ਸੰਪਾਦਕੀ ਨੋਟਾਂ ਰਾਹੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਅਤੇ ਹਿੰਦੂਤਵ ਹੁਕਮਰਾਨਾਂ ਦੇ ਜ਼ਾਬਰ ਅਮਲਾਂ ਦਾ ਪੱਖ ਪੂਰਨਾ ਤਾਂ ਪੀਲੀ-ਪੱਤਰਕਾਰੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 06 ਜੁਲਾਈ (  ) “ਅੰਗਰੇਜ਼ੀ ਟ੍ਰਿਬਿਊਨ ਅਤੇ ਟ੍ਰਿਬਿਊਨ ਅਦਾਰੇ ਦੀ ਲੰਮੇ ਸਮੇ ਤੋਂ ਇਹ ਨੀਤੀ ਚੱਲਦੀ ਆ ਰਹੀ ਹੈ ਕਿ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਜਿਨ੍ਹਾਂ ਵੱਲੋਂ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨਾਲ ਲੰਮੇ ਸਮੇ ਤੋਂ ਹੁਕਮਰਾਨ ਗੈਰ-ਕਾਨੂੰਨੀ ਢੰਗ ਨਾਲ ਜ਼ਬਰ-ਜੁਲਮ, ਵਿਤਕਰੇ ਅਤੇ ਬੇਇਨਸਾਫ਼ੀਆਂ ਕਰਦੇ ਹੋਏ ਹਿੰਦੂਤਵ ਰਾਸਟਰ ਦੀ ਤਾਨਾਸਾਹੀ ਸੋਚ ਨੂੰ ਅਮਲ ਕਰਨ ਜਾ ਰਹੇ ਹਨ, ਆਪਣੇ ਸੰਪਾਦਕੀ ਨੋਟਾਂ ਰਾਹੀ ਤਾਨਾਸਾਹੀ ਜਾਲਮ ਹੁਕਮਰਾਨਾਂ ਦਾ ਪੱਖ ਪੂਰਨਾ ਅਤੇ ਜਿਨ੍ਹਾਂ ਕੌਮਾਂ ਤੇ ਘੱਟ ਗਿਣਤੀਆਂ ਨਾਲ ਲੰਮੇ ਸਮੇ ਤੋ ਜ਼ਬਰ-ਬੇਇਨਸਾਫ਼ੀ ਹੁੰਦੀ ਆ ਰਹੀ ਹੈ, ਉਨ੍ਹਾਂ ਨੂੰ ਗੈਰ-ਦਲੀਲ ਢੰਗਾਂ ਰਾਹੀ ਬਦਨਾਮ ਕਰਕੇ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ ਨੂੰ ਸਹੀ ਸਿੱਧ ਕਰਨਾ ਹੈ । ਅਜਿਹੀਆਂ ਸੰਪਾਦਕੀਆਂ ਜਾਂ ਪੱਤਰਕਾਰੀ ਨੂੰ ਕਦੀ ਵੀ ਨਿਰਪੱਖਤਾ ਵਾਲੀ ਲਿਖਤਾਂ ਅਤੇ ਸੋਚ ਕਰਾਰ ਨਹੀ ਦਿੱਤਾ ਜਾ ਸਕਦਾ । ਬਲਕਿ ਇਹ ਤਾਂ ਸਿੱਧੇ ਤੌਰ ਤੇ ਪੀਲੀ ਪੱਤਰਕਾਰੀ ਹੈ । ਜੋ ਅਕਸਰ ਹੀ ਆਪਣੇ ਨਿੱਜੀ, ਪਰਿਵਾਰਿਕ, ਮਾਲੀ ਅਤੇ ਆਪਣੀ ਝੂਠੀ ਸ਼ਾਨ ਨੂੰ ਕਾਇਮ ਰੱਖਣ ਲਈ ਜਾਬਰ ਹੁਕਮਰਾਨਾਂ ਦਾ ਪੱਖ ਪੂਰਨ ਵਾਲੀਆ ਨਿੰਦਣਯੋਗ ਅਤੇ ਨਫਰਤ ਭਰੀਆ ਕਾਰਵਾਈਆਂ ਹਨ । ਇਸ ਉਤੇ ਹੀ ਦਾ ਟ੍ਰਿਬਿਉਨ ਅਤੇ ਇਹ ਅਦਾਰਾ ਲੰਮੇ ਸਮੇ ਤੋ ਅਤਿ ਦੁੱਖਦਾਇਕ ਸਮਾਜ ਵਿਚ ਬੇਚੈਨੀ ਪੈਦਾ ਕਰਨ ਵਾਲੇ ਅਮਲ ਪੈਦਾ ਕਰਦਾ ਆ ਰਿਹਾ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕਦਾਚਿਤ ਬਰਦਾਸਤ ਨਹੀ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਾ ਟ੍ਰਿਬਿਊਨ ਦੇ ਮੌਜੂਦਾ ਸੰਪਾਦਕ ਸ੍ਰੀ ਰਾਜੇਸ ਰਾਮਾਚੰਦਰਨ ਵੱਲੋ ਬੀਤੇ ਕੱਲ੍ਹ ਦੇ ਟ੍ਰਿਬਿਊਨ ਵਿਚ ‘ਭਾਰਤ ਵਿਰੋਧੀ ਪ੍ਰਚਾਰ’ ਦੇ ਸਿਰਲੇਖ ਹੇਠ ਲਿਖੇ ਸੰਪਾਦਕੀ ਨੋਟ ਵਿਚ ਘੱਟ ਗਿਣਤੀ ਸਿੱਖ ਕੌਮ ਦੀ ਨਸਲਕੁਸੀ, ਬਰਬਾਦੀ ਅਤੇ ਬਦਨਾਮੀ ਕੀਤੇ ਜਾਣ ਦੀਆਂ ਸਮਾਜ ਵਿਰੋਧੀ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅੱਜ ਦਾ ਟ੍ਰਿਬਿਊਨ ਸੰਪਾਦਕ ਦੇ ਐਡੀਟਰ ਨੂੰ ਲਿਖੇ ਗਏ ਇਕ ਪੱਤਰ ਵਿਚ ਜੋਰਦਾਰ ਰੋਸ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ, ਇਥੋ ਦੀ ਪੰਜਾਬ ਦੀ ਪਵਿੱਤਰ ਧਰਤੀ, ਆਪਣੇ ਵਿਰਸੇ ਵਿਰਾਸਤ, ਮਹਾਨ ਰਵਾਇਤਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਿੱਖਾਂ ਨੇ ਕਦੇ ਵੀ ਹਿੰਦੂ ਰਾਜ ਦੇ ਡਿਪਲੋਮੈਟਾਂ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀ ਦਿਖਾਇਆ । ਪਰ ਕਨਿਸਕਾ ਏਅਰ ਇੰਡੀਆ ਦੀ ਕੈਨੇਡਾ ਤੋ ਉਡਾਨ ਭਰਨ ਵਾਲੀ ਇੰਡੀਅਨ ਫਲਾਈਟ ਜਿਸ ਵਿਚ 2 ਸੀਨੀਅਰ ਡਿਪਲੋਮੈਟਾਂ ਨੇ ਇੰਡੀਆ ਆਉਣਾ ਸੀ, ਉਸ ਆਖਰੀ ਸਮੇ ਤੇ ਉਨ੍ਹਾਂ ਨੇ ਆਪਣੀ ਫਲਾਈਟ ਰੱਦ ਕਰ ਦਿੱਤੀ। ਕਿਉਂਕਿ ਇਹ ਦੋਵੇ ਡਿਪਲੋਮੈਟ ਇੰਡੀਆ ਦੀ ਇਸ ਫਲਾਈਟ ਨੂੰ ਬੰਬ ਵਿਸਫੋਟ ਰਾਹੀ ਤਬਾਹ ਕਰਨ ਦੀ ਸਾਜਿਸ ਤੋ ਜਾਣਕਾਰ ਹੀ ਨਹੀ ਸਨ ਬਲਕਿ ਉਸ ਸਾਜਿਸ ਵਿਚ ਸਾਮਿਲ ਸਨ । ਕੈਨੇਡਾ ਸਰਕਾਰ ਨੇ ਇਸ ਸੱਚ ਨੂੰ ਸਾਹਮਣੇ ਲਿਆਉਣ ਲਈ ਕੋਈ ਜਿੰਮੇਵਾਰੀ ਨਹੀ ਨਿਭਾਈ । ਜਿਸ ਮੇਜਰ ਕਮਿਸਨ ਨੂੰ ਇਹ ਜਿੰਮੇਵਾਰੀ ਸੌਪੀ ਗਈ ਉਸਨੇ ਵੀ ਇੰਡੀਅਨ ਡਿਪਲੋਮੈਟਾਂ ਨੂੰ ਹੀ ਦੋਸ਼ੀ ਠਹਿਰਾਇਆ । ਕਿਉਂਕਿ ਉਸ ਸਮੇ ਰਾਜੀਵ ਗਾਂਧੀ ਦੀ ਸਰਕਾਰ ਸੀ ਅਤੇ ਸਿੱਖ ਜਮਹੂਰੀਅਤ ਢੰਗ ਨਾਲ ਆਪਣੇ ਵੱਖਰੇ ਰਾਜ ਲਈ ਲੜ ਰਹੇ ਸਨ । ਸਿੱਖਾਂ ਨੂੰ ਆਪਣੇ ਕੌਮੀ ਮਿਸਨ ਤੋ ਰੋਕਣ ਤੇ ਰੁਕਾਵਟ ਪਾਉਣ ਲਈ ਕਨਿਸਕ ਇੰਡੀਆ ਦੀ ਫਲਾਈਟ ਦੇ ਵਿਸਫੋਟ ਲਈ ਦੋਸ਼ੀ ਠਹਿਰਾਉਣ ਲਈ ਹੀ ਇਹ ਸਾਜਿਸ ਰਚੀ ਗਈ । 

ਸ. ਮਾਨ ਨੇ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਤੁਹਾਡੇ ਅਖਬਾਰ ਨੇ ਜਾਂ ਕਦੀ ਹਿੰਦੂਤਵੀਆਂ ਨੇ ਭਗਵਾਨ ਰਾਵਣ ਦੇ ਪੁਤਲੇ ਨੂੰ ਸਾੜਨ ਦੀ ਅਲੋਚਨਾ ਕੀਤੀ ਹੈ ? ਜਦੋਕਿ ਲਛਮਣ ਨੇ ਭਗਵਾਨ ਰਾਵਨ ਦੀ ਭੈਣ ਸਰੂਪਨਖਾ ਦਾ ਨੱਕ ਵੱਢ ਦਿੱਤਾ ਸੀ । ਜਦੋਕਿ ਉਸਨੇ ਤਾਂ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਸੀ । ਇਸੇ ਤਰ੍ਹਾਂ ਇੰਦਰਾ ਗਾਂਧੀ ਤੇ ਫਿਰੋਜ ਗਾਂਧੀ ਦਾ ਪ੍ਰੇਮ ਵਿਆਹ ਹੋਇਆ ਸੀ । ਜੇਕਰ ਉਹ ਜਿਊਂਦੇ ਹੁੰਦੇ ਤਾਂ ਭਾਜਪਾ-ਆਰ.ਐਸ.ਐਸ. ਦੇ ਹਿੰਦੂਤਵ ਹੁਕਮਰਾਨ ਕੀ ਫਿਰੋਜ ਗਾਂਧੀ ਦਾ ਨੱਕ ਵੱਢਦੇ ? ਸਿੱਖ ਕੌਮ ਇਹ ਬਹੁਤ ਸੰਜ਼ੀਦਗੀ ਨਾਲ ਮਹਿਸੂਸ ਕਰਦੀ ਹੈ ਕਿ ਸੈਂਟਰ ਦੇ ਗ੍ਰਹਿ ਵਜੀਰ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਹੁਕਮਾ ਰਾਹੀ ਹੀ ਸਿੱਖ ਆਗੂਆਂ ਨੂੰ ਸਾਜਸੀ ਢੰਗਾਂ ਨਾਲ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਅਤੇ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ । ਜਿਵੇਕਿ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਵਿਚ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ, ਸ. ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਵਿਚ, ਸ. ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਵਿਚ, ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ ਅਤੇ ਹੁਣ ਸ. ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿਚ ਮੌਤ ਦੀ ਘਾਟ ਉਤਾਰਿਆ ਹੈ । ਸਾਨੂੰ ਇਸ ਗੱਲ ਦਾ ਦੁੱਖ ਤੇ ਹੈਰਾਨੀ ਹੈ ਕਿ ਇਸਲਾਮਿਕ ਪਾਕਿਸਤਾਨ, ਕੈਨੇਡਾ ਅਤੇ ਬਰਤਾਨੀਆ ਨੇ ਇਨ੍ਹਾਂ ਹੋਏ ਅਣਮਨੁੱਖੀ ਕਤਲਾਂ ਦੀ ਸਿਕਾਇਤ ਅੰਤਰਰਾਸਟਰੀ ਭਾਈਚਾਰੇ ਨੂੰ ਕਿਉ ਨਹੀ ਕੀਤੀ ? ਜੇਕਰ ਇਹ ਨਹੀ ਹੋਈ ਤਾਂ ਅਸੀ ਇਸਦੀ ਕੌਮਾਂਤਰੀ ਪੱਧਰ ਤੇ ਨਿਰਪੱਖਤਾ ਨਾਲ ਜਾਂਚ ਚਾਹੁੰਦੇ ਹਾਂ ਜਿਵੇਕਿ ਪਾਕਿਸਤਾਨ ਦੇ ਬੈਨਰਜੀ ਭੂਟੋ ਤੇ ਲਿਬਨਾਨ ਦੇ ਵਜੀਰ ਏ ਆਜਮ ਹਰਾਰੇ ਦੇ ਕਤਲਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ ।

ਸਿੱਖ ਕੌਮ ਨੂੰ ਹੁਣ ਕੋਈ ਜਾਣਕਾਰੀ ਨਹੀ ਕਿ ਇੰਡੀਅਨ ਖੂਫੀਆ ਏਜੰਸੀਆ ਅਤੇ ਹੁਕਮਰਾਨਾਂ ਦਾ ਅਗਲਾ ਨਿਸ਼ਾਨਾਂ ਕਿਹੜੀ ਸਖਸੀਅਤ ਹੋਵੇਗੀ । ਮੈਂ ਸਿੱਖ ਕੌਮ ਦੇ ਹੱਕ-ਹਕੂਕਾ, ਅਣਖ ਗੈਰਤ ਲਈ ਲੜ੍ਹ ਰਿਹਾ ਹਾਂ । ਜੇਕਰ ਅਗਲਾ ਨਿਸ਼ਾਨਾਂ ਦਾਸ ਹੋਇਆ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ ਸਿਕਵਾ ਨਹੀ ਹੋਵੇਗਾ । ਕਿਉਂਕਿ ਮੇਰਾ ਜੀਵਨ ਸਿੱਖ ਕੌਮ ਲਈ ਸੰਘਰਸ ਕਰਨਾ ਹੈ । ਂਭਾਜਪਾ-ਆਰ.ਐਸ.ਐਸ ਦੀਆਂ ਤਾਕਤਾਂ ਨੂੰ ਸਿੱਖਾਂ ਦੇ ਖੂਨ ਦੀ ਪਿਆਸ ਪੂਰੀ ਕਰਨੀ ਚਾਹੀਦੀ ਹੈ । ਕਿਉਂਕਿ ਸਾਡੀ ਪਾਰਟੀ ਵੀ ਯੂਨੀਵਰਸਲ ਸਿਵਲ ਕੋਡ ਦੇ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਅਤੇ ਤਾਨਾਸਾਹੀ ਅਮਲਾਂ ਤੋ ਭਰਪੂਰ ਜਾਣਕਾਰੀ ਰੱਖਦੀ ਹੈ । ਸਭ ਘੱਟ ਗਿਣਤੀ ਕੌਮਾਂ, ਅਨੁਸੂਚਿਤ ਜਾਤੀਆਂ, ਕਬੀਲਿਆ, ਆਦਿਵਾਸੀਆ ਨੂੰ ਇਸ ਉਪਰੋਕਤ ਕਾਨੂੰਨ ਦੇ ਦੁੱਖਦਾਇਕ ਅਮਲਾਂ ਤੋ ਪੂਰੀ ਸੰਕਾ ਹੈ ਕਿ 15 ਸਤੰਬਰ 1935 ਦੇ ਨਾਜੀ ਜਰਮਨਾਂ ਦੇ ਨਿਊਰਮਬਰਗ ਕਾਨੂੰਨ ਵਰਗਾਂ ਹੀ ਹੋਵੇਗਾ । ਜਿਸ ਅਧੀਨ ਜਾਨੀ ਸ਼ਾਸ਼ਨ ਅਤੇ ਜਰਮਨਾਂ ਦਾ ਅੰਤ ਹੋ ਗਿਆ ਸੀ । ਇਹ ਗੱਲ ਉਸ ਸਮੇ ਵੀ ਪ੍ਰਤੱਖ ਹੋ ਜਾਂਦੀ ਹੈ ਜਦੋ ਇੰਡੀਆ ਦੇ ਵਜੀਰ ਏ ਆਜਮ ਹੁਣੇ ਹੀ ਅਮਰੀਕਾ ਫੇਰੀ ਤੇ ਗਏ ਸਨ, ਤਾਂ ਪਹਿਲੇ ਪ੍ਰੈਜੀਡੈਟ ਸ੍ਰੀ ਬਰਾਕ ਓਬਾਮਾ ਨੇ ਮੌਜੂਦਾ ਪ੍ਰੈਜੀਡੈਟ ਜੋ ਬਾਇਡਨ ਨੂੰ ਕਿਹਾ ਸੀ ਕਿ ਜੇਕਰ ਸ੍ਰੀ ਮੋਦੀ ਦੀ ਬੀਜੇਪੀ ਤੇ ਆਰ.ਐਸ.ਐਸ. ਵੱਲੋ ਇੰਡੀਆ ਵਿਚ ਧਾਰਮਿਕ ਤੇ ਮਨੁੱਖੀ ਅਧਿਕਾਰਾਂ ਨੂੰ ਦਬਾਉਦੀ ਹੈ ਤਾਂ ਹਿੰਦੂ ਰਾਜ ਕਾਇਮ ਹੋਵੇਗਾ ਅਤੇ ਵੰਡਿਆ ਜਾਵੇਗਾ । ਅਸੀ ਇਹ ਚਾਹਵਾਂਗੇ ਕਿ ਦਾ ਟ੍ਰਿਬਿਊਨ ਆਪਣੀ ਸੰਪਾਦਕੀ ਉਥੋ ਸੁਰੂ ਕਰੇ ਜਿਥੇ ਇੰਡੀਅਨ ਹਿੰਦੂ ਰਾਜ ਭੰਗ ਹੋਣ ਤੋ ਬਾਅਦ ਸਿੱਖਾਂ ਨੂੰ ਇਹ ਰਾਜ ਭਾਗ ਮਿਲਦਾ ਹੈ । ਇਸੇ ਲਈ ਹੀ ਅਸੀ ਕਹਿੰਦੇ ਹਾਂ ਕਿ ਜੇਕਰ ਟ੍ਰਿਬਿਊਨ ਨਵੇ ਬਣਨ ਵਾਲੇ ਸਿੱਖ ਰਾਜ ਦਾ ਹਿੱਸਾ ਨਹੀ ਹੈ, ਤਾਂ ਸਿੱਖਾਂ ਦੀ ਨੁਕਤਾਚੀਨੀ ਕਰਨ ਵਾਲਾ ਵੀ ਕੋਈ ਨਹੀ ਹੋਵੇਗਾ ।

Leave a Reply

Your email address will not be published. Required fields are marked *