ਮੁੱਖ ਮੰਤਰੀ ਪੰਜਾਬ ਸਿੱਧੇ ਰਸਤੇ ਤੇ ਆ ਗਏ ਹਨ, ਜਿਸਦਾ ਅਸੀ ਸਵਾਗਤ ਕਰਦੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 05 ਜੁਲਾਈ ( ) “ਬੇਸੱਕ ਘੱਟ ਗਿਣਤੀ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਦੀ ਆਜ਼ਾਦੀ, ਅਣਖ-ਗੈਰਤ ਨੂੰ ਖਤਮ ਕਰਨ ਅਤੇ ਉਨ੍ਹਾਂ ਦੇ ਹੱਕ-ਹਕੂਕਾ ਨੂੰ ਕੁੱਚਲਣ ਵਾਲੇ ਸ੍ਰੀ ਮੋਦੀ ਹਕੂਮਤ ਵੱਲੋ ਲਿਆਂਦੇ ਜਾ ਰਹੇ ਯੂਨੀਵਰਸਲ ਸਿਵਲ ਕੋਡ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਨੇ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਦਾ ਫਰਜ ਨਿਭਾਉਦੇ ਹੋਏ ਇਸ ਮਨੁੱਖਤਾ ਮਾਰੂ ਕਾਨੂੰਨ ਦੇ ਹੱਕ ਵਿਚ ਜੋਰਦਾਰ ਬਿਆਨਬਾਜੀ ਕੀਤੀ ਹੈ । ਪਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਘੱਟ ਗਿਣਤੀ ਕੌਮਾਂ, ਫਿਰਕਿਆ ਵਿਸ਼ੇਸ਼ ਤੌਰ ਤੇ ਸਿੱਖ ਅਤੇ ਮੁਸਲਿਮ ਕੌਮ ਦੇ ਉੱਠ ਰਹੇ ਇਸ ਬਿੱਲ ਵਿਰੁੱਧ ਵਿਰੋਧ ਦੀ ਨਬਜ ਨੂੰ ਪਹਿਚਾਣਦੇ ਹੋਏ ਇਹ ਕਹਿਕੇ ਕਿ ਜਿਥੇ ਇੰਡੀਆ ਵਿਚ ਵੱਖ-ਵੱਖ ਫੁੱਲਾਂ ਦੀਆਂ ਖੁਸਬੋਆ ਆ ਰਹੀਆ ਹਨ ਅਤੇ ਬਹੁਤ ਹਰਮਨ ਪਿਆਰਾ ਗੁਲਦਸਤਾ ਹੈ ਅਤੇ ਬੀਜੇਪੀ ਇਕੋ ਫੁੱਲ ਨੂੰ ਰੱਖਣਾ ਚਾਹੁੰਦੀ ਹੈ ਅਜਿਹਾ ਹਰਗਿਜ ਨਹੀ ਹੋਣ ਦਿੱਤਾ ਜਾਵੇਗਾ ਅਤੇ ਇਸ ਕਾਨੂੰਨ ਨੂੰ ਬਿਲਕੁਲ ਪ੍ਰਵਾਨ ਨਹੀ ਕੀਤਾ ਜਾਵੇਗਾ ਕਹਿਕੇ ਵੱਖਰਾਂ ਤੇ ਘੱਟ ਗਿਣਤੀ ਕੌਮਾਂ ਪੱਖੀ ਸਟੈਂਡ ਲਿਆ ਹੈ ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਵਾਗਤ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਨੀਵਰਸਲ ਸਿਵਲ ਕੋਡ ਉਤੇ ਆਪਣੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਤੋ ਵੱਖਰਾਂ ਸਟੈਂਡ ਲੈਦੇ ਹੋਏ ਅਤੇ ਇਸ ਮਨੁੱਖਤਾ ਮਾਰੂ ਕਾਨੂੰਨ ਨੂੰ ਰੱਦ ਕਰਨ ਦੀ ਗੱਲ ਕਰਦੇ ਹੋਏ ਜੋ ਪ੍ਰਗਟ ਕੀਤੇ ਹਨ, ਉਸਦਾ ਸਵਾਗਤ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਿਵੇ 1933 ਵਿਚ ਜਰਮਨ ਦੀ ਸਿਆਸਤ ਉਤੇ ਹਿਟਲਰ ਨੇ ਕਬਜਾ ਕਰ ਲਿਆ ਸੀ । ਫਿਰ ਉਸਦੀ ਨਾਜੀ ਪਾਰਟੀ ਨੇ ਨਿਊਰਮਬਰਗ ਕਾਨੂੰਨ ਬਣਾ ਦਿੱਤਾ ਸੀ । ਜਿਹੜੇ ਕਿ ਫਿਰਕਾਪ੍ਰਸਤ ਸੋਚ ਅਧੀਨ ਕਬੀਲਿਆ ਤੇ ਘੱਟ ਗਿਣਤੀਆਂ ਦੇ 60 ਲੱਖ ਯਹੂਦੀਆਂ ਤੇ ਨਿਵਾਸੀਆ ਨੂੰ ਗੈਂਸ ਚੈਬਰਾਂ ਵਿਚ ਪਾ ਕੇ ਸਾੜ ਦਿੱਤੇ ਸਨ । ਉਸੇ ਤਰ੍ਹਾਂ ਦੀ ਪਾਲਸੀ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਕਰ ਰਹੀ ਹੈ । ਇਸੇ ਤਰ੍ਹਾਂ ਜੋ 05 ਅਗਸਤ 2019 ਨੂੰ ਇਨ੍ਹਾਂ ਕੱਟੜਵਾਦੀਆਂ ਨੇ ਕਸ਼ਮੀਰੀਆ ਨੂੰ ਖੁਦਮੁਖਤਿਆਰੀ ਪ੍ਰਦਾਨ ਕਰਨ ਵਾਲੀ ਵਿਧਾਨ ਦੀ ਧਾਰਾ 370 ਅਤੇ ਆਰਟੀਕਲ 35ਏ ਨੂੰ ਖਤਮ ਕਰਕੇ ਉਨ੍ਹਾਂ ਦੇ ਵਿਧਾਨਿਕ ਹੱਕਾਂ ਤੇ ਆਜਾਦੀ ਨੂੰ ਕੁੱਚਲ ਦਿੱਤਾ ਸੀ । ਉਸ ਸਮੇਂ ਇਹ ਕਦੇ ਨਹੀ ਪੜ੍ਹਿਆ-ਸੁਣਿਆ ਗਿਆ ਕਿ ਕਸਮੀਰੀ ਖਾੜਕੂ ਫੜ੍ਹੇ ਗਏ ਜਾਂ ਉਨ੍ਹਾਂ ਨੇ ਆਤਮ ਸਮਰਪਣ ਕੀਤਾ । ਲੇਕਿਨ 05 ਅਗਸਤ 2019 ਤੋ ਬਾਅਦ ਕਸ਼ਮੀਰੀਆਂ ਨੂੰ ਫੜਕੇ ਗੈਰ ਕਾਨੂੰਨੀ ਤਰੀਕੇ ਮਾਰ ਦਿੰਦੇ ਰਹੇ ਹਨ । ਸੁਪਰੀਮ ਕੋਰਟ ਦੀ ਇਹ ਸ਼ਕਤੀ ਤੇ ਹੱਕ ਹੈ ਕਿ ਹਰ ਤਰ੍ਹਾਂ ਦੀ ਆਜਾਦੀ ਦੀ ਉਹ ਰੱਖਿਆ ਕਰੇ, ਜਿਸਨੂੰ ਕਿ ਕੋਈ ਵੀ ਹੁਕਮਰਾਨ ਜਾਂ ਤਾਕਤ ਕੁੱਚਲ ਨਹੀ ਸਕਦੀ । ਲੇਕਿਨ 2019 ਤੋ ਬਾਅਦ ਜੋ ਕਸ਼ਮੀਰੀਆਂ ਦੇ ਮਨੁੱਖੀ, ਇਨਸਾਨੀ, ਵਿਧਾਨਿਕ ਅਤੇ ਕਾਨੂੰਨੀ ਹੱਕ ਕੁੱਚਲੇ ਗਏ ਹਨ, ਉਸ ਸੰਬੰਧੀ ਜੋ ਸੁਪਰੀਮ ਕੋਰਟ ਵਿਧਾਨ ਦੀ ਰੱਖਿਆਕਾਰ ਹੈ, ਉਹ ਇਸ ਗੰਭੀਰ ਵਿਸੇ ਉਤੇ ਚੁੱਪ ਕਿਉਂ ਹੈ ? ਜਿਸਦਾ ਮਤਲਬ ਇਹ ਹੈ ਕਿ ਸੈਟਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਉਤੇ ਸੁਪਰੀਮ ਕੋਰਟ ਤੇ ਹਾਈਕੋਰਟ ਜੋ ਐਕਸਨ ਲੈ ਸਕਦੀਆਂ ਹਨ, ਉਹ ਨਹੀ ਲਿਆ ਜਾ ਰਿਹਾ । ਇਸ ਕਰਕੇ ਹੀ ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਬਰਾਕ ਓਬਾਮਾ ਦੀਆਂ ਮਨੁੱਖਤਾ ਪੱਖੀ ਨੀਤੀਆ ਸੰਬੰਧੀ, ਸ੍ਰੀ ਮੋਦੀ ਨੇ ਅਮਰੀਕਾ ਦੌਰੇ ਦੌਰਾਨ ਕਹਿ ਲੇਕਿਨ ਪ੍ਰੈਜੀਡੈਟ ਬਾਈਡਨ ਨੇ ਆਪਣੇ ਪਹਿਲੇ ਪ੍ਰੈਜੀਡੈਟ ਸ੍ਰੀ ਓਬਾਮਾ ਦੀ ਗੱਲ ਨੂੰ ਦੁਹਰਾਉਦੇ ਹੋਏ ਕਿਹਾ ਕਿ ਇੰਡੀਆ ਦੀ ਧਾਰਮਿਕ ਆਜਾਦੀ ਅਤੇ ਮਨੁੱਖੀ ਹੱਕਾਂ ਨੂੰ ਹਿੰਦੂਤਵ ਹੁਕਮਰਾਨਾਂ ਨੇ ਤੋੜ ਦਿੱਤਾ ਹੈ । ਜਿਸ ਨਾਲ ਇੰਡੀਆ ਟੁੱਟ ਜਾਵੇਗਾ । 

ਇਥੇ ਇਹ ਯਾਦ ਦਿਵਾਉਣਾ ਜਰੂਰੀ ਹੈ ਕਿ ਜਦੋ ਪ੍ਰੈਜੀਡੈਟ ਓਬਾਮਾ ਸਨ, ਤਾਂ ਉਸ ਸਮੇ ਜੋ ਬਾਈਡਨ ਅਮਰੀਕਾ ਦੇ ਵਾਈਸ ਪ੍ਰੈਜੀਡੈਟ ਦੇ ਅਹੁਦੇ ਉਤੇ ਬਿਰਾਜਮਾਨ ਸਨ । ਜਿਨ੍ਹਾਂ ਵੱਲੋ ਇੰਡੀਆ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਸਪੱਸਟ ਕਹਿਣਾ ਸੰਸਾਰ ਪੱਧਰ ਤੇ ਬਹੁਤ ਵੱਡਾ ਮਹੱਤਵ ਰੱਖਦਾ ਹੈ । ਜਿਸਨੂੰ ਸੰਸਾਰ ਦੀ ਕੋਈ ਵੀ ਤਾਕਤ ਜਾਂ ਕੌਮਾਂਤਰੀ ਕਾਨੂੰਨ ਵੱਲੋ ਨਜਰ ਅੰਦਾਜ ਨਹੀ ਕੀਤਾ ਜਾ ਸਕੇਗਾ । ਇਹ ਵੀ ਯਾਦ ਦਿਵਾਉਣਾ ਜਰੂਰੀ ਹੈ ਕਿ ਜਦੋ ਕਾਂਗਰਸ ਅਸੈਬਲੀ ਅਮਰੀਕਾ ਦੇ ਜੁਆਇਟ ਸੈਸਨ ਨੂੰ ਮੋਦੀ ਸੁਬੋਧਿਤ ਹੋਣ ਲੱਗੇ ਤਾਂ ਵੱਡੀ ਗਿਣਤੀ ਵਿਚ ਕਾਂਗਰਸੀ ਮੈਬਰ, ਸੈਨੇਟਰਜ ਉਸ ਸੈਸਨ ਵਿਚੋ ਉੱਠਕੇ ਚਲੇ ਗਏ ਜਿਸ ਤੋ ਇਹ ਸੰਸਾਰ ਪੱਧਰ ਤੇ ਸਪੱਸਟ ਸੁਨੇਹਾ ਗਿਆ ਕਿ ਇੰਡੀਆ ਦੇ ਵਜੀਰ ਏ ਆਜਮ ਤੇ ਹੁਕਮਰਾਨ ਇੰਡੀਆ ਵਿਚ ਮਨੁੱਖੀ ਅਧਿਕਾਰਾਂ ਦਾ ਘੋਰ ਹਨਨ ਕਰ ਰਹੇ ਹਨ । ਇਹ ਮੈਬਰਾਂ ਦਾ ਉੱਠਣਾ ਸ੍ਰੀ ਮੋਦੀ ਹਕੂਮਤ ਦੀਆਂ ਗੈਰ ਕਾਨੂੰਨੀ ਕਾਰਵਾਈਆ ਵਿਰੁੱਧ ਰੋਸ ਜਾਹਰ ਕਰਨਾ ਸੀ । ਇਸੇ ਤਰ੍ਹਾਂ ਉਸ ਸੈਸਨ ਦੇ ਬਾਹਰ ਮਨੀਪੁਰੀਆ, ਕਸਮੀਰੀਆ, ਮੁਸਲਮਾਨਾਂ, ਸਿੱਖਾਂ ਅਤੇ ਹੋਰ ਇੰਡੀਆ ਦੇ ਕਬੀਲਿਆ ਨਾਲ ਸੰਬੰਧਤ ਵੱਡੀ ਗਿਣਤੀ ਵਿਚ ਲੋਕਾਂ ਨੇ ਸ੍ਰੀ ਮੋਦੀ ਦੀ ਹਕੂਮਤ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁੱਚਲਣ ਵਿਰੁੱਧ ਜੋਰਦਾਰ ਮੁਜਾਹਰੇ ਕੀਤੇ । ਅਸੀ ਇਥੇ ਇਹ ਵਰਣਨ ਕਰਨਾ ਜਰੂਰੀ ਸਮਝਾਂਗੇ ਕਿ ਔਰੰਗਜੇਬ ਸਵਾ ਮਣ ਜਨੇਊ ਤੋੜਕੇ ਅਤੇ ਹਿੰਦੂਆਂ ਨੂੰ ਮਾਰਕੇ ਫਿਰ ਰੋਟੀ ਖਾਂਦਾ ਸੀ । ਜਦੋਕਿ ਜਿਸ ਜਨੇਊ ਦਾ ਗੁਰੂ ਨਾਨਕ ਸਾਹਿਬ ਨੇ ਵਿਰੋਧ ਕੀਤਾ ਸੀ ਉਸ ਜਨੇਊ ਦੀ ਰੱਖਿਆ ਲਈ ਸਿੱਖ ਕੌਮ ਦੇ ਨੌਵੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਅਤੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ । ਜਦੋ ਹੁਣ ਮੋਦੀ ਹਕੂਮਤ ਸਿੱਖਾਂ ਦੇ ਖੂਨ ਦੀ ਪਿਆਸੀ ਬਣੀ ਬੈਠੀ ਹੈ, ਤਾਂ ਅਸੀ ਵੀ ਬੀਤੇ ਦਿਨੀਂ ਸੈਟਰ ਦੀ ਖੂਫੀਆ ਰਾਅ ਏਜੰਸੀ ਦੇ ਅੰਮ੍ਰਿਤਸਰ ਦਫਤਰ ਵਿਖੇ ਇਕੱਠੇ ਹੋ ਕੇ 300 ਸਿੱਖਾਂ ਨੇ ਆਪਣੇ ਖੂਨ ਨਾਲ ਦਸਤਖਤ ਕਰਕੇ ਦਿੱਤਾ ਹੈ ਕਿ ਉਹ ਸਾਨੂੰ ਸਹੀਦ ਕਰ ਸਕਦੇ ਹਨ, ਜੇਕਰ ਅਜਿਹਾ ਕਰਨ ਨਾਲ ਉਨ੍ਹਾਂ ਦਾ ਕੋਈ ਮਕਸਦ ਪੂਰਾ ਹੁੰਦਾ ਹੈ । ਸਿੱਖ ਕੌਮ ਕਤਈ ਵੀ ਕੁਰਬਾਨੀ ਦੇਣ ਅਤੇ ਤਿਆਗ ਕਰਨ ਤੋ ਪਿੱਛੇ ਨਹੀ ਹੱਟਦੀ ।

Leave a Reply

Your email address will not be published. Required fields are marked *