ਯੂਨੀਵਰਸਲ ਸਿਵਲ ਕੋਡ ਉਤੇ ਸਭ ਹਿੰਦੂਤਵ ਜਮਾਤਾਂ-ਆਗੂ ਇਕ ਅਤੇ ਪੂਰਨ ਤੌਰ ਤੇ ਤਿਆਰ, ਪਰ ਘੱਟ ਗਿਣਤੀ ਸਿੱਖ ਕੌਮ ਦਾ ਅਵੇਸਲਾ ਹੋਣਾ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 07 ਜੁਲਾਈ ( ) “ਹਿਮਾਚਲ ਦੇ ਵਜੀਰ ਸ੍ਰੀ ਵਿਕਰਮਦਿੱਤਿਆ ਸਿੰਘ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਯੂਨੀਵਰਸਲ ਸਿਵਲ ਕੋਡ ਦੇ ਪੂਰਨ ਹੱਕ ਵਿਚ ਹਨ, ਪਰ ਹੁਣ ਉਨ੍ਹਾਂ ਦਾ ਬਿਆਨ ਆਇਆ ਹੈ ਕਿ ਜੋ ਇਸ ਵਿਸੇ ਤੇ ਕਾਂਗਰਸ ਦੀ ਨੀਤੀ ਹੋਵੇਗੀ, ਉਸ ਉਤੇ ਹੀ ਪਹਿਰਾ ਦਿੱਤਾ ਜਾਵੇਗਾ । ਕਹਿਣ ਤੋ ਭਾਵ ਹੈ ਕਿ ਜਦੋ ਵੀ ਹਿੰਦੂਤਵ ਇੰਡੀਅਨ ਸਟੇਟ ਉਤੇ ਕਾਬਜ ਮੁਤੱਸਵੀ ਸੋਚ ਵਾਲੇ ਹੁਕਮਰਾਨ ਅਤੇ ਸਿਆਸੀ ਪਾਰਟੀਆਂ ਨੇ ਕੋਈ ਘੱਟ ਗਿਣਤੀ ਕੌਮ ਵਿਰੋਧੀ ਅਮਲ ਕੀਤਾ, ਤਾਂ ਇਹ ਸਾਰੇ ਹਿੰਦੂਤਵੀਏ ਭਾਵੇ ਉਹ ਕਾਂਗਰਸ ਵਿਚ ਹੋਣ, ਭਾਵੇ ਬੀਜੇਪੀ-ਆਰ.ਐਸ.ਐਸ, ਭਾਵੇ ਆਮ ਆਦਮੀ ਪਾਰਟੀ ਜਾਂ ਹੋਰ ਸੰਗਠਨਾਂ ਵਿਚ ਸਭਨਾਂ ਦੀ ਬੋਲੀ ਤੇ ਅਮਲ ਇਕੋ ਜਿਹੇ ਹੋ ਜਾਂਦੇ ਹਨ । ਜਿਵੇਕਿ ਅੱਜ ਸਭ ਹਿੰਦੂਤਵ ਜਮਾਤਾਂ ਅਤੇ ਉਨ੍ਹਾਂ ਦੇ ਆਗੂ ਯੂਨੀਵਰਸਲ ਸਿਵਲ ਕੋਡ ਦੇ ਮਨੁੱਖਤਾ ਵਿਰੋਧੀ ਅਤੇ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾ ਨੂੰ ਕੁੱਚਲਣ ਵਾਲੇ ਇਸ ਕਾਨੂੰਨ ਦੇ ਵਿਸੇ ਉਤੇ ਸਭ ਉਸੇ ਤਰ੍ਹਾਂ ਇਕ ਹਨ ਜਿਵੇ 1947 ਵਿਚ ਮੁਲਕ ਦੀ ਹੋਈ ਵੰਡ ਸਮੇ ਮੁਸਲਿਮ ਕੌਮ ਇਕ ਸੀ ਅਤੇ ਪੂਰੀ ਤਿਆਰੀ ਵਿਚ ਸੀ। ਜਦੋਕਿ ਉਸ ਸਮੇ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਤਿਆਰੀ ਨਹੀ ਸੀ । ਉਸ ਸਮੇ ਮੇਰੇ ਬਾਪੂ ਜੀ ਸ. ਜੋਗਿੰਦਰ ਸਿੰਘ ਮਾਨ ਵੱਲੋ ਹਥਿਆਰਾਂ ਦੇ ਤਿੰਨ ਸੈਟ ਜਿਨ੍ਹਾਂ ਵਿਚ ਵੱਡੇ ਮਾਰੂ ਹਥਿਆਰ ਸਨ, ਦੀ ਵਰਤੋ ਕਰਦੇ ਹੋਏ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਬਚਾਕੇ ਇੱਧਰ ਲਿਆਏ ਸਨ । ਪਰ ਸਿੱਖ ਕੌਮ ਇਸ ਹੋਣ ਵਾਲੀ ਵੰਡ ਦੇ ਨਤੀਜਿਆ ਪ੍ਰਤੀ ਬਿਲਕੁਲ ਵੀ ਸੁਚੇਤ ਨਹੀ ਸੀ । ਉਸ ਸਮੇ ਮੁਸਲਿਮ ਕੌਮ ਵੱਲੋ ਇਸ ਵੰਡ ਦੇ ਨਤੀਜਿਆ ਦਾ ਸਾਹਮਣਾ ਕਰਨ, ਪਾਕਿਸਤਾਨ ਵਿਚੋ ਹਿੰਦੂਆਂ ਦੀ ਵੱਢ ਟੁੱਕ ਕਰਕੇ ਦਹਿਸਤ ਪਾਉਣ ਲਈ ਪੂਰੀ ਤਿਆਰੀ ਵਿਚ ਸੀ । ਉਸ ਸਮੇ ਸਿੱਖ ਕੌਮ ਇਸ ਗੰਭੀਰ ਵਿਸੇ ਤੇ ਅਵੇਸਲੀ ਸੀ ਅਤੇ ਅੱਜ ਜਦੋ ਉਸੇ ਤਰ੍ਹਾਂ ਦੀ ਸਾਜਿਸ ਅਧੀਨ ਹਿੰਦੂਤਵ ਹੁਕਮਰਾਨ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨਾਲ ਯੂਨੀਵਰਸਲ ਸਿਵਲ ਕੋਡ ਨੂੰ ਲਾਗੂ ਕਰਨ ਦੇ ਬਹਾਨੇ ਜ਼ਬਰ ਢਾਹੁਣ ਲਈ ਤਿਆਰ ਹਨ, ਤਾਂ ਅੱਜ ਵੀ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਉਸੇ ਤਰ੍ਹਾਂ ਅਵੇਸਲੀਆਂ ਹਨ ਜੋ ਕਿ ਅਤਿ ਦੁੱਖਦਾਇਕ ਹੈ । ਇਸ ਲਈ ਮਨੁੱਖਤਾ ਵਿਰੋਧੀ ਯੂਨੀਵਰਸਲ ਸਿਵਲ ਕੋਡ ਨੂੰ ਰੱਦ ਕਰਵਾਉਣ ਅਤੇ ਆਉਣ ਵਾਲੇ ਸਮੇ ਵਿਚ ਹੁਕਮਰਾਨਾਂ ਵੱਲੋ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਢਾਹੁਣ ਦੀਆਂ ਸਾਜਿਸਾ ਦਾ ਸਹੀ ਸਮੇ ਤੇ ਸਹੀ ਜੁਆਬ ਦੇਣ ਲਈ ਸੁਚੇਤ ਹੋਣ ਦੇ ਨਾਲ-ਨਾਲ ਤਿਆਰ-ਬਰ-ਤਿਆਰ ਵੀ ਰਹਿਣਾ ਪਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਨੀਵਰਸਲ ਸਿਵਲ ਕੋਡ ਨੂੰ ਹਿੰਦੂਤਵ ਹੁਕਮਰਾਨ ਤੇ ਜਮਾਤਾਂ ਵੱਲੋ ਜ਼ਬਰੀ ਲਾਗੂ ਕਰਨ ਦੇ ਅਮਲਾਂ ਪ੍ਰਤੀ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਕਰਦੇ ਹੋਏ ਅਤੇ ਪਾਕਿਸਤਾਨ ਦੀ ਵੰਡ ਸਮੇ ਸਿੱਖ ਕੌਮ ਵੱਲੋ ਹੋਏ ਅਵੇਸਲੇਪਣ ਚੋ ਨਿਕਲਕੇ ਆਉਣ ਵਾਲੇ ਸਖਤ ਇਮਤਿਹਾਨ ਲਈ ਪੂਰਨ ਤਿਆਰ-ਬਰ-ਤਿਆਰ ਰਹਿਣ ਅਤੇ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ ਨੂੰ ਬਿਲਕੁਲ ਵੀ ਸਹਿਣ ਨਾ ਕਰਨ ਦੀ ਗੱਲ ਕਰਦੇ ਹੋਏ ਘੱਟ ਗਿਣਤੀ ਕੌਮਾਂ ਨੂੰ ਅਰਥ ਭਰਪੂਰ ਸੰਦੇਸ਼ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸੱਕ ਬਾਕੀ ਨਹੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਜੋ ਬੀਜੇਪੀ-ਆਰ.ਐਸ.ਐਸ ਦੀ ਬੀ-ਟੀਮ ਦੇ ਤੌਰ ਤੇ ਨਿਰੰਤਰ ਵਿਚਰਦੇ ਆ ਰਹੇ ਹਨ, ਉਨ੍ਹਾਂ ਨੇ ਪਹਿਲੋ ਹੀ ਉਪਰੋਕਤ ਯੂਨੀਵਰਸਲ ਸਿਵਲ ਕੋਡ ਦੇ ਹੱਕ ਵਿਚ ਹਮਾਇਤ ਦਿੱਤੀ ਹੈ । ਪਰ ਸਦਕੇ ਜਾਈਏ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਜਿਨ੍ਹਾਂ ਨੇ ਪੰਜਾਬੀਆਂ ਅਤੇ ਸਿੱਖਾਂ ਦੀ ਮਨੋਦਸਾ ਨੂੰ ਸਮਝਦੇ ਹੋਏ ਅਤੇ ਯੂਨੀਵਰਸਲ ਸਿਵਲ ਕੋਡ ਦੇ ਲਾਗੂ ਹੋਣ ਤੇ ਘੱਟ ਗਿਣਤੀ ਕੌਮਾਂ ਦੀ ਹਰ ਤਰ੍ਹਾਂ ਦੀ ਆਜਾਦੀ ਤੇ ਅਣਖ ਖਤਮ ਕਰਨ ਦੀ ਗੱਲ ਨੂੰ ਮਹਿਸੂਸ ਕਰਦੇ ਹੋਏ ਇਸ ਦੀ ਜੋਰਦਾਰ ਢੰਗ ਨਾਲ ਵਿਰੋਧਤਾ ਕੀਤੀ ਹੈ ਅਤੇ ਕਿਹਾ ਕਿ ਇੰਡੀਆ ਵੱਖ-ਵੱਖ ਰੰਗਾਂ ਦੇ ਫੁੱਲਾਂ ਦਾ ਇਕ ਸੋਹਣਾ ਤੇ ਖੂਸਬੋ ਭਰਿਆ ਗੁਲਦਸਤਾ ਹੈ । ਲੇਕਿਨ ਬੀਜੇਪੀ-ਆਰ.ਐਸ.ਐਸ. ਇਕੋ ਹੀ ਫੁੱਲ ਨੂੰ ਖਿਲਾਉਣ ਤੇ ਅਮਲ ਕਰ ਰਹੀ ਹੈ ਜਿਸਨੂੰ ਅਸੀ ਕਦਾਚਿਤ ਬਰਦਾਸਤ ਨਹੀ ਕਰਾਂਗੇ ਅਤੇ ਨਾ ਹੀ ਬੀਜੇਪੀ-ਆਰ.ਐਸ.ਐਸ ਆਦਿ ਨੂੰ ਅਜਿਹਾ ਕਰਨ ਦੀ ਇਜਾਜਤ ਦੇਵਾਂਗੇ ।

ਸ. ਮਾਨ ਨੇ ਹਿੰਦੂਤਵੀਆਂ ਦੀ ਫਿਰਕੂ ਸੋਚ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਜਦੋ ਮਰਹੂਮ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਮਨੁੱਖਤਾ ਦਾ ਕਤਲੇਆਮ ਕੀਤਾ ਅਤੇ ਸਾਡੇ ਗੁਰਧਾਮਾਂ ਨੂੰ ਮੰਦਭਾਵਨਾ ਅਧੀਨ ਢਹਿ-ਢੇਰੀ ਕੀਤਾ ਤਾਂ ਉਸ ਸਮੇ ਬੀਜੇਪੀ ਦੇ ਪ੍ਰਮੁੱਖ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ‘ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ’ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਇਨਸਾਨੀਅਤ ਪੱਖੀ ਸਖਸ਼ੀਅਤ ਨੂੰ ‘ਭਸਮਾਸੂਰ’ ਕਹਿਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਇਸੇ ਤਰ੍ਹਾਂ ਉਸ ਸਮੇ ਸ੍ਰੀ ਵਾਜਪਾਈ ਨੇ ਮਰਹੂਮ ਇੰਦਰਾ ਗਾਂਧੀ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਉਸਨੂੰ ‘ਦੁਰਗਾ ਮਾਤਾ’ ਦੇ ਖਿਤਾਬ ਨਾਲ ਹਿੰਦੂਆਂ ਦੇ ਬਿਨ੍ਹਾਂ ਤੇ ਸਨਮਾਨਿਤ ਕੀਤਾ ਸੀ । ਕਹਿਣ ਤੋ ਭਾਵ ਹੈ ਸੈਟਰ ਵਿਚ ਇਨ੍ਹਾਂ ਹਿੰਦੂਤਵ ਪਾਰਟੀਆਂ ਵਿਚੋ ਸਰਕਾਰ ਕਿਸੇ ਦੀ ਹੋਵੇ, ਘੱਟ ਗਿਣਤੀ ਕੌਮਾਂ ਦੇ ਹੱਕ ਕੁੱਚਲਣ, ਉਨ੍ਹਾਂ ਦਾ ਕਤਲੇਆਮ ਕਰਨ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਦੀ ਮੰਦਭਾਵਨਾ ਅਧੀਨ ਇਹ ਸਭ ਹਮੇਸ਼ਾਂ ਇਕ ਹੁੰਦੇ ਹਨ ।

ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪ੍ਰਤੱਖ ਉਦਾਹਰਣ ਇਹ ਹੈ ਕਿ ਬੀਤੇ ਕੁਝ ਸਮੇ ਵਿਚ ਹੀ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਦੀ ਸਾਂਝੀ ਸਿੱਖ ਨੌਜਵਾਨੀ ਮਾਰੂ ਸਾਜਿਸ ਅਧੀਨ ਸ. ਦੀਪ ਸਿੰਘ ਸਿੱਧੂ, ਸ. ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਸ. ਰਿਪੁਦਮਨ ਸਿੰਘ ਮਲਿਕ ਕੈਨੇਡਾ, ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਅਤੇ ਹੁਣ ਸ. ਹਰਦੀਪ ਸਿੰਘ ਨਿੱਝਰ ਨੂੰ ਗੋਲੀਆਂ ਮਾਰਕੇ ਅਤੇ ਸਾਜਸੀ ਢੰਗ ਨਾਲ ਜਹਿਰੀਲੀਆਂ ਦਵਾਈਆ ਦੇ ਕੇ ਖ਼ਤਮ ਕੀਤਾ ਗਿਆ ਹੈ । ਸ੍ਰੀ ਡੋਵਾਲ ਤੇ ਅਮਿਤ ਸ਼ਾਹ ਉਸੇ ਤਰ੍ਹਾਂ ਦੇ ਸਿੱਖ ਕੌਮ ਦੀ ਲੀਡਰਸਿ਼ਪ ਨੂੰ ਖਤਮ ਕਰਨ ਉਤੇ ਤੇਜ਼ੀ ਨਾਲ ਅਮਲ ਕਰਦੇ ਨਜਰ ਆ ਰਹੇ ਹਨ ਜਿਵੇ ਰੂਸ ਦੇ ਲੈਫੀ. ਕਰਨਲ ਅਲਗਜੈਡਰ ਨੂੰ ਬਰਤਾਨੀਆ ਵਿਚ ਸਾਜਸੀ ਢੰਗ ਨਾਲ ਪਲੋਨੀਅਮ ਦੀ ਉਹ ਖਤਰਨਾਕ ਜ਼ਹਿਰ ਦਾ ਇਕ ਤਿਣਕੇ ਜਿੰਨਾ ਹਿੱਸਾ ਦਵਾਈ ਦੇ ਰੂਪ ਵਿਚ ਦੇ ਕੇ ਮਰਵਾਇਆ ਗਿਆ ਸੀ । ਇਸੇ ਤਰ੍ਹਾਂ ਸ੍ਰੀ ਡੋਵਾਲ ਅਤੇ ਅਮਿਤ ਸ਼ਾਹ ਦੇ ਹਿੰਦੂਤਵ ਹੁਕਮਰਾਨਾਂ ਵੱਲੋ ਆਪਣੀਆ ਖੂਫੀਆ ਏਜੰਸੀਆ ਰਾਹੀ ਸ. ਅਵਤਾਰ ਸਿੰਘ ਖੰਡਾ ਨਾਲ ਵੀ ਇਨ੍ਹਾਂ ਨੇ ਇਹੋ ਦੁੱਖਦਾਇਕ ਵਰਤਾਰਾ ਵਰਤਾਇਆ ਹੈ । ਇਸ ਮਨੁੱਖਤਾ ਵਿਰੋਧੀ ਕਾਰਵਾਈਆ ਉਤੇ ਇੰਡੀਆ ਅਮਲ ਕਰ ਰਿਹਾ ਹੈ ਜੋ ਅਤਿ ਖ਼ਤਰਨਾਕ ਅਤੇ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪਾਉਣ ਵਾਲੀ ਨਿੰਦਣਯੋਗ ਕਾਰਵਾਈ ਹੈ । ਅਮਰੀਕਾ, ਕੈਨੇਡਾ, ਫਰਾਸ, ਜਰਮਨ, ਬਰਤਾਨੀਆ, ਨਿਊਜੀਲੈਡ ਆਦਿ ਮੁਲਕਾਂ ਦੇ ਗੁਰੂਘਰਾਂ ਵਿਚ ਦਾਖਲ ਹੋ ਚੁੱਕੇ ਹਨ । ਜਿਥੋ ਇਹ ਸਿਰਕੱਢ ਸਿੱਖਾਂ ਨੂੰ ਖ਼ਤਮ ਕਰਨ ਅਤੇ ਕੌਮਾਂਤਰੀ ਪੱਧਰ ਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਸਾਜਿਸਾਂ ਤੇ ਅਮਲ ਕਰ ਰਹੇ ਹਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਰਮਨ ਦੇ ਫਰੈਕਫਰਟ ਦੇ ਗੁਰੂਘਰ ਵਿਚ ਇਕ ਸਿੱਖ ਨੂੰ ਜਰਮਨ ਸਰਕਾਰ ਨੇ ਇੰਡੀਆ ਸਰਕਾਰ ਨੂੰ ਸੂਚਨਾ ਦੇਣ ਵਾਲੇ ਨੂੰ ਗ੍ਰਿਫਤਾਰ ਕੀਤਾ ਸੀ । ਜਿਸਨੂੰ ਜਰਮਨ ਸਰਕਾਰ ਨੇ ਆਪਣੇ ਕਾਨੂੰਨ ਅਨੁਸਾਰ ਸਜ਼ਾ ਵੀ ਦਿੱਤੀ ਸੀ । ਅਜਿਹੇ ਖੂਫੀਆ ਤੰਤਰ ਸ੍ਰੀ ਸ਼ਾਹ ਤੇ ਸ੍ਰੀ ਡੋਵਾਲ ਨੇ ਬਾਹਰਲੇ ਮੁਲਕਾਂ ਦੇ ਗੁਰੂਘਰਾਂ ਦੀ ਵੱਡੀ ਗਿਣਤੀ ਵਿਚ ਫਿਟ ਕੀਤੇ ਹੋਏ ਹਨ । ਜਿਥੋ ਇਹ ਸਿੱਖਾਂ ਦੀਆਂ ਸਿਆਸੀ, ਧਾਰਮਿਕ, ਸਮਾਜਿਕ ਗਤੀਵਿਧੀਆਂ ਦੀ ਸੂਚਨਾ ਪ੍ਰਾਪਤ ਕਰਦੇ ਹਨ ਅਤੇ ਜੋ ਇੰਡੀਆ ਸਰਕਾਰ ਦੀ ਹਿਟ ਲਿਸਟ ਤੇ ਸਿੱਖ ਹਨ, ਉਨ੍ਹਾਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਦੀਆਂ ਕਾਰਵਾਈਆ ਨੂੰ ਅਮਲੀ ਰੂਪ ਦੇ ਰਹੇ ਹਨ । 

Leave a Reply

Your email address will not be published. Required fields are marked *