ਕਰੋੜਾਂ-ਅਰਬਾਂ ਰੁਪਏ ਦੇ 2 ਨੰਬਰ ਦਾ ਧੰਦਾ ਕਰਨ ਵਾਲੇ ਅਰਵਿੰਦ ਖੰਨਾ ਵਰਗਿਆ ਵੱਲੋਂ ਬੀਜੇਪੀ ਵਿਚ ਸ਼ਾਮਿਲ ਹੋਣ ਨਾਲ ਕੀ ਉਸ ਵਿਰੁੱਧ ਕਾਨੂੰਨੀ ਕਾਰਵਾਈ ਨਹੀ ਹੋਵੇਗੀ ? : ਮਾਨ

ਫ਼ਤਹਿਗੜ੍ਹ ਸਾਹਿਬ, 08 ਜੁਲਾਈ ( ) “ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਅਤੇ ਇਸਦੇ ਵਜ਼ੀਰ-ਏ-ਆਜਮ ਸ਼ੋਸ਼ਲ ਮੀਡੀਆ ਅਤੇ ਚੈਨਲਾਂ ਉਤੇ ਸਾਫ਼-ਸੁਥਰਾਂ ਰਿਸਵਤ ਤੋਂ ਰਹਿਤ ਰਾਜ ਪ੍ਰਬੰਧ ਦੇਣ ਅਤੇ ਇਥੇ ਇਨਸਾਨੀਅਤ ਕਦਰਾਂ-ਕੀਮਤਾਂ ਕਾਇਮ ਕਰਨ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ । ਜਦੋਕਿ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ, ਅਜਿਹੇ ਸਭ ਗੋਰਖ ਧੰਦੇ ਕਰਨ ਵਾਲਿਆ ਨੂੰ ਆਪਣੀਆ ਜਾਂਚ ਏਜੰਸੀਆਂ, ਈ.ਡੀ, ਸੀ.ਬੀ.ਆਈ, ਐਨ.ਆਈ.ਏ. ਆਦਿ ਦੀ ਦਹਿਸਤ ਪਾ ਕੇ ਵੱਡੇ ਪੱਧਰ ਉਤੇ ਉਪਰੋਕਤ ਦਾਗੀ ਇਖਲਾਕ ਵਾਲੇ ਸਿਆਸਤਦਾਨਾਂ ਨੂੰ ਬੀਜੇਪੀ ਪਾਰਟੀ ਵਿਚ ਸਾਮਿਲ ਹੋਣ ਲਈ ਮੁਲਕ ਲਈ ਅਤਿ ਬੇਨਤੀਜਾ ਅਤੇ ਦਿਸ਼ਾਹੀਣ ਖੇਡ ਤਾ ਖੇਡੀ ਹੀ ਜਾ ਰਹੀ ਹੈ, ਲੇਕਿਨ ਇਸਦੇ ਨਾਲ ਹੀ ਸਮਾਜ ਵਿਰੋਧੀ ਸੰਦੇਸ਼ ਦਿੱਤਾ ਜਾ ਰਿਹਾ ਹੈ । ਅਜਿਹੇ ਦਾਗੀ ਅਤੇ ਲੋਕਾਂ ਨਾਲ ਧੋਖਾ ਕਰਨ ਵਾਲੇ ਸਿਆਸੀ ਆਗੂ ਜਾਂ ਹੁਕਮਰਾਨ ਇਥੋ ਦੇ ਨਿਵਾਸੀਆਂ ਨੂੰ ਰਿਸਵਤ ਤੋ ਰਹਿਤ, ਬਰਾਬਰਤਾ ਵਾਲਾ ਸਾਫ਼-ਸੁਥਰਾਂ ਰਾਜ ਪ੍ਰਬੰਧ ਕਿਵੇ ਦੇ ਸਕਦੇ ਹਨ ? ਇਥੇ ਜ਼ਮਹੂਰੀਅਤ ਲੀਹਾਂ ਤੇ ਅਮਨਮਈ ਮਾਹੌਲ ਕਿਵੇ ਉਸਾਰ ਸਕਣਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਦੇ ਸਿਆਸੀ ਵੱਡੇ ਅਮੀਰ ਆਗੂ ਸ੍ਰੀ ਅਰਵਿੰਦ ਖੰਨਾ ਜਿਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਰਾਂ ਦੀ ਸਰਹੱਦਾਂ ਉਤੇ ਖਰੀਦੋ-ਫਰੋਖਤ ਕਰਨ ਦੇ ਇਕ ਸੰਗੀਨ ਜੁਰਮ ਅਧੀਨ ਸੀ.ਬੀ.ਆਈ. ਵੱਲੋ ਲੱਗੇ ਕੇਸ ਦੀ ਜਾਂਚ ਚੱਲ ਰਹੀ ਹੈ, ਉਸ ਵੱਲੋਂ ਆਪਣੀ ਚਮੜੀ ਬਚਾਉਣ ਲਈ ਬੀਜੇਪੀ ਵਿਚ ਸਾਮਿਲ ਹੋਣ ਦੀ ਦੋਸ਼ਪੂਰਨ ਕਾਰਵਾਈ ਅਤੇ ਹੁਕਮਰਾਨਾਂ ਵੱਲੋ ਅਜਿਹੇ ਦਾਗੀਆ ਦੀ ਸਰਪ੍ਰਸਤੀ ਕਰਨ ਉਤੇ ਡੂੰਘੇ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸ੍ਰੀ ਮੋਦੀ ਹਕੂਮਤ ਅਤੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ ਨੂੰ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਅਪਰਾਧੀ ਬੀਜੇਪੀ-ਆਰ.ਐਸ.ਐਸ. ਜਾਂ ਆਮ ਆਦਮੀ ਪਾਰਟੀ ਵਿਚ ਸਾਮਿਲ ਹੋ ਜਾਵੇ, ਕੀ ਉਸਦੇ ਅਪਰਾਧ ਦੀ ਸਜ਼ਾ ਤੋ ਜਾਂ ਕਾਨੂੰਨੀ ਤੌਰ ਤੇ ਦਾਗੀ ਹੋਏ ਦੋਸ਼ ਤੋ ਬਚ ਸਕੇਗਾ ? ਮੌਜੂਦਾ ਹੁਕਮਰਾਨ ਅਜਿਹੇ ਅਪਰਾਧੀਆਂ ਦਾ ਸਿਆਸੀ ਜੰਮਘਟਾ ਬਣਕੇ ਰਹਿ ਜਾਣਗੇ । ਸ. ਮਾਨ ਨੇ ਸ੍ਰੀ ਮੋਦੀ ਅਤੇ ਉਨ੍ਹਾਂ ਦੀ ਬੀਜੇਪੀ-ਆਰ.ਐਸ.ਐਸ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਉਹ ਇਨ੍ਹਾਂ ਸੰਜ਼ੀਦਾ ਅਤੇ ਮੁਲਕ ਪੱਖੀ ਅਤਿ ਗੰਭੀਰ ਪ੍ਰਸ਼ਨਾਂ ਦਾ ਇਥੋ ਦੇ ਨਿਵਾਸੀਆ ਨੂੰ ਜਨਤਕ ਤੌਰ ਤੇ ਜੁਆਬ ਦੇਣ ਦੀ ਹਿੰਮਤ ਕਰਨਗੇ ?

Leave a Reply

Your email address will not be published. Required fields are marked *