ਆਪਣੇ ਚੰਗੇ ਭਵਿੱਖ ਅਤੇ ਦਹਿਸ਼ਤ ਦੇ ਡਰੋਂ ਸਿੱਖ ਵਿਦੇਸ਼ਾਂ ਵੱਲ੍ਹ ਨੂੰ ਕਰ ਰਹੇ ਹਨ ਹਿਜ਼ਰਤ:-ਮਾਨ 

ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। 

ਐਸ.ਜੀ.ਪੀ.ਸੀ. ਦੀਆਂ ਚੋਣਾਂ ਤਰੁੰਤ ਕਰਾਉਣ ਦੀ ਕੀਤੀ ਮੰਗ।  

ਬਠਿੰਡਾ, 4 ਜੁਲਾਈ (                 ) ਲੰਮੇ ਸਮੇਂ ਤੋਂ ਹਿੰਦੋਸਤਾਨ ਦੀਆਂ ਹਕੂਮਤਾਂ ਵੱਲੋ ਸਿੱਖ ਕੌਮ ਨਾਲ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀਆਂ ਹੁੰਦੀਆਂ ਆਇਆ ਹਨ, ਪਰ ਹੁਣ ਸੈਂਟਰ ਦੀ ਸ਼੍ਰੀ ਨਰਿੰਦਰ ਮੋਦੀ ਦੀ ਹਕੂਮਤ ਸਮੁੱਚੇ ਹਿੰਦੋਸਤਾਨ ਨੂੰ ਹਿੰਦੂ-ਰਾਸਟਰ ਬਣਾਉਣ ਲਈ ਤੱਤਪਰ ਹੈ, ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾਂ ਨੂੰ ਨਿਸਤੋਨਬੂਦ ਕਰਨ ਲਈ ਕਾਲੇ ਕਾਨੂੰਨ ਬਣਾ ਰਹੀ ਹੈ, ਜਬਰ ਅਤੇ ਦਹਿਸ਼ਤ ਪੈਦਾ ਹੋਣ ਦੀ ਵਜਾਅ ਕਾਰਨ ਇਹ ਕੌਮਾਂ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੀਆ। ਪੰਜਾਬ ਵਿੱਚੋਂ ਸਿੱਖ ਕੌਮ  ਬਾਹਰਲੇ ਮੁਲਕਾਂ ਵੱਲ੍ਹ ਨੂੰ ਵੱਧ ਰਿਹਾ ਰੁਝਾਨ ਇਸ ਤਰਾਂ ਹੈ ਜਿਵੇਂ 1933 ਵਿੱਚ ਜਦੋਂ ਹਿਟਲਰ ਤਾਕਤ ਵਿੱਚ ਆਕੇ ਰਾਜਗੱਦੀ ਤੇ ਬੈਠਾ ਤਾਂ ਉਹਨਾਂ ਨੇ ਸਭ ਤੋਂ ਪਹਿਲਾ ਆਪਣੀ ਨਾਟਸੀ ਪਾਰਟੀ ਵੱਲੋਂ ਯਹੂਦੀਆਂ ਖਿਲਾਫ਼ ਜਾਬਰ ਕਾਨੂੰਨ ਬਣਾਕੇ ਨਸਲਕੁੱਸੀ ਦਾ ਦੌਰ ਸੁਰੂ ਕਰ ਦਿੱਤਾ, ਜਿਸ ਕਾਰਨ ਸਮਝਦਾਰ ਯਹੂਦੀ ਜਰਮਨ ਤੋਂ ਹਿਜ਼ਰਤ ਕਰਕੇ ਬਾਹਰਲੇ ਮੁਲਕਾਂ ਵਿੱਚ ਜਾ ਵਸੇ ਸਨ। ਹਿਟਲਰ ਨੇ ਆਪਣੇ ਕਾਰਜਕਾਲ ਦੌਰਾਨ 60 ਲੱਖ ਯਹੂਦੀਆ ਨੂੰ ਗੈਸ ਚੈਂਬਰਾਂ ਵਿੱਚ ਪਾਕੇ ਮੌਤ ਦੇ ਘਾਟ ਉਤਾਰਿਆ ਸੀ। ਸੋ ਅਜਿਹਾ ਹੋਣ ਦੇ ਡਰੋਂ ਸਿੱਖ ਕੌਮ ਆਪਣੇ ਭਵਿੱਖ ਲਈ ਚਿੰਤਤ ਹੈ। 

