ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸ. ਗੁਰਚਰਨ ਸਿੰਘ ਭੁੱਲਰ, ਜਲੰਧਰ (ਰਿਜਰਬ) ਤੋਂ ਸ. ਸਰਬਜੀਤ ਸਿੰਘ ਖ਼ਾਲਸਾ ਉਮੀਦਵਾਰ ਹੋਣਗੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 11 ਮਈ ( ) “ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਗੁਰਚਰਨ ਸਿੰਘ ਭੁੱਲਰ ਜੋ ਜਿ਼ਲ੍ਹਾ ਪ੍ਰਧਾਨ ਵੀ ਹਨ, ਉਹ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਸ. ਸਰਬਜੀਤ ਸਿੰਘ ਖਾਲਸਾ ਲੋਕ ਸਭਾ ਉਮੀਦਵਾਰ ਹੋਣਗੇ ।”
ਇਹ ਜਾਣਕਾਰੀ ਪਾਰਟੀ ਮੁੱਖ ਦਫਤਰ ਤੋਂ ਪਾਰਟੀ ਪ੍ਰਧਾਨ ਅਤੇ ਪੀ.ਏ.ਸੀ. ਮੈਬਰਾਂ ਦੀ ਸਰਬਸੰਮਤੀ ਨਾਲ ਹੋਏ ਫੈਸਲੇ ਤੋਂ ਪੰਜਾਬ ਨਿਵਾਸੀਆਂ ਨੂੰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਹਰ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਜਲੰਧਰ ਅਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਪਾਰਟੀ ਅਹੁਦੇਦਾਰ ਸਾਹਿਬਾਨ, ਸਮਰੱਥਕ, ਮੈਬਰ ਅਤੇ ਵੋਟਰਾਂ ਨੂੰ ਅਪੀਲ ਹੈ ਕਿ ਇਨ੍ਹਾਂ ਦੋਵਾਂ ਅਤੇ ਬਾਕੀ 11 ਉਮੀਦਵਾਰਾਂ ਦੇ ਹੱਕ ਵਿਚ ਬਾਦਲੀਲ ਢੰਗ ਨਾਲ ਪ੍ਰਚਾਰ ਵੀ ਕਰਨ ਅਤੇ ਸਭ ਸਭਨਾਂ ਨੂੰ ਪਾਰਟੀ ਨੂੰ ਵੋਟਾਂ ਪਾਉਣ ਲਈ ਪ੍ਰੇਰਣ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋ ਐਲਾਨੇ ਗਏ 13 ਲੋਕ ਸਭਾ ਹਲਕਿਆ ਦੇ ਉਮੀਦਵਾਰਾਂ ਨੂੰ ਇਥੋ ਦੇ ਨਿਵਾਸੀ ਜਿਤਾਕੇ ਪਾਰਲੀਮੈਟ ਵਿਚ ਭੇਜਦੇ ਹੋਏ ਲੰਮੇ ਸਮੇ ਤੋ ਦਰਪੇਸ ਆ ਰਹੇ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦੇ ਮਸਲਿਆ ਨੂੰ ਪਾਰਲੀਮੈਟ ਵਿਚ ਉਠਾਕੇ ਹੱਲ ਕਰਵਾ ਸਕਣ ਅਤੇ ਪੰਜਾਬ ਦੀ ਮਾਲੀ, ਸਮਾਜਿਕ, ਭੂਗੋਲਿਕ ਅਤੇ ਇਖਲਾਕੀ ਸਥਿਤੀ ਨੂੰ ਇਥੋ ਦੇ ਨਿਵਾਸੀਆ ਦੇ ਸਹਿਯੋਗ ਨਾਲ ਹੋਰ ਬਿਹਤਰ ਬਣਾ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸੂਝਵਾਨ ਨਿਵਾਸੀ ਅਤੇ ਵੋਟਰ ਜਿਨ੍ਹਾਂ ਨੇ ਸਭ ਪਾਰਟੀਆਂ ਦੇ ਦੋਸ਼ਪੂਰਨ ਪ੍ਰਬੰਧ ਦਾ ਸਾਹਮਣਾ ਕਰਦੇ ਆ ਰਹੇ ਹਨ, ਉਹ ਹੁਣ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਉਨ੍ਹਾਂ ਦੀ ਪਾਰਟੀ ਨੂੰ ਪਾਰਲੀਮੈਟ ਵਿਚ ਸਿਆਸੀ ਤਾਕਤ ਦੇ ਕੇ ਪੰਜਾਬ ਦੀ ਨੁਹਾਰ ਨੂੰ ਬਦਲਣ ਵਿਚ ਭੂਮਿਕਾ ਨਿਭਾਉਣਗੇ ।
ਸ. ਟਿਵਾਣਾ ਨੇ ਇਹ ਵੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬਿਨ੍ਹਾਂ ਤੇ ਖੁਸੀ ਦਾ ਇਜਹਾਰ ਕੀਤਾ ਕਿ ਹਰਿਆਣਾ ਚੋਣ ਕਮਿਸਨ ਅਤੇ ਰਿਟਰਨਿੰਗ ਅਫਸਰਾਨ ਨੇ ਸਾਡੀ ਪਾਰਟੀ ਵੱਲੋ ਕੁਰੂਕਸੇਤਰ, ਕਰਨਾਲ ਤੋਂ ਖੜ੍ਹੇ ਕੀਤੇ ਕ੍ਰਮਵਾਰ ਉਮੀਦਵਾਰ ਸ. ਖਜਾਨ ਸਿੰਘ ਅਤੇ ਸ. ਹਰਜੀਤ ਸਿੰਘ ਵਿਰਕ ਨੂੰ ਪਾਰਟੀ ਦੀ ਮੰਗ ਤੇ ਸਾਡਾ ਪਹਿਲਾ ਚੋਣ ਨਿਸ਼ਾਨ ‘ਬਾਲਟੀ’ ਅਲਾਟ ਕਰ ਦਿੱਤਾ ਗਿਆ ਹੈ । ਜਿਸ ਲਈ ਅਸੀਂ ਹਰਿਆਣਾ ਚੋਣ ਕਮਿਸਨ ਅਤੇ ਸੰਬੰਧਤ ਰਿਟਰਨਿੰਗ ਅਫਸਰਾਨ ਦੇ ਧੰਨਵਾਦੀ ਹਾਂ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁੱਖ ਚੋਣ ਅਫਸਰ ਪੰਜਾਬ ਸਮੁੱਚੇ ਪੰਜਾਬ ਦੇ ਲੋਕ ਸਭਾ ਹਲਕਿਆ ਦੇ ਸਤਿਕਾਰਯੋਗ ਰਿਟਰਨਿੰਗ ਅਫਸਰਾਨ ਨੂੰ ਇਸੇ ਤਰ੍ਹਾਂ ਦਿਸ਼ਾ ਨਿਰਦੇਸ਼ ਦੇ ਦੇਣਗੇ ਕਿ 13 ਪਾਰਟੀ ਉਮੀਦਵਾਰਾਂ ਨੂੰ ਉਪਰੋਕਤ ‘ਬਾਲਟੀ’ ਚੋਣ ਨਿਸਾਨ ਹੀ ਪਹਿਲ ਦੇ ਆਧਾਰ ਤੇ ਅਲਾਟ ਕਰਨ ।