ਮੋਰ ਪੰਛੀਆਂ ਦੀ ਰਿਹਾਇਸਗਾਹ (ਹੱਬ) ਨੂੰ ਉਜਾੜਕੇ ਸਟੇਡੀਅਮ ਬਣਾਉਣ ਦੀ ਯੋਜਨਾ, ਵਾਤਾਵਰਣ ਨੂੰ ਦੂਸਿ਼ਤ ਕਰਨ ਵਾਲੀ ਦਿਸ਼ਾਹੀਣ ਕਾਰਵਾਈ : ਮਾਨ

ਫਤਹਿਗੜ੍ਹ ਸਾਹਿਬ, 03 ਜੁਲਾਈ ( ) “ਜਦੋਂ ਸਮੁੱਚੇ ਮੁਲਕ ਵਿਚ ਹੀ ਨਹੀ ਬਲਕਿ ਗਲੋਬਲ ਪੱਧਰ ਉਤੇ ਵੱਡੀ ਗਿਣਤੀ ਵਿਚ ਦਰੱਖਤਾਂ ਨੂੰ ਲਗਾਉਣ ਅਤੇ ਹਰਿਆਲੀ ਲਿਆਉਣ ਦੀ ਪ੍ਰਫੁੱਲਤਾ ਲਈ ਇਥੋ ਦੀ ਆਬੋਹਵਾ ਤੇ ਵਾਤਾਵਰਣ ਨੂੰ ਸਹੀ ਰੱਖਣ ਵਿਚ ਵੱਡੇ ਉੱਦਮ ਹੋ ਰਹੇ ਹਨ, ਉਸ ਸਮੇ ਸੰਗਰੂਰ ਵਿਖੇ ਇਕ ਖੇਡ ਸਟੇਡੀਅਮ ਬਣਾਉਣ ਲਈ ਮੋਰ ਨਸਲ ਦੇ ਪੰਛੀਆਂ ਦੀ ਵੱਡੀ ਰਿਹਾਇਸਗਾਹ ਬਣੇ ਵੱਡੀ ਗਿਣਤੀ ਵਿਚ ਦਰੱਖਤਾਂ ਦੇ ਖੜੇ ਝੂੰਡਾ ਨੂੰ ਵੱਢਕੇ ਉਥੇ ਸਟੇਡੀਅਮ ਬਣਾਉਣ ਦੀ ਤਜਵੀਜ ਨੂੰ ਕਦੀ ਵੀ ਕੋਈ ਵੀ ਦਰੁਸਤ ਕਰਾਰ ਨਹੀ ਦੇ ਸਕਦਾ । ਕਿਉਂਕਿ ਅਜਿਹਾ ਅਮਲ ਮੋਰਾਂ ਦੀ ਰਿਹਾਇਸਗਾਹ ਅਤੇ ਹਰਿਆਲੀ ਦਾ ਨਾਸ ਕਰਨ ਵਾਲੀ ਅਤਿ ਨਿੰਦਣਯੋਗ ਕਾਰਵਾਈ ਹੋਵੇਗੀ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਜੋ ਉਨ੍ਹਾਂ ਦਾ ਐਮ.ਪੀ ਹਲਕਾ ਹੈ ਅਤੇ ਜਿਥੋ ਉਹ ਬਹੁਤ ਹੀ ਸਾਨਦਾਰ ਤਰੀਕੇ ਜਿੱਤਕੇ ਅਤੇ ਸਭ ਵੱਡੀਆਂ ਕੌਮੀ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਐਮ.ਪੀ ਬਣੇ ਹਨ, ਉਨ੍ਹਾਂ ਨੇ ਆਪਣੇ ਇਲਾਕੇ ਵਿਚ ਲੰਮੇ ਸਮੇ ਤੋ ਵੱਡੇ ਦਰੱਖਤਾਂ ਦੇ ਝੂੰਡਾਂ ਤੇ ਹਰਿਆਵਲ ਨਾਲ ਭਰੇ ਖੇਤਰ ਨੂੰ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਦਰੱਖਤਾਂ ਦੀ ਕਟਾਈ ਕਰਕੇ ਉਥੇ ਇਕ ਸਟੇਡੀਅਮ ਬਣਾਉਣ ਦੀ ਦਿਸ਼ਾਹੀਣ ਯੋਜਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਇਸ ਕੀਤੇ ਜਾ ਰਹੇ ਦੁੱਖਦਾਇਕ ਅਮਲ ਨੂੰ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਅਸੀ ਖੇਡ ਸਟੇਡੀਅਮ ਬਣਾਉਣ ਦੇ ਵੀ ਹੱਕ ਵਿਚ ਹਾਂ, ਪਰ ਇਹ ਖੇਡ ਸਟੇਡੀਅਮ ਮੋਰਾਂ ਦੀ ਰਿਹਾਇਸਗਾਹ ਬਣੇ ਵੱਡੇ ਦਰੱਖਤਾਂ ਦੇ ਝੂੰਡਾਂ ਨੂੰ ਉਜਾੜਕੇ ਅਤੇ ਹਰਿਆਵਲ ਨੂੰ ਖਤਮ ਕਰਕੇ ਵਾਤਾਵਰਣ ਨੂੰ ਦੂਸਿਤ ਕਰਨ ਦੇ ਬਿਨ੍ਹਾਂ ਤੇ ਬਿਲਕੁਲ ਨਹੀ ਹੋਣੀ ਚਾਹੀਦੀ । ਜਦੋਕਿ ਉਥੋ ਦੇ ਨਿਵਾਸੀ ਅਤੇ ਵਾਤਾਵਰਣ ਪ੍ਰੇਮੀ ਸਰਕਾਰ ਦੀ ਇਸ ਯੋਜਨਾ ਦਾ ਜੋਰਦਾਰ ਪਹਿਲੋ ਹੀ ਵਿਰੋਧ ਕਰ ਰਹੇ ਹਨ, ਇਥੋ ਤੱਕ ਸੰਗਰੂਰ ਦੀ ਪੁਲਿਸ ਜਿਨ੍ਹਾਂ ਦਾ ਉਥੇ ਪੁਲਿਸ ਸਟੇਸਨ ਅਤੇ ਆਪਣਾ ਮਾਲਖਾਨਾ ਤੇ ਪੁਰਾਣੇ ਵਹੀਕਲਜ ਖੜ੍ਹੇ ਕਰਨ ਲਈ ਵੱਡਾ ਸਟੋਰ ਬਣਿਆ ਹੋਇਆ ਹੈ, ਉਹ ਵੀ ਇਸ ਗੱਲ ਦੀ ਵਿਰੋਧਤਾ ਕਰ ਰਹੇ ਹਨ । ਇਸਦੇ ਬਾਵਜੂਦ ਵੀ ਪੰਜਾਬ ਦੇ ਵਜੀਰ ਅਮਨ ਅਰੋੜਾ ਵੱਲੋ ਅਤੇ ਉਨ੍ਹਾਂ ਦੇ ਸਾਥੀਆ ਵੱਲੋ ਇਹ ਵੱਡਾ ਉਜਾੜਾ ਕਰਕੇ, ਵਾਤਾਵਰਣ ਨੂੰ ਗੰਧਲਾ ਕਰਕੇ ਉਸੇ ਸਥਾਂਨ ਤੇ ਸਟੇਡੀਅਮ ਬਣਾਉਣ ਲਈ ਬਾਜਿੱਦ ਕਿਉਂ ਹਨ ? ਉਨ੍ਹਾਂ ਸੰਗਰੂਰ ਨਿਵਾਸੀਆ ਨੂੰ ਇਖਲਾਕੀ ਅਤੇ ਸਮਾਜਿਕ ਤੌਰ ਤੇ ਸੱਦਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਦੀ ਇਸ ਦਿਸ਼ਾਹੀਣ ਸੋਚ ਅਤੇ ਅਮਲ ਦਾ ਕਰੜੇ ਸ਼ਬਦਾਂ ਵਿਚ ਵਿਰੋਧ ਕਰਨ ਦੇ ਫਰਜ ਨਿਭਾਉਦੇ ਰਹਿਣੇ ਚਾਹੀਦੇ ਹਨ ਅਤੇ ਅਸੀ ਕਤਈ ਵੀ ਪੰਜਾਬ ਸਰਕਾਰ ਨੂੰ ਅਜਿਹੀ ਗੁਸਤਾਖੀ ਕਰਨ ਦੀ ਇਜਾਜਤ ਨਹੀ ਦੇਵਾਂਗੇ । ਕਿਉਂਕਿ ਹਲਕੇ ਦੇ ਲੋਕਾਂ ਦੀ ਆਵਾਜ ਅਤੇ ਭਾਵਨਾਵਾ ਦੀ ਰਾਖੀ ਕਰਨਾ ਬਤੌਰ ਐਮ.ਪੀ ਸਾਡਾ ਫਰਜ ਵੀ ਹੈ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਵੀ ਇਸ ਗੱਲ ਦੀ ਮੰਗ ਕਰਦੀਆ ਹਨ ।

Leave a Reply

Your email address will not be published. Required fields are marked *