ਸ਼ ਮਾਨ ਨੇ ਕਿਹਾ ਕਿ ਹੁਣ ਸ਼੍ਰੀ ਨਰਿੰਦਰ ਮੋਦੀ ਦੀਆ ਹਦਾਇਤਾਂ ਤੇ ਅਮਿਤ ਸ਼ਾਹ ਅਤੇ ਸ਼੍ਰੀ ਅਜੀਤ ਡੋਬਾਲ ਸ਼ੈਟਰ ਦੀਆ ਖੂਫੀਆ ਏਜੰਸੀਆ ਦੇ ਸਹਾਰੇ ਪੰਜਾਬ ,ਨਾਲ ਲੱਗਦੇ ਸੂਬਿਆਂ ਵਿੱਚ ਅਤੇ ਵਿਦੇਸ਼ਾਂ ਵਿੱਚ ਵਸਦੇਂ ਸਿੱਖ ਆਗੂਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਹਿਆਣਾ ਵਿੱਚ ਸੰਦੀਪ ਸਿੰਘ ਦੀਪ ਸਿੱਧੂ , ਪੰਜਾਬ ਵਿੱਚ ਸਿੱਧੂ ਮੂਸੇਵਾਲਾ,ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ,ਕਨੈਡਾ ਵਿੱਚ ਰਿਪੁਦਮਨ ਸਿੰਘ ਮਲਿਕ ਤੇ ਭਾਈ ਹਰਦੀਪ ਸਿੰਘ ਨਿੱਝਰ ਅਤੇ ਬਰਤਾਨੀਆ ਸ਼ ਅਵਤਾਰ ਸਿੰਘ ਖੰਡਾ ਆਦਿ ਆਗੂਆ ਨੂੰ ਗੋਲੀਆ ਮਾਰਕੇ ਜਾਂ ਸਾਜਿਸੀ ਤਰਕਿਆ ਨਾਲ ਸਹੀਦ ਕਰ ਦਿੱਤਾ ਗਿਆ ਹੈ, ਫਿਰ ਸਿੱਖ ਕੌਮ ਸੁਰੱਖਿਅਤ ਕਿੱਥੇ ਹੈ ? 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੇ 12 ਸਾਲ ਤੋਂ ਚੋਣ ਨਾ ਕਰਕੇ ਸਿੱਖ ਕੌਮ ਦੀ ਜਮਹੂਰੀਅਤ ਕੁੱਚਲੀ ਗਈ, ਇਹ ਚੋਣਾ ਤਰੁੰਤ ਕਰਵਾਈਆ ਜਾਣ। ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਨੌਜ਼ਵਾਨਾਂ ਨੂੰ ਡਿਬਰੂਗੜ੍ਹ (ਅਸਾਮ) ਦੀਆਂ ਜੇਲ੍ਹਾਂ ਵਿਚ ਐਨ.ਐਸ.ਏ. ਕਾਨੂੰਨ ਲਗਾਕੇ ਬੰਦੀ ਬਣਾਇਆ ਗਿਆ ਹੈ, ਬੀਤੇ 30-30, 35-35 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖ ਨੌਜ਼ਵਾਨਾਂ ਨੂੰ ਜ਼ਬਰੀ ਕੈਦ ਕਰਕੇ ਰੱਖਿਆ ਗਿਆ ਹੈ।

