੱਤਣ ਵਾਲੀ ਰਣਨੀਤੀ ਉਤੇ ਸਭ ਜਿੰਮੇਵਾਰ ਅਹੁਦੇਦਾਰਾਂ ਵੱਲੋ ਪਹਿਰਾ ਦਿੱਤਾ ਜਾ ਰਿਹਾ ਹੈ । ਜਿਸ ਤੋ ਇਹ ਵੱਡੀ ਆਸ ਵੱਝ ਜਾਂਦੀ ਹੈ ਕਿ ਜਿਥੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਕਈ ਹਲਕਿਆ ਤੋ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ, ਉਥੇ ਫਤਹਿਗੜ੍ਹ ਸਾਹਿਬ ਹਲਕੇ ਦੇ ਉਮੀਦਵਾਰ ਰਾਜ ਜਤਿੰਦਰ ਸਿੰਘ ਬਿੱਟੂ ਵੀ ਮਿਲੇ ਉਤਸਾਹ ਦੀ ਬਦੌਲਤ ਸਾਨਦਾਰ ਜਿੱਤ ਪ੍ਰਾਪਤ ਕਰਨਗੇ । ਇਸ ਹੋਈ ਭਰਵੀ ਮੀਟਿੰਗ ਵਿਚ ਸਰਬਸੰਮਤੀ ਨਾਲ ਸ. ਰਾਜ ਜਤਿੰਦਰ ਸਿੰਘ ਬਿੱਟੂ ਦੇ ਰਿਟਰਨਿੰਗ ਅਫਸਰ ਫਤਹਿਗੜ੍ਹ ਸਾਹਿਬ ਕੋਲ ਨਾਮਜਦਗੀ ਪੱਤਰ ਦਾਖਲ ਕਰਨ ਦੀ ਮਿਤੀ 10 ਮਈ ਸਵੇਰੇ 11 ਵਜੇ ਰੱਖੀ ਗਈ ਹੈ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਪਾਰਟੀ ਮੁੱਖ ਦਫਤਰ ਤੋ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਅਤੇ ਪੰਜਾਬ ਨਿਵਾਸੀਆ ਨੂੰ ਸ. ਰਾਜ ਜਤਿੰਦਰ ਸਿੰਘ ਬਿੱਟੂ ਦਾ ਜਿੱਤ ਵੱਲ ਵੱਧਣ ਅਤੇ ਉਨ੍ਹਾਂ ਵੱਲੋ ਵੱਡੇ ਕਾਫਲੇ ਦੇ ਰੂਪ ਵਿਚ ਨਾਮਜਦਗੀ ਪੱਤਰ 10 ਮਈ ਨੂੰ ਦਾਖਲ ਕਰਨ ਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ ਗਏ । ਸ. ਟਿਵਾਣਾ ਨੇ ਸਮੁੱਚੇ ਪੰਜਾਬ ਦੇ ਵੋਟਰਾਂ ਅਤੇ ਨਿਵਾਸੀਆ ਨੂੰ ਪਾਰਟੀ ਦੇ ਬਿਨ੍ਹਾਂ ਤੇ ਇਹ ਅਪੀਲ ਵੀ ਕੀਤੀ ਕਿ ਪੰਜਾਬ ਨਿਵਾਸੀਆ ਨੇ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਆਦਿ ਸਭ ਦਾ ਰਾਜ ਭਾਗ ਵੇਖ ਲਿਆ ਹੈ । ਕਿਸੇ ਵੀ ਪਾਰਟੀ ਤੇ ਇਨ੍ਹਾਂ ਦੀ ਲੀਡਰਸਿਪ ਨੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਸੰਬੰਧਤ ਲੰਮੇ ਸਮੇ ਤੋ ਚੱਲਦੇ ਆ ਰਹੇ ਗੰਭੀਰ ਮਸਲਿਆ ਨੂੰ ਨਾ ਤਾਂ ਹੱਲ ਕੀਤਾ ਹੈ ਅਤੇ ਨਾ ਹੀ ਇਥੋ ਦੀ ਬੇਰੁਜਗਾਰੀ ਨੂੰ ਦੂਰ ਕਰਨ, ਇਥੋ ਦੇ ਬੱਚਿਆ ਨੂੰ ਉਚੇਰੀ ਕੌਮਾਂਤਰੀ ਪੱਧਰ ਦੀ ਵਿਦਿਆ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਸਿਹਤ ਨੂੰ ਹਰ ਪੱਖੋ ਬਰਕਰਾਰ ਰੱਖਣ ਦੀ ਜਿੰਮੇਵਾਰੀ ਨਹੀ ਨਿਭਾਈ । ਨਾ ਹੀ ਪੰਜਾਬ ਦੇ ਪਾਣੀਆਂ, ਹੈੱਡਵਰਕਸਾਂ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਚੰਡੀਗੜ੍ਹ, ਪੰਜਾਬ ਦੀਆਂ ਸਰਹੱਦਾਂ ਨੂੰ ਖੋਲ੍ਹਕੇ ਕੌਮਾਂਤਰੀ ਵਪਾਰ ਵਿਚ ਵਾਧਾ ਕਰਨ ਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਕੋਈ ਅਮਲ ਨਹੀ ਕੀਤੇ । ਬਲਕਿ ਇਹ ਉਪਰੋਕਤ ਜਮਾਤਾਂ ਮੰਦਭਾਵਨਾ ਅਧੀਨ ਇਥੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਖੜ੍ਹੀ ਕਰਕੇ ਪਾੜਾ ਪਾ ਕੇ ਇਥੋ ਦੇ ਸਮਾਜਿਕ ਤੇ ਇਨਸਾਨੀ ਮਾਹੌਲ ਨੂੰ ਨਿਰੰਤਰ ਵੱਡਾ ਖਤਰਾ ਖੜ੍ਹਾ ਕਰਦੀਆ ਆ ਰਹੀਆ ਹਨ ਅਤੇ ਸਭ ਇਹ ਜਮਾਤਾਂ ਤੇ ਆਗੂ ਅਸਫਲ ਹੋ ਚੁੱਕੇ ਹਨ । ਇਸ ਲਈ ਹੁਣ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦਾ ਇਹ ਫਰਜ ਬਣਦਾ ਹੈ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋ 13 ਲੋਕ ਸਭਾ ਹਲਕੇ ਪੰਜਾਬ, 2 ਹਰਿਆਣਾ, 1 ਜੰਮੂ ਕਸਮੀਰ, 1 ਚੰਡੀਗੜ੍ਹ ਤੋ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਸਾਨਦਾਰ ਢੰਗ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜਣ ਤਾਂ ਕਿ ਸ. ਮਾਨ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਪੰਜਾਬ ਸੂਬੇ ਦੇ ਹਰ ਮਸਲੇ ਨੂੰ ਹੱਲ ਕਰਵਾ ਸਕੇ ਅਤੇ ਇਥੋ ਦੇ ਨਿਵਾਸੀਆ ਦੇ ਸਮਾਜਿਕ, ਮਾਲੀ, ਭੂਗੋਲਿਕ, ਇਖਲਾਕੀ ਹਾਲਾਤਾਂ ਨੂੰ ਪਹਿਲੇ ਨਾਲੋ ਬਿਹਤਰ ਬਣਾ ਸਕੇ । ਸ. ਟਿਵਾਣਾ ਨੇ 10 ਮਈ ਨੂੰ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸਮੂਹ ਅਹੁਦੇਦਾਰ ਤੇ ਵਰਕਰਾਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਸਮੇ ਪਹੁੰਚਣ ਦੀ ਅਪੀਲ ਵੀ ਕੀਤੀ ।