ਕੈਨੇਡਾ, ਬਰਤਾਨੀਆ, ਪਾਕਿਸਤਾਨ ਆਪਣੀ (sovereignty) ਬਾਦਸ਼ਾਹੀ ਉਤੇ ਲੱਗੇ ਪ੍ਰਸ਼ਨ ਚਿੰਨ੍ਹ ਲਈ ਚੁੱਪ ਕਿਉਂ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ, 08 ਜੁਲਾਈ ( ) “ਜੇਕਰ ਕਿਸੇ ਮੁਲਕ ਦੇ ਹੁਕਮਰਾਨ ਜਾਂ ਉਨ੍ਹਾਂ ਦੀਆਂ ਕੌਮਾਂਤਰੀ ਪੱਧਰ ਦੀਆਂ ਖੂਫੀਆ ਜਾਂਚ ਏਜੰਸੀਆਂ ਅਣਮਨੁੱਖੀ ਅਤੇ ਗੈਰ ਕਾਨੂੰਨੀ ਢੰਗ ਨਾਲ ਕਿਸੇ ਦੂਸਰੇ ਬਾਦਸਾਹੀ ਪ੍ਰਾਪਤ ਮੁਲਕ ਵਿਚ ਦਾਖਲ ਹੋ ਕੇ, ਘੱਟ ਗਿਣਤੀ ਕੌਮਾਂ ਜਾਂ ਆਪਣੇ ਹੱਕ-ਹਕੂਕਾ ਦੀ ਪ੍ਰਾਪਤੀ ਲਈ ਆਪਣੇ ਹੀ ਮੁਲਕ ਦੇ ਨਾਗਰਿਕਾਂ ਨੂੰ ਸਾਜ਼ਸੀ ਢੰਗਾਂ ਨਾਲ ਮਾਰ-ਮੁਕਾਉਣ ਦੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਅਤੇ ਉਸ ਮੁਲਕ ਦੀ ਬਾਦਸਾਹੀ ਨੂੰ ਚੁਣੋਤੀ ਦਿੱਤੀ ਗਈ ਹੋਵੇ, ਫਿਰ ਉਹ ਕੈਨੇਡਾ, ਬਰਤਾਨੀਆ, ਇਟਲੀ, ਪਾਕਿਸਤਾਨ, ਅਮਰੀਕਾ ਵਰਗੇ ਆਜਾਦ ਬਾਦਸਾਹੀਆ ਵਾਲੇ ਮੁਲਕ ਆਪਣੇ ਇਸ ਬਾਦਸਾਹੀ ਵਾਲੇ ਗੰਭੀਰ ਵਿਸੇ ਉਤੇ ਚੁੱਪ ਕਿਉਂ ਹਨ ਅਤੇ ਅਮਲੀ ਕਾਰਵਾਈ ਕਿਉਂ ਨਹੀ ਕਰ ਰਹੇ ? ਹਿੰਦੂਤਵ ਹੁਕਮਰਾਨਾਂ ਦੀਆਂ ਅਜਿਹੀਆ ਦੂਜੇ ਮੁਲਕਾਂ ਵਿਚ ਦਾਖਲ ਹੋ ਕੇ ਮਨੁੱਖਤਾ ਵਿਰੋਧੀ ਕਾਰਵਾਈਆ ਨੂੰ ਕੌਮਾਂਤਰੀ ਪੱਧਰ ਤੇ ਰੋਕਣ ਦੇ ਅਮਲ ਕਿਉਂ ਨਹੀ ਕੀਤੇ ਜਾ ਰਹੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਤੇ ਖੂਫੀਆ ਏਜੰਸੀਆ ਵੱਲੋ ਕੈਨੇਡਾ, ਬਰਤਾਨੀਆ, ਪਾਕਿਸਤਾਨ, ਇਟਲੀ, ਅਮਰੀਕਾ ਵਿਚ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਗੋਲੀਆਂ ਰਾਹੀ ਜਾਂ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਕੀਤੇ ਜਾ ਰਹੇ ਅਮਲਾਂ ਉਤੇ ਆਪਣੀ ਬਾਦਸਾਹੀ ਪ੍ਰਤੀ ਚਿੰਤਤ ਨਾ ਹੋਣ ਉਤੇ ਡੂੰਘਾ ਸਵਾਲ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਥੋੜੇ ਸਮੇ ਵਿਚ ਹੀ ਸ. ਦੀਪ ਸਿੰਘ ਸਿੱਧੂ ਨੂੰ ਹਰਿਆਣੇ ਵਿਚ, ਸ. ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ, ਸ. ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਵਿਚ, ਸ. ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਵਿਚ, ਸ. ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ ਅਤੇ ਸ. ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿਚ ਸ੍ਰੀ ਮੋਦੀ, ਸ੍ਰੀ ਸ਼ਾਹ ਅਤੇ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਵੱਲੋ ਗੈਰ ਕਾਨੂੰਨੀ ਢੰਗ ਨਾਲ ਨਿਸ਼ਾਨਾਂ ਬਣਾਕੇ ਮੌਤ ਦੇ ਮੂੰਹ ਵਿਚ ਧਕੇਲਣ ਦੀਆਂ ਹੋਈਆ ਕਾਰਵਾਈਆ ਦਾ ਇਹ ਜਮਹੂਰੀਅਤ ਪਸ਼ੰਦ ਮੁਲਕ ਨੋਟਿਸ ਕਿਉਂ ਨਹੀ ਲੈ ਰਹੇ ? ਉਨ੍ਹਾਂ ਕਿਹਾ ਕਿ ਰੂਸ, ਇਜਰਾਈਲ ਆਦਿ ਮੁਲਕਾਂ ਦੀਆਂ ਖੂਫੀਆ ਏਜੰਸੀਆਂ ਆਪਣੇ ਮੁਲਕ ਦੇ ਵੱਖਰੇ ਵਿਚਾਰ ਰੱਖਣ ਵਾਲੇ ਉਨ੍ਹਾਂ ਨਾਗਰਿਕਾਂ ਨੂੰ ਆਪਣੀਆ ਖੂਫੀਆ ਏਜੰਸੀਆ ਐਸ.ਵੀ.ਆਰ ਅਤੇ ਮੂਸਾਦ ਰਾਹੀ ਦੂਜੇ ਮੁਲਕਾਂ ਵਿਚ ਜਾ ਕੇ ਜਿਵੇ ਨਿਸ਼ਾਨਾਂ ਬਣਾਉਦੇ ਰਹੇ ਹਨ, ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਅਮਲ ਉਪਰੋਕਤ ਇੰਡੀਆ ਦੀ ਜਾਲਮ ਤਿਕੜੀ ਨੇ ਹੁਣ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਸੁਰੂ ਕਰ ਦਿੱਤਾ ਹੈ । ਜਦੋ ਕਸ਼ਮੀਰ ਵਿਚ ਆਜਾਦੀ ਦਾ ਸੰਘਰਸ਼ ਚੱਲ ਰਿਹਾ ਸੀ, ਉਸ ਸਮੇ ਕਸਮੀਰੀਆਂ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਸੀ ਅਤੇ ਹੁਣ ਘੱਟ ਗਿਣਤੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਸਿੱਖਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਨਿਸ਼ਾਨਾਂ ਬਣਾਉਣ ਦੇ ਵਿਰੁੱਧ ਪਹਿਲੇ ਅਮਰੀਕਾ, ਫਿਰ ਕੈਨੇਡਾ, ਫਿਰ ਬਰਤਾਨੀਆ ਅਤੇ ਹੁਣ ਇਟਲੀ ਦੇ ਰੋਮ ਵਿਚ ਵੱਡੇ ਮੁਜਾਹਰੇ ਸਿੱਖਾਂ ਤੇ ਘੱਟ ਗਿਣਤੀ ਕੌਮਾਂ ਵੱਲੋ ਕੀਤੇ ਗਏ ਹਨ, ਜਿਸ ਵਿਚ ਯੂਰਪ ਦੇ ਸਾਰੇ ਸਿੱਖ ਅਤੇ ਘੱਟ ਗਿਣਤੀ ਕੌਮਾਂ ਸਮੂਲੀਅਤ ਕਰ ਰਹੀਆ ਹਨ । ਜਿਸ ਨਾਲ ਕੌਮਾਂਤਰੀ ਪੱਧਰ ਤੇ ਇੰਡੀਆ ਦੀ ਸੁਰੱਖਿਆ, ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਦਾ ਜਨਾਜ਼ਾਂ ਨਿਕਲ ਰਿਹਾ ਹੈ । ਸ੍ਰੀ ਮੋਦੀ, ਸ੍ਰੀ ਸਾਹ ਅਤੇ ਸ੍ਰੀ ਡੋਵਾਲ ਆਪਣੇ ਗੋਦੀ ਮੀਡੀਏ ਰਾਹੀ ਆਪਣੇ-ਆਪ ਨੂੰ ਕਿੰਨੇ ਵੀ ਝੂਠ ਦੇ ਸਹਾਰੇ ‘ਤੇ ਨਾਇਕ ਪੇਸ਼ ਕਰਦੇ ਰਹਿਣ, ਲੇਕਿਨ ਕੌਮਾਂਤਰੀ ਪੱਧਰ ਤੇ ਇਨ੍ਹਾਂ ਤਿੰਨਾਂ ਨੂੰ ਬੀਤੇ ਸਮੇ ਦੇ ਜਾਬਰ ਹੁਕਮਰਾਨਾਂ ਅਬਦਾਲੀ, ਨਾਦਰਸ਼ਾਹ, ਤੈਮੂਰ, ਔਰੰਗੇਜਬ, ਜਕਰੀਆ ਖਾਂ ਦੇ ਖੂੰਖਾਰ ਚੇਹਰਿਆ ਦੀ ਤਰ੍ਹਾਂ ਹੀ ਵੇਖਿਆ ਜਾ ਰਿਹਾ ਹੈ ਅਤੇ ਇਹ ਤਿੰਨੇ ਕੌਮਾਂਤਰੀ ਕਟਹਿਰੇ ਵਿਚ ਸਿੱਖ ਕੌਮ ਦੇ ਕਾਤਲ ਖੜ੍ਹੇ ਨਜ਼ਰ ਆ ਰਹੇ ਹਨ । ਜਿਨ੍ਹਾਂ ਦਾ ਇਨ੍ਹਾਂ ਕੋਲ ਕੋਈ ਜੁਆਬ ਜਾਂ ਤਰਕ ਨਹੀ ਹੈ । ਜੋ ਇਹ ਇੰਡੀਆ ਵਿਚ ਜਾਂ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਕੇ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ । ਇਸ ਨਾਲ ਯੂਰਪ ਦੇ ਵੱਡੇ ਜਮਹੂਰੀਅਤ ਪਸ਼ੰਦ ਮੁਲਕਾਂ ਜਿਥੇ ਇਹ ਕੁਝ ਦੁਖਾਂਤ ਵਾਪਰ ਰਿਹਾ ਹੈ, ਉਨ੍ਹਾਂ ਦੀ ਬਾਦਸਾਹੀ ਵੀ ਖਤਰੇ ਵਿਚ ਪੈ ਸਕਦੀ ਹੈ ਜੇਕਰ ਉਨ੍ਹਾਂ ਮੁਲਕਾਂ ਨੇ ਆਪਣੇ ਮੁਲਕਾਂ ਵਿਚ ਵੱਸਣ ਵਾਲੇ ਸਿੱਖ ਨਾਗਰਿਕਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਇੰਡੀਆ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਨਾ ਉਠਾਈ ।

ਅਜਿਹੇ ਅਮਲ ਕੌਮਾਂਤਰੀ ਕਾਨੂੰਨਾਂ, ਮਨੁੱਖੀ ਅਧਿਕਾਰ ਤੇ ਨਿਯਮਾਂ ਦਾ ਘੋਰ ਉਲੰਘਣ ਕਰਨ ਵਾਲੀਆ ਕਾਰਵਾਈਆ ਹਨ । ਜਿਨ੍ਹਾਂ ਨੂੰ ਜਮਹੂਰੀਅਤ ਪਸ਼ੰਦ ਮੁਲਕ ਅਤੇ ਸਮੁੱਚੇ ਮੁਲਕਾਂ ਦੀ ਸਾਂਝੀ ਜਥੇਬੰਦੀ ਯੂਨਾਈਟਿਡ ਨੇਸ਼ਨ, ਏਸੀਆ ਵਾਚ ਹਿਊਮਨਰਾਈਟਸ, ਇੰਟਰਨੈਸ਼ਨਲ ਕਰਿਮੀਨਲ ਕੋਰਟ ਐਟ ਦੀ ਹੇਂਗ, ਪ੍ਰਿੰਸੀਪਲਜ਼ ਆਫ਼ ਨੈਚੂਰਅਲ ਜਸਟਿਸ, ਅਮਨੈਸਟੀ ਇੰਟਰਨੈਸ਼ਨਲ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਸਖ਼ਤ ਸਟੈਂਡ ਲੈਦੇ ਹੋਏ ਇਸ ਮਨੁੱਖਤਾ ਦੇ ਘਾਣ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । 

Leave a Reply

Your email address will not be published. Required fields are marked *