ਸ਼ ਮਾਨ ਨੇ ਅੱਗੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਨੂੰ ਤਰੁੰਤ ਰਿਹਾਅ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੇ ਅਜਿਹਾ ਕੋਈ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਹੜਾ ਕਾਨੂੰਨ ਦੀ ਉਲੰਘਣਾ ਕਰਦਾ ਹੋਵੇ,  ਸਿੱਖ ਧਰਮ ਵਿੱਚ ਅੰਮ੍ਰਿਤ ਪਾਨ ਕਰਨਾ ਕੋਈ ਤੇ ਕਰਵਾਉਣਾ ਆਪਣਾ ਇੱਕ ਅਧਿਕਾਰ ਹੈ,  ਫਿਰ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਸਾਮ  ਦੀ ਜੇਲ੍ਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਿਉ ਕੀਤਾ ਗਿਆ ਹੈ। ਜੇਕਰ ਇੱਕ ਮਹਿਨੇ ਦੇ ਅੰਦਰ -ਅੰਦਰ ਜੇਕਰ ਇਹ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਪਾਰਟੀ ਕੋਈ ਅਗਲਾ ਵੱਡਾ ਪ੍ਰੋਗਰਾਮ ਦੇਕੇ ਸੈਂਟਰ ਅਤੇ ਪੰਜਾਬ ਸਰਕਾਰ ਦਾ ਚਿਹਰਾ ਲੋਕ ਕਚਹਿਰੀ ਵਿੱਚ ਨੰਗਾ ਕਰੇਗੀ।

ਸ਼ ਮਾਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇ-ਅਦਬੀਆ ਕਰਨ ਵਾਲਿਆ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸਹੀਦ ਕ੍ਰਿਸਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਕਾਤਲਾ ਨੂੰ ਅਜੇ ਤੱਕ ਗਿਰਫਤਾਰ ਨਹੀਂ ਕੀਤਾ ਗਿਆ, ਇਨਸਾਫ ਦੀ ਮੰਗ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਪੰਜ ਸਿੰਘਾਂ ਵੱਲੋਂ ਹਰ ਦਿਨ  ਗਿਰਫਤਾਰੀਆ ਦਿੱਤੀਆ ਜਾਂਦੀਆਂ ਹਨ ਅੱਜ ਦੋ ਸਾਲ ਹੋ ਗਏ ਹਨ ਪਰ ਸੈਂਟਰ ਅਤੇ ਪੰਜਾਬ ਸਰਕਾਰ ਸਿੱਖ ਕੌਮ ਦੀ ਇਸ ਮਹੱਤਵਪੂਰਨ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈ।

ਇਸ ਮੌਕੇ ਸ੍ਰ ਮਾਨ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ , ਪ੍ਰੋ ਮਹਿੰਦਰਪਾਲ ਸਿੰਘ,ਮਾਸਟਰ ਕਰਨੈਲ ਸਿੰਘ ਨਾਰੀਕੇ,ਗੁਰਚਰਨ ਸਿੰਘ ਭੁੱਲਰ, ਤੇਜਿੰਦਰ ਸਿੰਘ ਦਿਉਲ, ਜਤਿੰਦਰ ਸਿੰਘ ਥਿੰਦ , ਸ਼ ਰੁਪਿੰਦਰ ਸਿੰਘ, ਸ਼ ਹਰਭਜਨ ਸਿੰਘ ਕਸ਼ਮੀਰੀ, ਸ਼ ਬਹਾਦਰ ਸਿੰਘ ਭਸੌੜ, ਸ਼ ਕੁਲਦੀਪ ਸਿੰਘ ਭਾਗੋਵਾਲ, ਸ਼ ਪਰਮਿੰਦਰ ਸਿੰਘ ਬਾਲਿਆਂਵਾਲੀ, ਸ਼ ਗੁਰਜੰਟ ਸਿੰਘ ਕੱਟੂ, ਸ਼ ਸਿਮਰਜੋਤ ਸਿੰਘ ਖਾਲਸਾ, ਸੁਖਦੇਵ ਸਿੰਘ ਕਾਲਾ, ਮਾਸਟਰ ਹਰਫੂਲ ਸਿੰਘ ਅਤੇ ਮਹਿੰਦਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *